ਦਰਸ਼ਨੀ
ਡਿਉੜੀ ਢਾਹੁਣ ਦੀ ਕਾਰਵਾਈ ਤੋਂ ਬਾਅਦ ਵੀਰ ਪਰਮਪਾਲ ਸਿੰਘ ਸਭਰਾਅ ਤੋਂ ਮਿਲੇ ਨੰਬਰ ਤੇ
੨:੩੦ ਵਜੇ ਰਾਤ ਦੇ ਕਰੀਬ ਦਾਸ ਨੇ ਖੁਦ ਬਾਬਾ ਜਗਤਾਰ ਸਿੰਘ ਨੂੰ ਫੋਨ ਕੀਤਾ ਅਤੇ ਇਸ ਸਾਰੇ
ਘਟਨਾਕ੍ਰਮ ਬਾਰੇ ਪੁੱਛਿਆ, ਜਿਸ ਉੱਤੇ ਉਨ੍ਹਾਂ ਨੇ ਇਹ ਬਹਾਨਾ ਕੀਤਾ ਦਰਸ਼ਨੀ ਡਿਉੜੀ ਦੀ
ਛੱਤ ਕਮਜ਼ੋਰ ਅਤੇ ਖਸਤਾ ਹੋ ਗਈ ਸੀ ਇਸ ਲਈ ਇਹ ਢਾਹੁਣੀ ਪਈ।
ਜਿਸ 'ਤੇ ਮੈਂ ਬਾਬਾ ਜਗਤਾਰ ਸਿੰਘ ਨੂੰ
ਸਵਾਲ ਕੀਤਾ :
ਕਿ ਸਾਡੇ ਕੋਲ ਛੇ
ਮਹੀਨੇ ਤੱਕ ਪਹਿਲਾਂ ਦੀਆਂ ਤਸਵੀਰਾਂ ਮੌਜੂਦ ਹਨ ਇਸ ਦੀ ਕਦੇ ਵੀ ਮੁਰੰਮਤ ਕਰਨ ਦਾ ਅਤੇ
ਸੰਭਾਲ ਕਰਨ ਦਾ ਯਤਨ ਕਿਉਂ ਨਹੀਂ ਕੀਤਾ ਗਿਆ?ਤਾਂ ਇਸ ਦਾ ਬਾਬਾ ਜਗਤਾਰ ਸਿੰਘ ਨੇ ਕੋਈ
ਜਵਾਬ ਨਹੀਂ ਦਿੱਤਾ।
ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ
ਤੁਹਾਡੀ ਯੋਜਨਾ ਇਸ ਜਗ੍ਹਾ ਤੇ ਕੁਝ ਹੋਰ ਬਣਾਉਣ ਦੀ ਹੈ? ਤਾਂ ਉਨ੍ਹਾਂ ਨੇ ਸਾਫ
ਇਨਕਾਰ ਕੀਤਾ।
ਜਿਸ ਵੇਲੇ ਮੈਂ ਬਾਬਾ ਜਗਤਾਰ ਸਿੰਘ ਨੂੰ
ਇਹ ਕਿਹਾ ਕਿ ਦਰਬਾਰ ਸਾਹਿਬ ਦੀ ਇਮਾਰਤ ੧੭੬੨ ਈ: ਵਿਚ ਸਿੱਖ ਮਿਸਲਾਂ ਵੇਲੇ ਦੀ ਬਣੀ ਹੋਈ
ਹੈ ਦਿਉ ਸੰਭਾਲ ਹੋਣ ਉੱਤੇ ਉਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਤਾਂ ਇਨ੍ਹਾਂ
ਇਮਾਰਤਾਂ ਦੀ ਅਣਦੇਖੀ ਕਿਉਂ ਕੀਤੀ ਜਾਂਦੀ ਹੈ? ਇਸ ਉੱਤੇ ਵੀ ਉਨ੍ਹਾਂ ਨੇ ਕਿਸੇ ਕਿਸਮ ਦਾ
ਜਵਾਬ ਨਹੀਂ ਦਿੱਤਾ।
ਜਦੋਂ ਮੈਂ ਉਨ੍ਹਾਂ ਨੂੰ ਇਹ ਪੁੱਛਿਆ ਕਿ
ਤੁਸੀਂ ਅੱਧੀ ਰਾਤ ਬਿਨਾਂ ਕਿਸੇ ਦੀ ਸਲਾਹ ਨਾਲ, ਸਿੱਖ ਸੰਗਤਾਂ/ ਸਿੱਖ ਜਥੇਬੰਦੀਆਂ/
ਵਿਦਵਾਨਾਂ ਅਤੇ ਮਾਹਿਰਾਂ ਦੀ ਰਾਏ ਲਏ ਬਿਨਾਂ ਇਸ ਤਰ੍ਹਾਂ ਚੋਰਾਂ ਵਾਂਗ ਹਮਲਾਵਰ ਹੋ ਕੇ
ਇਸ ਇਮਾਰਤ ਨੂੰ ਤੋੜਨਾ ਸ਼ੁਰੂ ਕੀਤਾ ਹੈ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ? ਮੇਰੇ ਇਸ
ਸਵਾਲ ਉੱਤੇ ਵੀ ਬਾਬਾ ਜਗਤਾਰ ਸਿੰਘ ਨੇ ਕੇਵਲ ਪੱਲਾ ਹੀ ਝਾੜਿਆ ਅਤੇ ਖਸਤਾ ਹਾਲਤ ਦੀ ਗੱਲ
ਹੀ ਦੁਬਾਰਾ ਦੁਹਰਾ ਦਿੱਤੀ।
ਜਦੋਂ ਮੈਂ ਉਨ੍ਹਾਂ ਨੂੰ ਅਗਲਾ ਸਵਾਲ
ਪੁੱਛਿਆ ਕਿ ਤੁਸੀਂ ਖੁਦ ਅਤੇ ਸ਼੍ਰੋਮਣੀ ਕਮੇਟੀ ਦੇ ਕੁਝ ਉੱਚ ਅਧਿਕਾਰੀ ਹੀ ਆਪਸ ਵਿੱਚ
ਮਿਲੀਭੁਗਤ ਕਿਉਂ ਕਰ ਲੈਂਦੇ ਹੋ? ਤਾਂ ਇਹ ਸੁਆਲ ਤੇ ਉਨ੍ਹਾਂ ਨੇ ਆਪਣਾ ਫੋਨ ਕੱਟ
ਦਿੱਤਾ ਅਤੇ ਦੁਬਾਰਾ ਕਈ ਵਾਰ ਫ਼ੋਨ ਕਰਨ ਉੱਤੇ ਵੀ ਉਨ੍ਹਾਂ ਨੇ ਆਪਣਾ ਫੋਨ ਨਹੀਂ ਚੁੱਕਿਆ।
ਇਹ ਹਾਲਤ ਤਾਂ ਹੈ ਸਾਡੇ ਕਾਰ ਸੇਵਾ ਵਾਲੇ ਅਧਿਕਾਰੀਆਂ ਦੀ।
ਪਰਮਪਾਲ ਸਿੰਘ ਸਭਰਾ ਵਲੋਂ ਬਾਬਾ ਜਗਤਾਰ ਸਿੰਘ ਨਾਲ ਫੋਨ 'ਤੇ ਕੀਤੀ
ਗੱਲਬਾਤ 'ਚ ਉਨਾਂ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਇਸ ਸਬੰਧੀ ਸ੍ਰੋਮਣੀ ਕਮੇਟੀ ਨਾਲ
ਗੱਲ ਕਰੋ।
ਪਰ ਸ੍ਰੋਮਣੀ ਕਮੇਟੀ ਅਧਿਆਕਰੀਆਂ ਦੇ ਫੋਨ ਲਗਾਤਾਰ ਬੰਦ ਆਉਂਦੇ
ਰਹੇ।