Share on Facebook

Main News Page

ਹਜ਼ਾਰਾਂ ਪ੍ਰਵਾਸੀਆਂ ਨੂੰ ਮਿਲੇਗਾ ਕੈਨੇਡਾ ਆਉਣ ਦਾ ਮੌਕਾ, ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ

ਕੈਨੇਡੀਅਨ ਸਰਕਾਰ ਨੇ ਕੈਨੇਡਾ ਦੇ ਐਗਰੀ-ਫੂਡ ਸੈਕਟਰ ਦੇ ਵਿਕਾਸ ਦੇ ਸਮਰਥਨ ਲਈ ਤਿਆਰ ਕੀਤੀ ਗਈ ਤਿੰਨ ਸਾਲ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਦੀ ਘੋਸ਼ਣਾ ਕੀਤੀ ਹੈ ਜਿਸ ਨਾਲ ਸੈਂਕੜੇ ਪ੍ਰਵਾਸੀਆਂ ਨੂੰ ਕੈਨੇਡਾ ਆਉਣ ਦਾ ਮੌਕਾ ਮਿਲੇਗਾ।

ਸੂਤਰਾਂ ਨੇ ਦੱਸਿਆ ਕਿ ਕੈਨੇਡੀਅਨ ਸਰਕਾਰ ਦੁਆਰਾ ਤਿੰਨ ਸਾਲਾ ਐਗਰੀ-ਫੂਡ ਇੰਮੀਗ੍ਰੇਸ਼ਨ ਪਾਇਲਟ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ ਜੋ ਪ੍ਰਵਾਸੀਆਂ ਲਈ ਪੀ.ਆਰ. ਦਾ ਰਾਹ ਵੀ ਸਿੱਧਾ ਕਰੇਗਾ।

ਕੈਨੇਡੀਅਨ ਮੀਟ ਕੌਂਸਲ ਨੇ ਤਜਵੀਜ਼ਸ਼ੁਦਾ ਯੋਜਨਾ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਕਿਸਮ ਦੀ ਯੋਜਨਾ ਬਾਰੇ ਲੰਮੇ ਸਮੇਂ ਤੋਂ ਆਵਾਜ਼ ਉਠਾਈ ਜਾ ਰਹੀ ਸੀ ਤਾਂਕਿ ਮੀਟ ਪ੍ਰੋਸੈਸਿੰਗ ਦੇ ਖੇਤਰ ਵਿਚ ਕਿਰਤੀਆਂ ਦੀ ਕਿੱਲਤ ਖ਼ਤਮ ਕੀਤੀ ਜਾ ਸਕੇ।

ਕੌਂਸਲ ਮੁਤਾਬਕ ਸਥਾਈ ਯੋਜਨਾ ਆਉਣ ਮਗਰੋਂ ਮੀਟ ਪ੍ਰੋਸੈਸਿੰਗ ਖੇਤਰ ਨੂੰ ਆਰਜ਼ੀ ਵਿਦੇਸ਼ੀ ਕਾਮਿਆਂ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਕੈਨੇਡੀਅਨ ਮੀਟ ਕੌਂਸਲ ਮੁਤਾਬਕ ਇਸ ਵੇਲੇ ਘੱਟੋ-ਘੱਟ 1700 ਕਾਮਿਆਂ ਦੀ ਜ਼ਰਰੂਤ ਹੈ ਜਦਕਿ 900 ਬੁਚਰਜ਼ ਪੀ.ਆਰ. ਮਿਲਣ ਦੀ ਉਡੀਕ ਵਿਚ ਹਨ।

ਦਸਣਯੋਗ ਹੈ ਕਿ ਕੈਨੇਡਾ ਦੀ ਖੇਤੀਬਾੜੀ ਅਤੇ ਖੇਤੀ ਖਾਦ ਪ੍ਰਣਾਲੀ ਹਰ ਸਾਲ ਅਰਥਵਿਵਸਥਾ ਨੂੰ 111 ਅਰਬ ਡਾਲਰ ਅਤੇ ਪ੍ਰਤੀ ਦਿਨ ਲੱਖ ਡਾਲਰ ਦਾ ਯੋਗਦਾਨ ਦਿੰਦੀ ਹੈ।

The Canadian government announced plans for a new three-year immigration pilot designed to support the growth of Canada’s agri-food sector.

In its Budget 2019, released March 19, the Government of Canada stated,

“To help the agri-food sector meet Canada’s ambitious export targets and attract and retain needed labour, the federal government will launch a three-year immigration pilot to bring in full time, non-seasonal agricultural workers that will include a pathway to permanent residency.”

The Canadian Meat Council (CMC) supports the federal government’s plans. In an update, the CMC says it has been requesting 2,750 immigration spots to fill meat packers, meat processors and equipment supplier positions that have not been filled by Canadians.

According to Industry Canada’s ‘Agri-Food Economic Strategy Table’ report published September 2018, there is an alarming need to address the immediate labour shortages facing the agriculture sector and to utilize Canada’s permanent immigration and temporary foreign worker programs to attract workers across various skill levels.

Canada’s Agriculture and Agri-food system contributes $111 billion to the economy annually and $304 million per day.

The federal government’s immigration division, Immigration, Refugees and Citizenship Canada (IRCC), has yet to announce details on the pilot.

Source: https://www.cicnews.com/2019/03/canada-to-launch-dedicated-agri-food-industry-immigration-pilot-0312098.html#gs.3e8bk0


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top