Share on Facebook

Main News Page

ਗਉੜੀ ਰਾਗ ਬਾਰੇ ਵਿਸ਼ੇਸ਼
-: ਅਵਤਾਰ ਸਿੰਘ ਮਿਸ਼ਨਰੀ 510 432 5827
30.04.19

ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ੩੧ ਰਾਗਾਂ ਚੋਂ ਗਉੜੀ ਤੀਜਾ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ੭੪੩ ਰਚਨਾਵਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੫੧ ਤੋਂ ੩੪੬ ਤੱਕ ਇਸ ਰਾਗ 'ਚ ਦਰਜ ਹਨ। ਗਉੜੀ ਰਾਗ ਨੂੰ ਚੌਥੇ ਪਹਿਰੇ (ਸ਼ਾਮ ੩ ਵਜੇ ਤੋਂ ਸ਼ਾਮ ਦੇ ੬ ਵਜੇ ਤੱਕ) ਗਾਇਆ ਜਾਂਦਾ ਹੈ। ੧੪% ਸ਼ਬਦ ਗੁਰੂ ਗ੍ਰਾਥ ਦੀ ਬਾਣੀ ਦਾ ਭਾਗ ਇਸ ਰਾਗ ਨਾਲ ਭਰਪੂਰ ਹੈ। ਇਸ ਰਾਗ ਦਾ ਥਾਟ ਭੈਰਵ ਹੈ। ਜਾਤਿ-ਔਡਵ ਸੰਪੂਰਨ (ਅਰੋਹ ਵਿੱਚ ਪੰਜ ਤੇ ਅਵਰੋਹ ਵਿੱਚ ਸੱਤ ਸੁਰ ਲਗਦੇ ਹਨ। ਇਸ ਦੀ ਪ੍ਰਕਿਰਤੀ ਭਗਤੀਮਈ ਹੈ। ਇਸ ਵਿੱਚ ਰੇਧਾ ਕੋਮਲ ਸਵਰ ਤੇ ਬਾਕੀ ਸਾਰੇ ਸ਼ੁੱਧ ਸੁਰ ਲਗਦੇ ਹਨ। ਇਸ ਰਾਗ 'ਚ ਵਾਦੀ "ਰੇ" ਅਤੇ ਸੰਵਾਦੀ "ਪਾ" ਹੈ। "ਗਾ" ਅਤੇ "ਧਾ" ਅਰੋਹੀ ਵਿੱਚ ਵਰਜਿਤ ਹਨ। ਅਰੋਹੀ-ਸਾ ਰੇ ਮਾ ਪਾ ਨੀ ਸਾ ਅਤੇ ਅਵਰੋਹੀ-ਸਾ ਨੀ ਧੁ ਪਾ ਮਾ ਗਾ ਰੇ ਸਾਨੀ ਸਾ ਹੈ। ਇਸ ਰਾਗ ਦੀ ਪਕੜ  ਸਾ ਰੇ ਮਾ ਪਾਗਾ ਰੇ ਸਾ ਨੀ ਧਾ ਪਾ ਮਾ ਪਾ ਨੀ ਸਾ ਸੁਰ ਹਨ। 

ਨੋਟ:ਬਹੁਤੇ ਅਨਮੱਤੀ ਤੇ ਭਾਰਤੀ ਰਾਗ ਘਰਾਣੇ ਇਸ ਨੂੰ ਵੱਖ ਵੱਖ ਰਾਗਾਂ ਦੀ ਰਾਗਣੀ ਮੰਨਦੇ ਹਨ। ਜਿਵੇਂ ਹੋਲੀ ਤੋਂ ਹੋਲਾ ਤੇ ਬੋਲੀ ਤੋਂ ਬੋਲਾ ਸ਼ਬਦ ਗੁਰਮਤਿ ਦੇ ਹਨ ਇਵੇਂ ਹੀ ਰਾਗਣੀ ਤੋਂ ਰਾਗ ਗੁਰਮਤਿ ਸੰਗੀਤ ਦਾ ਬੋਲਾ ਹੈ। ਰਾਗ ਦਾ ਅਰਥ ਪ੍ਰੇਮ ਹੈ ਜੋ ਕਿਸੇ ਲੈ ਸੁਰ ਅਤੇ ਅੰਦਾਜ਼ ਦੀ ਬੰਦਸ਼ ਵਿੱਚ ਗਾਇਆ ਜਾਂਦਾ ਹੈ। ਮਿਥਿਹਾਸ ਤੇ ਭਾਰਤੀ ਰਾਗ ਘਰਾਣੇ ਰਾਗਾਂ ਦੀਆਂ ਪਤਨੀਆਂ ਤੇ ਪੁੱਤ੍ਰ ਵੀ ਮੰਨਦੇ ਹਨ। ਦੇਖੋ! ਪਤਨੀਆਂ ਤੇ ਪੁੱਤ੍ਰ ਤਾਂ ਸਰੀਰਕ ਤੌਰ ਤੇ ਹੋ ਸਕਦੇ ਹਨ ਕਿਉਂਕਿ- ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ॥ (੮੭੨) ਸਰੀਰਧਾਰੀ ਮਾਤਾ ਪਿਤਾ ਦੇ ਸੁਮੇਲ ਤੋਂ ਬਿਨਾਂ ਬੱਚਾ ਪੈਦਾ ਨਹੀਂ ਹੁੰਦਾ ਹਾਂ ਰਾਗਾਂ ਦੀਆਂ ਅੱਗੇ ਕਿਸਮਾਂ ਹੋ ਸਕਦੀਆਂ ਹਨ। ਇਨ੍ਹਾਂ ਭਾਰਤੀ ਸਾਧਾਂ ਸੰਪ੍ਰਦਾਈਆਂ ਤੋਂ ਸਿੱਖੇ ਅਜੋਕੇ ਡੇਰੇਦਾਰ ਤੇ ਟਕਸਾਲੀ ਵੀ ਗਉੜੀ ਰਾਗ ਅਤੇ ਸੋਰਠ ਰਾਗ ਆਦਿਕ ਨੂੰ ਰਾਗਣੀਆਂ ਹੀ ਕਹੀ ਜਾਂਦੇ ਹਨ।

ਗੁਰੂ ਗ੍ਰੰਥ ਵਿਸ਼ਵ ਕੋਸ਼ ਵਿੱਚ ਡਾ.  ਰਤਨ ਸਿੰਘ ਜੱਗੀ ਲਿਖਦੇ ਹਨ ਕਿ- ਸੰਪੂਰਨ ਜਾਤੀ ਦੇ ਇਸ ਪ੍ਰਸਿੱਧ ਰਾਗ ਨੂੰ ਪੁਰਾਤਨ ਸੰਗੀਤ ਗ੍ਰੰਥਾਂ ਵਿੱਚ ਗੋਰੀਗਵਰੀਗੌੜੀਗਉਰੀ ਆਦਿਕ ਨਾਵਾਂ ਨਾਲ ਲਿਖਿਆ ਗਿਆ ਹੈ। ਪ੍ਰਾਚੀਨ ਰਾਗ ਹੋਣ ਕਰਕੇ ਸਮੇਂ-ਸਮੇਂ ਸੰਗੀਤ ਸ਼ਾਸ਼ਤ੍ਰੀਆਂ ਨੇ ਹੋਰ ਰਾਗਾਂ ਨਾਲ ਮਿਸ਼ਰਿਤ ਕਰਕੇ ਇਸ ਦੇ ਕੁਝ ਹੋਰ ਰੂਪ ਵੀ ਸਾਹਮਣੇ ਲਿਆਂਦੇ ਹਨ। ਗੁਰਬਾਣੀ ਵਿਖੇ ਭਿੰਨ-ਭਿੰਨ ਰਾਗਾਂ ਦੀਆਂ ਸੁਰਾਂ ਜਾਂ ਧੁਨੀਆਂ ਨੂੰ ਜੋੜਨ ਜਾਂ ਉਤਰੀਪੂਰਵੀ ਤੇ ਦੱਖਣੀ ਪੱਧਤੀਆਂ ਨੂੰ ਪਰਸਪਰ ਮਿਲਾਉਣ ਦਾ ਯਤਨ ਵੀ ਕੀਤਾ ਗਿਆ ਅਤੇ ਕਈ ਮਿਸ਼ਰਿਤ ਪ੍ਰਯੋਗ ਵੀ ਹੋਏ-ਜਿਵੇਂ ਗਉੜੀ ਗੁਆਰੇਰੀਦੱਖਣੀਚੇਤੀਬੈਰਾਗਣਿਦੀਪਕੀਪੂਰਬੀਪੂਰਬੀ ਦੀਪਕੀਮਾਝਮਾਲਵਾਮਾਲਾ ਤੇ ਸੋਰਠਿ ਆਦਿਕ। ਇਨ੍ਹਾਂ ਚੋਂ ਕੁਝ ਰੂਪ ਪਰੰਪਰਾਗਤ ਤੇ ਕੁਝ ਅਪ੍ਰਚਲਿਤ ਨੇ ਜੋ ਨਿਸ਼ਚੇ ਹੀ ਗੁਰਬਾਣੀ ਦੀ ਸੰਗੀਤ ਸ਼ਾਸ਼ਤ੍ਰ ਨੂੰ ਵਿਸ਼ੇਸ਼ ਦੇਣ ਹੈ।

ਇਨ੍ਹਾਂ ਸਭ ਭੇਦਾਂ ਦੇ ਗਾਉਣ ਦਾ ਸਮਾਂ ਲਗਭਗ ਸ਼ਾਮ ਵੇਲਾ ਜਾਂ ਚੌਥਾ ਪਹਿਰ ਹੈ। ਇਸ ਰਾਗ ਦਾ ਵਾਯੂਮੰਡਲ ਗੰਭੀਰ ਹੈ। ਦਾਰਸ਼ਨਿਕ ਤੱਥਾਂ ਨੂੰ ਇਸ 'ਚ ਜ਼ਿਆਦਾ ਉਘਾੜਿਆ ਗਿਆ ਹੈ। ਸ਼ਬਦਾਵਲੀ ਸਰੂਪ ਭਾਰਤੀ ਪਰੰਪਰਾ ਵਾਲਾ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਰਾਗ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ। ਇਸ ਰਾਗ ਬਾਰੇ ਗੁਰੂ ਅਰਜਨ ਸਾਹਿਬ ਨੇ ਆਪਣੀ ਟਿੱਪਣੀ ਇਸ ਪ੍ਰਕਾਰ ਦਿੱਤੀ ਹੈ- ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ॥ ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰ ਕਰੇਇ॥ (੩੧੧) ਭਾਵ ਜੀਵ ਰੂਪੀ ਇਸਤਰੀ ਗਾਉੜੀ ਰਾਗ ਦੁਆਰਾ ਤਾਂ ਹੀ (ਸੁਲੱਖਣੀ) ਚੰਗੇ ਲੱਛਣਾਂ ਵਾਲੀ ਹੋ ਸਕਦੀ ਹੈ ਜੇ ਪ੍ਰਭੂ-ਪਤੀ ਨੂੰ ਹਿਰਦੇ 'ਚ ਵਸਾਏ ਅਤੇ ਸਤਿਗੁਰੂ ਦੇ ਭਾਣੈ ਵਿੱਚ ਤੁਰਨਾ ਹੀ ਸ਼ਿੰਗਾਰ ਕਰੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top