ਇਹ ਸੁਆਲ ਅੱਜ ਹਰ ਪੰਜਾਬੀ ਦੀ ਜ਼ੁਬਾਨ ਉੱਤੇ ਹੈ ।
ਲੋਕਾਂ ਨੂੰ
ਸਮਝਾਇਆ ਜਾ ਰਿਹਾ ਹੈ, ਲੋਕਾਂ ਨੂੰ ਡਰਾਇਆ ਜਾ ਰਿਹਾ ਹੈ, ਲੋਕਾਂ ਨੂੰ ਕਿਹਾ ਜਾ ਰਿਹਾ ਕਿ
ਪਾਣੀ ਘੱਟ ਵਰਤੋ, ਪਾਣੀ ਖੇਤਾਂ ਨੂੰ ਨਾ ਲਾਓ ਆਦਿ ਆਦਿ, ਕੇ ਧਰਤੀ ਹੇਠ ਪਿਆ ਪਾਣੀ ਦਾ ਘੜਾ
ਮੁੱਕ ਜਾਣਾ ਹੈ, ਪੰਜਾਬ ਨੇ ਬੰਜਰ ਹੋ ਜਾਣਾ ਹੈ। ਕਈ ਕਿਸਮ ਦਾ ਪ੍ਰਚਾਰ ਹੋ ਰਿਹਾ ਹੈ।
ਪਰ ਕੀ ਇਹ ਸਭ ਕੁਝ ਸੱਚ ਹੈ ?
ਜਦੋਂ ਧਰਤੀ ਹੇਠਲੇ ਪਾਣੀ ਵਾਰੇ ਸਾਇੰਸ
ਦੀਆਂ ਕਿਤਾਬਾਂ 'ਚ ਪੜ੍ਹੀ ਦਾ ਤਾਂ ਹੈਰਾਨੀ ਹੁੰਦੀ ਹੈ। ਪਾਣੀ, ਅੱਗ ਤੇ ਹਵਾ ਦਾ
ਮੂਲ ਇਕੋ ਹੈ। ਇਕ ਦੂਜੇ ਨੂੰ ਬਣਾਉਂਦੇ ਵੀ ਆਪਸ ਵਿਚ ਮਿਲਕੇ ਹਨ ਤੇ ਇਕ ਦੂਜੇ ਦਾ ਰੂਪ ਵੀ
ਬਦਲਦੇ ਰਹਿੰਦੇ ਹਨ। ਸਾਇੰਸ ਕਹਿੰਦੀ ਹੈ ਕਿ ਧਰਤੀ ਤੇ ਜਿੰਨ੍ਹਾਂ ਪਾਣੀ ਆਦਿ ਕਾਲ ਵਿਚ
ਸੀ, ਉਸ ਵਿਚ ਇਕ ਤੁਪਕੇ ਦਾ ਨਾ ਵਾਧਾ ਹੋਇਆ ਹੈ ਨਾ ਘਾਟਾ। ਇਹ ਗਤੀਸ਼ੀਲ ਹੋਣ ਕਰਕੇ ਹਮੇਸ਼ਾ
ਵੇਗ ਵਿਚ ਰਹਿੰਦਾ ਹੈ। ਪਹਾੜਾਂ ਤੋ ਪਿਘਲੀ ਬਰਫ ਤੇ ਪਿਆ ਮੀਂਹ ਧਰਤੀ ਹੇਠਲੇ ਰੇਤੇ ਦੇ
ਦਰਿਆਵਾਂ ਤੇ ਪੱਥਰਾਂ ਵਿੱਚਲੀਆਂ ਦਰਾੜਾਂ ਰਾਹੀ ਸਮੁੰਦਰ ਵੱਲ ਨੂੰ ਜਾਂਦਾ ਹੈ। ਰਾਹ ਵਿਚ
ਚਸ਼ਮੇ ਵੀ ਫੁੱਟਦੇ ਹਨ ਤੇ ਰਾਹ ਵੀ ਬਦਲ ਲੈਂਦਾ ਹੈ। ਜੇਕਰ ਇਸ ਪਾਣੀ ਨੂੰ ਕੋਈ ਰਾਹ ਵਿਚ
ਨਾ ਰੋਕੇ ਤਾਂ ਇਹ ਸਮੁੰਦਰ ਵਿਚ ਹੀ ਜਾਵੇਗਾ। ਕਿਸੇ ਪਹਾੜੀ ਥਾਂ ਤੇ ਡੂੰਘੀ ਖੁਦਾਈ ਜਾਂ
ਪਹਾੜ ਖਿਸਕਣ ਨਾਲ ਇਹ ਰੁਖ ਬਦਲ ਸਕਦਾ ਹੈ। ਜੋ ਪਾਣੀ ਅਸੀਂ ਕੱਢਦੇ ਵੀ ਹਾਂ, ਆਖਰ ਉਹ ਵੀ
ਕਿਸੇ ਨਾ ਕਿਸੇ ਤਰੀਕੇ ਮੁੜ, ਧਰਤੀ ਜਾਂ ਸਮੁੰਦਰ ਵਿਚ ਹੀ ਚਲੇ ਜਾਂਦਾ ਹੈ, ਕੁਝ
ਵਾਸ਼ਪੀਕਰਣ ਹੋ ਜਾਂਦਾ ਹੈ। ਯਾਨੀ ਪਾਣੀ ਆਪਣਾ ਚੱਕਰ ਪੂਰਾ ਕਰੀ ਜਾਂਦਾ ਹੈ ।
ਅਗਲੀ ਗੱਲ ਕੁਦਰਤ ਦੇ ਨੇਮ ਨੂੰ ਸਮਝਣ
ਦੀ ਹੈ, ਉਸਨੇ ਧਰਤੀ ਦੇ ਵੱਖ ਵੱਖ ਭਾਗਾਂ ਨੂੰ ਵੱਖਰੇ ਮੌਸਮ ਦਿੱਤੇ ਹੋਏ ਹਨ ਤੇ
ਵਿਲੱਖਣ ਬਨਸਪਤੀ ਦਿੱਤੀ ਹੋਈ ਹੈ। ਇਸਨੂੰ ਕੁਦਰਤ ਨੇ ਕਦੇ ਖਤਮ ਨਹੀਂ ਕਰਨਾ ਤੇ, ਇਸਨੂੰ
ਖਤਮ ਕਰਨਾ ਬੰਦੇ ਦੇ ਵਸ ਵਿਚ ਵੀ ਨਹੀਂ ਹੈ। ਇਹ ਚੱਕਰ ਥੋੜੇ ਬਹੁਤੇ ਫਰਕ ਨਾਲ ਚੱਲਦਾ ਹੀ
ਰਹਿਣਾ ਹੈ। ਗੱਲਾਂ ਤਾਂ ਬਹੁਤ ਹਨ, ਪਰ ਇਹ ਦਸ ਦੇਣਾ ਜ਼ਰੂਰੀ ਹੈ ਕਿ ਸਾਡੇ ਦੇਸ਼ ਦੇ ਕੁਲ
ਵਰਤੋਂਯੋਗ ਪਾਣੀ ਦਾ ਅਸੀਂ ਸਿਰਫ ਇਕ ਪ੍ਰਤੀਸ਼ਤ ਹਿੱਸਾ ਹੀ ਵਰਤ ਰਹੇ ਹਾਂ। ਇਹ ਸਾਡੀ
ਯੋਜਨਾਵਾਂ ਦੀ ਨਲਾਇਕੀ ਹੈ ਕਿ ਬਾਕੀ ਪਾਣੀ ਅਸੀਂ ਸਮੁੰਦਰ ਦੇ ਹਵਾਲੇ ਕਰ ਰਿਹੇ ਹਾਂ। ਪਾਣੀ
ਨੂੰ ਸੰਜਮ ਤੇ ਸੂਝ ਨਾਲ ਵਰਤਣ ਦੀ ਲੋੜ ਹੈ, ਡਰਨ ਦੀ ਲੋੜ ਨਹੀਂ ।