ਇਆ ਮੂਰਤਿ ਕੈ ਹਉ ਬਲਿਹਾਰੈ
॥੧॥
ਅਕਸਰ
ਪਰਮਾਤਮਾ ਜਾਂ ਉਸਦੇ ਪੈਗੰਬਰਾਂ, ਗੁਰ-ਪੀਰਾਂ ਦੀਆਂ ਤਸਵੀਰਾਂ, ਮੂਰਤਾਂ ਜਾਂ ਬਿੰਬਾਂ ਨੂੰ
ਲੈ ਕੇ ਦੁਨੀਆ ਵਿੱਚ ਵਿਵਾਦ ਚੱਲਦਾ ਰਹਿੰਦਾ ਹੈ। ਇਸ ਨੂੰ ਸਮੇਂ ਸਿਰ ਸਹੀ ਦਿਸ਼ਾ ਦੇਣਾ
ਬਹੁਤ ਜ਼ਰੂਰੀ ਹੈ। ਇਸ ਲੇਖ ਵਿੱਚ ਸਿੱਖ ਧਰਮ ਅੱਗੇ ਆ ਰਹੀਆਂ ਸਿਧਾਂਤਕ ਚੁਨੌਤੀਆਂ ਉੱਤੇ
ਝਾਤੀ ਮਾਰਾਂਗੇ। ਨਾਲ ਹੀ ਨਵੀਨ ਯੁੱਗ ਵਿੱਚ ਫ਼ਿਲਮਾਂ ਜਾਂ ਐਨੀਮੇਸ਼ਨ ਰਾਹੀਂ ਧਰਮ ਦਾ
ਪ੍ਰਚਾਰ ਕਰਨ ਦੇ ਨੁਕਤੇ ਨੂੰ ਵੀ ਸਿਧਾਂਤਕ ਦ੍ਰਿਸ਼ਟੀ ਤੋਂ ਵਾਚਾਂਗੇ।
ਇਸ ਤੋਂ ਪਹਿਲਾਂ ਕਿ ਸਿੱਖੀ ਨੂੰ ਧੱਕੇ ਨਾਲ ਇਸ ਪਾਸੇ ਨੂੰ ਤੋਰਨ
ਦੀ ਕੋਸ਼ਿਸ਼ ਉੱਤੇ ਵਿਚਾਰ ਕਰੀਏ, ਮੈਂ ਆਪ ਜੀ ਨਾਲ ਇਸਲਾਮ ਧਰਮ
ਦੇ ਇੱਕ ਪ੍ਰਚਾਰਕ ਦੀ ਵਾਰਤਾ ਸਾਂਝੀ ਕਰਨਾ ਚਾਹਾਂਗਾ।
1918 ਵਿੱਚ ਭਾਰਤ ਦੇ ਸੂਰਤ ਸ਼ਹਿਰ ਦੇ ਜੰਮਪਲ ਅਤੇ ਦੱਖਣੀ ਅਫ਼ਰੀਕਾ
ਦੇ ਵਾਸੀ ਮਰਹੂਮ ਅਹਿਮਦ ਦੀਦਤ ਨੇ ਇੱਕ ਵਾਰੀ ਅਮਰੀਕਾ ਦੇ ਇਕ ਸ਼ਹਿਰ ਵਿੱਚ ਈਸਾਈਆਂ ਨਾਲ
ਗੋਸ਼ਟ ਦੌਰਾਨ ਇੱਕ ਸਵਾਲ ਦਾ ਜਵਾਬ ਦਿੱਤਾ। ਉਸ ਜਵਾਬ ਦਾ ਇੱਕ ਅੰਸ਼ ਇਹ ਸੀ ਕਿ ਬਹੁਤਾਤ
ਅਮਰੀਕਾ ਇੱਕ ਧਾਰਮਿਕ ਦੇਸ਼ ਹੈ, ਚਰਚਾਂ ਹਨ ਅਤੇ ਬਾਈਬਲ ਦੀ ਮਨੌਤ ਹੈ। ਫਿਰ ਵੀ ਇਤਨਾ
ਜੁਰਮ ਕਿਉਂ ਹੈ? ਸਮਲਿੰਗੀ ਦੀ ਭਾਰੀ ਸਮੱਸਿਆ ਹੈ ਜਿਸ ਨੂੰ ਬਾਈਬਲ ਗੈਰ-ਕੁਦਰਤੀ ਵਰਤਾਰਾ
ਮੰਨਦੀ ਹੈ। ਸ਼ਰਾਬ ਪੀਣ ਦੀ ਸਮੱਸਿਆ ਹੈ। ਕਿਉਂ? ਉਹ ਇਸ ਕਰ ਕੇ ਕਿ
ਕ੍ਰਿਸਚੀਅਨ ਬਾਈਬਲ ਦੇ ਮੂਲ ਨੂੰ ਭੁੱਲ ਗਏ ਹਨ।
ਨਵੀਨ ਟੈਸਟਾਮੈਂਟ ਦੇ ਰੋਮਨਸ ਸੁਕਤੇ ਦੱਸਦੇ ਹਨ ਕਿ ਲੋਕਾਂ ਨੇ
ਇੱਕ ਇਹੋ ਜਿਹਾ ਵਰਤਾਰਾ ਕੀਤਾ ਜਿਸ ਦੀ ਸਜਾ ਵਜੋਂ ਭੁੱਲੇ ਹੋਏ ਲੋਕਾਂ ਨੂੰ ਇਸ ਤਰਾਂ ਦਾ
ਬਣਾ ਦਿੱਤਾ;
24
Therefore God gave them over in the sinful desires
of their hearts to sexual impurity for the degrading of their bodies
with one another. [ਪਰਮਾਤਮਾ ਨੇ ਉਹਨਾਂ ਪਾਪੀ ਲੋਕਾਂ ਦੇ ਦਿਲਾਂ ਵਿੱਚ ਕਾਮ
ਦਾ ਅਸ਼ੁੱਧ ਰੂਪ ਦੀ ਭੁੱਖ ਪਾ ਦਿੱਤੀ ਜਿਸ ਨਾਲ ਉਹਨਾਂ ਦੇ ਸਰੀਰ ਇੱਕ ਦੂਜੇ ਨਾਲ ਹੀ ਗ਼ਰਕ
ਹੋਣ ਲੱਗ ਪਏ]
25 They exchanged the truth
about God for a lie, and worshiped and served created things rather than
the Creator—who is forever praised. Amen. [ਉਹ ਸਤਿ ਨੂੰ ਤਿਆਗ ਕੇ
ਪਰਮਾਤਮਾ ਦੇ ਝੂਠੇ ਰੂਪ ਨੂੰ ਅਪਣਾ ਲਿਆ, ਮਨੌਤ ਕੀਤੀ ਅਤੇ ਵਸਤੂਆਂ ਦੀ ਸੇਵਾ ਕੀਤੀ, ਨਾ
ਕਿ ਕਰਤੇ ਦੀ, ਜਿਸ ਦੀ ਹਮੇਸ਼ਾ ਹੀ ਹੋਣੀ ਚਾਹੀਦੀ ਹੈ ]
26 Because of this, God gave
them over to shameful lusts. Even their women exchanged natural sexual
relations for unnatural ones. [ਇਸ ਕਰ ਕੇ ਪਰਮਾਤਮਾ ਨੇ ਉਹਨਾਂ ਲੋਕਾਂ
ਨੂੰ ਸ਼ਰਮਨਾਕ ਵਾਸ਼ਨਾਵਾਂ ਦਾ ਧਾਰਨੀ ਬਣਾ ਦਿੱਤਾ। ਇੱਥੋਂ ਤੱਕ ਉਹਨਾਂ ਦੀਆਂ ਔਰਤਾਂ ਵੀ
ਕੁਦਰਤੀ ਕਾਮ ਕਿਰਿਆਵਾਂ ਨੂੰ ਤਿਆਗ ਕੇ ਗ਼ੈਰਕੁਦਰਤੀ ਵਾਸ਼ਨਾਵਾਂ ਵਿੱਚ ਪੈ ਗਈਆਂ।]
27 In the same way the men also
abandoned natural relations with women and were inflamed with lust for
one another. Men committed shameful acts with other men, and received in
themselves the due penalty for their error [ਇਸੇ ਹੀ ਤਰਾਂ ਬੰਦਿਆਂ ਨੇ
ਵੀ ਔਰਤਾਂ ਨਾਲ ਕੁਦਰਤੀ ਰਿਸ਼ਤਿਆਂ ਨੂੰ ਤਿਆਗ ਦਿੱਤਾ ਅਤੇ ਹੁਣ ਵਾਸ਼ਨਾ ਦੀ ਅੱਗ ਨਾਲ ਭੜਕਣ
ਲੱਗੇ। ਬੰਦਿਆਂ ਨੇ ਬੰਦਿਆਂ ਨਾਲ ਹੀ ਸ਼ਰਮਨਾਕ ਵਰਤਾਰਾ ਕੀਤਾ। ਇਸ ਤਰਾਂ ਉਹਨਾਂ ਨੂੰ ਆਪਣੀ
ਗ਼ਲਤੀ ਦੀ ਹਰਜਾਨਾ ਆਪਣੇ ਆਪ ਨਾਲ ਹੀ ਭੁਗਤਣਾ ਪਿਆ]
ਇਹ ਗ਼ਲਤੀ ਕਿਹੜੀ ਸੀ? ਇਸ ਸਜਾ ਜਾਂ ਨਤੀਜੇ ਵਾਲੇ
ਤਿੰਨ ਸੁਕਤਿਆਂ ਤੋਂ ਪਹਿਲਾਂ 22 ਅਤੇ 23ਵਾਂ ਸੁਕਤਾ ਇਸ ਗ਼ਲਤੀ ਨੂੰ ਦਰਸਾਉਂਦਾ ਹੈ;
22 Although they claimed to be
wise, they became fools. [ਹਾਲਾਂਕਿ ਉਹ ਲੋਕ ਆਪਣੇ ਆਪ ਨੂੰ ਬੁੱਧੀਮਾਨ
ਅਖਵਾਉਂਦੇ ਸਨ, ਪਰ ਉਹ ਮੂਰਖ ਬਣ ਗਏ]
23 and exchanged the glory of
the immortal God for images made to look like a mortal human being and
birds and animals and reptiles. [ਮੂਰਖਤਾ ਵਿੱਚ ਉਹਨਾਂ ਨੇ ਨਿਰੰਕਾਰ
ਪਰਮਾਤਮਾ ਦੀ ਮਹਾਨਤਾ ਨੂੰ ਨਾਸ਼ਵਾਨ ਮਨੁੱਖ, ਪੰਛੀ, ਜਾਨਵਰ ਅਤੇ ਸੱਪਾਂ ਦੇ ਰੂਪ ਵਿੱਚ
ਬਦਲ ਕੇ ਸਵੀਕਾਰ ਕਰ ਲਿਆ ]
ਸਤਿਕਾਰਤ ਅਹਿਮਦ ਦੀਦਤ ਮੁਤਾਬਿਕ ਇਹ ਇੱਕ ਵੱਡਾ ਕਾਰਨ ਹੈ ਕਿ ਪੱਛਮ
ਦਾ ਬਹੁਤਾਤ ਹਿੱਸਾ ਬਾਈਬਲ ਨੂੰ ਤਾਂ ਮੰਨਦਾ ਹੈ ਪਰ ਬਾਈਬਲ ਦੀ ਮੰਨਦਾ ਨਹੀਂ। ਉਸ ਨੇ
ਪਰਮਾਤਮਾ ਦੀ ਤਸਵੀਰ ਬੰਦੇ ਦੇ ਰੂਪ ਵਿੱਚ ਸਵੀਕਾਰ ਕਰ ਲਈ ਹੈ ਜਿਸ ਕਾਰਨ ਮੰਨਣ ਵਾਲੇ
ਪਰਮਾਤਮਾ ਨੂੰ ਬੰਦੇ ਦੀ ਸਮਰੱਥਾ ਦੇ ਤੁੱਲ ਹੀ ਸਮਝਦੇ ਹਨ। ਨਤੀਜੇ ਵਜੋਂ ਕਈ ਹਜ਼ਾਰ ਸਾਲ
ਪਹਿਲਾਂ ਦੱਸੀਆਂ ਗੱਲਾਂ ਅੱਜ ਵੀ ਸਭਿਅਤਾ ਵਿੱਚ ਤੇਜ਼ੀ ਨਾਲ ਪ੍ਰਕੋਪ ਵਰਤਾ ਰਹੀਆਂ ਹਨ।
ਤਕਰੀਬਨ ਸੌ ਸਾਲ ਪਹਿਲਾਂ ਆਸਟ੍ਰੇਲੀਆ, ਅਮਰੀਕਾ, ਇੰਗਲੈਂਡ ਅਤੇ
ਯੂਰਪ ਬਹੁਤਾਤ ਇਸਾਈ ਧਰਮ ਦਾ ਧਾਰਨੀ ਸੀ। ਨਵੀਨ ਪ੍ਰਚਾਰ ਵਿਧੀਆਂ ਆਉਣ ਨਾਲ ਇਹ ਅੰਕੜਾ
ਇਹਨਾਂ ਦੇਸ਼ਾਂ ਵਿੱਚ ਵਧਣਾ ਚਾਹੀਦਾ ਸੀ ਜਾਂ ਸਥਿਰ ਰਹਿਣਾ ਚਾਹੀਦਾ ਸੀ। ਬਹੁਤ ਫ਼ਿਲਮਾਂ ਵੀ
ਬਣੀਆਂ, ਅਰਬਾਂ-ਖਰਬਾਂ ਦਾ ਸਰਮਾਇਆ ਕਿਤਾਬਾਂ ਅਤੇ ਬੱਚਿਆਂ ਲਈ ਸਮਗਰੀ ਉੱਤੇ ਲਾਇਆ ਜਾ
ਰਿਹਾ ਹੈ ਜਿਸ ਵਿੱਚ ਕਾਰਟੂਨ, ਐਨੀਮੇਸ਼ਨ ਫ਼ਿਲਮਾਂ ਜਾ ਕੰਪਿਊਟਰ ਗੇਮਾਂ ਵੀ ਹਨ। ਜੋ ਲੋਕ
ਇਸ ਪ੍ਰਚਾਰ ਵਿਧੀ ਦੇ ਹੱਕ ਵਿੱਚ ਹਨ, ਉਹਨਾਂ ਲਈ ਮੈਂ ਕੁੱਝ ਅੰਕੜੇ ਪੇਸ਼ ਕਰ ਰਿਹਾ ਹਾਂ;
• ਆਸਟ੍ਰੇਲੀਆ ਵਿੱਚ ਸੰਨ 1901
ਦੀ ਮਰਦਮਸ਼ੁਮਾਰੀ ਈਸਾਈਆਂ ਦੀ ਗਿਣਤੀ 96.1% ਸੀ। 2016 ਦੀ ਮਰਦਮਸ਼ੁਮਾਰੀ ਅਨੁਸਾਰ ਇਹ
ਗਿਣਤੀ ਘੱਟ ਕੇ 52.1% ਰਹਿ ਗਈ ਹੈ। ਚਿੰਤਾਜਨਕ ਅੰਕੜਾ ਤਾਂ 30.1% ਨਾਸਤਕਾਂ ਦਾ ਹੈ ਜੋ
ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਹੀ ਨਹੀਂ ਕਰਦੇ।
• ਅਮਰੀਕਾ ਵਿੱਚ 1990 ਵਿੱਚ
85%, 2001 ਵਿੱਚ 81.6%, 2012 ਵਿੱਚ 78% ਅਤੇ 2015 ਵਿੱਚ 75% ਈਸਾਈ ਧਰਮ ਨੂੰ ਮੰਨਦੇ
ਹਨ।
• ਇੰਗਲੈਂਡ ਦੇ ਇੱਕ ਚਿੰਤਾਜਨਕ
ਸਰਵੇਖਣ ਅਨੁਸਾਰ 16-29 ਸਾਲ ਨੇ ਨੌਜਵਾਨਾ ਨੇ ਆਪਣੇ ਆਪ ਨੂੰ ਨਾਸਤਿਕ ਭਰਿਆ ਅਤੇ 59% ਨੇ
ਕਦੇ ਵੀ ਧਾਰਮਿਕ ਗਤੀਵਿਧੀ ਵਿੱਚ ਹਿੱਸਾ ਨਹੀਂ ਲਿਆ। 75% ਨੌਜਵਾਨਾਂ ਨੇ ਕਦੇ ਵੀ ਅਰਦਾਸ
ਜਾਂ ਪਰੇਅਰ ਨਹੀਂ ਕੀਤੀ।
• 1950 ਵਿੱਚ ਕੈਨੇਡਾ ਦੇ ਕਿਊਬੈਕ ਸੂਬੇ
ਵਿੱਚ 95% ਲੋਕ ਚਰਚ ਜਾਂਦੇ ਸਨ ਜੋ ਹੁਣ ਘੱਟ ਕੇ 5% ਰਹਿ ਗਿਆ ਹੈ।
ਹੁਣ ਸੋਚਣ ਵਾਲੀ ਗੱਲ ਹੈ ਕਿ ਕੀ ਇਹਨਾਂ ਨਵੀਨ ਪ੍ਰਚਾਰ ਮਾਧਿਅਮ ਨੇ
ਇਸਾਈ ਧਰਮ ਨੂੰ ਕੋਈ ਫ਼ਾਇਦਾ ਕੀਤਾ? ਫ਼ਾਇਦਾ ਤਾਂ ਜ਼ਰੂਰ ਹੋਇਆ ਹੈ ਪਰ ਹੋਇਆ ਹਾਲੀਵੁਡ ਨੂੰ
ਹੈ। ਇੱਕ ਰੂਸੀ ਕਹਾਵਤ ਹੈ ਕਿ ਮਹਿੰਗੀਆਂ ਦਵਾਈਆਂ ਦਾ ਫ਼ਾਇਦਾ ਜ਼ਰੂਰ ਹੁੰਦਾ ਹੈ, ਜੇ ਮਰੀਜ਼
ਨੂੰ ਨਹੀਂ ਤਾਂ ਦਵਾਈਆਂ ਵਾਲੀ ਕੰਪਨੀ ਨੂੰ ਤਾਂ ਹੋ ਹੀ ਜਾਂਦਾ ਹੈ। ਬਿਲਕੁਲ ਇਹੀ ਵਰਤਾਰਾ
ਧਰਮ ਵਿੱਚ ਹੋ ਰਿਹਾ ਹੈ। ਧਰਮ ਵਿੱਚ ਕਿੱਤਾ ਕਰਨ ਵਾਲੇ ਲੋਕ ਇਲਾਹੀ ਸਿਧਾਂਤਾਂ ਦੇ
ਕਿਰਦਾਰ ਘੜ ਕੇ ਨਾਸ਼ਵਾਨ ਬੰਦਿਆਂ ਦੇ ਬਰਾਬਰ ਲੈ ਆਉਂਦੇ ਹਨ ਅਤੇ ਉਸ ਨੂੰ ਵੇਚ ਕੇ ਰੋਟੀ
ਕਮਾਉਂਦੇ ਹਨ।
ਗੁਰਪ੍ਰੀਤ (ਚਿੱਤਰਕਾਰ-ਬਠਿੰਡਾ) ਦੀ
ਆਸਟ੍ਰੇਲੀਆ ਦੀ ਫੇਰੀ ਦੌਰਾਨ ਘਰ ਬੈਠੇ ਗੱਲਬਾਤ ਹੋ ਰਹੀ ਸੀ। ਉਸ ਨੇ ਬੁੱਧ ਦੀਆਂ
ਮੂਰਤੀਆਂ ਵਾਰੇ ਬਹੁਤ ਹੀ ਰੋਚਕ ਜਾਣਕਾਰੀ ਦਿੱਤੀ। ਉਹ ਕਈ ਵਾਰ ਦਿੱਲੀ ਵਿੱਚ ਆਰਟ ਗੈਲਰੀ
ਗਿਆ ਸੀ ਜਿਸ ਵਿੱਚ ਬੁੱਧ ਦੀਆਂ ਸੈਂਕੜੇ ਮੂਰਤੀ ਸਿਰ ਰੱਖੇ ਹੋਏ ਹਨ। ਗੰਭੀਰ ਪੜਚੋਲ
ਉਪਰੰਤ ਸਮਝ ਆਈ ਕਿ ਇਹ ਸਿਰ ਹਜ਼ਾਰਾਂ ਸਾਲਾਂ ਵਿੱਚ ਕਿਸ ਤਰਾਂ ਆਪਣਾ ਰੂਪ ਬਦਲਦੇ ਹਨ।
ਬੁੱਧ ਧਰਮ ਬੁੱਤ ਪੂਜਕ ਨਹੀਂ ਹੈ ਪਰ ਜਦੋਂ ਯੂਨਾਨੀ (ਗਰੀਕ) ਆਏ ਤਾਂ ਉਹ ਬੁੱਤ ਉਪਾਸ਼ਕ ਸਨ
ਅਤੇ ਹਿੰਦੁਸਤਾਨ ਵਿੱਚ ਬੁੱਧ ਦਾ ਬੋਲਬਾਲਾ ਸੀ। ਪਹਿਲੇ ਰਾਜਿਆਂ ਨੇ ਆਪਣਾ ਪ੍ਰਭਾਵ ਬਣਾਉਣ
ਲਈ ਬੁੱਧ ਦੀ ਇੱਕ ਮੂਰਤੀ ਬਣਵਾਈ ਜਿਸ ਵਿੱਚ ਉਸ ਨੂੰ ਆਸਣ ਲਾਈ ਬੈਠੇ ਨੂੰ ਦਿਖਾਇਆ,
ਰਿਸ਼ੀਆਂ ਵਾਂਗ ਉਸ ਦੇ ਸਿਰ ਉੱਤੇ ਕੇਸ ਭਾਵ ਜੂੜਾ ਦਿਖਾਇਆ ਗਿਆ ਅਤੇ ਸ਼ਕਲ ਅਤੇ ਨੈਣ-ਨਕਸ਼
ਯੂਨਾਨੀਆਂ ਵਰਗਾ ਬਿਨਾ ਮੁੱਛ-ਦਾੜ੍ਹੀ ਤੋਂ ਬਣਾਇਆ। ਬੁੱਧ ਭਾਵ ਗਿਆਨ ਦੇ ਪ੍ਰਕਾਸ਼ ਹੋਣ ਦੇ
ਸਿਧਾਂਤ ਨੂੰ ਬੰਦੇ ਦਾ ਰੂਪ ਦਿੱਤਾ ਅਤੇ ਆਪਣੀ ਦੁਨਿਆਵੀ ਲੋੜ ਅਨੁਸਾਰ ਮਰੋੜਿਆ। ਇਸ ਤਰਾਂ
ਇਸ ਮਹਾਂ ਸਿਧਾਂਤ ਦਾ ਵੀ ਪਤਨ ਸ਼ੁਰੂ ਹੋ ਗਿਆ। ਅੱਜ ਇਹ ਨਾਂਹ ਮਾਤਰ ਹੈ। ਕੀ ਮੂਰਤੀਆਂ
ਸਥਾਪਿਤ ਕਰਨ ਨਾਲ ਬੋਧੀਆਂ ਨੂੰ ਫ਼ਾਇਦਾ ਹੋਇਆ?
ਹਿੰਦੂ ਧਰਮ ਦਾ ਪਤਨ ਵੀ ਮੂਰਤੀ ਸਥਾਪਤੀ ਤੋਂ ਹੀ ਹੋਇਆ। ਇਹ ਪਿਰਤ
ਨਾਰਦ ਮੁਨੀ ਨੇ ਸ਼ੁਰੂ ਕੀਤੀ ਅਤੇ ਮਗਰ ਲੱਗ ਕੇ ਲੋਕ ਮੂਲ ਤੋਂ ਭਟਕ ਕੇ ਪੱਥਰ ਪੂਜਕ ਹੋ ਗਏ।
ਮ: ੧ ॥
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ
ਕਰਾਂਹੀ ॥
ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥
ਜਿਹੜੇ ਕੰਮ ਜਾਂ ਤਜਰਬੇ ਪਹਿਲਾਂ ਹੀ ਹੋਰ ਪਾਸੇ ਫ਼ੇਲ ਹੋ ਚੁੱਕੇ ਹਨ ਉਹਨਾਂ ਨੂੰ ਅਪਣਾ ਕੇ
ਦੁਬਾਰਾ ਸਮਾਂ ਅਤੇ ਸਰਮਾਇਆ ਬਰਬਾਦ ਕਰਨਾ ਕਿਹੜੀ ਬਿਬੇਕ ਬੁੱਧ ਹੋ ਜੋ ਅਸੀਂ ਹਰ ਰੋਜ਼
ਅਰਦਾਸ ਵਿੱਚ ਮੰਗਦੇ ਹਾਂ? ਜਦੋਂ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ 20
ਫਰਵਰੀ, 1934 ਵਿੱਚ ਸੋਚ ਵਿਚਾਰ ਕੇ ਫ਼ੈਸਲਾ ਕੀਤਾ ਕਿ "ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ
ਆਦਿ ਮਹਾਂ ਪੁਰਖਾਂ ਦੀਆਂ ਇਤਿਹਾਸਕ ਸਾਖੀਆਂ ਦੇ ਸੀਨਜ਼ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ
ਦੀਆਂ ਫਿਲਮਾਂ ਬਨਾਉਣੀਆਂ ਸਿੱਖ ਅਸੂਲਾਂ ਵਿਰੁੱਧ ਹੈ" ਅਤੇ ਮੁੜ, 7 ਅਗਸਤ 1940 ਨੂੰ ਪਾਸ
ਕੀਤਾ ਕਿ "ਧਾਰਮਕ ਸਲਾਹਕਾਰ ਕਮੇਟੀ ਦੀ ਰਾਇ ਵਿੱਚ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਉਹਨਾਂ
ਦੇ ਮਹਿਲ, ਸਾਹਿਬਜ਼ਾਦੇ ਤੇ ਸਾਹਿਬਜ਼ਾਦੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੇਜ ਤੇ ਨਹੀਂ
ਲਿਆਂਦਾ ਜਾ ਸਕਦਾ" ਤਾਂ ਫਿਰ ਇਸ ਤਰਾਂ ਕਿਰਦਾਰ ਘੜਨ ਦੀ ਹਰਦਮ ਕੋਸ਼ਿਸ਼ ਕਿਉਂ ਕੀਤੀ ਜਾ ਰਹੀ
ਹੈ ਅਤੇ ਇਸ ਨੂੰ ਪਰਚਾਰ ਨਾਲ ਜੋੜਿਆ ਜਾ ਰਿਹਾ ਹੈ ਕਿ ਧਰਮ ਫੈਲੇਗਾ।
ਸਮਕਾਲੀ ਧਰਮਾਂ ਵਿੱਚ ਦਾ ਇਸ ਦੇ ਉਲਟ ਨਤੀਜੇ ਆ ਰਹੇ ਹਨ। ਮਨਸਾ
ਇੱਥੇ ਸਿਰਫ ਮਹਾਂ ਪੁਰਖਾਂ ਦੇ ਕਿਰਦਾਰਾਂ ਦਾ ਵਪਾਰੀ ਕਰਨ ਹੈ।
ਇੱਕ ਨੁਕਤਾ ਹੋਰ ਵੀ ਵਿਚਾਰਨ ਵਾਲਾ ਹੈ
ਕਿ ਫੋਟੋ ਜਾਂ ਫ਼ਿਲਮ ਦੀ ਕਾਢ ਤੋਂ ਪਹਿਲਾਂ ਸਿੱਖੀ ਦਾ ਪਸਾਰਾ ਕਿਵੇਂ ਹੋਇਆ? ਸੋ
ਕਦਾਚਿਤ ਵੀ ਇਹ ਨਵੀਨ ਮਾਧਿਅਮ ਧਰਮ ਨੂੰ ਚੁੱਕਣ ਵਾਲਾ ਧੌਲਾ ਬਲਦ ਨਹੀਂ ਬਣ ਸਕਦਾ ਸਗੋਂ
ਬਲਦ ਉੱਤੇ ਆਪ ਬੈਠਣਾ ਚਾਹੁੰਦਾ ਹੈ। ਧਰਮ ਨੂੰ ਲੋਕ ਅਪਣਾਉਂਦੇ ਹਨ ਪੂਰਨ ਪੁਰਖਾਂ ਦੀ
ਰਹਿਣੀ ਬਹਿਣੀ ਅਤੇ ਕਰਨੀ ਤੋਂ ਪ੍ਰਭਾਵਿਤ ਹੋ ਕੇ। ਰਹੀ ਗੱਲ ਬੱਚਿਆਂ ਵਿੱਚ ਪ੍ਰਚਾਰ ਕਰਨ
ਦੀ, ਉਸ ਦੀ ਮੁੱਢਲੀ ਜੁੰਮੇਵਾਰੀ ਮਾਪਿਆਂ ਦੀ ਹੁੰਦੀ ਹੈ ਕਿ ਉਹ ਘਰ ਵਿੱਚ ਕਿਸ ਤਰਾਂ ਦਾ
ਮਾਹੌਲ ਸਿਰਜਦੇ ਹਨ। ਮਾਪਿਆਂ ਦੇ ਆਲੇ-ਦੁਆਲੇ ਕੀ ਵਾਪਰ ਰਿਹਾ ਹੈ? ਖ਼ਾਸ ਕਰ ਕੇ ਮਾਂਵਾਂ
ਅਤੇ ਦਾਦੀਆਂ ਕਿਤਨਾ ਕੁ ਧਰਮ ਦੇ ਨੇੜੇ ਹਨ। ਜਦੋਂ ਬੱਚੇ ਨੂੰ ਹਾਲੀਵੁਡ ਵਿੱਚ ਬਣੀ ਮਾਰਵਲ
ਕੰਪਨੀ ਦੀ ਆਲ੍ਹਾ ਦਰਜੇ ਦੀ ਫ਼ਿਲਮ ਦੇ ਮੁਕਾਬਲੇ ਤੀਜੇ ਦਰਜੇ ਦੀ ਘੱਟ ਤੋ ਘੱਟ ਬਜਟ ਦੀ
ਫ਼ਿਲਮ ਪਰੋਸੀ ਜਾਵੇਗੀ ਤਾਂ ਨਤੀਜਾ ਉਲਟ ਨਿਕਲੇਗਾ।
ਇਹ ਵੀ ਮਿੱਥ ਹੀ ਹੈ ਜੋ ਧੱਕੇ ਨਾਲ ਪੈਸੇ
ਬਣਾਉਣ ਦੇ ਚੱਕਰ ਵਿੱਚ ਸਿੱਖਾਂ ਅੱਗੇ ਪਰੋਸੀ ਜਾ ਰਹੀ ਹੈ।
ਹੁਣ ਗਲ ਕਰਦੇ ਹਾਂ ਮੂਰਤ ਦੀ ਸਿਧਾਂਤਿਕ
ਗੱਲ। ਸਿੱਖੀ ਨਵੀਨ ਧਰਮ ਹੈ ਤਾਂ ਫਿਰ ਫ਼ਿਲਮੀ ਮੂਰਤ ਕਿਉਂ ਨਹੀਂ? ਜਾਂ ਰੂਹਾਨੀ
ਸਫ਼ਰ ਦੀ ਸ਼ੁਰੂਆਤ ਕਰਨ ਲਈ ਕਿਹੜੀ ਮੂਰਤ ਮਨ ਵਿੱਚ ਵਸਾਉਣੀ ਹੈ? ਗੁਰੂ ਗ੍ਰੰਥ ਸਾਹਿਬ ਸਾਨੂੰ
ਕਿਸੇ ਵੀ ਇੱਕ ਦੁਨਿਆਵੀ ਮੂਰਤ ਨਾਲ ਨਹੀਂ ਜੋੜਦੇ। ਇਹ ਸਿਧਾਂਤ ਪੱਕਾ ਹੈ ਕਿ ੴਭਾਵ ਅਕਾਲ
ਨੂੰ ਥਾਪਿਆ ਨਹੀਂ ਜਾ ਸਕਦਾ ਅਤੇ ਨਾਂ ਹੀ ਕੀਤਾ(manufactured) ਜਾ ਸਕਦਾ ਹੈ, ਉਹ ਆਪਣੀ
ਮਰਜ਼ੀ ਦਾ ਮਾਲਕ ਹੈ ਅਤੇ ਮਰਜ਼ੀ ਨਾਲ ਆਪਣੇ ਹੀ ਬਣਾਏ ਬ੍ਰਹਿਮੰਡ ਵਿੱਚ ਕਿਸੇ ਵੀ ਰੂਪ ਵਿੱਚ
ਪਰਗਟ ਹੋ ਸਕਦਾ ਹੈ। ਜੇ ਇਸ ਸਮੇਂ ਉਹ ਪਹਿਲੇ ਗੁਰਾਂ ਦੀ ਦੇਹ ਵਿੱਚ ਪ੍ਰਕਾਸ਼ਵਾਨ ਸੀ ਤਾਂ
ਉਹ ਆਪਣੇ ਕਿਸੇ ਵੀ ਭਗਤ ਦੇ ਅੰਦਰ ਪ੍ਰਕਾਸ਼ ਹੋ ਸਕਦਾ ਹੈ ਅਤੇ ਇਹ ਆਦਿ ਇਸੇ ਹੀ ਤਰਾਂ
ਚੱਲਦਾ ਅਤੇ ਹੁੰਦਾ ਰਹੇਗਾ। ਏਕੇ ਦੀ ਅਵਸਥਾ(Singularity) ਵਿੱਚ ਉਹ ਏਕਾ "ਨਾਮ"(singular
sound) ਹੈ ਜੋ ਕਿ ਨਿਰੰਕਾਰ ਦੀ ਹੀ ਮੂਰਤਿ(projection) ਹੈ। ਮੂਲ ਮੰਤਰ ਵਿੱਚ ਹੀ ਗੁਰੂ
ਸਾਹਿਬ ਨੇ ਹੁਕਮ ਕੀਤਾ ਹੈ ਕਿ ਜਿਹੜੀ ਮੂਰਤ ਅਸੀਂ ਚਿਤਵਨੀ ਹੈ ਉਹ ਨਾਮ ਹੀ ਹੈ ਜੋ ਸਾਨੂੰ
ਸਬਦ ਰਾਹੀ ਪ੍ਰਾਪਤ ਹੋਣਾ ਹੈ। ਜਿਹੋ ਜਿਹੀ ਮੂਰਤ ਚਿਤਵਾਂਗੇ, ਉਹੋ ਹੀ ਸਾਨੂੰ ਪ੍ਰਾਪਤ
ਹੋਏਗੀ। ਸਾਰੀ ਬਾਣੀ ਦਾ ਸਾਰ "ਨਾਮ" ਹੀ ਤਾਂ ਹੈ।
ਰੂਪ ਵਿੱਚ ਉਹ ਬਦਲਦਾ ਰਹਿੰਦਾ ਹੈ ਇਸ ਹੀ ਕਰ ਕੇ ਉਸ ਨੂੰ ਇੱਕ ਰੂਪ
ਵਿੱਚ ਥਾਪਣਾ ਸਿਧਾਂਤਕ ਕੁਤਾਹੀ ਹੈ। ਇਸ ਬਦਲਾਅ ਦੇ ਨੁਕਤੇ
ਨੂੰ ਭਗਤ ਕਬੀਰ ਜੀ ਬਹੁਤ ਹੀ ਸੁੰਦਰ ਬਿਆਨ ਕਰਦੇ ਹਨ। ਦਿੱਲੀ ਦੇ ਸੁਲਤਾਨ ਦੀ ਕਚਹਿਰੀ
ਵਿੱਚ ਕਾਜ਼ੀਆਂ ਦੇ ਫ਼ਤਵੇ ਅਨੁਸਾਰ ਭਗਤ ਕਬੀਰ ਜੀ ਦੀ ਪ੍ਰੀਖਿਆ ਹੋ ਰਹੀ ਹੈ। ਕਬੀਰ
ਜੀ ਦੀਆਂ ਬਾਂਹਾਂ ਨੂੰ ਬੰਨ੍ਹ ਕੇ ਪੰਡ ਵਾਂਗ ਹਾਥੀ ਦੇ ਅੱਗੇ ਸੁੱਟ ਦਿੱਤਾ ਅਤੇ ਉਸ ਹਾਥੀ
ਨੂੰ ਹੋਰ ਗੁੱਸਾ ਚੜ੍ਹਾਉਣ ਲਈ ਉਸ ਦੇ ਸਿਰ ਉੱਤੇ ਸੱਟ ਮਾਰੀ ਜਿਸ ਕਾਰਨ ਹਾਥੀ ਚਿੰਗਾਂੜਾ
ਮਾਰਦਾ ਹੋਇਆ ਪਾਸੇ ਨੂੰ ਭੱਜ ਤੁਰਿਆ। ਇਸ ਅਲੌਕਿਕ ਵਰਤਾਰੇ ਨੂੰ ਤੱਕ ਕੇ ਕਬੀਰ ਜੀ ਨੂੰ
ਉਸ ਹਾਥੀ ਅਤੇ ਘਟਨਾਕ੍ਰਮ ਵਿੱਚੋਂ ਵੀ ਪਰਮਾਤਮਾ ਦੀ ਹੀ ਮੂਰਤਿ ਅਨੁਭਵ ਹੋਈ। ਇਉਂ ਮਹਿਸੂਸ
ਹੋਇਆ ਕਿ ਪਰਮਾਤਮਾ ਦਾ ਪੂਰਾ ਜ਼ੋਰ ਚੱਲ ਰਿਹਾ ਸੀ ਕਾਜ਼ੀਆਂ, ਮਹਾਵਤਾਂ, ਸਿਪਾਹੀਆਂ ਅਤੇ
ਸੁਲਤਾਨ ਉੱਤੇ। ਉਸ ਵੇਲੇ ਉਹ ਜ਼ੋਰ ਹੀ ਭਗਤ ਜੀ ਨੂੰ ਸਾਹਿਬ ਦੀ ਮੂਰਤਿ ਲੱਗ ਰਹੀ ਸੀ।
ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥ ਹਸਤੀ
ਕ੍ਰੋਪਿ ਮੂੰਡ ਮਹਿ ਮਾਰਿਓ ॥
ਹਸਤਿ ਭਾਗਿ ਕੈ ਚੀਸਾ ਮਾਰੈ ॥ ਇਆ ਮੂਰਤਿ ਕੈ ਹਉ ਬਲਿਹਾਰੈ ॥੧॥
ਦੁਨੀਆ (ਦੂਣੀ - Duality) ਵਿੱਚ ਇਹ
ਮੂਰਤਿ ਅਤੇ ਵਰਤਾਰੇ ਹਰ ਖਿਣ ਬਦਲਦੇ ਰਹਿੰਦੇ ਹਨ ਪਰ ਏਕੇ(Singularity) ਵਿੱਚ 'ਨਾਮ'
ਦੀ ਮੂਰਤਿ ਵਜੋਂ ਸਦੀਵੀ ਹੈ।