Share on Facebook

Main News Page

ਨਿਰਮਲ ਪੰਥ ਵਿੱਚ ਵੀ ਮਿਲਾਵਟਖੋਰਾਂ ਦਾ ਦਾਖਲਾ...
-: ਅਮਨਪ੍ਰੀਤ ਸਿੰਘ ਲੁਧਿਆਣਾ
19.07.19
ਸਮਾਜ ਵਿੱਚ ਇਹ ਚਲਣ ਆਮ ਦੇਖਣ ਨੂੰ ਮਿਲਦਾ ਹੈ ਕੇ ਖਾਲਸ ਜਾਂ ਸ਼ੁੱਧ ਚੀਜ਼ ਵਿੱਚ ਮਿਲਾਵਟ ਖੁੱਲ ਕੇ ਹੁੰਦੀ ਹੈ, ਤੇ ਹੁੰਦੀ ਵੀ ਇਸ ਢੰਗ ਨਾਲ ਹੈ ਕੇ ਅਸਲ ਤੇ ਨਕਲ ਦੀ ਪਹਿਚਾਣ ਕਰਨੀ ਔਖੀ ਹੋ ਜਾਂਦੀ ਹੈ ... ਕਈ ਵਾਰ ਤਾਂ ਮਿਲਾਵਟ ਅੱਗੇ ਤੇ ਸ਼ੁੱਧ ਵਸਤੂ ਪਿੱਛੇ ਰਹਿ ਜਾਂਦੀ ਹੈ ... ਕੀ ਬਰੈਂਡਿਡ ਕੱਪੜੇ / ਜੁੱਤੇ ਤੇ ਕੀ ਖਾਣ ਵਾਲੇ ਪਦਾਰਥ ਮਿਲਾਵਟਖੋਰਾਂ ਨੇ ਕੋਈ ਚੀਜ਼ ਨਹੀਂ ਛੱਡੀ .. ਹੁਣ ਸਮਾਂ ਇਹ ਆ ਗਿਆ ਹੈ ਕੇ ਅਸਲ ਨੂੰ ਲੱਭਣ ਲਈ ਯਤਨ ਕਰਨੇ ਪੈਂਦੇ ਹਨ ਪਰ ਨਕਲ ਤੁਹਾਡੇ ਤਕ ਆਪਣੇ ਆਪ ਅੱਪੜ ਜਾਂਦੀ ਹੈ .. ਪਰ ਅਸਲ ਨਕਲ ਦੀ ਪਹਿਚਾਣ ਕਰਨ ਦੀ ਬਿਬੇਕਤਾ ਹੋਣੀ ਬਹੁਤ ਅਵੱਸ਼ ਹੈ ਤੇ ਇਹ ਬਿਬੇਕਤਾ ਗਿਆਨ ਤੋਂ ਬਿਨਾ ਮਿਲਣੀ ਅਸੰਭਵ ਹੈ ਤੇ ਗਿਆਨ ਸਚੇ ਗੁਰੂ ਤੋਂ ਬਿਨਾ ਮਿਲਣਾ ਨਾ ਮੁਮਕਿਨ ਹੈ...

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥

ਮਿਲਾਵਟ ਦੇ ਯੁਗ ਚ ਗਿਆਨ ਹਾਂਸਲ ਕਰਨਾ ਵੀ ਕਿਸੇ ਚੋਟੀ ਨੂੰ ਸਰ ਕਰਨ ਤੋਂ ਘਟ ਨਹੀਂ ਕਿਉਂਕੇ ਇਸ ਖੇਤਰ ਵਿੱਚ ਵੀ ਮਿਲਾਵਟਖੋਰ ਆ ਚੁਕੇ ਹਨ ਪਰ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਕਿਉਂਕੇ ਚੋਰ ਹਮੇਸ਼ਾ ਸ਼ਾਹੂਕਾਰ ਦੇ ਘਰ ਹੀ ਜਾਂਦੇ ਹਨ ਕੰਗਾਲ ਦੇ ਘਰ ਕਿਸੇ ਚੋਰ ਨੂੰ ਕੀ ਮਿਲਣਾ ਹੈ ? ਸਿੱਖ ਪੰਥ 'ਚ ਵੀ ਇਹ ਮਿਲਾਵਟ ਖੋਰ ਬਾਕੀ ਮਿਲਾਵਟਖੋਰਾਂ ਤੋਂ ਸਿਖਿਅਤ ਹੋ ਕੇ ਆਏ ਹਨ ਤੇ ਉਸੇ ਤਰਜ਼ ਤੇ ਮਿਲਾਵਟ ਕਰ ਰਹੇ ਹਨ ... ਕੀ ਸਾਡਾ ਇਤਿਹਾਸ, ਸਾਡੀਆਂ ਜਨਮ ਸਾਖੀਆਂ, ਸਾਡੇ ਦਿਨ ਤਿਓਹਾਰ, ਸਾਡੇ ਇਤਿਹਾਸਕ ਸਥਾਨ ਤੋਂ ਲੈ ਕੇ ਸਾਡੇ ਸੱਭਿਆਚਾਰ ਤਕ ਕਾਫੀ ਹੱਦ ਤੱਕ ਮਿਲਾਵਟ ਕਰਨ ਚ ਇਹ ਕਾਮਯਾਬ ਹੋ ਚੁਕੇ ਹਨ... ਇਨ੍ਹਾਂ ਮਿਲਾਵਟਖੋਰਾਂ ਦੇ ਸਰੂਪ ਵੀ ਸਾਡੇ ਵਰਗੇ ਹੀ ਹਨ ਤੇ ਬਹੁਤੀ ਵਾਰ ਤਾਂ ਇਹ ਅਜਿਹੇ ਵਸਤਰ ਧਾਰਨ ਕਰਦੇ ਨਜ਼ਰੀ ਆਉਂਦੇ ਹਨ ਕੇ ਸਰੂਪ ਚ ਸਾਂਨੂੰ ਵੀ ਮਾਤ ਪਾ ਛੱਡਦੇ ਹਨ ਸੋ ਇਨ੍ਹਾਂ ਦੀ ਪਹਿਚਾਣ ਬਾਹਰੀ ਤੋਰ ਤੇ ਕਰਨੀ ਅਸੰਭਵ ਵੀ ਹੈ ਤੇ ਲੋੜ ਵੀ ਕੋਈ ਨਹੀਂ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਮਨੁੱਖ ਨਾਲ ਨਹੀਂ ਸਗੋਂ ਸ਼ਬਦ ਗੁਰੂ ਨਾਲ ਜੋੜਿਆ ਹੈ ਇਸ ਲਈ ਅਸੀਂ ਗੁਰਬਾਣੀ ਗੁਰੂ ਤੋਂ ਸਿਖਿਅਤ ਹੋ ਕੇ ਨਕਲ ਅਸਲ ਦੀ ਪਹਿਚਾਣ ਕਰਨ ਜੋਗੇ ਹੋਣਾ ਹੈ ਕਿਉਂਕੇ ਗਿਆਨ ਦੇ ਬਲ ਬਾਰੇ ਸਤਿਗੁਰ ਫੁਰਮਾਉਂਦੇ ਹਨ ...

ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ ॥

ਜੇਕਰ ਕੋਈ ਇਸ ਅਸਲ ਨੂੰ ਨਾ ਮੰਨਣ ਦੀ ਜਿੱਦ ਵੀ ਕਰ ਬੈਠੇ ਜਾਂ ਅੜੀ ਕਰ ਲਵੇ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਕਿਉਂਕੇ ਅਸਲ ਵਸਤੂ ਦੀ ਪਹਿਚਾਣ ਕਰਨ ਦੀ ਜੁਗਤ ਵੀ ਹਰੇਕ ਵਿੱਚ ਨਹੀਂ ਹੁੰਦੀ ਜਾਂ ਸੱਚ ਹਜ਼ਮ ਕਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਗੁਰਵਾਕ ਹਨ ...

ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥

ਸੋ ਸਿੱਖ ਨੇ ਸੱਚ ਨਾਲ ਜੁੜ ਕੇ ਸਚਿਆਰ ਬਨਣ ਦਾ ਯਤਨ ਕਰਨਾ ਹੈ ਸਾਡੇ ਆਲੇ ਦੁਆਲੇ ਜੂਠ ਫਰੇਬ ਦੀਆਂ ਦੁਕਾਨਾਂ ਤੇ ਡੇਰੇ ਬਥੇਰੇ ਹਨ ਇਸ ਤੋਂ ਆਪਣਾ ਬਚਾਓ ਕਰ ਕੇ ਮਾਨਸਿਕ ਸੋਸ਼ਣ ਹੋਣ ਤੋਂ ਬਚਣਾ ਹੈ .. ਸੋ ਸਿੱਖ ਨੇ ਆਪਣੇ ਗਿਆਨੁ ਨੇਤਰ ਖੋਲ ਕੇ ਗੁਰਬਾਣੀ ਗਿਆਨ ਧਾਰਨ ਕਰਨ ਦਾ ਯਤਨ ਕਰਨਾ ਹੈ ਭਾਂਵੇ ਸਾਡੇ ਆਸ ਪਾਸ ਨੇਤਰ ਬੰਦ ਕਰਵਾਉਣ ਵਾਲੇ ਬਥੇਰੇ ਧੜੇ ਮਿਲ ਜਾਣਗੇ ਤੇ ਸਾਹ ਅੰਦਰ ਬਾਹਰ ਕਰਵਾਉਣ ਵਾਲੇ ਵੀ ... ਪਰ ਗੁਰਮਤਿ ਦਾ ਤੱਤ ਗਿਆਨ ਗੁਰਬਾਣੀ ਆਪ ਪੜ੍ਹਨ ਤੇ ਵਿਚਾਰਨ ਨਾਲ ਹੀ ਹਾਂਸਲ ਹੋਏਗਾ ਤੇ ਇਸ ਨੂੰ ਆਪਣੇ ਜੀਵਨ ਚ ਲਾਗੂ ਕਰ ਕੇ ਜੀਵਨ ਸਫਲ ਹੋ ਸਕਦਾ ਹੈ :

ਦੇਖੌ ਭਾਈ ਗ੍ਹਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top