ਡੇਰੇ ਸਾਧਾਂ ਦੇ ਸਾਨ੍ਹਾਂ
ਵਾੜੇ
-:
ਹਰਜੀਤ ਸਿੰਘ ਸੱਲ੍ਹਾਂ
31 Jul 2019
ਡੇਰੇ ਸਾਧਾਂ ਦੇ ਸਾਨ੍ਹਾਂ
ਵਾੜੇ
ਪੀਂਦੇ ਘੋਟ ਬਦਾਮੀ ਕਾਹੜੇ
ਭੋਰੇ ਹਰਮਾਂ ਜਿਵੇਂ ਰਜਵਾੜੇ
ਬਣਦੇ ਬਿਨਾ ਵਿਆਹ ਤੋਂ ਲਾੜੇ
ਧੀਆਂ ਆਖ, ਤੋੜਦੇ ਨਾੜੇ
ਘਰ ਵਸਦੇ ਇਨਾ ਉਜਾੜੇ
ਡੇਰੇ ਸਾਧਾਂ ਦੇ ਸਾਨ੍ਹਾਂ ਵਾੜੇ |
ਬੀਬਾ ਨਾਂ ਜਾਈ
ਸਾਧਾਂ ਦੇ ਵਾੜੇ
ਮਾਰਨ ਫੂਕਾਂ, ਤੇ ਕਰਦੇ ਝਾੜੇ
ਕੁਕਰਮ ਕਰਦੇ ਦਿਨੇ ਦਿਹਾੜੇ
ਇੱਜ਼ਤ ਕਰਨਗੇ ਵਾਂਗ ਕਬਾੜੇ
ਫਿਰ ਨਹੀਂ ਸੁਨਣੇ ਕਿਸੇ ਨੇ ਹਾੜੇ
ਜੇ ਫਸ ਗਈ ਭੇੜੀਆ ਦੇ ਜੁਬਾੜੇ
ਡੇਰੇ ਸਾਧਾਂ ਦੇ ਸਾਨ੍ਹਾਂ ਵਾੜੇ |
ਲੁੱਕੇ ਚੋਲਿਆਂ
ਵਿੱਚ ਬਘਿਆੜੇ
ਕਾਲੇ ਦਿਲ ਦੇ ਚਿੱਟੇ ਦਾਹੜੇ
ਪਾ ਤੇ ਘਰ ਘਰ ਇੰਨਾਂ ਪਵਾੜੇ
ਹੋ ਗਏ ਭਾਗ ਕੌਮ ਦੇ ਮਾੜੇ
ਚੜਗੇ ਅਨਪੜ੍ਹ ਸਾਧ ਕੰਧਾੜੇ
ਸਿੱਖੀ ਸਿਧਾਂਤ ਇਨਾਂ ਵਿਗਾੜੇ
ਡੇਰੇ ਸਾਧਾਂ ਦੇ ਸਾਨਾਂ ਵਾੜੇ |
ਲਾਉਂਦੇ ਧਰਮ ਦੇ
ਨਾਮ ਅਖਾੜੇ
ਅਨਮਤੀ ਗ੍ਰੰਥ ਸਿੱਖੀ ਵਿੱਚ ਵਾੜੇ
ਕਬਜ਼ਾ ਕਰਗੇ ਟਕਸਾਲੀ, ਨੰਦ, ਰਾੜੇ
ਚੰਗੇ ਵਿਰਲੇ, ਬਹੁਤੇ ਮਾੜੇ
ਬੱਚ ਜੋ ਸੁਣ "ਹਰਜੀਤ" ਦੇ ਹਾੜੇ
ਹੁਣ ਨਾਂ ਜਾਇਉ ਸਾਧਾਂ ਦੇ ਵਾੜੇ
ਡੇਰੇ ਸਾਧਾਂ ਦੇ ਸਾਨ੍ਹਾਂ ਵਾੜੇ |