Share on Facebook

Main News Page

‘ਇਕੋ ਘੁੱਟ 'ਚ ਪੀ ਲੈ'
-: ਮਹਿਕਮਾ ਪੰਜਾਬੀ
17.09.19

ਇਹ ਤੁਹਾਡਾ ਭੁਲੇਖਾ ਹੈ ਕਿ ਪੰਜਾਬ 'ਚ ਹਿੰਦੀ ਦਾ ਰੌਲਾ ਕੋਈ ਧਾਰਮਿਕ ਰੌਲਾ ਏ। ਇਹ ਕਾਰਟੂਨ ਪ੍ਰਸਿੱਧ ਕਾਰਟੂਨਿਸਟ ਸ਼ੰਕਰ ਦਾ ਬਣਾਇਆ ਹੋਇਆ। ਇਹ 1948 'ਚ ਬਣਾਇਆ ਗਿਆ। ਉਦੋਂ ਪੰਜਾਬ ਵਿੱਚ ਪੰਜਾਬੀ ਅਤੇ ਹਿੰਦੀ ਸਿੱਧੇ ਟਕਰਾਅ 'ਚ ਨਹੀਂ ਆਈਆਂ ਸਨ।

ਆਰੀਆ ਸਮਾਜ ਨੇ ਪੰਜਾਬ ਵਿੱਚ 1961 ਦੀ ਮਰਦਮਸ਼ੁਮਾਰੀ ਤੋਂ ਪਹਿਲਾਂ ਹਿੰਦੀ ਨੂੰ ਮਾਂ ਬੋਲੀ ਲਿਖਵਾਉਣ ਦੀ ਮੁਹਿੰਮ ਚਲਾਈ। ਇਸ ਨਾਲ ਹਿੰਦੀ ਪੰਜਾਬੀ ਦਾ ਸਿੱਧਾ ਟਕਰਾਅ ਬਣਿਆ।

ਪਰ ਸਿੱਧੇ ਟਕਰਾਅ ਤੋਂ ਇਕ ਦਹਾਕਾ ਪਹਿਲਾਂ ਸ਼ੰਕਰ ਇਹ ਕਾਰਟੂਨ ਬਣਾ ਰਹੇ ਸਨ। ਇਹ ਕਾਰਟੂਨ ਪੰਜਾਬ ਬਾਰੇ ਨਹੀਂ ਸੀ। ਇਸ ਕਾਰਟੂਨ ਵਿੱਚ ਬਿਹਾਰ ਅਤੇ ਯੂਪੀ ਦੇ ਸਿਆਸਤਦਾਨ ਦਿਖਾਏ ਗਏ ਨੇ ਜੋ ਇਕ ਬੰਦੇ ਨੂੰ ਫੜ੍ਹ ਕੇ ਧੱਕੇ ਨਾਲ ਹਿੰਦੀ ਦੀਆਂ ਘੁੱਟਾਂ ਪਿਆ ਰਹੇ ਨੇ।

ਸਿਰਲੇਖ ਹੈ 'ਇਕੋ ਘੁੱਟ 'ਚ ਪੀ ਲੈ'

ਜਿਸ ਬੰਦੇ ਨੂੰ ਹਿੰਦੀ ਦੀ ਘੁੱਟ ਪਿਆਈ ਜਾ ਰਹੀ ਆ ਉਸ ਨੂੰ ਗੈਰ ਹਿੰਦੀ ਦਿਖਾਇਆ ਗਿਆ ਹੈ। ਭਾਵ ਅਖੌਤੀ ਆਜ਼ਾਦੀ ਆਉਣ ਤੋਂ ਸਿਰਫ ਇਕ ਸਾਲ ਬਾਅਦ ਹਿੰਦੀ ਸਿਰਫ ਪੰਜਾਬੀ ਲਈ ਹੀ ਨਹੀਂ ਸਗੋਂ ਸਾਰੀਆਂ ਬੋਲੀਆਂ ਵਾਸਤੇ ਖਤਰਾ ਬਣ ਕੇ ਖੜੀ ਹੋ ਗਈ। ਇਸੇ ਕਰਕੇ ਸ਼ੰਕਰ ਨੂੰ ਇਹ ਕਾਰਟੂਨ ਬਣਾਉਣਾ ਪਿਆ।

ਘੁੱਟਾਂ ਪਿਆਉਣ ਵਾਲਿਆਂ 'ਚੋਂ ਸਭ ਤੋਂ ਮੂਹਰੇ ਗੋਬਿੰਦ ਦਾਸ ਦਿਖਾਇਆ ਗਿਆ ਹੈ ਜੋ ਹਿੰਦੀ ਦਾ ਲੇਖਕ ਸੀ ਅਤੇ ਲੋਕ ਸਭਾ ਦਾ ਮੈਂਬਰ ਸੀ। ਇਹ ਮਹਾਤਮਾ ਗਾਂਧੀ ਦਾ ਚੇਲਾ ਸੀ ਅਤੇ ਗਾਂਧੀ ਵਾਂਗ ਹਿੰਦੀ ਨੂੰ ਅੰਤਮ ਸੱਚ ਮੰਨਦਾ ਸੀ।

ਮਹਾਤਮਾ ਗਾਂਧੀ ਹਿੰਦੀ ਵੱਲ ਐਨਾ ਉਲਾਰ ਅਤੇ ਕੱਟੜ ਸੀ ਕਿ ਉਸ ਨੇ ਪਹਿਲਾਂ ਆਪਣੀ ਮਾਂ ਬੋਲੀ ਗੁਜਰਾਤੀ ਛੱਡੀ। ਹਿੰਦੀ ਨੂੰ ਕੌਮੀ ਬੋਲੀ ਬਣਾਉਣ ਲਈ 1935 'ਚ ਅੰਦੋਲਣ ਚਲਾਇਆ। ਗਾਂਧੀ ਦੀ ਬੋਲੀਆਂ ਬਾਰੇ ਜਾਣਕਾਰੀ ਐਨੀ ਘੱਟ ਸੀ ਅਤੇ ਕੱਟੜਤਾ ਐਨੀ ਜ਼ਿਆਦਾ ਸੀ ਕਿ ਉਹ ਪੰਜਾਬੀ ਨੂੰ ਹਿੰਦੀ ਦੀ ਉੱਪ ਬੋਲੀ ਦੱਸਦਾ ਰਿਹਾ। ਅਫਸੋਸ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਗਾਂਧੀ ਦੀ ਹਿੰਦੀ ਅਤੇ ਪੰਜਾਬੀ ਬਾਰੇ ਸਮਝ ਜਾਂ ਕਹਿ ਲਉ ਨਾ-ਸਮਝ ਇਕੋ ਜਿਹੀ ਸੀ।

ਹਿੰਦੀ ਦੇ ਮਸਲੇ ਨੂੰ ਸਿਰਫ ਪੰਜਾਬੀ ਦੇ ਪ੍ਰਸੰਗ ਵਿੱਚ ਨਾ ਸਮਝੋ। ਇਹ ਕਾਰਟੂਨ ਦੱਸਦਾ ਹੈ ਕਿ ਇਸ ਮਸਲੇ ਨੂੰ ਦੱਖਣੀ ਏਸ਼ੀਆ ਵਿੱਚ ਬੋਲੀਆਂ ਜਾਂਦੀਆਂ ਸੈਂਕੜੇ ਬੋਲੀਆਂ ਅਤੇ ਸੱਤਾ ਦੀ ਬੋਲੀ ਦੇ ਪ੍ਰਸੰਗ 'ਚ ਸਮਝਣਾ ਜ਼ਰੂਰੀ ਏ।

ਪੰਜਾਬੀ ਨੂੰ ਪਿੱਠ ਦਿਖਾ ਰਹੇ ਪੁੱਤਰੋ-ਧੀਓ, ਇਹਦੇ ਵਿਹੜੇ ਮੁੜ ਆਓ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org  and cannot be held responsible for their views.  Read full details....

Go to Top