Share on Facebook

Main News Page

ਕੁੱਝ ਸਵਾਲ ਕਥਿਤ ਅਪਗ੍ਰੇਡਾਂ ਵਾਸਤੇ...  
-: ਵਰਿੰਦਰ ਸਿੰਘ ਗੋਲਡੀ
09.10.19

ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ ਦਿਨ ਰਾਤ ਪ੍ਰਚਾਰ ਕਰਨ ਵਾਲੇ ਅਪਗ੍ਰੇਡਾਂ ਦੇ ਬਾਬਾ ਜੀ ਜਦੋਂ ਸੰਤ ਬਾਬਾ ਜੰਗ ਸਿੰਘ ਦੀ ਬਰਸੀ ਮਨਾਉਣ ਕਰਨਾਲ ਪਹੁੰਚੇ, ਤਾਂ ਅਪਗ੍ਰੇਡਾਂ ਨੇ ਮੂੰਹ ਵਿੱਚ ਘੁੰਗਣੀਆਂ ਪਾ ਲਈਆਂ ਨਾ ਬਾਬਾ ਜੰਗ ਸਿੰਘ ਦੇ ਵਿਰੁੱਧ ਕੁੱਝ ਲਿਖਿਆ ਤੇ ਨਾ ਨਾਨਕਸਰੀਆਂ ਦੇ ਪਾਖੰਡ ਬਾਰੇ ।

ਕੁੱਝ ਸਵਾਲ ਕਥਿਤ ਅਪਗ੍ਰੇਡਾਂ ਵਾਸਤੇ...

੧. ਬਾਬਾ ਜੰਗ ਸਿੰਘ ਨੇ ਭਿੰਡਰਾਂਵਾਲਿਆਂ ਦੇ ਧਰਮਜੁੱਧ ਮੋਰਚੇ ਵਾਸਤੇ ਆਪਣੀ ਜਾਨ ਦਿੱਤੀ ਸੀ, ਦਿਨੇ ਰਾਤ ਬਾਬਾ ਜਰਨੈਲ ਸਿੰਘ ਤੇ ਹੋਰ ਸ਼ਹੀਦਾਂ ਨੂੰ ਭੰਡਣ ਵਾਲੇ ਚੁੱਪ ਕਿਉਂ ਹਨ ?
੨. ਹਮੇਸ਼ਾਂ ਨਾਨਕਸਰੀਆਂ ਨੂੰ ਪਾਖੰਡੀ ਕਹਣ ਵਾਲੇ ਅਪਗ੍ਰੇਡ ਹੁਣ ਜਦੋਂ ਬਾਬਾ ਜੀ ਉਥੇ ਸਮਾਗਮ ਕਰ ਰਹੇ ਹਨ ਚੁੱਪ ਕਿਉਂ ਹਨ ?
੩. ਹਮੇਸਾਂ ਸੱਚ ਦੀ ਗੱਲ ਸਮੇਂ ਉੱਤੇ ਕਰਨ ਵਾਲੇ ਬਾਬਾ ਜੀ ਨੇ ਨਿਸ਼ਾਨ ਸਾਹਿਬ ਜਾਂ ਲੰਗਰ ਬਾਰੇ ਗੱਲ ਕਿਉਂ ਨਹੀਂ ਕੀਤੀ ?
(ਯਾਦ ਰਹੇ ਇਸ ਗੁਰਦਵਾਰੇ ਵਿੱਚ ਨਾਂ ਨਿਸ਼ਾਨ ਸਾਹਿਬ ਹੈ ਤੇ ਨਾਂ ਲੰਗਰ ਬਣਦਾ ਹੈ)
੪. ਹਮੇਸ਼ਾਂ ਸ੍ਰੀਚੰਦ ਬਾਰੇ ਗੱਲ ਕਰਨ ਵਾਲੇ ਉੱਥੇ ਜਾ ਕੇ ਚੁੱਪ ਕਿਉਂ ਕਰ ਗਏ ਜਿੱਥੇ ਸ੍ਰੀਚੰਦ ਨੂੰ ਗੁਰੂਆਂ ਬਰਾਬਰ ਮਨਿਆਂ ਜਾਂਦਾ ਹੈ ?
੫. ਮੂਰਤੀ ਪੂਜਾ ਦੇ ਖਿਲਾਫ ਬੋਲਣ ਵਾਲੇ ਐਥੇ ਕਿਉਂ ਨਹੀ ਬੋਲੇ ਜਿਥੇ ਵੱਡੀਆਂ ਵੱਡੀਆਂ ਨੰਦ ਸਿੰਘ ਅਤੇ ਈਸਰ ਸਿੰਘ ਦੀਆਂ ਫੋਟੋਆਂ ਨੂੰ ਮੱਥਾ ਟੇਕਿਆ ਜਾਂਦਾ ਹੈ ?
੬. ਕੋਤਰੀਆਂ ਦੇ ਵਿਰੁੱਧ ਗੱਲਾਂ ਕਰਨ ਵਾਲੇ ਓਥੇ ਸਮਾਗਮ ਕਰ ਰਹੇ ਹਨ ਜਿਥੇ ਹਰ ਮਹੀਨੇ ਕਈ ਕਈ ਪਾਠ ਇਕੱਠੇ ਕੀਤੇ ਜਾਂਦੇ ਹਨ । ਹੁਣ ਐਥੇ ਕਿਉਂ ਨਹੀਂ ਬੋਲਦੇ ?
. ਮੌਕੇ ਦਾ ਸੱਚ ਬੋਲਣ ਵਾਲੇ ਅਖੌਤੀ ਦਸਮ ਗ੍ਰੰਥ ਦੀਆਂ ਅੱਖਾਂ ਸਾਹਮਣੇ ਲਿਖੀਆਂ ਤੁੱਕਾਂ "ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ।" ਦੇ ਵਿਰੁੱਧ ਕਿਉਂ ਨਹੀਂ ਬੋਲੇ ?
ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ !

ਸਵਾਲ ਤਾਂ ਬਹੁਤ ਹਨ ਪਰ ਹਾਲੇ ਐਨਿਆਂ ਦਾ ਜਵਾਬ ਦੇ ਦਿਓ !

ਦੋਗਲੇ ਲੋਕ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top