Khalsa News homepage

 

 Share on Facebook

Main News Page

'ਨਾਨਕ ਨਾਮ ਚੜ੍ਹਦੀ ਕਲਾ...' ਵਾਲੀ ਤੁੱਕ ਦਾ ਦਾ ਮੂਲ ਪ੍ਰਿਥੀ ਚੰਦ ਮੀਣਾ ਦਾ ਪੁੱਤਰ ਮਿਹਰਬਾਨ ਦੀ ਰਚਨਾ ਵਿੱਚੋਂ ਹੈ
-: ਡਾ. ਹਰਜਿੰਦਰ ਸਿੰਘ ਦਿਲਗੀਰ
20 Nov 2019

ਨਿਰਮਲਿਆਂ ਨੇ ਦਰਬਾਰ ਸਾਹਿਬ ਦੀ ਮਰਿਆਦਾ ਦਾ ਜ਼ਬਰਦਸਤ ਘਾਣ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਮੀਣਿਆਂ ਨਾਲ ਸਬੰਧ ਰੱਖਣ ਤੋਂ ਵਰਜਿਆ ਸੀ; ਪਰ ਦਰਬਾਰ ਸਾਹਿਬ 'ਤੇ ਕਾਬਜ਼ ਨਿਰਮਲਿਆਂ ਨੇ ਤਾਂ ਅਰਦਾਸ ਵਿੱਚ ਹੀ ਪ੍ਰਿਥੀਚੰਦ ਦੇ ਪੁੱਤਰ ਮਿਹਰਬਾਨ ਦੀ ਲਿਖੀ ਕਵਿਤਾ ਦੀ ਤੁੱਕ 'ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੁ ਉਤਰੇ ਪਾਰ, ਜੋ ਸਰਧਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ' ਦੇ ਅਧਾਰ 'ਤੇ ਬਣਾ ਕੇ ਅਰਦਾਸ ਵਿੱਚ ਜੋੜ ਲਈ ਸੀ ਅਤੇ ਬੇਸ਼ਕ ਅਕਾਲੀ ਦਲ ਨੇ 1925 ਵਿੱਚ ਗੁਰਦੁਆਰੇ ਆਜ਼ਾਦ ਕਰਵਾ ਲਏ ਸਨ, ਪਰ ਉਹ ਮੀਣਿਆਂ ਦੀਆਂ ਚਲਾਈਆਂ ਗ਼ਲਤ ਰਿਵਾਇਤਾਂ ਵਿੱਚੋਂ ਬੇਅੰਤ ਰਿਵਾਇਤਾਂ ਨੂੰ ਬੰਦ ਨਾ ਕਰ ਸਕੇ।

1. ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਹਿਤ ਮਰਿਆਦਾ ਬਣਾਈ ਤਾਂ ਉਸ ਵਿੱਚ ਸ਼ਾਮਿਲ ਵਿਦਵਾਨ ਤੇ ਪ੍ਰਚਾਰਕ ਵੀ ਮੀਣਿਆਂ ਸ਼ਾਮਿਲ ਕੀਤੀਆਂ ਇਨ੍ਹਾਂ ਤੁੱਕਾਂ ਤੇ ਸ਼ਬਦਾਂ ਨੂੰ ਅਰਦਾਸ ਵਿੱਚੋਂ ਕੱਢਣਾ ਭੁੱਲ ਗਏ ਸਨ।  ਮਿਹਰਬਾਨ ਆਪਣੀਆਂ ਕਵਿਤਾਵਾਂ 'ਨਾਨਕ' ਛਾਪ ਨਾਲ ਲਿਖਦਾ ਸੀ। ਉਹ ਪ੍ਰਿਥੀਚੰਦ ਨੂੰ ਪੰਜਵਾਂ, ਆਪਣੇ ਆਪ ਨੂੰ ਛੇਵਾਂ ਤੇ ਉਸ ਦਾ ਪੁੱਤਰ ਹਰਿਜੀ (ਮੌਤ 1696) ਆਪਣੇ ਆਪ ਨੂੰ ਸਤਵਾਂ ਗੁਰੂ ਲਿਖਿਆ ਕਰਦੇ ਸਨ। ਇਹ ਸਾਰਾ ਕੁੱਝ ਪੋਥੀ ਮਿਹਰਵਾਨ, ਪੋਥੀ ਹਰਿ ਜੀ, ਪੋਥੀ ਹਰ ਸਹਾਇ ਵਿੱਚ ਮੌਜੂਦ ਹੈ।

2. ਪੰਜਾਬ ਸਰਕਾਰ ਦਾ ਬਣਾਇਆ ਲੋਗੋ ਵੀ ਪ੍ਰਿਥੀਚੰਦ ਮੀਣਾ ਦੇ ਪੁੱਤਰ ਮਿਹਰਬਾਨ ਦੀ ਲਿਖੀ ਕਵਿਤਾ ਦੀ ਮਸ਼ਹੂਰੀ ਹੈਲ ਉਂਞ ਇਸ ਵਿੱਚ ਗੁਰੂ ਜੀ ਦੇ ਨਾਂ ਨਾਲ ਨਿਰਮਲਿਆਂ ਵਲੋਂ ਗੁਰੂ ਜੀ ਦੇ ਨਾਂ ਨਾਲ ਜੋੜਿਆ ਦਿੱਤਾ 'ਦੇਵ' ਵੀ ਲਾਇਆ ਹੋਇਆ ਹੈ।

3. 'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ' ਵਿੱਚ "ਨਾਨਕ ਨਾਮ ਚੜ੍ਹਦੀ ਕਲਾ" ਦੇ ਦੋ ਅਰਥ ਨਿਕਲਦੇ ਹਨ:

1. ਹੇ ! ਨਾਨਕ, ਨਾਮ ਜਪਨ ਨਾਲ ਚੜ੍ਹਦੀ ਕਲਾ ਹੁੰਦੀ ਹੈ
2. ਨਾਨਕ ਦਾ ਨਾਮ ਲੈਣ ਨਾਲ ਚੜ੍ਹਦੀ ਕਲਾ ਹੁੰਦੀ ਹੈ।
...ਕਿਉਂਕਿ ਇਹ ਮਿਹਰਬਾਨ ਦੀ ਤੁੱਕ ਹੈ ਜਾਂ ਉਸ ਦੀ ਤੁੱਕ 'ਨਾਨਕ ਨਾਮ ਜਹਾਜ਼ ਹੈ' ਦੇ ਅਧਾਰ 'ਤੇ ਹੈ; ਅਤੇ ਮਿਹਰਬਾਨ ਨਾਨਕ ਦੇ ਨਾਂ ਹੇਠ ਲਿਖਦਾ ਰਿਹਾ ਹੈ, ਇਸ ਹਿਸਾਬ ਨਾਲ ਇਸ ਦਾ ਅਰਥ ਇਹ ਹੈ ਕਿ: ਨਾਨਕ (ਕਹਿੰਦਾ ਹੈ; ਦਰਅਸਲ ਮਿਹਰਬਾਨ ਨਾਨਕ ਦੇ ਨਾਂ ਹੇਠ ਕਹਿੰਦਾ ਹੈ): ਨਾਮ ਜਪਨ ਨਾਲ ਚੜ੍ਹਦੀ ਕਲਾ ਹੁੰਦੀ ਹੈ। ਪਰ ਜੇ ਦੂਜੇ ਅਰਥ ਮੰਨਣੇ ਹਨ (ਨਾਨਕ ਦਾ ਨਾਮ ਜਪਨ ਨਾਲ ਚੜ੍ਹਦੀ ਕਾਲ ਹੁੰਦੀ ਹੈ) ਤਾਂ ਇਹ ਸਿਧਾਂਤਕ ਤੌਰ 'ਤੇ ਗ਼ਲਤ ਹੈ ਕਿਉਂਕਿ ਗੁਰਬਾਣੀ ਮੁਤਾਬਿਕ "ਨਾਨਕ ਦਾ ਨਹੀਂ ਬਲਕਿ ਪ੍ਰਮਾਤਮਾ ਦਾ ਨਾਮ" ਜਪਨ ਨਾਲ ਚੜ੍ਹਦੀ ਕਲਾ ਹੁੰਦੀ ਹੈ।

4. ਅਰਦਾਸ ਵਿੱਚ ਹੋਰ ਨਿਰਮਲਾ ਵਾਧਾ (ਘੁਸਪੈਠ) "ਭਗਉਤੀ" (ਚੰਡੀ ਦੇਵੀ) ਅਤੇ "ਸ੍ਰੀ ਸਾਹਿਬ ਜੀ ਸਹਾਇ" ਸ਼ਬਦ ਹੈ ਜੋ ਵਿਸ਼ਨੂ ਵਾਸਤੇ ਵਰਤਿਆ ਹੈ। ਸ੍ਰੀ ਪਤਿ (ਸ੍ਰੀ ਦੇਵੀ ਦਾ ਪਤੀ=ਵਿਸ਼ਨੂ)ਲ
'ਸ੍ਰੀ ਸਾਹਿਬ' ਤੇ 'ਭਗਉਤੀ' ਕ੍ਰਿਪਾਨ ਵਾਸਤੇ ਨਹੀਂ ਹਨ, ਚੰਡੀ ਦੇਵੀ ਅਤੇ ਵਿਸ਼ਨੂ ਵਾਸਤੇ ਹਨ।

"ਧੰਨ ਗੁਰੂ ਸਮਰਥ ਜਿਨ੍ਹੇਂ ਗੁਰਸਿੱਖੀ ਤੋਰੀ। ਧੰਨ ਗੁਰੂ ਕੇ ਸਿੱਖ ਅਕਲ ਕੇ ਪੱਕੇ ਬੈਰੀ।"


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top