ਆਗੂ
ਲੈ ਉਝੜਿ ਪਵੈ, ਕਿਸੁ ਕਰੈ ਪੁਕਾਰਾ॥
ਸਿੱਖਾਂ ਦੀ ਧਾਰਮਿਕ, ਰਾਜਨੀਤਕ, ਆਰਥਿਕ ਜਾਂ ਸਭਿਆਚਾਰ ਦੀ ਤਰਜ਼ਮਾਨੀ ਕਰਨ ਦੀ ਜਿੰਮੇਵਾਰੀ
ਚੁੱਕੀ ਬੈਠੇ ਸੇਵਾਦਾਰ ਕਹਾਉਣ ਵਾਲੇ ਆਗੂ ਜੋ ਸਿੱਖੀ ਦੇ ਹਰ ਦਰਪੇਸ਼ ਮਸਲੇ ਨੂੰ ਨਜਿੱਠਣ
ਦਾ ਦਾਅਵਾ ਤਾਂ ਕਰਦੇ ਹਨ ਪਰ ਇਹ ਦਾਅਵੇ ਕੇਵਲ ਅਖਬਾਰੀ ਸੁਰਖੀਆਂ ਜਾਂ ਪ੍ਰੈੱਸ ਕਾਨਫਰੰਸਾਂ
ਤੱਕ ਹੀ ਸੀਮਤ ਰਹਿ ਜਾਂਦੇ ਹਨ। ਪਰ ਕਈ ਮਸਲੇ ਐਸੇ ਭੀ ਹੁੰਦੇ ਹਨ ਜਿੰਨਾਂ ਨੂੰ ਲੈ ਕੇ
ਇਹਨਾਂ ਦੇ ਕੰਨਾਂ ਤੇ ਜੂੰ ਭੀ ਨਹੀਂ ਸਰਕਦੀ। ਸੰਖੇਪ ਵਿੱਚ ਕੁਝ ਐਸੇ ਹੀ ਕੌਮੀ ਮਸਲੇ ਤੇ
ਆਪ ਦਾ ਧਿਆਨ ਦਿਵਾਉਣ ਜਾ ਰਿਹਾ ਹਾਂ।
ਸਿੱਖ
ਭਾਵੇਂ ਅਬਾਦੀ ਪੱਖੋਂ ਇੱਕ ਛੋਟੀ ਜਿਹੀ ਕੌਮ ਹੈ ਪਰ ਆਪਣੇ ਖਾਲਸਾਈ ਚਰਿੱਤਰ ਅਤੇ ਵਿਲੱਖਣ
ਸਿਧਾਂਤਾਂ ਨੂੰ ਲੈ ਕੇ ਸਾਰੀ ਦੁਨੀਆਂ ਵਿੱਚ ਆਪਣਾ ਲੋਹਾ ਮਨਵਾਂ ਚੁੱਕੀ ਹੈ। ਕੌਮੀ
ਆਜ਼ਾਦੀ ਦੀ ਉਮੰਗ ਨੂੰ ਲੈ ਕੇ ਇਸਦੀ ਭੀ ਚੇਤਨਤਾ ਵਿੱਚ ਦਿਨੋ ਦਿਨ ਨਿਖਾਰ ਆਉਂਦਾ ਜਾ ਰਿਹਾ
ਹੈ। ਬੱਸ ਇਹੀ ਕਾਰਨ ਹੈ ਕਿ ਭਾਰਤ ਸਰਕਾਰ ਅਤੇ ਉਸ ਨੂੰ ਚਲਾਉਣ ਵਾਲੀਆਂ ਰਾਅ ਅਤੇ ਆਈ ਬੀ
ਵਰਗੀਆਂ ਏਜੰਸੀਆਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਸਿੱਖ ਸੰਸਥਾਵਾ ਅਤੇ ਧਾਰਮਿਕ ਅਦਾਰੇ
ਗੁਰਦੁਆਰਿਆਂ ਦੀ ਜਸੂਸੀ ਕਰਦੇ ਹਨ ।ਜਿਵੇਂ ਸ਼ੋਸ਼ਲ ਮੀਡੀਏ ਤੇ ਅਖਬਾਰ ਵਿੱਚ ਆਪ ਜੀ ਨੇ
ਪੜਿਆ ਹੋਵੇਗਾ ਕਿ ਜਰਮਨੀ ਵਿੱਚ ਰਾਅ ਅਤੇ ਆਈ ਬੀ ਦੇ ਏਜੰਟ ਫੜੇ ਗਏ ਸਨ। ਜਰਮਨੀ ਅਦਾਲਤ
ਨੇ ਉਹਨਾਂ ਨੂੰ ਸਜਾ ਵੀ ਸੁਣਾ ਦਿੱਤੀ ਸੀ ਅਤੇ ਇਹ ਹੁਣ ਤੱਕ ਚੌਥਾ ਕੇਸ ਹੋ ਚੁੱਕਾ ਹੈ।
ਇਹ ਤਾਂ ਧੰਨਵਾਦ ਜਰਮਨੀ ਦੀਆਂ ਆਜ਼ਾਦ
ਅਦਾਲਤਾਂ ਦਾ ਜਿੰਨਾ ਅਜਿਹੇ ਜਸੂਸਾਂ ਨੂੰ ਨੰਗਿਆਂ ਕੀਤਾ ਪਰ ਨਾਲ ਹੀ ਬੜੇ ਹੀ
ਅਫਸੋਸ ਦੀ ਗੱਲ ਹੈ ਕਿ ਆਪਣੇ ਆਪ ਨੂੰ ਅਕਾਲੀ ਅਦਾਲਤ (ਅਕਾਲ ਤਖਤ) ਦੇ ਜਥੇਦਾਰ ਕਹਾਉਣ
ਵਾਲੇ ਜਥੇਦਾਰ ਅਤੇ ਨਾਲ ਹੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਪ੍ਰਧਾਨ ਵਲੋਂ ਅਜ ਤਕ
ਵਿਦੇਸ਼ੀ ਸਿੱਖਾਂ ਦੀ ਹਿਫਾਜਤ ਅਤੇ ਕੌਮੀ ਹੱਕਾਂ ਨੂੰ ਮੁੱਖ ਰੱਖਦੇ ਹੋਏ ਕੋਈ ਸਟੇਟਮੈੰਟ
ਤਕ ਨਹੀਂ ਆਈ। ਭਾਰਤੀ ਏਜੰਸੀਆਂ ਜਾਂ ਭਾਰਤ ਸਰਕਾਰ ਨੂੰ ਤਾੜਨਾ ਜਾਂ ਕੋਈ ਲੀਗਲ ਕਾਰਵਾਈ
ਕਰਨੀ ਤਾਂ ਦੂਰ ਦੀ ਗੱਲ ਹੈ ਇਹਨਾਂ ਵੱਲੋਂ ਇਸ ਵਿਸ਼ੇ ਤੇ ਸਾਰ ਭੀ ਨਹੀਂ ਲਈ ਗਈ ਜਦ ਕਿ
ਸਾਰੇ ਸੰਸਾਰ ਵਿੱਚ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਅਕਾਲ ਤਖ਼ਤ ਸਾਹਿਬ ਅਤੇ ਸਰੋਮਣੀ
ਕਮੇਟੀ ਦੇ ਅਨੁਸਾਰ ਚਲਦੀਆਂ ਹਨ ।ਐਸੀਆਂ ਹੀ ਘਟਨਾਵਾਂ ਅਮਰੀਕਾ, ਕਨੇਡਾ, ਯੂ ਕੇ
ਅਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਵੀ ਸ਼ੋਸ਼ਲ ਮੀਡੀਏ ਵਿੱਚ ਸਾਹਮਣੇ ਆਈਆਂ ਲੇਕਿਨ ਲਿਖਤ ਨੂੰ
ਇਕ ਸੀਮਿਤ ਦਾਇਰੇ ਵਿੱਚ ਬਿਆਨ ਕਰਦੇ ਜਰਮਨੀ ਬਾਰੇ ਹੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦੇ
ਹਾਂ।
(1) ਪਹਿਲਾ ਜਸੂਸੀ ਦਾ ਕੇਸ ਰਣਜੀਤ ਸਿੰਘ ਨਾਮਕ ਵਿਅਕਤੀ 'ਤੇ
ਫਾਈਲ ਹੋਇਆ ਜੋ ਭਾਰਤੀ ਦੀ ਆਈ ਬੀ ਏਜੰਸੀ ਲਈ ਫਰੈਂਕਫੋਰਟ ਕੌਂਸਲੇਟ ਵਿੱਚ ਰਾਜ
ਕੁਮਾਰ ਦੁੱਗਲ ਨਾਲ ਮਿਲ ਕੇ ਸਿੱਖਾਂ ਦੀ ਜਸੂਸੀ ਕਰਨ ਦੇ ਜੁਰਮ ਤਹਿਤ 2014 ਵਿੱਚ ਇਸਨੂੰ
9 ਮਹੀਨੇ ਦੀ ਸਜਾ ਹੋਈ ।ਲੇਕਿਨ ਆਈ ਬੀ ਦੇ ਅਫਸਰ ਰਾਜ ਕੁਮਾਰ ਦੁੱਗਲ ਨੂੰ ੜੀਫ ਸ਼ਟੳੳਟਸ
ਮੲੳਨ ਧਪਿਲੋਮੳਟ ਬਣ ਕੇ ਰਾਤੋ ਰਾਤ ਕੇਸ ਅਦਾਲਤ ਵਿੱਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਰਮਨੀ
ਵਿੱਚੋਂ ਬਾਹਰ ਕੱਢ ਦਿੱਤਾ
!Ludwigshafen (Urt. v. 21.07.2014, Az. 3 StE 1/14-2). OLG Koblenz
(Germany)
(2)
ਦੂਜਾ ਕੇਸ ਮਨਮੋਹਨ ਸਿੰਘ ਅਤੇ ਉਸ ਦੀ ਪਤਨੀ ਜੋ ਰਾਅ
ਏਜੰਸੀ ਦੇ ਅਫਸਰ ਪ੍ਰਭਾਕਰ ਅਤੇ ਤ੍ਰਿਪਾਠੀ ਫਰੈਂਕਫੋਰਟ ਕੌਂਸਲੇਟ ਵਿੱਚ ਮਿਲ ਕੇ ਹਰ
ਪ੍ਰਕਾਰ ਦੇ ਮੁਜਾਹਰੇ ਕਸ਼ਮੀਰੀ ਆਜ਼ਾਦੀ ਦੇ ਸੰਘਰਸ਼ ਵਾਲੇ ਅਤੇ ਸਿੱਖ ਜਥੇਬੰਦੀਆਂ ਜੋ ਆਜ਼ਾਦ
ਖਾਲਸਾ ਰਾਜ ਦੇ ਸੰਘਰਸ਼ ਹਕ ਸਚ ਦੀ ਮਨੁੱਖੀ ਅਧਿਕਾਰਾਂ ਦੀ ਗਲ ਕਰਨ ਵਾਲਿਆਂ ਦੀ ਅਤੇ
ਗੁਰਦੁਆਰਿਆਂ ਦੀ ਜਸੂਸੀ ਕਰਦੇ ਸਨ ।ਉਸ ਜਸੂਸੀ ਜੋੜੇ ਨੂੰ ਵੀ 18 ਮਹੀਨੇ ਸਜਾ ਦੀ
ਵਾਰਨਿੰਗ ਅਤੇ ਮਨਮੋਹਨ ਸਿੰਘ ਨੂੰ 1500€ ਅਤੇ ਉਸ ਦੀ ਘਰਵਾਲੀ ਨੂੰ 1800€ ਜੁਰਮਾਨਾ
ਹੋਇਆ।ਲੇਕਿਨੇ ਪਹਿਲੇ ਕੇਸ ਵਾਂਗ ਇਸ ਭਾਰਤੀ ਕੌਂਸਲੇਟ ਫਰੈਂਕਫਰਟ ਦੇ ਵਿੱਚ ਰਾਅ ਏਜੰਸੀ
ਦੇ ਅਫਸਰ ਅਦਾਲਤ ਵਿੱਚ ਪੇਸ਼ ਨਹੀਂ ਹੋਏ ਅਤੇ ਪਹਿਲੇ ਕੇਸ ਵਾਂਗ ਇਹ ਵੀ ਧਪਿਲੋਮੳਟ ਸਟੇਟਸ
ਦੇਕੇ ਜਰਮਨੀ ਤੋਂ ਬਾਹਰ ਭਜਾ ਦਿੱਤਾ ਗਿਆ। Oberlandesgericht Frankfurt zu einer
Bewährungsstrafe von 18 Monaten verurteilt worden. Als Bewährungsauflage
hat er 1500 Euro an eine gemeinnützige Einrichtung zu zahlen. Die ein
Jahr ältere Ehefrau, die ihn dabei unterstützt hatte, erhielt eine
Geldstrafe von 1800 Euro (180 Tagessätze). (AZ 4-3 StE 2/19-5-1/19)
(3) ਤੀਜਾ ਕੇਸ ਤਿਆਗਾ ਰਾਜਾ ਪਿਛੋਕੜ ਸ੍ਰੀ ਲੰਕਾ ਜਰਮਨ
ਨੈਸ਼ਨਿਲਟੀ ਇਮੀਗਰੇਸ਼ਨ ਅਧਿਕਾਰੀਆਂ ਨੂੰ 67 ਸਿੱਖਾਂ ਦੀ ਜਾਣਕਾਰੀ ਭਾਰਤੀ ਅੰਬੈਸੀ
ਬਰਲਿਨ ਅਤੇ ਫਰੈਂਕਫੋਰਟ ਕੌਂਸਲੇਟ ਵਿੱਚ ਰਾਅ ਏਜੰਸੀ ਨੂੰ ਦੇਣ ਦੇ ਸੰਗੀਨ ਦੋਸ਼ਾਂ ਤਹਿਤ
3ਸਾਲ 6 ਮਹੀਨੇ ਦੀ ਸਜਾ ਹੋਈ ।
।Bielefeld. Ein Ex-Mitarbeiter der Zentralen Ausländerbehörde (ZAB)
Bielefeld ist vor dem Berliner Kammergericht, dem größten Strafgericht
Deutschlands, zu einer Haftstrafe von drei Jahren und sechs Monaten
verurteilt worden. Er ist der Agententätigkeit für den indischen
Geheimdienst und der Verletzung von Dienstgeheimnissen in 38 Fällen
schuldig. OLG Berlin.
(4)
ਚਉਥਾ ਕੇਸ ਜੋ ਬੜਾ ਨਵਾਂ ਕੇਸ ਉਹ ਹੈ ਬਲਵੀਰ ਸਿੰਘ ਦਾ
ਕਾਬੂ ਆਉਣਾ ਜੋ ਕਿ ਰਾਅ ਏਜੰਸੀ ਦੇ ਅਫਸਰਾਂ ਦੇ ਭੇਦ ਖੋਲੇਗਾ ਜੋ 25 ਅਗਸਤ 2020
ਜਰਮਨੀ ਦੀ ਅਦਾਲਤ ਵਿੱਚ ਚਲੇਗਾ।
5)
ਪੰਜਵਾਂ ਕੇਸ ਇਸ ਤਰ੍ਹਾਂ ਦਾ ਇਕ ਹੋਰ ਚਿੰਤਾਜਨਕ ਵਾਕਿਆ ਗੁਰਦੁਆਰਾ ਸਿੱਖ ਸੈਂਟਰ
ਫਰੈਂਕਫੋਰਟ ਜਰਮਨੀ ਵਿਖੇ ਨਿਰੰਕਾਰੀ ਪਰਚਾਰਕ ਰਾਹੁਲ ਕੁਮਾਰ ਨੂੰ ਗੁਰਮਤਿ ਸਮਾਗਮ ਵਿੱਚ
ਗੁਰਦੁਆਰੇ ਦੀ ਸਟੇਜ ਤੋਂ ਬਲਾਉਣਾ (ਜਾਣੇ ਜਾਂ ਅਣਜਾਣੇ) ਕਾਰਨ ਸੰਗਤਾਂ ਵਿੱਚ
ਰੋਹ ਅਤੇ ਚਿੰਤਾ ਜੋ ਸਿੱਖ ਭਾਈਚਾਰੇ ਵਿੱਚ ਆਪਸੀ ਵਿਵਾਦ ਰੂਪ ਧਾਰਨ ਕਰ ਗਿਆ । ਪਰ ਕਮਾਲ
ਦੀ ਗੱਲ ਇਹ ਹੈ ਕਿ ਆਪ ਜੀ ਵਲੋਂ ਕੋਈ ਕਾਰਵਾਈ ਦੀ ਖਬਰ ਨਹੀਂ । ਇਸ ਪ੍ਰੋਗਰਾਮ ਦਾ ਵੇਰਵਾ
ਪੰਜਾਬ ਟਾਈਮਜ਼ ਵਿੱਚ ਭੀ ਇੱਕ ਖਬਰ ਵਜੋਂ ਆਇਆ ਪਰ ਹੈਰਾਨੀ ਹੁੰਦੀ ਹੈ ਕਿ ਕਿਸੇ ਭੀ
ਸਿਰਮੌਰ ਸੰਸਥਾਵਾਂ ਦੇ ਆਗੂਆਂ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ। ਕੀ ਐਸੇ ਵਾਕਿਆਂ ਤੇ
ਚੁੱਪੀ ਧਾਰ ਲੈਣੀ ਕਿਤੇ 1978 ਵਾਲੇ ਸ਼ਹੀਦਾਂ ਨੂੰ ਪਿੱਠ ਵਿਖਾਉਣ ਦੇ ਰਾਹ ਤੇ ਤਾਂ ਨਹੀਂ?
ਕਿੱਥੇ ਗਿਆ ਉਹ ਹੁਕਮਨਾਮਾ ਜਿਹੜਾ ਸਿੱਖ ਨੂੰ ਨਿਰੰਕਾਰੀਆਂ
ਨਾਲ ਮਿਲਵਰਤਨ ਤੋਂ ਸੰਕੋਚਦਾ ਸੀ, ਇਹ ਤਾਂ ਤੁਹਾਡੀਆਂ ਸੰਸਥਾਵਾਂ ਵਿੱਚ ਆ ਕੇ
ਤੁਹਾਨੂੰ ਪ੍ਰਵਚਨ ਸੁਣਾ ਰਹੇ ਹਨ।
ਇਸ ਸੰਬੰਧੀ ਲੋੜੀਂਦੀ ਜਾਣਕਾਰੀ
ਰਾਹੀਂ ਸਬੂਤ ਅਦਾਲਤਾਂ ਦੇ ਫੈਸਲਿਆਂ ਦੀ ਕਾਪੀਆਂ ਵੀ ਨਾਲ ਭੇਜ ਰਿਹਾਂ ਹਾਂ ਕਿਰਪਾ ਕਰਕੇ
ਕੌਮ ਦੇ ਧਾਰਮਿਕ ਮਸਲਿਆਂ ਅਤੇ ਰਾਜਨੀਤਕ ਮੁਦਿਆਂ ਦੀ ਪੈਰਵਾਈ ਕਰਦਿਆਂ ਅਕਾਲ ਤਖ਼ਤ ਸਾਹਿਬ
ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਦੇ ਫਰਜ ਨਿਭਾਵੋ ।
ਭੁੱਲੋ
ਨਾ ਦਿੱਲੀ ਦੇ ਤਖਤ ਦੀ ਪੱਟਕੇ ਲਿਆਂਦੀ ਸਿਲ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਰਹਿਮਤ
ਸਦਕਾ ਤੁਹਾਡੇ ਕਬਜ਼ੇ ਵਿੱਚ ਹੈ। ਇਸ ਲਈ ਸੱਚੇ ਤਖਤ ਦੇ ਪੈਰੋਕਾਰਾਂ ਨੂੰ ਪੂਰਾ
ਅਧਿਕਾਰ ਹੈ ਕਿ ਦਿੱਲੀ ਸਰਕਾਰ ਨੂੰ ਸਵਾਲ ਕਰ ਸਕਣ ਤੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖੀ
ਸਰੂਪ ਵਾਲੇ ਟਾਊਟਾਂ ਨੂੰ ਵੀ ਤਾੜਨਾ ਕਰਨ। ਆਸ ਕਰਦੇ ਹੈ ਕਿ ਬਾਬਰ ਨੂੰ ਜਾਬਰ ਕਹਿਣ ਦੀ
ਰੀਤ ਤੇ ਪਹਿਰਾ ਦੇਣ ਦੀ ਹਿੰਮਤ ਕਰਦੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਹਿਮਤਾਂ
ਖੁਸ਼ੀਆਂ ਦੀ ਬਖਸ਼ਿਸ਼ ਦੇ ਪਾਤਰ ਬਣਕੇ ਇਹਨਾਂ ਮੁੱਦਿਆਂ ਦੀ ਜਾਂਚ ਤੇ ਪਹਿਰਾ ਦੇਣ ਦੀ ਹਿੰਮਤ
ਜਰੂਰ ਕਰਨਾ। ਕਿਤੇ ਉੱਤੇ ਦਿੱਤੇ ਖਬਰ ਦੇ ਸਿਰਲੇਖ ਵਾਂਗ ਤੇ ਭਾਈ ਗੁਰਦਾਸ ਦੀ ਵਾਰ
ਮੁਤਾਬਿਕ ਉੱਜੜ ਲੈ ਪੈਣ ਵਾਲੇ ਆਗੂ ਨਾ ਸਾਬਿਤ ਹੋ ਜਾਣਾ। ਘੁੱਪ ਹਨੇਰੇ ਵਿੱਚ ਭੀ ਆਪ ਵੱਲੋਂ
ਕਿਸੇ ਕਾਰਵਾਈ ਰੂਪੀ ਆਸ ਦੀ ਕਿਰਨ ਜਗਾਈ ਬੈਠਾ ਗੁਰੂ ਘਰ ਦਾ ਇੱਕ ਨਿਮਾਣਾ ਸਿੱਖ।