* ਲੜੀ ਜੋੜ੍ਹਨ ਲਈ ਪੜੋ: ਭਾਗ
ਪਹਿਲਾ
ਸੰਖੇਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸਿੱਖ ਨੂੰ
ਗੁਰਬਾਣੀ ਰਾਹੀਂ ਬਖਸ਼ੀ ਗਈ ਜੀਵਨ ਜੁਗਤਿ
ਜੀਵਨ ਮੁਕਤੁ ਜਾ ਸਬਦੁ ਸੁਣਾਏ ॥ ਸਚੀ ਰਹਤ ਸਚਾ ਸੁਖੁ ਪਾਏ ॥7॥
ਕਿਸੇ ਦੇਹ ਧਾਰੀ ਸੰਤ, ਜਾਂ ਪੰਥ ਦੀ ਅਪਣੀ ਸੋਚ ਮੱਤ ਬੁਧ ਗਿਆਨ
ਸੀਮਾ ਵਿਚੋਂ ਜਨਮ ਲੈਣ ਵਾਲੀ ਰਹਿਤ ਮਰਿਯਾਦਾ ਜਿਸ ਨਾਲ ਸਿੱਖੀ ਵਿੱਚ ਵੰਡੀਆਂ ਹੀ ਪਈਆਂ
ਹਨ, ਐਸੀ ਕਿਸੇ ਭੀ ਰਹਿਤ ਮਰਿਯਾਦਾ ਨਾਲ ਮੇਰਾ ਕੋਈ ਜ਼ਾਤੀ
ਵਿਰੋਧ ਨਹੀਂ ਹੈ, ਅਤੇ ਨਾ ਹੀ ਇਨ੍ਹਾਂ ਵੱਖ ਵੱਖ ਵੀਚਾਰਾਂ ਵਿੱਚ ਆਪਣਾ ਕੋਈ ਵੱਖਰਾ ਝੰਡਾ
ਗੱਡਣ ਦੀ ਇਛਾ ਹੈ, ਨਾ ਮੈਂ ਇਹ ਸੰਪਾਦਨਾ ਆਪਣੀ ਸੋਚ ਨਾਲ ਕਰ ਰਿਹਾ ਹਾਂ।
ਮੈ ਤਾਂ ਇਹ ਇਛਾ ਰਖਦਾ ਹਾਂ ਜੇ "ਸਭ ਸਿਖਨ ਕੋ ਹੁਕਮ ਹੈ ਗੁਰੂ
ਮਾਨਿਓ ਗ੍ਰੰਥ" ਅਨਸਾਰ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਾ ਹਰ
ਗੁਰਸਿੱਖ ਆਪਣੀ ਸੀਮਤ ਸੋਚ ਮੱਤ ਦਾ ਤਿਆਗ ਕਰਕੇ, ਸੰਪੂਰਣ ਗਿਆਨ ਦੇ ਸੂਰਜ ਸ਼ਬਦ ਗੁਰੂ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ
ਲਾਲੋ॥” ਰਾਹੀਂ ਬਖਸ਼ੀ ਹੋਈ ਸਰਲ ਜੀਵਨ ਜੁਗਤ ਵਿੱਚ ਹਰ ਤਰਾਂ ਦੇ ਭਿੰਨ ਭੇਦ ਮਿਟਾ ਕੇ ਜੀ
ਸਕੇ। ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਾ ਹਰ ਸਿੱਖ ਆਪਣੇ
ਜੀਵਨ ਦੇ ਹਰ ਪਹਿਲੂ ਵਿੱਚ ਗੁਰਬਾਣੀ ਦੀ ਅਗਵਾਈ ਮੰਨਣ ਲਈ ਤਿਆਰ ਹੈ?
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸਿੱਖ ਨੂੰ ਗੁਰਬਾਣੀ ਰਾਹੀਂ ਬਖਸ਼ੀ ਗਈ ਸਰਲ ਜੀਵਨ
ਜੁਗਤਿ
ਜੀਵਨ ਮੁਕਤੁ ਜਾ ਸਬਦੁ ਸੁਣਾਏ॥
ਸਚੀ ਰਹਤ ਸਚਾ ਸੁਖੁ ਪਾਏ ॥7॥ ਪੰਨਾ 1373
ਉਦਾਹਰਣ ਵਜੋਂ ਗੁਰਬਾਣੀ ਰਹਿਤ ਦੇ ਸਾਗਰ ਵਿਚੋਂ ਕੁਝ ਕੁ ਜੀਵਨ ਜੁਗਤ ਦੇ ਵਿਸ਼ੇ ਪੇਸ਼ ਕਰ
ਰਿਹਾ ਹਾਂ। ਆਓ ਆਪਣੀ ਆਪਣੀ ਧਾਰੀ ਦੀ ਹਉਮੈ ਛੱਡ ਕੇ, ਹਰ ਮੋੜ 'ਤੇ ਹਰ ਅਗਵਾਈ ਦੀ ਮੰਗ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਕਰੀਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਅਨਸਾਰ ਸਿੱਖ
ਦੀ ਤਾਰੀਫ
ਸੋਰਠਿ ਮਹਲਾ 3 ॥ ਸੋ ਸਿਖੁ ਸਖਾ ਬੰਧਪੁ
ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਪੰਨਾ 601
ਜੋ ਗੁਰੂ ਨੂੰ ਭਾਂਵਦੀ ਜੀਵਨ ਜੁਗਤ ਅਪਨਾਵੇ, ਸਿੱਖ ਓਹੋ ਹੀ ਪ੍ਰਵਾਣ ਹੈ। ਇਸੇ ਲਈ ਗੁਰੂ
ਹੁਕਮ ਹੈ:
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ
॥
ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥ ਪੰਨਾ 918
ਜਦੋਂ ਤਨ ਦਾ ਸਰੂਪ ਅਤੇ ਵਿਹਾਰ, ਮਨ ਦੇ ਵੀਚਾਰ, ਅਤੇ ਧਨ ਦੀ ਪ੍ਰਾਪਤੀ ਅਤੇ ਵਰਤੋਂ ਦੇ
ਸਾਧਨ, ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਹੁਕਮ ਅਧੀਨ ਹੋ ਜਾਂਦੇ ਹਨ ਅਤੇ
ਸਿੱਖ
ਅੰਮ੍ਰਿਤੁ ਪੀਆ ਸਤਿਗੁਰਿ ਦੀਆ
॥ ਅਵਰੁ ਨ ਜਾਣਾ ਦੂਆ ਤੀਆ ॥
ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥
ਪੰਨਾ 1034
ਅਨੁਸਾਰ ਗੁਰੂ ਜੋਤ ਦੇ ਦਸਵੇਂ ਜਾਮੇ ਸਮੇਂ ਇੱਕੋ ਇੱਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਪੜ੍ਹ ਕੇ ਤਿਆਰ ਕੀਤੇ ਹੋਏ ਬਾਣੀ ਅੰਮ੍ਰਿਤ 'ਤੇ ਨਿਸਚਾ ਅਤੇ ਸੱਚਾ
ਰੱਬੀ ਹੁਕਮ ਮੰਨ ਲਵੇਗਾ, ਤਾਂ ਹੀ ਉਹ ਸੰਪੂਰਨ ਰੂਪ ਵਿੱਚ ਸਿੱਖ ਹੈ।
ਪਉੜੀ ॥ ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ
ਹਰਿਕੰਨੀ ॥ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ
ਹੰਉਮੈ ਦੁਬਿਧਾ ਭੰਨੀ ॥
ਬਿਨੁ ਹਰਿ ਨਾਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ
॥ ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ
ਸਤਿਗੁਰ ਕੀ ਗਲ ਮੰਨੀ ॥
ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ
॥12॥ ਪੰਨਾ 590
ਮ: 4 ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ
ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ
ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ
ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ
ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ
ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ
ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ
ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥2॥ ਪੰਨਾ 305