ਸਿੱਖਾ
ਤੇਰੀ ਪ੍ਰੀਤ ਕਿਹੋ ਜਿਹੀ ਹੈ, ਤੂੰ ਇਕ {ੴ} ਨੂੰ ਛੱਡ ਕੇ ਹੋਰਾਂ ਨਾਲ ਪ੍ਰੀਤ ਬਣਾਈ ਬੈਠਾ,
ਹੈਰਾਨਗੀ ਹੁੰਦੀ ਹੈ ਸਿੱਖਾ ਤੇਰੀ ਪ੍ਰੀਤ ਵੇਖ ਕੇ, ਸਿੱਖਾ ਇਹ ਤੇਰੇ ਕੌਣ ਲਗਦੇ ਹਨ? ਤੇਰਾ
ਕੀ ਸਬੰਧ ਹੈ ਇਹਨਾਂ ਨਾਲ?
ਭਗਉਤੀ, ਮਹਾਕਾਲ, ਕਾਲਕਾ, ਖੜਗਕੇਤ,
ਅਸਿਧੁਜ, ਸ਼ਿਵਾ... ਇਹ ਕੌਣ ਹਨ ਤੇਰੇ, ਜੋ ਇਹਨਾਂ ਨੂੰ ਨਿਤ ਧਿਆਉਂਦਾ ਹੈ ..
ਓਇ ਭਲਿਆ ਸਿੱਖਾ ਪਤੰਗੇ ਕੋਲ ਹੀ ਕੁੱਝ ਸਿਖ ਲੈ ਜੋ ਆਖਰੀ ਸਾਹ ਤਕ ਦੀਵੇ ਦੀ ਲਾਟ ਵਿਚ
ਸੜਨਾ ਪਸੰਦ ਕਰਦਾ ਹੈ ਹੋਰ ਕਿਤੇ ਦੂਜੇ ਪਾਸੇ ਨਹੀਂ ਜਾਉਂਦਾ, ਗੁਰਬਾਣੀ ਫੁਰਮਾਨ ..
"ਜਿਉ ਦੀਪ ਪਤਨ ਪਤੰਗ" {ਗੁਰੂ
ਗ੍ਰੰਥ ਸਾਹਿਬ ਜੀ, ਅੰਕ: ੮੩੮}
ਭਾਈ ਗੁਰਦਾਸ ਜੀ ਵੀ ਆਖ ਰਹੇ ਨੇ ..
"ਜਲੈ ਪਤੰਗੁ ਨਿਸੰਗੁ ਹੋਇ ਕਰਿ ਆਖਿ ਉਘਾੜੀ" {ਭਾਈ
ਗੁਰਦਾਸ ਜੀ, ਵਾਰ: ੨੭, ਪਉੜੀ: ੩}
ਸਿਰਫ਼ ਇੰਨਾ ਹੀ ਨਹੀਂ ਭਲਿਆ ਸਿੱਖਾ ਭੌਰੇ ਕੋਲ ਹੀ ਕੁਝ ਸਿੱਖ ਲੈ ਜੋ ਕੇਵਲ ਫੁੱਲ ਤੇ
ਬਹਿੰਦਾ ਹੈ ਅਤੇ ਬੈਠਾ ਹੀ ਰਹਿੰਦਾ, ਮੁਗਧ ਹੋ ਜਾਂਦਾ ਇਨਾ ਮੁਗਧ ਕਿ ਜਾਨ ਤੱਕ ਦੇ ਜਾਂਦਾ
..
ਪਰ ਸਿੱਖਾ ਤੇਰੀ ਪ੍ਰੀਤ ਕਿਹੋ ਜਿਹੀ ਹੈ, ਤੂੰ ਤਾਂ ਇਕ ਥਾਂ
'ਤੇ ਟਿਕਣ ਦੀ ਥਾਂ ਹੋਰ ਹੋਰ ਥਾਂ ਉੱਡੀ ਫਿਰਦਾ ਹੈ, ਭਾਵ ਹੋਰਾਂ ਨਾਲ ਪ੍ਰੀਤ
ਬਣਾਈ ਫਿਰਦਾ ਹੈ, ਸਿੱਖਾ ਕੁਝ ਸਿਖ ਪੰਤਗੇ ਤੇ ਭੌਰੇ ਕੋਲ .. ਤੂੰ ਵੀ 'ਇਕ {ੴ} ਨਾਲ ਆਪਣੀ
ਪ੍ਰੀਤ ਬਣਾ, ਇਕ ਨਾਲ ਬਣੀ ਪ੍ਰੀਤ ਹੋਰ ਦੂਜੇ ਪਾਸੇ ਨਹੀਂ ਜਾਣ ਦੇਂਦੀ, ਗੁਰਬਾਣੀ ਦਾ
ਫੁਰਮਾਨ ਹੈ .. "ਪ੍ਰੀਤਿ ਕਰਹੁ ਸਦ ਏਕ ਸਿਉ ਇਆ ਸਾਚਾ ਅਸਨੇਹ"
{ਗੁਰੂ ਗ੍ਰੰਥ ਸਾਹਿਬ ਜੀ, ਅੰਕ: ੨੫੭} .. ਇਕ ਦੀ ਪ੍ਰੀਤ ਸਦਾ ਸੁਖ ਦੇਂਦੀ ਹੈ "ਜਾ
ਕੀ ਪ੍ਰੀਤਿ ਸਦਾ ਸੁਖੁ ਹੋਇ" {ਗੁਰੂ ਗ੍ਰੰਥ ਸਾਹਿਬ ਜੀ, ਅੰਕ: ੧੮੭} ..
ਸਿੱਖਾ ਹੁਣ ਫੈਸਲਾ ਤੇਰੇ ਹੱਥ ਹੈ ਤੇਰੀ ਪ੍ਰੀਤ ਕਿਹੋ ਜਿਹੀ ਹੋਵੇ,
ਇਕ {ੴ} ਨਾਲ ਜਾਂ ਹੋਰਾਂ ਨਾਲ {ਭਗਉਤੀ, ਮਹਾਕਾਲ, ਕਾਲਕਾ, ਖੜਗਕੇਤ, ਅਸਿਧੁਜ, ਸ਼ਿਵਾ }
.. ਗੁਰ ਰਾਖਾ।