ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ
ਕੋਇ ॥
ਅੱਜ ਦੇ ਸਿੱਖ ਕੋਲ 'ਗੁਰੂ ਗ੍ਰੰਥ ਸਾਹਿਬ ਜੀ ਦੀ ਕਸਉਟੀ ਮੌਜੂਦ ਹੋਵੇ ਤੇ ਉਹਹ ਹੋਰ ਤੇ
ਹੋਰ ਰਚਨਾਵਾਂ ਅਤੇ ਗ੍ਰੰਥਾਂ ਨੂੰ ਪਰਖਣ ਦੀ ਥਾਂ 'ਤੇ, ਉਹਨਾਂ ਰਚਨਾਵਾਂ ਤੋਂ ਸਿਖਿਆ ਲੈ
ਕੇ ਅਪਣਾ ਜੀਵਨ ਬਰਬਾਦ ਕਰ ਰਿਹਾ ਹੋਵੇ ਤੇ ਇਸ ਤੋਂ ਵੱਡੀ ਹੋਰ ਅਗਿਆਨਤਾ ਕੀ ਹੋਵੇਗੀ, ਇਹ
ਰਚਨਾਵਾਂ ਸਿੱਖੀ ਦੇ ਵੇੜੇ ਵਿਚ ਗੁੜ ਨਾਲ ਲਾਇਆ ਹੋਇਆ ਜ਼ਹਿਰ ਹਨ ਅਤੇ
ਜਿਹੜੇ ਦਸਮ ਗ੍ਰੰਥ ਦੇ ਕੁੱਝ ਉਪਾਸਕ ਜੋ ਇਹ ਕਹਿੰਦੇ ਹਨ ਕਿ ਕਾਇਰ ਤੇ ਬੁਜ਼ਦਿਲ ਲੋਕ ਦਸਮ
ਗ੍ਰੰਥ ਨਹੀਂ ਪੜ੍ਹ ਸਕਦੇ, ਅਸਲ ਵਿਚ ਉਹ ਲੋਕ ਕਾਇਰ ਹਨ ਜੋ ਗੁਰੂ ਗ੍ਰੰਥ ਸਾਹਿਬ
ਜੀ ਦੀ ਕਸਵੱਟੀ 'ਤੇ ਇਸਦੀ ਪਰਖ ਨਹੀਂ ਕਰਦੇ ਅਤੇ ਜੋ ਪਰਮਾਤਮਾ ਦੇ ਹੁਕਮ ਦੇ ਵਿਚ ਨਹੀਂ
ਚਲਦੇ ...
ਆਉ ਆਪਣੇ ਵਿਸ਼ਯ ਵੱਲ ਵਧੀਏ, ਕਥਿਤ ਦਸਮ ਗ੍ਰੰਥ ਦੇ ਸਮਰਥਕਾਂ
ਵੱਲੋਂ ਦਿੱਤੀ ਜਾਂਦੀ ਪੰਜਵੀ ਦਲੀਲ 'ਤੇ ਵਿਚਾਰ ਕਰੀਏ :
5) ਕਾਇਰ ਤੇ ਬੁਜ਼ਦਿਲ ਲੋਕ ਦਸਮ ਗ੍ਰੰਥ
ਪੜ੍ਹ ਹੀ ਨਹੀਂ ਸਕਦੇ!!
ਦਸਮ ਗ੍ਰੰਥ ਦੇ ਕੁੱਝ ਉਪਾਸਕ, ਖ਼ਾਸਕਰ ਡੇਰਾ ਦਮਦਮੀ ਟਕਸਾਲ ਤੋਂ ਸਿੱਖਿਆ ਲੈਣ ਵਾਲੇ,
ਉਕਤ ਹਾਸੋਹੀਣੀ ਤੇ ਤਰਕ-ਰਹਿਤ ਦਲੀਲ ਦਿੰਦੇ ਹਨ,
ਵੈਸੇ ਤਾਂ ਇਹ ਆਮ ਸੂਝ (common sense) ਦੀ ਗੱਲ ਹੈ ਕਿ ਕਿਸੇ
ਕਿਤਾਬ/ਗ੍ਰੰਥ ਨੂੰ ਪੜ੍ਹਨ ਵਾਸਤੇ ਸਿਰਫ਼ ਉਸਦੀ ਲਿਪੀ ਪੜ੍ਹਨੀ ਆਉਣੀ ਚਾਹੀਦੀ ਹੈ
(ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਸਤੇ ਗੁਰਮੁਖੀ ਲਿਪੀ ਪੜ੍ਹਨੀ ਆਉਣੀ ਚਾਹੀਦੀ
ਹੈ), ਇਸ ਵਿੱਚ ‘ਹਿੰਮਤ ਜਾਂ ‘ਬਹਾਦਰੀੱ ਦਾ ਕੋਈ ਕੰਮ ਨਹੀਂ ਹੁੰਦਾ, ਜਿਹੜੇ ਲੋਕ ਇਹ
ਕਹਿੰਦੇ ਹਨ ਕਿ ਦਸਮ ਗ੍ਰੰਥ ਨੂੰ ਪੜ੍ਹਨ ਵਾਸਤੇ ਬਹੁਤ ਹਿੰਮਤ ਦੀ ਜ਼ਰੂਰਤ ਹੈ (ਪਰ ਗੁਰੂ
ਗ੍ਰੰਥ ਸਾਹਿਬ ਨੂੰ ਪੜ੍ਹਨ ਵਾਸਤੇ ਹਿੰਮਤ ਦੀ ਲੋੜ ਨਹੀਂ,
ਯਾਨੀ ਦਸਮ ਗ੍ਰੰਥ ਦੇ ਉਪਾਸਕ
ਗੁਰੂ ਗ੍ਰੰਥ ਸਾਹਿਬ
ਨੂੰ ‘ਆਮ ਜਿਹਾ ਗ੍ਰੰਥ ਮੰਨਦੇ ਹਨ ਅਤੇ ਦਸਮ ਗ੍ਰੰਥ
ਨੂੰ ‘ਖ਼ਾਸ ਗ੍ਰੰਥ) ਉਨ੍ਹਾਂ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਸੇ
ਅਧਿਆਤਮਕ ਗ੍ਰੰਥ ਨੂੰ ਪੜ੍ਹਨ-ਸਮਝਣ ਵਾਸਤੇ ਭਾਸ਼ਾ-ਵਿਗਿਆਨ 'ਤੇ ਮੁਹਾਰਤ ਦੀ ਲੋੜ ਹੁੰਦੀ
ਹੈ ਜਾਂ ਲੜਾਕੂਪੁਣੇ ਦੀ? ਕੀ ਦਸਮ ਗ੍ਰੰਥ ਕੋਈ ਡਰਾਵਨੀ ਫਿਲਮ ਹੈ, ਜਿਸ ਨੂੰ
ਕਥਿਤ ਤੌਰ 'ਤੇ ਕਮਜ਼ੋਰ ਸਿੱਖ (ਜਿਨ੍ਹਾਂ ਨੂੰ ਦਸਮ ਗ੍ਰੰਥ ਦੇ ਉਪਾਸਕ ਬਦੋਬਦੀ 'ਮਿਸ਼ਨਰੀ'
ਕਹਿ ਕੇ ਆਪਣੀ ਬੌਖਲਾਹਟ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ) ਪੜ੍ਹ ਨਹੀਂ ਸਕਦੇ?
ਫਿਰ ਜਿਥੋਂ ਤੱਕ ਦਸਮ ਗ੍ਰੰਥ ਦੇ
ਤ੍ਰਿਆ-ਚਰਿੱਤਰਾਂ (ਸਮੁੱਚੇ ‘ਗ੍ਰੰਥੱ ਦਾ ਇਕ-ਤਿਹਾਈ ਤੋਂ ਵੱਧ ਹਿੱਸਾ) ਦਾ ਸਵਾਲ ਹੈ,
ਇਸਨੂੰ ਪੜ੍ਹਨ ਦੀ ਹਿੰਮਤ ਤਾਂ ਵਾਕਈ ਇਨ੍ਹਾਂ ਕੇਸਾਧਾਰੀ ਹਿੰਦੂਆਂ, ਜਿਨ੍ਹਾਂ ਦਾ ਬਾਹਰੀ
ਸਰੂਪ ਸਿੱਖਾਂ ਵਰਗਾ ਹੈ, ਵਿੱਚ ਹੀ ਹੋ ਸਕਦੀ ਹੈ, ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ
ਤੋਂ ਸੇਧ ਲੈ ਕੇ ਉੱਚੇ-ਸੁੱਚੇ ਕਿਰਦਾਰ ਵਿਕਸਿਤ ਕਰਨ ਲਈ ਜਤਨਸ਼ੀਲ ਕਿਸੇ ਸਿੱਖ ਵਿੱਚ ਏਨੀ
ਹਿੰਮਤ ਨਹੀਂ ਹੋਵੇਗੀ ਕਿ ਉਹ ਤ੍ਰੀਆ-ਚਰਿੱਤਰਾਂ ਦੀਆਂ ਗੰਦੀਆਂ ਕਹਾਣੀਆਂ ਪੜ੍ਹ
ਸਕੇ, ਪਰ ਕਿਉਂਕਿ ਟਕਸਾਲਾਂ ਜਾਂ ਜਥੇ ਦੇ ਸਿੰਘਾਂ ਵਿੱਚੋਂ ਹਿੰਮਤ ਡੁੱਲ-ਡੁੱਲ ਕੇ ਬਾਹਰ
ਪੈਂਦੀ ਹੈ, ਇਸ ਵਾਸਤੇ ਉਹ ਇਨ੍ਹਾਂ ਚਰਿੱਤਰਾਂ ਨੂੰ ਬਾਰ-ਬਾਰ ਜ਼ਰੂਰ ਪੜ੍ਹਦੇ ਹੋਣਗੇ,
ਸਾਡੀ ਇਨ੍ਹਾਂ ‘ਬਹਾਦਰ ਵੀਰਾਂ ਨੂੰ ਸਲਾਹ ਹੈ ਕਿ ਉਹ ਇਸ ‘ਖ਼ਾਸ ਗ੍ਰੰਥ ਦੀਆਂ ਅਜਿਹੀਆਂ
‘ਸਿੱਖਿਆਦਾਇਕ ਕਹਾਣੀਆਂ ਆਪਣੀਆਂ ਮਾਂਵਾਂ, ਭੈਣਾਂ, ਪਤਨੀਆਂ, ਭਰਜਾਈਆਂ, ਧੀਆਂ ਨੂੰ ਅਰਥਾਂ
ਸਮੇਤ ਸੁਣਾਉਣ ਦੀ ਖੇਚਲ ਕਰਨ, ਤਾਂ ਜੋ ਉਨ੍ਹਾਂ ਦੇ ਮੁਕੰਮਲ ਪਰਵਾਰ ਵਿੱਚ ‘ਹਿੰਮਤ
ਵਿਕਸਿਤ ਹੋ ਸਕੇ।