ਕੀ
"ਪਾਣੀ" ਕੋਈ ਗਲਤ ਲਫਜ਼ ਹੈ? ਕੀ
"ਪਾਣੀ" ਤੇ "ਜਲ"
ਵਿੱਚ ਕੋਈ ਫਰਕ ਹੈ ? ਗੁਰਬਾਣੀ ਵਿੱਚ "ਪਾਣੀ" ਅੱਖਰ
ਬਹੁਤੀ ਵਾਰੀ ਆਇਆ ਹੈ, ਅਤੇ ਪਾਣੀ ਦੇ ਸਮਾਨਾਰਥਕ ਸ਼ਬਦ ਵੀ ਹਨ, ਜਿਵੇਂ :
ਉਦਕ, ਆਬ, ਅਪ, ਬਿੰਬ, ਸਲਲ, ਤੋਆ, ਨੀਰ,
ਪਾਣੀ, ਜਲ ... ਸਾਰਿਆਂ ਦਾ ਇੱਕੋ ਮਤਲਬ ਹੈ ਗੁਰਬਾਣੀ ਵਿੱਚ।
ਸਾਡੇ ਘੜੰਮ ਚੌਧਰੀ ਵੱਡੇ ਸਿੱਖ ਇੱਕੇ ਵਾਰ ਦੱਸ ਦੇਣ ਕਿ ਕਿਹੜੇ ਕਿਹੜੇ ਸ਼ਬਦ ਆਖਿਆਂ ਇਹਨਾਂ
ਨੂੰ ਬੇਅਦਬੀ ਅਰਥਾਤ ਬੇ-ਹਜ਼ਮੀ ਹੋ ਜਾਂਦੀ ਹੈ, ਤਾਂ ਕਿ ਅਗਾਂਹ ਤੋਂ ਗੁਰਬਾਣੀ ਦੇ ਉਹ ਸ਼ਬਦ
ਛੱਡ ਕੇ ਕਥਾ ਕੀਤੀ ਜਾ ਸਕੇ।
ਗੁਰਬਾਣੀ 'ਚ ਜਿੱਥੇ ਵੀ ਸਰੋਵਰ ਦਾ ਜ਼ਿਕਰ
ਹੈ, ਉਹ ਪਾਣੀ ਵਾਲੇ ਸਰੋਵਰ ਦੀ ਗੱਲ ਨਹੀਂ, ਸਗੋਂ
ਗੁਰੂ ਦੀ ਗੱਲ, ਗੁਰਬਾਣੀ ਸ਼ਬਦ ਦੀ ਗਲ ਹੈ, ਗੁਰੂ ਦੀ ਵੀਚਾਰ ਦੀ ਗਲ ਹੈ। ਜਿਸ
ਸ਼ਬਦ ਨੂੰ ਟੇਕ ਰੱਖ ਕੇ ਬਹੁਤੇ ਆਪਸ ਵਿੱਚ ਉਲਝਦੇ ਹਨ, ਉਹ ਸ਼ਬਦ ਹੈ:
ਸੋਰਠਿ ਮਹਲਾ 5 ਘਰੁ 3 ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ
ਹੋਏ ਕਰਿ ਇਸਨਾਨਾ ॥ ਗੁਰਿ ਪੂਰੈ ਕੀਨੇ ਦਾਨਾ ॥1॥ ਸਭਿ ਕੁਸਲ ਖੇਮ ਪ੍ਰਭਿ ਧਾਰੇ ॥ ਸਹੀ
ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ
॥ ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥
ਨਾਨਕ ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ ਪਾਇਆ ॥2॥1॥65॥ ਪੰਨਾਂ 625
ਇਸ ਸ਼ਬਦ ਦੀ ਰਹਾਉ ਵਾਲੀ
ਤੁੱਕ ਧਿਆਨ ਨਾਲ ਪੜ੍ਹਨ ਨਾਲ ਸਭ ਸਾਫ ਹੋ ਜਾਂਦਾ ਹੈ
ਕਿ "ਗੁਰ ਕਾ ਸਬਦੁ ਵੀਚਾਰੇ" ਦੀ
ਗਲ ਹੋ ਰਹੀ ਹੈ। ਸਬਦ ਦੇ ਵੀਚਾਰ ਨੂੰ ਮੱਖ ਰੱਖ ਕੇ ਹੁਣ ਪੂਰਾ ਸ਼ਬਦ ਪੜ੍ਹੋ ਤੇ
ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕਿਤੇ ਵੀ ਪਾਣੀ ਵਾਲੇ ਸਰੋਵਰ ਦੀ ਗੱਲ ਨਹੀਂ। ਇੱਕਲੇ ਇਸੇ
ਸ਼ਬਦ 'ਚ ਹੀ ਨਹੀਂ, ਗੁਰਬਾਣੀ 'ਚ ਕਿਤੇ ਵੀ ਪਾਣੀ ਵਾਲੇ ਸਰੋਵਰ ਦੀ ਗੱਲ ਨਹੀਂ।
++>> ਗੁਰਬਾਣੀ
ਵਿੱਚ ਸਰੋਵਰ ਕਿਸ ਲਈ ਵਰਤਿਆ ਗਿਆ ਹੈ, ਉਸ ਲਈ ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਜੀ
++>> ਬਾਕੀ
ਰਹੀ ਬੀਬੀ ਰਜਨੀ ਦੀ ਗਲ... ਉਹ ਵੀ ਇਨ੍ਹਾਂ ਸਾਧਾਂ ਦੀ ਕਾਢ ਹੈ, ਜੋ
ਇਕ ਗੱਪ ਤੋਂ ਵੱਧ ਕੱਖ ਨਹੀਂ... ਖ਼ਾਲਸਾ
ਨਿਊਜ਼ ਨੇ ਇਸ ਅਖੌਤੀ ਬੀਬੀ ਰਜਨੀ ਬਾਰੁ ਵੀ ਇਕ ਪੋਸਟ ਪਾਈ ਸੀ, ਜੋ ਇੱਥੇ ਕਲਿੱਕ ਕਰਕੇ
ਪੜ੍ਹੀ ਜਾ ਸਕਦੀ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ 127 ਵਾਰੀ "ਪਾਣੀ" ਅਖਰ
ਵਰਤਿਆ ਗਿਆ ਹੈ... ਕੁੱਝ ਕੁ ਪ੍ਰਮਾਣ ਪੇਸ਼ ਹਨ, ਕੁੱਝ
ਕੁ ਗੁਰਬਾਣੀ ਦੀਆਂ ਤੁਕਾਂ ਜਿਨ੍ਹਾਂ 'ਚ "ਪਾਣੀ" ਵਰਤਿਆ
ਗਿਆ ਹੈ... ਅਤੇ ਹੋਰ ਅਨੇਕਾਂ ਸ਼ਬਦ ਹਨ ਜਿੱਥੇ "ਪਾਣੀ" ਅਖਰ
ਵਰਤਿਆ ਗਿਆ ਹੈ... ਕੀ
ਹੁਣ ਗੁਰਬਾਣੀ ਵੀ ਗ਼ਲਤ ਹੈ ?
ਮ:1 ... ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥
ਪੰਨਾਂ 464
ਮ:1 ... ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ
ਰਾਜਾਧਰਮੁ ਦੁਆਰੇ ॥ ਪੰਨਾਂ 6
ਮ:1 ... ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
॥ ਪੰਨਾਂ 8
ਮ:1 ... ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਪੰਨਾਂ
23
ਮ:1 ... ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ
॥ ਪੰਨਾਂ 150
ਮ: 3 ... ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ
ਪਿਰ ਕਿਉ ਸੁਖੁ ਪਾਈਐ ॥ ਪੰਨਾਂ 244
ਮ:4 ... ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ
ਮਨਮੁਖ ਗਰਭਿ ਗਲਾਢੇ ॥3॥ ਪੰਨਾਂ 171
ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ 76
ਵਾਰੀ "ਪਾਣੀ" ਅਖਰ ਵਰਤਿਆ ਗਿਆ ਹੈ... ਕੀ ਉਹ ਵੀ
ਗ਼ਲਤ ਹਨ ? ਕੁੱਝ ਕੁ ਪ੍ਰਮਾਣ ਪੇਸ਼ ਹਨ:
- ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ।
- ਇਕੁ ਪਾਣੀ ਇਕ ਧਰਤਿ ਹੈ ਬਹੁ ਬਿਰਖ ਉਪਾਏ।
- ਓਅੰਕਾਰਿ ਅਕਾਰੁ ਕਰਿ ਪਉਣੁ ਪਾਣੀ ਬੈਸੰਤਰ ਧਾਰੇ।
- ਪਾਣੀ ਪਿਤਾ ਪਵਿਤ੍ਰ੍ਰ ਕਰਿ ਗੁਰਮੁਖਿ ਪੰਥ ਨਿਵਾਣਿ
ਚਲਾਇਆ।
- ਜਿਉ ਪਾਣੀ ਨਿਵਿ ਚਲਦਾ ਨੀਵਾਣਿ ਚਲਾਇਆ।
ਜੇ ਹੁਣ ਵੀ ਲੋਕੀਂ, ਬਿਨਾਂ ਗੁਰਬਾਣੀ ਪੜੇ, ਵਿਰੋਧ ਕਰਨਾ ਸ਼ੁਰੂ ਕਰ
ਦੇਣ ਤਾਂ ਉਨ੍ਹਾਂ ਲਈ ਗੁਰਬਾਣੀ ਦਾ ਫੁਰਮਾਨ ਹੈ:
ਪਉੜੀ ॥
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥ ਜੇ ਕੋ ਬੋਲੈ ਸਚੁ
ਕੂੜਾ ਜਲਿ ਜਾਵਈ ॥
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥ ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ
ਧਿਆਵਈ ॥
ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥10॥ ਪੰਨਾਂ 646
ਹੁਣ ਜਦੋਂ ਗੁਰਮਤਿ ਦੇ ਪ੍ਰਚਾਰਕਾਂ ਨੇ ਗੁਰਬਾਣੀ ਦੇ ਅਰਥ ਗੁਰਬਾਣੀ ਵਿੱਚੋਂ ਕਰਨੇ ਸ਼ੁਰੂ
ਕਰ ਦਿੱਤੇ ਹਨ, ਤਾਂ ਸਨਾਤਨਵਾਦੀ ਲੀਰ ਦੇ ਫਕੀਰ ਲੋਕਾਂ ਦੇ ਭਰਮਗਿਆਨ ਦੇ ਸੱਟ ਵੱਜੀ ਤਾਂ,
ਕੁਰਲਾ ਉਠੇ। ਇਸੇ ਲਈ ਗੁਰਮਤਿ ਦੇ ਪ੍ਰਚਾਰਕਾਂ ਦਾ ਵਿਰੋਧ ਹੋ ਰਿਹਾ ਹੈ। ਇਸ ਵਿਰੋਧ ਨਾਲ
ਡਰਨਾ ਨਹੀਂ ਚਾਹੀਦਾ, ਸਗੋਂ ਹੋਰ ਤਗੜੇ ਹੋ ਕੇ ਪ੍ਰਚਾਰ ਜਾਰੀ ਰੱਖਣਾ ਚਾਹੀਦਾ ਹੈ। ਜੋ
ਮਨਮਤਿ ਦੀ ਪਰਤ ਪਿਛਲੇ 100 ਸਾਲਾਂ ਤੋਂ ਪੈ ਚੁਕੀ ਹੈ, ਉਸ ਨੂੰ ਉਤਾਰਣ ਲਈ ਇਸ ਤੋਂ ਦੁਗਣਾ
ਸਮਾਂ ਲੱਗਣਾ ਹੈ। ਨਤੀਜੇ ਦੀ ਆਸ ਇੱਕ ਦੰਮ ਨਹੀਂ ਰੱਖਣੀ ਚਾਹੀਦੀ, ਸਗੋਂ ਠਰੰਮੇ
ਨਾਲ ਕੰਮ ਜਾਰੀ ਰੱਖਣਾ ਚਾਹੀਦਾ ਹੈ।