Share on Facebook

Main News Page

👿 ਸਾਜਸ਼ ਤੇ ਕਿਆਫੇ... ਗੱਲ ਸਹੇ ਦੀ ਨਹੀਂ ਪਹੇ ਦੀ ਹੈ
-: ਸੰਪਾਦਕ ਖ਼ਾਲਸਾ ਨਿਊਜ਼
19.10.2021
#KhalsaNews #SinghooBorder #Lakhbir #PinkyCat #Sandhu #Rajewal #NihangAmanSingh #Tomar #KulwantSandhu

ਖ਼ਾਲਸਾ ਨਿਊਜ਼ ਨੇ 15 ਅਕਤੂਬਰ ਨੂੰ ਵੀ ਆਪਣੇ ਸੰਪਾਦਕੀ ਲੇਖ "ਬੇਅਦਬੀ ਅਤੇ ਕਥਿਤ ਸਿੱਖਾਂ ਦੀ ਸੋਚ" ਵਿੱਚ ਲਿਖਿਆ ਸੀ ਕਿ ... ❗"ਸਾਜ਼ਸ਼ ਅਧੀਨ ਭੇਜੇ ਗਏ ਭਾੜੇ ਦੇ ਲੋਕਾਂ ਦਾ ਕੰਮ ਸਿਰਫ ਕੰਮ ਨੂੰ ਅੰਜਾਮ ਦੇਣਾ ਹੁੰਦਾ ਹੈ, ਉਨ੍ਹਾਂ ਲਈ ਸਿੱਖਾਂ ਕੋਲ਼ ਪਿਆ ਹਰ ਗ੍ਰੰਥ... ਗੁਰੂ ਗ੍ਰੰਥ ਹੈ।"❗

👉 ਬੀਤੇ ਦਿਨੀਂ ਸਿੰਘੂ ਬਾਰਡਰ 'ਤੇ ਹੋਈ ਘਟਨਾ ਬਾਰੇ ਹਰ ਕੋਈ ਆਪਣੀ ਰਾਇ ਰੱਖ ਰਿਹਾ ਹੈ, ਪਰ ਕਈ ਫੈਸਲਾ ਸੁਣਾ ਰਹੇ ਹਨ, ਜੋ ਕਿ ਇੱਕ ਬਚਕਾਨਾ ਹਰਕਤ ਤੋਂ ਅਲਾਵਾ ਕੱਖ ਨਹੀਂ।

🛡 ਖ਼ਾਲਸਾ ਨਿਊਜ਼ ਨਾ ਤਾਂ ਪਹਿਲਾਂ ਨਿਹੰਗਾਂ ਦੇ ਹੱਕ 'ਚ ਸੀ, ਨਾ ਹੁਣ ਹੈ, ਨਾ ਪਹਿਲਾਂ ਸਰਬਲੋਹ ਗ੍ਰੰਥ ਨੂੰ ਗੁਰੂ ਕਿਰਤ ਮੰਨਦੀ ਸੀ, ਨਾ ਹੁਣ... ਕਿਉਂਕਿ ਇਹ ਮਸਲਾ ਨਾ ਤਾਂ ਸਰਬਲੋਹ ਗ੍ਰੰਥ ਦਾ ਹੈ, ਨਾ ਨਿਹੰਗਾਂ ਦਾ ਹੈ। ਪਰ ਜੋ ਵਰਤਾਰਾ ਵਾਪਰਿਆ ਹੈ ਉਹ ਮਿਸਾਲ ਹੈ ਉਨ੍ਹਾਂ ਲੋਕਾਂ ਲਈ ਜਿਹੜੇ ਐਸੀਆਂ ਕੋਝੀਆਂ ਹਰਕਤਾਂ ਪੈਸੇ ਲੈਕੇ ਕਰਦੇ ਹਨ, ਜਾਂ ਕਰਨਾ ਲੋਚਦੇ ਹਨ, ਹੁਣ ਉਨ੍ਹਾਂ ਨੂੰ ਕਾਂ ਟੰਗਿਆ ਯਾਦ ਆਉਣਾ। ਗੱਲ ਸਹੇ ਦੀ ਨਹੀਂ ਪਹੇ ਦੀ ਹੈ।

🙏 ਗੁਰੂ ਦੀ ਬੇਅਦਬੀ... ਗੁਰੂ ਦੀ ਹੁਕਮਅਦੂਲੀ ਕਰਣ ਵਿੱਚ ਹੈ, ਗੁਰੂ ਦਾ ਹੁਕਮ ਨਾ ਮੰਨਣਾ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਸਿੰਘਾਸਨ ਲਾਉਣਾ ਬੇਅਦਬੀ ਹੈ, ਇਸ ਵਿੱਚ ਕੋਈ ਦੋ ਰਾਇ ਨਹੀਂ... ਫਿਰ ਗੁਰੂ ਗ੍ਰੰਥ ਦੀ ਕੋਈ ਮਹਾਨਤਾ ਨਹੀਂ? ਫਿਰ ਤਾਂ ਜਿਹੜਾ ਮਰਜ਼ੀ ਜੋ ਮਰੀ ਕਰੀ ਜਾਵੇ ਤੁਸੀਂ ਇਹ ਕਹਿ ਕੇ ਸਾੜੀ ਜਾਵੋ ਕਿ ਸਾਡਾ ਗੁਰੂ ਤਾਂ ਗਿਆਨ ਹੈ, ਤੂੰ ਚੱਕੀ ਚੱਲ ਫੱਟੇ, ਅੱਗ ਲਾ, ਰੁੜੀਆਂ 'ਤੇ ਸੁੱਟ, ਉੱਤੇ ਚੜ੍ਹ ਕੇ ਬੈਠ, ਜੋ ਮਰਜ਼ੀ ਕਰ, ਅਸੀਂ ਹੋਰ ਗ੍ਰੰਥ ਰੱਖ ਲਵਾਂਗੇ... ਇਹੀ ਕਹਿਣਾ ਹੈ ਨਾ ਉਨ੍ਹਾਂ ਫੇਸਬੁਕੀ ਵਿਦਵਾਨਾਂ ਦਾ??? ⁉️

👳 ਆਮ ਜ਼ਿੰਦਗੀ ਵਿੱਚ ਵੀ ਕੋਈ ਪੁੱਤ ਪਿਓ ਦਾ ਕਹਿਣਾ ਨਾ ਮੰਨੇ ਤਾਂ ਕੋਈ ਬਹੁਤੀ ਪਰਵਾਹ ਨਹੀਂ ਕਰਦਾ, ਘਰੋਂ ਕੱਢ ਦਿੰਦਾ ਪੁੱਤ ਨੂੰ, ਪਰ ਜੇ ਪੁੱਤ ਉਸੇ ਪਿਓ ਦੀ ਪੱਗ ਨੂੰ ਹੱਥ ਪਾਵੇ, ਦਾਹੜੀ ਪੁੱਟੇ ਤਾਂ ਫਿਰ ਕੀ ਹਾਲ ਹੁੰਦਾ ਹੈ, ਉਹ ਸੱਭ ਨੂੰ ਪਤਾ ਹੈ। ਗੁਰੂ ਗਿਆਨ ਹੈ, ਸ਼ਬਦ ਹੈ, ਪਰ ਉਹ ਗਿਆਨ ਕਿਤੇ ਤਾਂ ਲਿਖਿਆ ਹੀ ਹੈ, ਇਸੇ ਲਈ "ਗੁਰੂ ਮਾਨਿਓ ਗ੍ਰੰਥ" ਵੀ ਪ੍ਰਚੱਲਿਤ ਹੈ ਤੇ ਵੱਡਾ ਵਿਦਵਾਨ ਢੱਡਰੀਆਂਵਾਲਾ ਤਾਂ ਸਮਾਗਮ ਹੀ "ਗੁਰੂ ਮਾਨਿਓ ਗ੍ਰੰਥ" ਨਾਮ ਹੇਠ ਕਰਦਾ... ਫਿਰ ਇਹ ਦੋਗਲਾਪਨ ਕਿਉਂ?

ਕਿਸੇ ਨੂੰ ਮਾਰਨਾ ਜਾਇਜ਼ ਨਹੀਂ, ਪਰ ਕਈ ਵਖਤ ਐਸੇ ਹਾਲਾਤ ਅੰਜਾਮ ਪੈਦਾ ਕਰ ਦਿੰਦਾ ਹੈ, ਜਿਸ ਨਾਲ ਇਕ ਮਿਸਾਲ ਕਾਇਮ ਹੋ ਜਾਂਦੀ ਹੈ, ਤੇ ਬਹੁਤਾਤ ਵਾਰ "ਡਰ" ਦੀ ਮਿਸਾਲ ਕੰਮ ਕਰਦੀ ਹੈ। ਇਹ ਨਹੀਂ ਕਿ ਇਸ ਵਰਤਾਰੇ ਤੋਂ ਬਾਅਦ ਗ੍ਰੰਥ ਦੀ ਬੇਅਦਬੀ ਨਾ ਹੋਵੇ, ਘਟੇਗੀ ਜ਼ਰੂਰ, ਤੇ ਐਸੇ ਸ਼ਰਾਰਤੀ ਅਨਸਰ ਟੰਗੇ ਹੋਏ ਕਾਂ ਨੂੰ ਯਾਦ ਜ਼ਰੂਰ ਕਰਣਗੇ। ☠️ FEAR Works... ☠️

💢 2009 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ 21 ਸਾਲਾ ਰਾਜੀਵ ਕੁਮਾਰ ਸੱਵਖਤੇ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਪੀੜ੍ਹੇ 'ਤੇ ਪਏ ਰਮਾਲੇ ਚੱਕ ਕੇ ਆਪ ਬਹਿ ਗਿਆ ਸੀ, ਜਿਸਨੂੰ ਬਾਅਦ ਵਿੱਚ ਮਾਨਸਿਕ ਪ੍ਰੇਸ਼ਾਨ ਘੋਸ਼ਿਤ ਕੀਤਾ ਗਿਆ। 2015 ਵਿੱਚ ਬਰਗਾੜੀ ਕਾਂਡ ਵਾਪਰਿਆ, ਜਿਸ ਤੋਂ ਬਾਅਦ ਬੇਹਿਸਾਬ ਬੇਅਦਬੀਆਂ ਹੋਈਆਂ। ਹਰ ਵਾਰੀ ਮੁਜ਼ਰਿਮ ਮਾਨਸਿਕ ਪ੍ਰੇਸ਼ਾਨੀ ਘੋਸ਼ਿਤ ਕੀਤਾ ਗਿਆ... ਕੀ ਹਰ ਮਾਨਸਿਕ ਪਰੇਸ਼ਾਨ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਦਿਖਦਾ ਹੈ? ਸਿੰਘੂ ਬਾਰਡਰ 'ਤੇ ਹੋਈ ਘਟਨਾ ਵਿੱਚ ਸ਼ਾਮਲ ਵਿਅਕਤੀ ਵੀ ਦੇਖਣ ਨੂੰ ਮਾਨਸਿਕ ਪਰੇਸ਼ਾਨ ਲਗਦਾ ਸੀ, ਜੋ ਕਿ ਨਸ਼ੇੜੀ ਵੀ ਸੀ, ਜੋ ਹੋਇਆ ਉਸ ਬਾਰੇ ਉਹੀ ਲੋਕ ਦੱਸ ਸਕਦੇ ਹਨ ਜਿਨ੍ਹਾਂ ਨੇ ਕੀਤਾ ਜਾਂ ਉਥੇ ਮੌਕੇ 'ਤੇ ਗਵਾਹ ਸੀ।

☣️ ਬਾਕੀ ਸ਼ੁਰੂ ਹੋਇਆ ਮਸਲਾ ਹੈ ਬੇਅਦਬੀ ਦਾ ਜੋ ਕਿ ਸਾਜ਼ਸ਼ ਅਧੀਨ ਹੋਈ ਹੈ, ਕਿਵੇਂ ਹੋਈ, ਕੀਹਨੇ ਕਰਵਾਈ ਹੁਣ ਹਰ ਰੋਜ਼ ਸਾਜ਼ਸ਼ ਦੀਆਂ ਪਰਤਾਂ ਖੁੱਲ ਰਹੀਆਂ ਹਨ। ਸਿਰਫ ਤਸਵੀਰਾਂ ਦੇ ਆਧਾਰ 'ਤੇ ਸਿਰਫ ਕਿਆਫੇ ਕਿਆਸਅਰਾਈਆਂ ਲਗਾਈਆਂ ਜਾ ਸਕਦੀਆਂ ਹਨ, ਕੋਈ ਪੁਖ਼ਤਾ ਕਿਹਾ ਨਹੀਂ ਜਾ ਸਕਦਾ, ਜਦ ਤੱਕ ਕਿ ਪੂਰੀ ਘੋਖ ਪੜਤਾਲ਼ ਨਾ ਕੀਤੀ ਜਾਵੇ, ਪਰ ਕਰਨੀ ਕੀਹਨੇ, ਜਿਨ੍ਹਾਂ ਨੇ ਕਰਵਾਇਆ ਉਹ ਆਪ ਸੱਤਾਧਾਰੀ ਨੇ। 🌀 ਜਿਸ ਸੰਧੂ ਦਾ ਨਾਮ ਆ ਰਿਹਾ ਹੈ ਉਹ ਪਿੰਕੀ ਕੈਟ ਹੋਣ ਦਾ ਪੂਰਾ ਖਦਸ਼ਾ ਹੈ, ਪਰ ਕਿਸਾਨ ਆਗੂ ਕੁਲਵੰਤ ਸੰਧੂ ਵੀ ਤਾਂ ਹੋ ਸਕਦਾ, ਕਿਉਂਕਿ ਕਿਸਾਨ ਅਗੂ ਵੀ ਨਿਹੰਗਾਂ ਤੋਂ ਦੁਖੀ ਹਨ। ਇਹ ਸਿਰਫ ਤਰਕ ਦਿੱਤਾ ਹੈ, ਕੋਈ ਫੈਸਲਾ ਨਹੀਂ ਸੁਣਾਇਆ।

⚠️ ਸੋ, ਆਪਣੇ Sherlock Holmes ਸਾਂਭ ਕੇ ਰੱਖੋ, ਹਾਲੇ ਬਹੁਤ ਕੁੱਝ ਬਦਲਨਾ ਹੈ, ਰਾਜਨੀਤੀ ਐਨੀ ਵੀ ਸੌਖੀ ਨਹੀਂ ਕਿ ਇੱਕ ਦਿਨ ਤਸਵੀਰ ਸਾਂਝੀ ਕਰਕੇ ਉਸ ਨਾਲ ਸਭ ਕੁੱਝ ਸਮਝ ਆ ਜਾਏ, ਹੌਂਸਲਾ ਰੱਖੋ। ਜੀਹਨੇ ਖ਼ਾਲਸਾ ਨਿਊਜ਼ ਨੂੰ ਜੋ ਤਗਮਾ ਦੇਣਾ ਹੈ ਦੇ ਲਵੇ, ਨਾ ਤਾਂ ਖ਼ਾਲਸਾ ਨਿਊਜ਼ ਕਿਸੇ ਦੇ ਕਹੇ 'ਤੇ ਆਪਣੀ ਰਾਇ ਬਣਾਉਂਦੀ ਹੈ, ਨਾ ਰਾਇ ਬਦਲਦੀ ਹੈ।

💥 ਸਾਨੂੰ ਨਾ ਤਾਂ ਸਾਧ ਢੱਡਰੀਆਂਵਾਲੇ ਵਾਂਗ Views ਦੀ ਚਿੰਤਾ ਹੈ, ਨਾ Shares ਦੀ, ਸਾਡਾ ਆਪਣਾ ਨਜ਼ਰੀਆ ਹੈ ਘਟਨਾਵਾਂ ਦੇਖਣ ਦਾ, ਜਿਸ ਕਿਸੇ ਨੇ ਜੋ ਮਰਜ਼ੀ ਸਮਝਣਾ ਹੈ, ਸਮਝ ਸਕਦਾ ਹੈ।

🔸 Khalsa News is responsible for what it says,
Not for What you understand or Interpret.🔹

ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top