Share on Facebook

Main News Page

"ਬਚਿਤੱਰੀ ਪੋਥੇ ਦੀਆਂ ਬਚਿੱਤਰ ਗੱਲਾਂ" ਭਾਗ - ਦੂਜਾ
-: ਇੰਦਰਜੀਤ ਸਿੰਘ, ਕਾਨਪੁਰ

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : ਭਾਗ - ਪਹਿਲਾ: ਸਰਪਮੇਧ ਯੱਗ

ਪਿਛਲੇ ਭਾਗ ਵਿੱਚ ਬਚਿੱਤਰੀ ਪੋਥੇ ਦੀ "ਗਿਆਨ ਪ੍ਰਬੋਧ" ਨਾਮ ਦੀ ਰਚਨਾਂ ਵਿੱਚੋਂ "ਸਰਪਮੇਧ" ਯੱਗ ਵਿੱਚ ਮਾਰੀਆਂ ਗਈਆਂ ਬਚਿੱਤਰ ਗੱਪਾਂ ਦਾ ਜਿਕਰ ਕੀਤਾ ਗਿਆ ਸੀ, ਜਿਸ ਦਾ ਸਿੱਖਾਂ ਨਾਲ ਕੋਈ ਲੈਨਾ ਦੇਣਾ ਨਹੀਂ ਹੈ । ਰਾਜੇ ਜਨਮੇਜੇ ਨੇ, ਜੇ ਸੱਪਾਂ ਨਾਲ ਆਪਣੇ ਪਿਉ ਦੀ ਮੌਤ ਦਾ ਬਦਲਾ ਲਿਆ ਸੀ, ਤਾਂ ਸਾਨੂੰ ਇਸ ਵਿੱਚ ਕੇੜ੍ਹੀ ਖੁਸ਼ੀ ਮਿਲ ਰਹੀ ਹੈ ? ਇਹ ਫਜ਼ੂਲ ਦੀ ਗੱਪ ਸੁਣਾਂ ਕੇ ਲਿਖਾਰੀ ਸਾਨੂੰ ਕੀ ਸਿਖਿਆ ਦੇਣੀ ਚਾਹੁੰਦਾ ਹੈ ? ਇਹੋ ਜਿਹੀਆਂ ਫਜ਼ੂਲ ਦੀਆਂ ਗੱਪਾਂ ਨਾਲ ਭਰਿਆ ਇਹ ਪੋਥਾ, ਸਿੱਖਾਂ ਦਾ ਵਖਤ ਖਰਾਬ ਕਰਕੇ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਤੋਂ ਤੋੜ ਰਿਹਾ ਹੈ। ਸਾਡੀ ਤਾਂ ਮਜਬੂਰੀ ਹੈ ਕਿ ਅਸੀਂ ਕੌਮ ਨੂੰ ਇਸ ਵਿੱਚ ਲਿਖੀਆਂ ਬਚਿੱਤਰ ਗੱਲਾਂ ਦਸ ਕੇ ਉਨ੍ਹਾਂ ਨੂੰ ਸੁਚੇਤ ਕਰਨਾ ਹੈ ਕਿ ਭਲਿਉ, ਇਹ ਕੂੜ ਕਬਾੜ ਤੁਹਾਡੇ ਕਿਸੇ ਕੰਮ ਨਹੀਂ ਜੇ ਆਉਣਾ ! ਆਪਣੇ ਇੱਕੋ ਇੱਕ ਸਮਰਥ ਸ਼ਬਦ ਗੁਰੂ ਦੀ ਅੰਮ੍ਰਿਤ ਬਾਣੀ ਦੇ ਲੜ ਲਗੋ ਅਤੇ ਅਪਣੇ ਜੀਵਨ ਨੂੰ ਸਫਲਾ ਕਰੋ ।

ਚਲੋ ਇਸ ਗਿਆਨ ਦੇਣ ਵਾਲੀ ਗਿਆਨ ਪ੍ਰਬੋਧ ਦੇ ਇਕ ਗੱਪਾਂ ਭਰੇ ਹੋਰ ਯੱਗ ਦਾ ਜਿਕਰ ਕਰਦੇ ਹਾਂ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ "ਪਾਤਸ਼ਾਹੀ 10" ਦੇ ਸਿਰਲੇਖ ਹੇਠ ਲਿੱਖੀ ਇਹ ਗੱਪ ਤੁਹਾਡੇ ਜੀਵਨ ਨੂੰ ਕਿੰਨਾਂ ਕੁ ਉੱਚਾ ਕਰ ਸਕਦੀ ਹੈ । ਮੈਂ ਤਾਂ ਵੀਹ ਵਰ੍ਹਿਆਂ ਵਿੱਚ ਵੀ ਇਹ ਨਹੀਂ ਸਮਝ ਸਕਿਆ, ਜੇ ਤੁਹਾਨੂੰ ਇਹ ਪਤਾ ਲੱਗ ਜਾਵੇ ਤਾਂ ਮੈਨੂੰ ਵੀ ਜ਼ਰੂਰ ਦਸ ਦੇਣਾ ਕਿ ਇਸ ਰਚਨਾ ਅਤੇ ਇਸ ਯੱਗ ਦਾ ਸ਼ਬਦ ਗੁਰੂ ਦੇ ਸਿੱਖਾਂ ਲਈ ਕੀ ਮਹਤਵ ਹੈ ?

ਰਾਜਸੂਇ ਕਰਹਿ ਲਗੇ ਸਭ ਧਰਮ ਕੋ ਚਿਤ ਚਾਇ ॥੧॥੧੪੨॥ ਏਕ ਏਕ ਸੁਵਰਨ ਕੋ ਦਿਜ ਏਕ ਦੀਜੈ ਭਾਰ ॥ ਏਕ ਸਉ ਗਜ ਏਕ ਸਉ ਰਥਿ ਦੁਇ ਸਹੰਸ੍ਰ ਤੁਖਾਰ ॥ ਸਹੰਸ ਚਤਰ ਸੁਵਰਨ ਸਿੰਗੀ ਮਹਿਖ ਦਾਨ ਅਪਾਰ ॥ ਏਕ ਏਕਹਿ ਦੀਜੀਐ ਸੁਨ ਰਾਜ ਰਾਜ ਅਉਤਾਰ ॥੨॥੧੪੩॥ ਸੁਵਰਨ ਦਾਨ ਸੁ ਰੁਕਮ ਦਾਨ ਸੁ ਤਾਂਬ੍ਰ ਦਾਨ ਅਨੰਤ ॥ ਅੰਨ ਦਾਨ ਅਨੰਤ ਦੀਜਤ ਦੇਖ ਦੀਨ ਦੁਰੰਤ ॥ ਬਸਤ੍ਰ ਦਾਨ ਪਟੰਬ੍ਰ ਦਾਨ ਸੁ ਸਸਤ੍ਰ ਦਾਨ ਦਿਜੰਤ ॥ ਭੂਪ ਭਿੱਛਕ ਹੁਇ ਗਏ ਸਭ ਦੇਸ ਦੇਸ ਦੁਰੰਤ ॥੩॥੧੪੪॥ ਕਥਿਤ ਦਸਮ ਗ੍ਰੰਥ , ਪੰਨਾਂ ਨੰਬਰ 139


ਗਿਆਨ ਪ੍ਰਬੋਧ ਨਾਮ ਦੀ ਗਪੌੜ ਵਿੱਚ ਚਾਰ ਯੱਗਾਂ ਦਾ ਜਿਕਰ ਹੈ, ਜਿਸ ਵਿੱਚ ਇਕ ਹੋਰ ਹੈ "ਰਾਜਸੂਇ ਯੱਗ"ਬ੍ਰੇਕੇਟ ਵਿੱਚ ਲਿਖੀਆਂ ਟਿਪਣੀਆਂ ਮੇਰੀਆਂ ਆਪਣੀਆਂ ਹਨ । ਇਹ ਇਸ ਰਚਨਾਂ ਦਾ ਹਿੱਸਾ ਨਹੀਂ ਹਨ ।

ਇਸ ਯੱਗ ਵਿੱਚ ਪੂਰੀ ਦੁਨੀਆਂ ਵਿਚੋਂ ਕਰੋੜਾਂ ਦੀ ਗਿਣਤੀ ਵਿੱਚ ਬ੍ਰਾਹਮਣਾਂ ਨੂੰ ਸਦਿਆ ਗਇਆ ਸੀ। ਕਰੋੜਾਂ ਹੀ ਤਰੀਕੇ ਦੇ ਭੋਜਨ ਅਤੇ ਵਿਅੰਜਨ ਬਣੇ ਸਨ, ਜਿਨਾਂ ਨੂੰ ਇਨਾਂ ਕਰੋੜਾਂ ਬ੍ਰਾਹਮਣਾਂ ਨੇ ਭੋਗਿਆ (ਖਾਦਾ)। (ਧਿਆਨ ਰਹੇ ਕਿ ਇੱਥੇ ਕਰੋੜਾਂ ਦੀ ਗਿਣਤੀ ਦੀ ਗੱਲ ਹੋ ਰਹੀ ਹੈ। ਹਰ ਇਕ ਸ਼ੈ ਨੂੰ ਕਰੋੜਾਂ ਨਾਲ ਮਲਟੀਪਲਾਈ (ਗੁਣਾਂ) ਕਰੀ ਜਾਂਣਾ ਜੀ) ਇਸ ਯੱਗ ਵਿੱਚ ਸ਼ਾਮਿਲ ਹੋਣ ਵਾਲੇ ਹਰ ਇੱਕ ਬ੍ਰਾਹਮਣ ਨੂੰ ਸੌ ਸੌ ਹਾਥੀ, ਸੌ ਸੌ ਰੱਥ, ਹਰ ਇਕ ਬ੍ਰਾਹਮਣ ਨੂੰ ਦੋ ਦੋ ਹਜਾਰ ਘੋੜੇ, ਸੋਨੇ ਨਾਲ ਮੜ੍ਹੇ ਸਿੰਗਾਂ ਵਾਲੀਆਂ ਚਾਰ ਚਾਰ ਹਜਾਰ ਮੱਝਾਂ, ਇਸ ਤੋਂ ਅਲਾਵਾ ਹਰ ਇਕ ਬ੍ਰਾਹਮਣ ਨੂੰ ਇਕ ਇਕ ਭਾਰ ਸੋਨਾਂ, (ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਲਿਖੇ ਮਹਾਨ ਕੋਸ਼ ਅਨੁਸਾਰ ਇਕ ਭਾਰ = 8 ਹਜਾਰ ਤੋਲੇ = 93.31 ਕਿਲੋਗ੍ਰਾਮ) ਬਹੁਤ ਸਾਰੀ ਚਾਂਦੀ, ਤਾਂਬਾ ਅਤੇ ਅੰਤੇ ਬੇਸ਼ਕੀਮਤੀ ਪੋਸ਼ਾਕੇ ਦਿੱਤੇ ਗਏ, ਜਿਸ ਨਾਲ ਮੰਗਤੇ ਵੀ ਰਾਜੇ ਬਣ ਗਏ। (ਇਕ ਦਿਨ ਮੈਂ ਅਤੇ ਮੇਰਾ ਇਕ ਵਿਦਵਾਨ ਮਿਤੱਰ ਇਹ ਹਿਸਾਬ ਕਿਤਾਬ ਲਾਉਣ ਲੱਗੇ ਸੀ ਕਿ ਜੇ ਕਰੋੜਾਂ ਬ੍ਰਾਹਮਣਾਂ ਨੂੰ ਇਨ੍ਹਾਂ ਕੁੱਝ ਦਿੱਤਾ ਗਿਆ ਸੀ ਤੇ ਉਸ ਦੀ ਕੀਮਤ ਕਿੰਨੀ ਕੁ ਹੋਵੇਗੀ ? ਹਿਸਾਬ ਲਾਉਂਦੇ ਲਾਉਂਦੇ ਸਾਡਾ 12 ਡਿਜਿਟ ਵਾਲਾ ਕੈਲਕੁਲੇਟਰ ਇਨ੍ਹਾਂ ਕਰੋੜਾਂ ਬ੍ਰਾਹਮਣਾ ਨੂੰ ਦਿੱਤੇ ਦਾਨ ਦੀ ਕੀਮਤ ਕਡ੍ਹਦੇ ਕਡ੍ਹਦੇ ਹੀ ਫੇਲ ਹੋ ਗਿਆ ਸੀ ਅਤੇ "ਐਰਰ" ਦਿਖਾਉਣ ਲੱਗ ਪਿਆ ਸੀ। ਜੇ ਤੁਹਾਡੇ ਕੋਲ ਇਨ੍ਹਾਂ ਕਰੋੜਾਂ ਬ੍ਰਾਹਮਣਾ ਨੂੰ ਦਿੱਤੇ ਗਏ ਦਾਨ ਦਾ ਮੁੱਲ ਕੱਡ੍ਹਣ ਵਾਲੀ ਕੋਈ ਮਸ਼ੀਨ ਹੋਵੇ ਤਾਂ ਜ਼ਰੂਰ ਦੱਸ ਦੇਣਾ ਜੀ ।

ਕਮਾਲ ਹੈ, ਕਿਉਂ ਨਾ ਕਹਿਏ, ਇਸ ਨੂੰ "ਗਪੌੜ ਪ੍ਰਬੋਧ"? ਜੋ ਗਲ ਕੋਈ ਨਾ ਮੰਨੇ, ਕਿਤੇ ਵੀ ਨਾ ਸੁਣੀ ਹੋਵੇ, ਉਹ ਬਚਿੱਤਰੀਆਂ ਦੇ ਗੁਰੂ ਦੇ ਲਿਖੇ ਇਸ ਬਚਿੱਤਰੀ ਪੋਥੇ ਵਿਚੋਂ ਪੜ੍ਹ ਲਵੋ ! ਹੱਲੀ ਗੱਪ ਮੁੱਕੀ ਥੋੜ੍ਹੀ ਹੀ ਹੈ ! ਅਗੇ ਸੁਣੋ ਜੀ !

ਚਾਰ ਚਾਰ ਕੋਹਾਂ ਵੱਡਾ ਹਵਨ ਕੁੰਡ ਬਣਵਾਇਆ ਗਇਆ ਸੀ। ( ਪਾਠਕਾਂ ਦੀ ਜਾਣਕਾਰੀ ਲਈ 1 ਕੋਹ = 1.80 ਕਿਲੋਮੀਟਰ । ਯਾਨੀ ਕਿ ਚਾਰ ਕੋਹ = 7.20 ਕਿਲੋਮੀਟਰ ਲੰਮਾਂ ਹਵਨ ਕੁੰਟ ਬਣਾਇਆ ਗਿਆ ਸੀ) ਉਸ ਵਿਚ ਆਹੂਤੀਆਂ ਦੇਣ ਲਈ ਇਕ ਹਜ਼ਾਰ ਪਰਨਾਲੇ ਲਗਵਾਏ ਗਏ ਸੀ। ਉਸ ਵਿੱਚ ਹਾਥੀ ਦੀ ਸੁੰਡ ਜਿੰਨੀ ਮੋਟੀ ਘਿਉ ਦੀ ਧਾਰ ਨਿਕਲ ਰਹੀ ਸੀ (ਖਉਰੇ ਘਿਉ ਅੰਦਰ ਸੁੱਟਣ ਲਈ, ਪਿਛੇ ਵੱਡੇ ਸਮਰਸਿਬਲ ਪੰਪ ਲਵਾਏ ਹੋਣੇ ਆ ? ) ਅਤੇ ਉਸ ਘਿਉ ਵਿੱਚ ਹੀਰੇ, ਕਸਤੂਰੀ ਆਦਿਕ ਹਵਨ ਸਮਿਗ੍ਰੀ ਦੇ ਰੂਪ ਵਿੱਚ ਪਾਈ ਜਾ ਰਹੀ ਸੀ। ਹਰ ਦੇਸ਼ ਤੋਂ ਅੱਗ ਅਤੇ ਉਥੇ ਦਾ ਪਾਣੀ ਮੰਗਵਾਇਆ ਗਇਆ............। ( ਉਏ ਭਲਾ ਹੋ ਜਾਵੇ ਬ੍ਰਾਹਮਣੋਂ ਤੁਹਾਡਾ ! ਇਥੇ ਬੰਦਿਆਂ ਨੂੰ ਛਟਾਕੀ ਘਿਉ ਵੇਖਣ ਨੂੰ ਨਹੀਂ ਮਿਲਦਾ, ਤੁਸੀ ਟੈਂਕਰਾਂ ਦੇ ਟੈਂਕਰ ਘਿਉ, ਬਿਨਾਂ ਮਤਲਬ ਅੱਗ ਵਿੱਚ ਸਾੜੀ ਜਾ ਰਹੇ ਹੋ ! ਲਿਖਾਰੀ ਇਸ ਯੱਗ ਦੀ ਸਮਾਪਤੀ ਇਨਾਂ ਸ਼ਬਦਾਂ ਨਾਲ ਕਰਦਾ ਹੈ।

ਰਾਜਸੂਇ ਸੁ ਕੈ ਕਿਤੈ ਦਿਨ ਜੀਤ ਸਤ੍ਰ ਅਨੰਤ ॥ ॥
ਬਾਜਮੇਧ ਅਰੰਭ ਕੀਨੋ ਬੇਦ ਬਯਾਸ ਮਤੰਤ ॥੮॥੧੪੯॥
ਪ੍ਰਿਥਮ ਜੱਗ ਸਮਾਪਤਹਿ ॥


ਸ਼ੁਕਰ ਹੈ ! ਇਹ ਰਾਜਸੂਇ ਜੱਗ ਮੁੱਕ ਗਿਆ, ਨਹੀਂ ਤਾਂ ਹਿੰਦੁਸਤਾਨ ਦੀ ਸਾਰੀ "ਇਕੌਨਮੀ" Economy ਹੀ ਫੇਲ ਕਰ ਦੇਣੀ ਸੀ ਇਨਾਂ ਕਰੋੜਾਂ ਬ੍ਰਾਹਮਣਾ ਨੇ।

ਮੇਰੇ ਵੀਰੋ ! ਵੇਖਿਆ ਕਿੰਨਾਂ "ਗਿਆਨ" ਵਧਿਆ ਇਸ "ਗਿਆਨ ਪ੍ਰਬੋਧ" ਪੜ੍ਹਨ ਨਾਲ! ਆਪਣੇ ਘਰ ਦੇ ਖਰਚ ਦਾ ਹਿਸਾਬ ਕਿਤਾਬ ਕਦੀ ਵੀ ਨਾਂ ਰੱਖ ਸਕਣ ਵਾਲੇ ਦੇ ਹੱਥ ਵੀ ਇਸ ਲਿਖਾਰੀ ਨੇ ਫੜਾ ਦਿੱਤਾ ਨਾਂ ਕੈਲਕੂਲੇਟਰ ! ਹੁਣ ਅਸੀਂ ਤੁਹਾਨੂੰ ਇਸ ਬਚਿੱਤਰੀ ਪੋਥੇ ਦੀਆਂ ਜੇ ਬਚਿੱਤਰ ਗੱਲਾਂ ਨਾਂ ਸੁਣਾਈਏ, ਤਾਂ ਫਿਰ ਇਹ ਬਚਿੱਤਰੀਏ ਤਾਂ ਭੋਲੀ ਭਾਲੀ ਕੌਮ ਕੋਲੋਂ ਲਗਭਗ 100 ਵਰ੍ਹਿਆ ਵਾਂਗ, ਰੁਮਾਲਿਆਂ ਹੇਠ ਢੱਕੀਆਂ ਇਨ੍ਹਾਂ ਗੱਪਾਂ ਤੇ "ਪਾਤਸ਼ਾਹੀ 10" ਦਾ ਠੱਪਾ ਲਾਅ ਕੇ ਮੱਥੇ ਟਕਾਈ ਜਾਣਗੇ ਨਾ?

ਹੁਣ ਤਾਂ ਇਨ੍ਹਾਂ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇਨ੍ਹਾਂ ਗੱਪਾਂ ਦਾ ਪ੍ਰਕਾਸ਼ (ਹਨੇਰਾ) ਕਰਣਾ ਵੀ ਸ਼ੁਰੂ ਕਰ ਦਿੱਤਾ ਹੈ।

ਅਗਲੇ ਭਾਗ ਵਿੱਚ ਇਸ ਗੱਲ ਦੀ ਪੜਚੋਲ ਕੀਤੀ ਜਾਵੇਗੀ ਕਿ "ਗਿਆਨ ਪ੍ਰਬੋਧ" ਅਤੇ "ਜਾਪ" ਕੀ ਇੱਕੇ ਕਵੀ ਦੀਆਂ ਲਿਖੀਆਂ ਰਚਨਾਵਾਂ ਹਨ ?

ਚਲਦਾ ....


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top