Share on Facebook

Main News Page

👏 ਵਧਾਈਆਂ ! ਵਧਾਈਆਂ !! ਵਧਾਈਆਂ !!! ਸਾਰੀ ਸਿੱਖ ਕੌਮ ਨੂੰ ਹਿੰਦੂ ਧਰਮ ਅਪਣਾਅ ਲੈਣ ਲਈ ਲੱਖ ਲੱਖ ਵਧਾਈਆਂ !
-: ਇੰਦਰਜੀਤ ਸਿੰਘ, ਕਾਨਪੁਰ

ਸਾਰੀ ਸਿੱਖ ਕੌਮ ਨੂੰ ਅਪਣੀ ਵਖਰੀ ਹੋਂਦ, ਨਿਆਰੀ ਅਤੇ ਵਿਲੱਖਣ ਪਹਿਚਾਨ ਅਤੇ ੴ ਦੇ ਫਲਸਫੇ ਨੂੰ ਤਿਆਗ ਕੇ, ਹਿੰਦੂ ਧਰਮ ਅਪਣਾਅ ਲੈਣ ਲਈ ਲੱਖ ਲੱਖ ਵਧਾਈ ! ਖਾਸ ਕਰਕੇ ਦਿੱਲੀ ਦੇ ਸਿੱਖਾਂ ਨੂੰ ! ਜਿਨ੍ਹਾਂ ਨੇ ਪਿਛਲੇ ਵਰ੍ਹੇ ਵੀ ਬੰਟੀ ਭਈਏ ਕੋਲੋਂ ਪੂਰੇ ਨੌਂ ਦਿਨ ਦੁਰਗਾ ਦੇਵੀ ਅਤੇ ਮਹਿਖਾ ਸੁਰ ਦੀ ਕਥਾ ਆਪਣੇ ਸ਼ਬਦ ਗੁਰੂ ਦੀ ਹਜ਼ੂਰੀ ਵਿਚ ਬਹੁਤ ਏਕਾਗਰ ਚਿਤ ਹੋ ਕੇ ਸੁਣੀ, ਅਤੇ ਅਪਣੇ ਹਿੰਦੂ ਧਰਮ ਵਿਚ ਸ਼ਾਮਿਲ ਹੋਣ ਦਾ ਮੂਕ ਪ੍ਰਗਟਾਵਾ ਕੀਤਾ !

ਇਸ ਵਰ੍ਹੇ ਵੀ ਉਹ ਬੰਟੀ ਭਈਏ ਦੀਆ ਕਹਾਣੀਆਂ ਚੁੱਪ ਚਾਪ ਸੁਣ ਕੇ, ਇਸ ਗਲ 'ਤੇ ਮੁਹਰ ਲਾ ਰਹੇ ਨੇ ਕਿ ਅਸੀਂ ਵੀ ਦੁਰਗਾ ਦੇਵੀ ਦੇ ਉਪਾਸਕ ਹਾਂ ! ਸਾਡੇ ਇੱਕ ਵਿੱਚ ਵੀ ਸਿੱਖਾਂ ਵਾਲੀ ਗੈਰਤ ਨਹੀਂ ਬਚੀ, ਜੋ ਸੰਗਤ ਵਿੱਚ ਖਲੋ ਕੇ ਇਹ ਕਹਿ ਸਕੇ ਕਿ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾ ਕਿਸੇ ਦੇਵੀ ਦੇ ਨਹੀਂ ! ਬੰਦ ਕਰੋ ਇਹ ਬਕਵਾਸ !

ਦਿੱਲੀ ਕਮੇਟੀ ਨੂੰ ਵੀ ਬਹੁਤ ਬਹੁਤ ਵਧਾਈਆਂ ! ਜਿਨ੍ਹਾਂ ਦੇ ਅਥੱਕ ਉਪਰਾਲਿਆਂ ਨੇ ਸਿੱਖਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤੱਰ ਬਾਣੀ ਨਾਲੋਂ ਤੋੜ ਕੇ ਸਿੱਖਾਂ ਨੂੰ ਦੁਰਗਾ ਦੇਵੀ ਦਾ ਉਪਾਸਕ ਬਣਾ ਦਿੱਤਾ ! ਖਾਸ ਕਰ ਕੇ ਰਾਣਾ ਸਾਹਿਬ ਜੀ ਦੇ ਬਹੁਤ ਬਹੁਤ ਧਨਵਾਦੀ ਹਾਂ ! ਜਿਨ੍ਹਾਂ ਨੇ ਭਾਈ ਬੰਤਾ, ਸੰਤਾ ਅਤੇ ਕੰਤਾ ਵਰਗੇ ਅਨੇਕਾਂ ਦੁਰਗਾ ਉਪਾਸਕਾਂ ਨੂੰ ਬੰਗਲਾ ਸਾਹਿਬ ਦੀਆਂ ਸਟੇਜਾਂ ਦੇ ਕੇ ਇਸ ਸ਼ੁਭ ਕਾਰਜ ਵਿੱਚ ਇੱਕ ਕੈਟਾਲਿਸਟ ਦੀ ਭੂਮਿਕਾ ਨਿਭਾਈ !

ਮੈਂ ਸਰਨਾ ਭਰਾਵਾਂ ਅਤੇ ਉਨ੍ਹਾਂ ਦੇ ਚੇਅਰਮੈਨ ਸਰਦਾਰ ਤਰਸੇਮ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ, ਜੋ ਸਭ ਕੁਝ ਜਾਣਦੇ ਹੋਏ ਵੀ ਵੋਟਾਂ ਦੇ ਲਾਲਚ ਵਿੱਚ ਖਾਮੋਸ਼ ਰਹੇ ! ਸਗੋਂ ਇਹ ਦਾਅਵਾ ਕਰਦੇ ਰਹੇ ਕਿ ਬਚਿਤੱਰੀ ਪੋਥੇ ਦੀ ਇਹ ਲਾਈਨ "ਸ੍ਰੀ ਹਰਿਕਿਸ਼ਨ ਧਿਆਈਏ, ਜਿਸ ਡਿਠੇ ਸਬ ਦੁਖ ਜਾਏ" ਅਸਾਂ ਹੀ ਬੰਗਲਾ ਸਾਹਿਬ ਦੇ ਗੇਟ 'ਤੇ ਲਿਖਵਾਈ ਸੀ !

ਸ਼ਾਬਾਸ਼ ਕੌਮ ਦੇ ਆਗੂਓ! ਤੁਸੀਂ ਤਾਂ ਅਪਣੇ ਗੁਰੂ ਦਾ ਉਸ ਉਪਦੇਸ਼ ਨੂੰ ਵੀ ਰੱਦ ਕਰ ਦਿਤਾ ਜੋ ਇਹ ਕਹਿੰਦਾ ਹੈ ਕਿ "ਡਿਠੇ ਮੁਕਤ ਨ ਹੋਵਈ ਜਿਚਰ ਸਬਦ ਨ ਕਰੇ ਵੀਚਾਰ" ਤੇ ਤੁਸਾਂ ਉਸਦੇ ਹੁਕਮ ਦੇ ਉਲਟ ਲਿਖਾ ਦਿਤਾ "ਡਿਠੇ ਸਭ ਦੁਖ ਜਾਏ !" ਵਾਹ ਉਏ ਗੁਰੂ ਦੇ ਸਿੱਖੋ ! ਵਾਹ !

ਸ਼ਾਬਾਸ਼ ਕੌਮ ਦੇ ਆਗੂਓ! ਧੰਨ ਧੰਨ ਕਰ ਦਿੱਤਾ ਤੁਸੀਂ ਸਿੱਖ ਕੌਮ ਨੂੰ ! ਜਿਸ ਕੌਮ ਨੂੰ ਬ੍ਰਾਹਮਣ ਤੋਂ ਬਚਾਉਣ ਲਈ, ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ਵਿੱਚ ਇਨ੍ਹਾਂ ਨੂੰ "ਜਗਤ ਕਸਾਈ" ਅਤੇ "ਮਾਣਸ ਖਾਣੇ" ਕਹਿ ਕੇ ਨਿਖੇਧਿਆ ! ਤੁਸਾਂ ਉਨ੍ਹਾ ਜਗਤ ਕਸਾਈਆਂ ਨੂੰ ਹੀ ਗੁਰਦੁਆਰਿਆਂ ਦੀਆਂ ਸਟੇਜਾਂ 'ਤੇ ਬਿਠਾ ਦਿੱਤਾ ?

ਕੋਈ ਨਹੀਂ ! ਨੌਰਾਤਿਆਂ ਦੇ ਇਸ ਤਿਉਹਾਰ, ਜਿਸਨੂੰ ਤੁਸੀਂ ਸਾਰਿਆਂ ਨੇ ਰਲ ਮਿਲ ਕੇ, ਸਿੱਖਾਂ ਦਾ ਇੱਕ ਮੁੱਖ ਤਿਉਹਾਰ ਬਣਾ ਦਿੱਤਾ ਹੈ ! ਤੁਸੀਂ ਸਾਰੇ ਹੀ ਸਿੱਖੀ ਦੀ ਵਿਲੱਖਣਤਾ ਨੂੰ ਮਿਟਾ ਕੇ ਹਿੰਦੂ ਮਤਿ ਵਿਚ ਰਲਾ ਦੇਣ ਲਈ ਵਧਾਈਆਂ ਦੇ ਪਾਤਰ ਹੋ !

ਆਪ ਜੀ ਨੂੰ ਵਧਾਈਆਂ ਦੇਣ ਲਈ, ਨਾਲ ਹੀ ਨਾਲ ਮੈਂ ਆਪਣੇ १० ਗੁਰੂਆਂ ਕੋਲੋਂ ਸਿਰ ਨਿਵਾ ਕੇ ਮੁਆਫੀ ਵੀ ਮੰਗਦਾਂ ਹਾਂ, ਕਿ ਜਿਸ ਸਿੱਖੀ ਨੂੰ ਤੁਸਾਂ ਬ੍ਰਾਹਮਣਵਾਦ ਅਤੇ ਬ੍ਰਾਹਮਣ ਦੇ ਚੰਗੁਲ ਵਿਚੋਂ ਕਡ੍ਹਣ ਵਈ २४९ ਵਰ੍ਹੇ ਲਾ ਦਿਤੇ, ਉਹ ਕੌਮ ਅਜ ਤੁਹਾਨੂੰ ਬੇਦਾਵਾ ਦੇ ਕੇ ਆਪ ਉਸ ਬ੍ਰਾਹਮਣਵਾਦ ਦੀ ਕੁੱਛੜ ਜਾ ਬੈਠੀ ਹੈ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top