Share on Facebook

Main News Page

ਸੱਚ ਅਪਣਾ ਕੰਮ ਕਰ ਰਿਹਾ ਹੈ…
ਬਚਿੱਤਰ ਨਾਟਕ ਗ੍ਰੰਥ ਦੀ ਰਾਮਾਇਣ - {ਭਾਗ-2}
-: ਕੰਵਲਪਾਲ ਸਿੰਘ ਕਾਨਪੁਰ

ਲੜੀ ਜੋੜਨ ਲਈ ਪਿਛਲੇ ਅੰਕ ਪੜ੍ਹੋ :--)))) { ਭਾਗ-1 }

ਪਿਛਲੇ ਭਾਗ ਵਿੱਚ ਅਸੀਂ ਪੜਿਆ ਕਿ ਕਿਸ ਤਰਾਂ ਬਚਿਤੱਰ ਨਾਟਕ ਉਰਫ ਕਥਿਤ ਦਸਮ ਗ੍ਰੰਥ ਦੇ ਲਿਖਾਰੀ ਵਲੋਂ ਪੂਰਾ ਧਿਆਨ ਗ੍ਰੰਥ ਨੂੰ ਇਹਨਾਂ ਕੁ ਵੱਡਾ ਕਰਨਾ ਹੈ, ਕਿ ਕਿਸੇ ਤਰੀਕੇ ਇਹ ਸਿਖਾਂ ਦੇ ਇਕੋ ਇਕ ਗੁਰੁ ਦਾ ਸ਼ਰੀਕ ਬਨ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁਨੌਤੀ ਦੇ ਸਕੇ, ਪਰ ਇਹੋ ਜਿਹਾ ਕੰਮ ਜਦੋਂ ਵੀ ਕੀਤਾ ਜਾਂਦਾ ਹੈ ਤਾਂ ਅਕਸਰ ਹੀ ਲਿਖਾਰੀ ਜਾਂ ਪੂਰਾ ਪੈਨਲ ਕੁੱਝ ਐਸੀਆਂ ਗਲਤੀਆਂ ਕਰ ਜਾਂਦਾ ਹੈ, ਜੋ ਕਿ ਪੜਚੋਲ ਸਮੇਂ ਸ੍ਹਾਮਣੇ ਆ ਜਾਂਦੀਆਂ ਹਨ, ਇਸੇ ਤਰਾਂ ਦੀ ਇਕ ਵੱਡੀ ਭੁਲ ਇਸ ਰਚਨਾ ਦੀ ਸ਼ੁਰੁਆਤ ਵਿਚ ਹੀ ਦੇਖੀ ਜਾ ਸਕਦੀ ਹੈ…

ਅਖੌਤੀ (ਕਥਿਤ) ਦਸਮ ਗ੍ਰੰਥ ਦੀ ਰਾਮਾਇਣ ਦੀ ਸ਼ੁਰੁਆਤ ਵੀ ਬਿਲਕੁਲ ਉਸੇ ਤਰੀਕੇ ਨਾਲ ਹੁੰਦੀ ਹੈ, ਜਿਸ ਤਰਾਂ ਅਸੀਂ “ਦੁਰਗਾ ਕੀ ਵਾਰ” ਵਿਚ ਪੜ ਆਇ ਹਾਂ। ਇੱਕ ਵਾਰ ਫਿਰ ਦੈਂਤ ਪੈਦਾ ਹੋ ਗਏ ਅਤੇ ਉਹਨਾਂ ਆਪਣਾ ਵੰਸ਼ ਵਧਾਉਣਾ ਸ਼ੁਰੂ ਕੀਤਾ। ਦੇਵਤੇ, ਦੈਤਾਂ ਪਾਸੋਂ ਪਰੇਸ਼ਾਨ ਹੋ ਗਏ, ਦੈਤਾਂ ਤੋਂ ਪਰੇਸ਼ਾਨ ਇਹ ਸਾਰੇ ਹੀ ਦੇਵ ਇਕੱਠੇ ਹੋ ਕੇ ਕਾਲ ਜੀ ਪਾਸ ਪੁਜੇ ਅਤੇ ਅਪਨੇ ਦੁਖ ਦਸੇ, ਤਾਂ ਫਿਰ ਕਾਲ ਹਸਿਆ (ਯਾਦ ਹੈ ਇਦਾਂ ਹੀ ਕਾਲੀ(ਦੁਰਗਾ) ਵੀ ਹੱਸੀ ਸੀ ਦੇਵਤਿਆਂ ਦੀ ਬਿਰਥਾ ਸੁਣ ਕੇ), ਖੈਰ ਕਾਲ ਨੇ ਵਿਸ਼ਨੂੰ ਨੂੰ ਕਿਹਾ ਕਿ ਹੁਣ ਤੁਸੀ ਰਘੁਨਾਥ ਨਾਮ ਤੋਂ ਬੀਸਵਾਂ ਅਵਧਾਰ ਧਾਰੋ। ਅਗੇ ਕਵੀ ਲਿਖਦਾ ਕਿ ਜੇ ਮੈ ਪੂਰੀ ਲਿਖਾਂ ਤਾਂ ਇਕ ਹੋਰ ਗ੍ਰੰਥ ਭਰ ਜਾਇਗਾ, ਇਸ ਲਈ ਮੈ ਸੰਖੇਪ ਵਿਚ ਹੀ ਰਘੁਵੰਸ਼ ਦੀ ਕਥਾ ਲਿਖ ਰਿਹਾ ਹਾਂ… (ਪਉੜੀ 2–6)

ਹੁਣ ਕਿੳਂਕਿ ਇੱਥੇ ਰਘੁਵਂਸ਼ ਦੀ ਕਥਾ ਸ਼ੁਰੂ ਹੋਣ ਲਗੀ ਹੈ, ਤਾਂ ਸਾਡਾ ਫਰਜ਼ ਬਨਦਾ ਹੈ ਕਿ ਇਸ ਬਾਬਤ ਵੀ ਥੋੜੀ ਜਾਨਕਾਰੀ ਕਰ ਲਈਏ ਅਤੇ ਇਸ ਦੇ ਲਈ ਜਦੋਂ ਅਸੀਂ ਇਸ ਵਿਸ਼ੇ ‘ਤੇ ਲਿਖੀ ਸਭਤੋਂ ਪ੍ਰਾਚੀਨ “ਵਾਲਮੀਕਿ ਰਾਮਾਇਣ” ਨੂੰ ਵੇਖਦੇ ਹਾਂ ਤਾਂ ਪਤਾ ਚਲਦਾ ਹੈ ਕਿ ਬਾਲਮਿਕੀ ਰਾਮਇਣ ਵਿਚ “ਸ਼੍ਰੀ ਰਾਮਚੰਦਰ ਜੀ” ਨੂੰ ਸੂਰਜ(ਸ਼ੁਨ) ਦੀ 37ਵੀਂ ਪੀੜੀ ਦਰਸਾਇਆ ਗਿਆ ਹੈ ਅਤੇ ਰਘੁ ਨੂੰ 23ਵੀਂ ਪੀੜੀ, ਅਤੇ ਇਹਨਾਂ ਦੇ ਵਿਚਕਾਰ ਜੋ ਰਾਜੇ ਹਨ ਉਹਨਾਂ ਦੇ ਨਾਮ ਇਸ ਤਰਾਂ ਹਨ :

1. ਸੂਰਜ 2. ਮਨੁ 3. ਇਕਵਾਕ (ਇਸੇ ਨੇ ਅਯੋਧਿਆ ਵਸਾਈ) 4. ਖੁਕਿ 5. ਵਿਕੁਕਿ 6. ਵਾਣ 7. ਅਨਰਣਯ 8. ਪ੍ਰਿਥੁ 9. ਤ੍ਰਿਸ਼ੰਕੂ 10. ਧੁੰਧੁਮਾਰ
11. ਯੁਵਨਾਸ਼ਵ 12. ਮਾਂਦਾਤਾ 13. ਸੁਸੰਧਿ 14. ਪ੍ਰਵਸੰਧ 15. ਭਰਤ 16. ਅਸਿਤ 17. ਸਗਰ 18. ਅਸਮੰਜਸ 19. ਅੰਸ਼ੁਮਨ 20. ਦਿਲੀਪ
21. ਭਗੀਰਥ 22. ਖੁਕੁਤਮਬ 23. ਰਘੁ 24. ਪਬਿਧ 25. ਸਖਣ 26. ਸੁਦਰਸ਼ਨ 27. ਅਗਨੀਵਰਣ 28. ਸੀਘ੍ਰਗ 29. ਮਰੁ 30. ਪ੍ਰਸੁਸ਼ਕ
31. ਅੰਬਰੀਸ 32. ਨਹੁਸ਼ 33. ਯੋਯਾਤਿ 34. ਨਾਭਾਗ 35. ਅਜ 36. ਦਸ਼ਰਥ 37. ਰਾਮ

ਜਬਕਿ ਕਥਿਤ ਧਸਮ ਗ੍ਰੰਥ ਦਾ ਲਿਖਾਰੀ ਇੱਥੇ ਟਪਲਾ ਖਾ ਜਾਂਦਾ ਹੈ, ਅਤੇ ਪਉੜੀ 7-8 ਵਿਚ ਲਿਖਦਾ ਹੈ, ਕਿ ਰਘੁ ਰਾਜੇ ਦੇ ਬਾਦ ਸਿਧੇ ਰਾਜਾ ਅਜ ਅਤੇ ਅਜ ਦੇ ਬਾਦ ਰਾਜਾ ਦਸ਼ਰਥ ਹੀ ਇਸ ਪੀੜੀ ਦਾ ਵੰਸ਼ਜ ਹੈ।

ਰਘੁਰਾਜ ਭਯੋ ਰਘੁਬਂਤ ਮਣਂ । ਜਿਹ ਰਾਜ ਕਰਯੋ ਪੁਰ ਅੳਧ ਧਣਂ ।
ਸੋਊ ਕਾਲ ਜਿਣਯੋ ਨ੍ਰਿਪਰਾਜ ਜਬਂ । ਭ੍ਰੁਅ ਰਾਜ ਕਰਯੋ ਅਜ ਰਾਜ ਤਬਂ ।
ਅਜ ਰਾਜ ਹਣਯੋ ਜਬ ਕਾਲ ਬਲੀ । ਸੁ ਨ੍ਰਿਪਤ ਕਥਾ ਦਸ਼ਰਥ ਚਲੀ ।


ਬਾਕੀ ਦੇ 11 ਰਾਜਿਆਂ ਦਾ ਜਾਂ ਰਾਮ ਦੇ ਪੂਰਵਜਾਂ ਦਾ ਕੀ ਹੋਇਆ ? ਹੈ ਕੋਈ ਜਵਾਬ ਕਿਸੇ ਕੋਲ ? ਜਾਂ ਲਿਖਾਰੀ ਵੀ ਆਰਯ ਸਮਾਜੀਆਂ ਵਾਂਗ ਵਾਲਮਿਕੀ ਰਾਮਾਇਣ ਤੋਂ ਇਨਕਾਰੀ ਹੈ ? ਪਰ ਪੁਛੇ ਕੌਣ, ਪੁਛਣ ਵਾਲੇ ਤਾਂ ਨਿੰਦਕ ਹੁੰਦੇ… ਨਹੀਂ ਹੁੰਦੇ ਭਲਾ ?

ਚਲਦਾ…

(ਬੇਨਤੀ: ਵਿਸ਼ੇ ਨਾਲ ਸੰਬਧਿਤ ਅਪਣੇ ਸੁਝਾਵ kawalpalsingh20@gmail.com  ਉਤੇ ਦੇਣ ਦੀ ਕਿਰਪਾ ਕਰੋ ਜੀ)

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top