👉 ਪਿਛਲੀਆਂ ਗਪੌੜਾਂ ਪੜ੍ਹੋ :
ਗਪੌੜ 1 -
ਗੁਰੂ ਰਾਮਦਾਸ ਸਾਹਿਬ ਦਾ ਚੌਥਾ ਪੁੱਤਰ ਵੀ ਸੀ
!
ਰਾਸ਼ੀ ਪਹਿਲੀ ਅੰਸ਼ੂ ਨੰਬਰ 46 ਅਤੇ 47:
ੳ). ਤੀਜੇ ਗੁਰੂ ਜੀ ਤੋਂ ਕੁਰੂਕਸ਼ੇਤਰ ਦੀ ਮਹਿਮਾ ਕਰਵਾਈ-
ਕਵੀ ਸੰਤੋਖ ਸਿੰਘ ਅਨੁਸਾਰ ਗੁਰੂ ਜੀ ਪਹੋਵੇ ਤੋਂ ਚੱਲ ਕੇ ਕੁਰੂਕਸ਼ੇਤਰ ਪਹੁੰਚ ਗਏ ਤੀਰਥ
ਦੇ ਕੋਲ਼ ਖੜ ਕੇ ਗੁਰੂ ਜੀ ਨੇ ਨਾਲ਼ ਗਈ ਸੰਗਤ ਨੂੰ ਕਿਹਾ ਕਿ ਇਹ ਥਾਂ ਗੀਤਾ ਉਚਾਰਣ ਕਰ ਕੇ
ਬਹੁਤ ਪਵਿੱਤਰ ਹੈ ਅਤੇ ਸਾਰੀ ਸੰਗਤ ਇੱਥੇ ਇਸ਼ਨਾਨ ਕਰੋ । ਗੁਰੂ ਜੀ ਨੇ ਆਪ ਵੀ ਇਸ਼ਨਾਨ ਕੀਤਾ
। ਦੇਖੋ ਇਹ ਲਿਖਤ:
ਇਸ ਥਲ ਥਿਤਿ ਰਥ ਕ੍ਰਿਸ਼ਨ ਪੁਨੀਤਾ ।
ਅਰਜਨ ਸਾਥਿ ਕਹੀ ਸ਼ੁੱਭ ਗੀਤਾ ।
ਯਾ ਤੇ ਪਾਵਨ ਇਹ ਅਸਥਾਨਾ । ਸੰਗਤਿ ਸਗਰੀ ਕਰਹੁ ਸ਼ਨਾਨਾ ।8। (ਅੰਸ਼ੂ 46)
ਵਿਚਾਰ: ਏਥੇ ਕਵੀ ਨੇ ਹਿੰਦੂ
ਮੱਤ ਦੇ ਤੀਰਥ ਦੀ ਮਹਿਮਾ ਗੁਰੂ ਜੀ ਕੋਲ਼ੋਂ ਕਰਵਾ ਕੇ ਸਿੱਖੀ ਵਿਚਾਰਧਾਰਾ ਨੂੰ ਖੋਰਾ ਲਾਇਆ
ਹੈ ।
ਰੱਬ ਪਹਿਲਾਂ ਕੁਰੁਕਸ਼ੇਤਰ ਵਿੱਚ ਹੀ ਬੈਠਾ
ਸੀ: ਸੰਗਤ ਨੇ ਕੁਰੂਕਸ਼ੇਤਰ ਦੀ ਮਹਾਨਤਾ ਪੁੱਛੀ ਤਾਂ ਕਵੀ ਅਨੁਸਾਰ ਗੁਰੂ ਅਮਰਦਾਸ
ਜੀ ਨੇ ਦੱਸਿਆ ਕਿ ਰੱਬ ਜਗਤ ਰਚਨਾ ਤੋਂ ਪਹਿਲਾਂ ਕੁਰੁਕਸ਼ੇਤਰ ਵਿੱਚ ਹੀ ਬੈਠਾ ਸੀ । ਦੇਖੋ
ਕਵੀ ਦੀ ਇਹ ਲਿਖਤ:
ਭੋ ਸੰਗਤਿ ਸੁਨੀਅਹਿ ਦੇ ਕਾਨ । ਉਪਜਯੋ ਨਹੀਂ
ਜਬ ਜਗਤ ਮਹਾਨ ।
ਸ਼੍ਰੀ ਨਾਰਾਇਣ ਬੈਠੇ ਇਹਾਂ । ਭਯੋ ਇਤਕ ਮਹਿ ਆਸਨ ਮਹਾਂ ।42।
ਸੰਗਤਿ ਵਲੋਂ ਪ੍ਰਸ਼ਨ ਕੀਤਾ ਗਿਆ- ਜਦੋਂ
ਧਰਤੀ ਹੀ ਬਣੀ ਨਹੀਂ ਸੀ ਤਾਂ ਰੱਬ ਕਿਸ ਚੀਜ਼ ਉਤੇ ਬੈਠਾ ਸੀ?
ਕਵੀ ਨੇ ਗੁਰੂ
ਅਮਰਦਾਸ ਜੀ ਦੇ ਮੁੱਖ ਚੋਂ ਬਿਨਾਂ ਸਿਰ ਪੈਰ ਦੇ ਸਿੱਖਾਂ ਨੂੰ ਇਉਂ ਕਥਾ ਸੁਣਾਈ ਹੈ:
ਅ). ਜਗਤ ਦੀ ਰਚਨਾ ਰੱਬ ਦੇ ਕੰਨਾਂ ਦੀ
ਮੈਲ਼ ਤੋਂ:
ਚਾਰੇ ਪਾਸੇ ਪਾਣੀ ਹੀ ਪਾਣੀ ਸੀ । ਰੱਬ ਦੀ ਇੱਛਿਆ ਅਨੁਸਾਰ ਕਮਲ ਦੀ ਨਾਭੀ ਵਿੱਚੋਂ ਬ੍ਰਹਮਾਂ
ਪੈਦਾ ਹੋ ਗਿਆ । ਫਿਰ ਰੱਬ ਨੇ ਕੰਨਾਂ ਵਿੱਚੋਂ ਮੈਲ਼ ਕੱਢ ਕੇ ਦੂਰ ਵਗਾਹ ਮਾਰੀ ਜਿਸ ਵਿੱਚੋਂ
ਦੋ ਸ਼ਕਤੀਸ਼ਾਲੀ ਦੈਂਤ ਪੈਦਾ ਹੋ ਗਏ ।ਦੋਵੇਂ ਦੈਂਤ ਬ੍ਰਹਮੇ ਕੋਲ਼ ਆ ਗਏ ਜਿਨ੍ਹਾਂ ਨੂੰ ਦੇਖ
ਕੇ ਬ੍ਰਹਮਾਂ ਡਰ ਗਿਆ ਅਤੇ ਭਗਉਤੀ/ਭਗਵਤੀ ਦੀ ਸਿਫ਼ਤਿ ਕਰਨ ਲੱਗ ਪਿਆ । ਦੇਖੋ ਕਵੀ ਦੀ ਇਹ
ਲਿਖਤ:
ਸਤੂਤ ਮਹਾਂ ਮਾਯਾ ਕੀ ਠਾਨੀ । ਉਤਪਤ
ਸਥਿਤ ਹਤਨ ਜਗ ਰਾਨੀ ।
ਨਿੰਦ੍ਰਾ ਰੂਪ ਭਗਵਤੀ ਮਹਾਂ । ਸ੍ਵਾਹਾ ਸੁਧਾ ਬਖਟ ਕ੍ਰਿਤ ਆਹਾ ।14।
(ਅੰਸ਼ੂ 47)
ਮਹਾਂ ਮਾਯਾ- ਭਗਵਤੀ/ਭਗਉਤੀ । ਸ੍ਵਾਹਾ ਅਤੇ ਬਖਟ- ਆਹੂਤੀ ਦੇਣ ਸਮੇਂ
ਵਰਤੇ ਜਾਂਦੇ ਸ਼ਬਦ । ਭਗਵਤੀ ਨੇ ਬ੍ਰਹਮੇ ਦੀ ਪੁਕਾਰ ਸੁਣੀ ਅਤੇ ਦੈਂਤਾਂ ਨਾਲ਼ ਯੁੱਧ ਕੀਤਾ
। ਇਹ ਯੁੱਧ 5000 ਸਾਲ ਚੱਲਦਾ ਰਿਹਾ । ਦੈਂਤ ਮਾਰੇ ਗਏ ਅਤੇ ਦੈਂਤਾਂ ਦੀ ਮਿੱਝ ਨਾਲ਼ ਇਹ
ਧਰਤੀ ਬਣ ਗਈ । ਦੇਖੋ ਕਵੀ ਦੀ ਇਹ ਲਿਖਤ:
ੲ). ਧਰਤੀ ਦੈਂਤਾਂ ਦੀ ਮਿੱਝ ਤੋਂ ਬਣੀ:
ਚੀਕਨਤਾ ਨਿਕਸੀ ਤਿਨ ਭਾਲ ਤੇ । ਊਪਰ ਨੀਰ ਰਹੀ ਤਰ ਛਾਹੀ ।
ਤਾਂਹੀ ਤੇ ਹੋਤ ਭਈ ਧਰਨੀ । ਜਗਦੀਸ਼ ਕਲਾ ਨਿਜ ਤੇ ਠਹਰਾਈ ।50।
ਧਰਨੀ- ਧਰਤੀ ।
ਹੈ ਨਾ ਗਪੌੜੇ?
ਗੁਰੂ ਅਮਰਦਾਸ ਜੀ ਤੋਂ ਕੁਰੂਕਸ਼ੇਤਰ ਤੀਰਥ ਦੀ ਵਡਿਆਈ ਵੀ ਕਰਵਾ ਲਈ । ਤੀਰਥ ਵਿੱਚ ਗੁਰੂ
ਜੀ ਅਤੇ ਸੰਗਤਾਂ ਨੂੰ ਇਸ਼ਨਾਨ ਵੀ ਕਰਵਾ ਦਿੱਤਾ ਜਦੋਂ ਕਿ ਗੁਰੂ ਤਾਂ ਖ਼ੁਦ ਹੀ ਤੀਰਥ ਹੈ ।
ਰੱਬ ਦੇ ਕੰਨਾਂ ਦੀ ਮੈਲ਼ ਤੋਂ {ਰੱਬ ਏਨਾਂ ਗੰਦਾ ਸੀ ਕਿ ਉਸ ਦੇ ਕੰਨ ਮੈਲ਼ ਨਾਲ਼ ਹੀ ਭਰੇ
ਰਹਿੰਦੇ ਸਨ! ਰੱਬ ਤਾਂ ਦੇਹਧਾਰੀ ਹੈ ਭੀ ਨਹੀਂ।} ਜਗਤ ਰਚਨਾ ਵੀ ਕਰਾ ਲਈ । ਜਗਤ ਰਚਨਾ
ਤੋਂ ਪਹਿਲਾਂ ਹੀ ਰੱਬ ਨੂੰ ਕੁਰੂਕਸ਼ੇਤਰ ਵਿੱਚ ਬਿਠਾ ਦਿੱਤਾ । ਦੈਂਤਾਂ ਦੀ ਮਿੱਝ ਤੋਂ ਧਰਤੀ
ਵੀ ਬਣਾ ਦਿੱਤੀ ।
ਸੱਭ ਕੁੱਝ ਐਨ ਸਿੱਖੀ ਵਿਚਾਰਧਾਰਾ ਦੇ ਉਲ਼ਟ
ਹੀ ਲਿਖ ਮਾਰਿਆ ਹੈ ।