Share on Facebook

Main News Page

ਗੱਪੀ ਠਾਕੁਰ ਸਿਹੁੰ……………ਰੋਗ ਜਾਂ ਲੱਛਣ
-: ਮਨਦੀਪ ਸਿੰਘ
011018

ਜਦੋਂ ਦੀ ਠਾਕੁਰ ਸਿਹੁੰ ਨੇ ਦਰਬਾਰ ਸਾਹਿਬ ‘ਤੇ ਹਮਲੇ ਬਾਰੇ ਗੱਪ ਮਾਰੀ ਹੈ ਕਿ ਇਹ ਹਮਲਾ ਗੁਰੂ ਸਾਹਿਬਾਨ ਤੇ ਸੰਤ ਭਿਡਰਾਂਵਾਲਿਆਂ ਦੀ ਸਲਾਹ ਨਾਲ ਹੋਇਆ, ਤਦ ਦਾ ਹੀ ਠਾਕੁਰ ਸਿਹੁੰ ਦਾ ਬਹੁਤ ਵਿਰੋਧ ਹੋ ਰਿਹਾ ਹੈ। ਭਾਵੇਂ ਉਸਨੇ ਆਪਣੀ ਗਲਤੀ ਦੀ ਰਸਮੀ ਮਾਫੀ ਮੰਗ ਲਈ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਸੁਨਾਮੀ ਵੇਲੇ ਇਹੀ ਅਜੀਤ ਸਿੰਘ ਸਰਹਾਲੀ ਵਾਲੇ ਦੀ ਵਾਹਿਗੁਰੂ ਨਾਲ ਮੀਟਿੰਗ ਵੀ ਕਰਾ ਗਿਆ, ਉਸ ਗੱਪ ਦੀ ਤੇ ਹੋਰ ਅਣਗਿਣਤ ਗੱਪਾਂ ਦੀ ਮਾਫੀ ਕਦੋਂ ਮੰਗੇਗਾ?

ਅਜਿਹੀਆਂ ਗੱਪਾਂ ਵਾਲੇ ਹੋਰ ਵੀ ਬਹੁਤ ਹਨ ਤੇ ਉਹਨਾਂ ਦੀ ਇਸ ਮੂੜ੍ਹਤਾ ਬਾਰੇ ਗੁਰੁ ਅੰਗਦ ਦੇਵ ਜੀ ਮਹਾਰਾਜ ਫੁਰਮਾਉਂਦੇ ਹਨ:

ਵੈਦਾ ਵੈਦੁ ਸੁਵੈਦੁ ਤੂ ਪਹਿਲਾ ਰੋਗੁ ਪਛਾਣੁ॥………

ਓ ਬੰਦਿਆ! ਓ ਸਿੱਖਾ! ਪਹਿਲਾਂ ਬਿਮਾਰੀ ਨੂੰ ਤਾਂ ਪਛਾਣ, ਇਹ ਕੀੜੇ ਤਾਂ ਲੱਛਣ ਹਨ ਜਿਹਨਾਂ ਨੂੰ ਤੂੰ ਭੰਡਦਾ ਪਿਆ ਹੈਂ। ਬਿਮਾਰੀ ਹੈ- ਅਗਿਆਨਤਾ ਦੀ ਤੇ ਲੱਛਣ ਹਨ ਇਹ ਸਾਰੇ ਕੌਮ ਦਾ ਖੂਨ ਪੀਣ ਵਾਲੇ ਚਿੱਚੜ।

- ਜਦੋਂ ਨਾਨਕਸਰ ਵਾਲੇ ਗੁਰੁ ਨਾਨਕ ਦੇਵ ਜੀ ਮਹਾਰਾਜ ਨੂੰ ਸਾਮ੍ਹਣੇ ਬਿਠਾ ਕੇ ਲੰਗਰ ਵੀ ਛਕਾ ਦਿੰਦੇ ਹਨ ਤੇ ਫੋਟੋ ਵੀ ਬਣਵਾ ਦਿੰਦੇ ਹਨ ਤਾਂ ਉਸ ਵੇਲੇ ਵਿਰੋਧ ਕਿਉਂ ਨਹੀਂ ਹੁੰਦਾ?

- ਟਕਸਾਲ ਵਾਲਾ ਗੁਰਬਚਨ ਸਿੰਘ ਕਦੇ ਸੱਚਖੰਡ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੇ ਹੋਰ ਸਿੰਘਾਂ ਦੇ ਦਰਸ਼ਨ ਤੇ ਬਚਨ-ਬਿਲਾਸ ਕਰਦਾ ਹੈ, ਤਾਂ ਅਸੀਂ ਕਿਉਂ ਨਹੀਂ ਬੋਲਦੇ, ਜਦਕਿ ਇਹ ਸਾਰਾ ਕੂੜ ਉਹਨਾਂ ਦੀਆਂ ਕਿਤਾਬਾਂ ਵਿੱਚ ਹੀ ਲਿਖਿਆ ਪਿਆ ਹੈ?

ਬਾਕੀ ਦੇ ਡੇਰੇ ਵੀ ਪਿੱਛੇ ਨਹੀਂ ਹਨ, ਉਹਨਾਂ ਦੀਆਂ ਕਿਤਾਬਾਂ ਵੀ ਅਜਿਹੀਆਂ ਗੱਪਾਂ ਤੇ ਕਰਾਮਾਤੀ ਕਹਾਣੀਆਂ ਨਾਲ ਹੀ ਭਰੀਆਂ ਪਈਆਂ ਹਨ।

ਅਜ ਫੇਸਬੁੱਕ ਤੇ ਹੋਰ ਥਾਵਾਂ ਤੇ ਵਿਦਵਾਨ ਇਸ ਗੱਲ ਦਾ ਗਿਲਾ ਕਰਦੇ ਹਨ ਕਿ ਸਾਮ੍ਹਣੇ ਬੈਠੇ ਲੋਕ ਕਿਵੇਂ ਗੱਪਾਂ ਸੁਣ ਲੈਂਦੇ ਹਨ, ਕਿਉਂ ਨਹੀਂ ਬੋਲਦੇ, ਤਾਂ ਗੁਰੂ ਸਾਹਿਬ ਦੀ ਗੱਲ ਸਮਝ ਆਉਂਦੀ ਹੈ ਕਿ ਇਹ ਭੇਡਾਂ ਤਾਂ ਅਗਿਆਨਤਾ ਦੀ ਬਿਮਾਰੀ ਦੀਆਂ ਸ਼ਿਕਾਰ ਹਨ ਜਿਹਨਾਂ ਨੂੰ ਕਦੇ ਠਾਕੁਰ ਸਿਹੁੰ ਤੇ ਕਦੇ ਗੁਰਇਕਬਾਲ ਸਿਹੁੰ, ਕਦੇ ਮਾਨ ਸਿਹੁੰ ਪੇਹੋਵੇ ਵਾਲਾ ਅਤੇ ਕਦੇ ਕੋਈ ਹੋਰ, ਚਾਰੀ ਜਾ ਰਹੇ ਹਨ। ਇਹ ਲਿਸਟ ਤਾਂ ਬਹੁਤ ਲੰਬੀ ਹੈ ਪਰ ਇਸਦਾ ਇਲਾਜ ਬੜਾ ਸੌਖਾ ਹੈ- ਉਹ ਹੈ, ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ, ਸਮਝੋ ਤੇ ਵਿਚਾਰੋ। ਫੇਰ ਤਾਂ ਦਾਦੂ ਪੀਰ ਦੀ ਸਮਾਧ ਤੇ ਗੁਰੁ ਵੀ ਸਿੱਖ ਦੀ ਪਰਖ ਕਰਨ ਵਾਸਤੇ ਜੇਕਰ ਗੁਰਮਤਿ ਤੋਂ ਉਲਟ ਕੁੱਝ ਕਰੇਗਾ ਤਾਂ ਸਿੱਖ, ਭਾਈ ਦਇਆ ਸਿੰਘ ਵਾਂਗ ਗੁਰੁ ਨੂੰ ਵੀ ਗੁਰਮਤਿ ਦ੍ਰਿੜ ਕਰਾ ਕੇ ਟੈੱਸਟ ਵਿਚੋਂ ਪਾਸ ਹੋ ਜਾਏਗਾ, ਤਾਂ ਇਹ ਅਨਪੜ੍ਹ, ਪਖੰਡੀ ਤੇ ਗਪੌੜੀ ਕੀ ਚੀਜ਼ ਹਨ ਜਿਹੜੇ ਸਟੇਜਾਂ ਤੋਂ ਮਨਮਤਿ ਤੇ ਗੱਪਾਂ ਦਾ ਪ੍ਰਚਾਰ ਕਰੀ ਜਾ ਰਹੇ ਹਨ? ਵਾਹਿਗੁਰੂ ਸੁਮਤਿ ਬਖਸ਼ੇ!


ਪਿਛਲੇ ਲੇਖ ਪੜ੍ਹੋ :

26 Sep 18 Me too movement, ਕਾਜ਼ੀ ਨੂਰ ਮੁਹੰਮਦ ਤੇ ਤਾਪਸੀ ਪੰਨੂੰ
13 Sep 18 1984 ਦਾ ਦੁਖਾਂਤ ਅਤੇ……………………ਓੜਕਿ ਸਚੁ ਰਹੀ॥
09 Sep 18 ਤੂਤੀਆਂ + ਨਗਾਰੇ = ਧੂਤੇ
03 Sep 18 ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ ॥
29 Aug 18 ਜੇਕਰ ਤੁਹਾਨੂੰ Power ਦੇ ਦਿੱਤੀ ਜਾਏ, ਤਾਂ ਤੁਸੀਂ ਸਾਰੀ ਸਿੱਖ ਕੌਮ ਨੂੰ ਬਿਨਾ Violence ਦੇ ਕਿਵੇਂ ਖ਼ਤਮ ਕਰੋਗੇ ?
27 Aug 2018
ਕਿਸੇ Layman ਨੂੰ ਸਿੱਖ ਧਰਮ ਬਾਰੇ 1-2 ਮਿੰਟ ਵਿੱਚ ਦੱਸਣਾ ਹੋਵੇ ਤਾਂ ਕੀ ਦੱਸੋਗੇ?
26 Aug 2018 ਨੌਜਵਾਨ ਬੱਚਿਆਂ ਵਲੋਂ ਕੀਤੀਆਂ ਗੁਰਮਤਿ ਵੀਚਾਰਾਂ ਦੀ ਲੜੀ ਦੀ ਸ਼ੁਰੁਆਤ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top