Share on Facebook

Main News Page

Me too movement, ਕਾਜ਼ੀ ਨੂਰ ਮੁਹੰਮਦ ਤੇ ਤਾਪਸੀ ਪੰਨੂੰ
-: ਮਨਦੀਪ ਸਿੰਘ
250918

Me too movement ਅਕਤੂਬਰ 2017 ਤੋਂ ਸ਼ੁਰੂ ਹੋਈ ਤੇ ਹੁਣ ਵੀ ਚੱਲ ਰਹੀ ਹੈ। ਭਾਵੇਂ ਇਹ ਲਹਿਰ ਖ਼ਬਰਾਂ ਵਿੱਚ ਸਾਲ ਕੁ ਪਹਿਲਾਂ ਹੀ ਆਈ ਪਰ ਇਹ exploitation ਤਾਂ ਸਦੀਆਂ ਤੋਂ ਚੱਲ ਰਹੀ ਹੈ। ਇਸੇ ਲਈ ਭਗਤ ਨਾਮਦੇਵ ਜੀ ਨੇ ਕਹਿ ਦਿੱਤਾ:

ਪਰ ਧਨ ਪਰ ਦਾਰਾ ਪਰਹਰੀ ॥ ਤਾ ਕੈ ਨਿਕਟਿ ਵਸੈ ਨਰਹਰੀ ॥……

ਜਿੱਥੇ ਭਗਤ ਜੀ ਨੇ ਰੱਬ ਦੀ ਪ੍ਰਾਪਤੀ ਦਾ ਰੱਸਤਾ Good moral character ਦੱਸਿਆ, ਉੱਥੇ ਗੁਰੁ ਅਰਜਨ ਸਾਹਿਬ ਨੇ ਸਖਤ ਉਪਦੇਸ਼ ਦੇ ਕੇ ਕਿਹਾ:

ਪਰ ਤ੍ਰਿਅ ਰੂਪ ਨ ਪੇਖੈ ਨੇਤ੍ਰ॥……

ਇਹਨਾਂ ਹੀ ਉਪਦੇਸ਼ਾਂ ਤੇ ਚੱਲਦਿਆਂ ਇੱਕ ਉਹ ਸਮਾਂ ਵੀ ਆਇਆ ਜਦੋਂ ਸਿੱਖ ਭਾਵੇਂ ਘਰ-ਬਾਰ ਛੱਡ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਰਿਹਾ ਸੀ, ਪੱਲੇ ਧੇਲਾ ਨਹੀਂ ਸੀ, ਕੱਪੜੇ ਵੀ ਪਾਟੇ ਸਨ, ਪਰ ਕਿਰਦਾਰ ਦਾ ਇੰਨਾ ਅਮੀਰ ਸੀ ਕਿ ਉਸਦੀ ਤਾਰੀਫ ਦੁਸ਼ਮਣ ਵੀ ਕਰ ਰਹੇ ਸਨ।

ਇੱਕ ਪਾਸੇ ਅਜ ਦਾ ਸਮਾਜ ਹੈ ਜਿਸ ਵਿੱਚ Me too movement ਮਨੁੱਖ ਦੇ ਵਹਿਸ਼ੀਪੁਣੇ ਨੂੰ ਪ੍ਰਗਟ ਕਰ ਰਿਹਾ ਹੈ, ਦੂਜੇ ਪਾਸੇ ਉਹ ਜੰਗਲੀ ਸਮਾਜ ਜਿਸ ਵਿੱਚ ਸਿੱਖ ਦੇ ਸਿਰ ਦਾ ਮੁੱਲ 70-80 ਮੋਹਰਾਂ ਅਤੇ ਗ਼ਜ਼ਨੀ ਦੇ ਬਜ਼ਾਰਾਂ ਵਿੱਚ ਜਵਾਨ ਹਿੰਦੂ ਬੀਬੀਆਂ ਦਾ ਮੁੱਲ ਇੱਕ ਟਕਾ!!!! ਅਜਿਹੇ ਹੀ ਸਮੇਂ ਇੱਕ ਉਹ ਘਟਨਾ ਵਾਪਰੀ ਜਿਸਨੇ ਸਿੱਖ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ।

1764 ਈ: ਦਾ ਸਾਲ ਸੀ। ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਨਿਕਲੇ ਅਹਿਮਦ ਸ਼ਾਹ ਅਬਦਾਲੀ ਦੇ ਇੱਕ ਕੈਂਪ ਤੇ ਕੁਝ ਸਿੰਘਾਂ ਨੇ ਅਚਾਨਕ ਹਮਲਾ ਕੀਤਾ। ਅਬਦਾਲੀ ਦਾ ਇੱਕ ਵਜ਼ੀਰ, ਕਾਜ਼ੀ ਨੂਰ ਮੁਹੰਮਦ ਬਾਹਰ ਝਾੜੀਆਂ ਵਿੱਚ ਲੁੱਕ ਗਿਆ। ਉਸਦੇ ਲਿਖੇ ਅਨੁਸਾਰ ਸਿੱਖਾਂ ਨੇ ਜਿਸ ਕੈਂਪ 'ਤੇ ਹਮਲਾ ਕੀਤਾ, ਉੱਥੇ ਵਜ਼ੀਰਾਂ ਦੀਆਂ ਬੇਗ਼ਮਾਂ ਸਨ। ਸਿੱਖ ਦਾ ਕਿਰਦਾਰ ਦੇਖੋ, ਜਾਨ ਦੇ ਦੁਸ਼ਮਣ ਦੀਆਂ ਜਵਾਨ ਤੇ ਸੁੰਦਰ ਔਰਤਾਂ ਨੂੰ ਵੀ ਹੱਥ ਨਾ ਲਾਇਆ ਤੇ ਅਜ ਦਾ ਸਭਿਅਕ ਮਨੁੱਖ ਆਪਣੀ ਧੀ ਦੀ ਉਮਰ ਦੀਆਂ ਬੱਚੀਆਂ ਨੂੰ ਵੀ ਹੱਥ ਪਾ ਰਿਹਾ ਹੈ।

ਅਜ ਤਾਪਸੀ ਪੰਨੂੰ ਵਰਗੀਆਂ ignorant ਜਦੋਂ ਸਾਡੀਆਂ ਭਾਵਨਾਵਾਂ 'ਤੇ ਚੋਟ ਮਾਰਦੀਆਂ ਹਨ, ਤਾਂ ਸਾਨੂੰ ਬੜਾ ਦੁੱਖ ਲੱਗਦਾ ਹੈ। ਅਸੀਂ ਖਿਝ-ਖੱਪ ਕੇ ਤੇ ਗਾਹਲਾਂ ਕੱਢ ਕੇ ਬੈਠ ਜਾਂਦੇ ਹਾਂ। ਅਜਿਹੇ ਸਮੇਂ ਕੀ ਸਾਡੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਗੁਰਬਾਣੀ ਦੀ ਰੌਸ਼ਨੀ ਵਿੱਚ ਉਹੀ ਕਿਰਦਾਰ ਬਣਾਈਏ ਜਿਸਦੀ ਤਾਰੀਫ ਦੁਸ਼ਮਣ ਕਰਦੇ ਰਹੇ ਅਤੇ ਸੰਸਾਰ ਨੂੰ ਦੱਸੀਏ ਕਿ ਤਾਕਤਵਰ ਤੇ ਬਹਾਦਰ ਉਹ ਨਹੀਂ ਜਿਹੜਾ ਕਿਸੇ ਗਰੀਬ ਜਾਂ ਲਾਚਾਰ ਨੂੰ exploit ਕਰੇ, ਬਲਕਿ ਉਹ ਹੈ ਜੋ ਕਮਜ਼ੋਰ ਤੇ ਮਜ਼ਲੂਮ ਨੂੰ ਇੱਜ਼ਤ ਦੇਵੇ (ਸਿੱਖਾਂ ਬਾਰੇ ਬਕਵਾਸ ਕਰਨ ਵਾਲੀ ਤਾਪਸੀ ਪੰਨੂੰ ਤਾਂ ਸੋ called ਸਿੱਖਾਂ ਦੇ ਘਰ ਹੀ ਜੰਮੀ ਹੋਈ ਹੈ)। ਕੀ ਅਜੇ ਗ਼ਫ਼ਲਤ ਵਿੱਚ ਹੀ ਸੁੱਤੇ ਰਹਾਂਗੇ ਜਾਂ ਖ਼ੂਨ ਉਬਾਲਾ ਮਾਰੇਗਾ? ਜਾਂ ਖ਼ੂਨ ਵੀ ਚਿੱਟੇ ਨਾਲ ਚਿੱਟਾ ਹੀ ਹੋ ਗਿਆ ਹੈ?


ਪਿਛਲੇ ਲੇਖ ਪੜ੍ਹੋ :

13 Sep 18 1984 ਦਾ ਦੁਖਾਂਤ ਅਤੇ……………………ਓੜਕਿ ਸਚੁ ਰਹੀ॥
09 Sep 18 ਤੂਤੀਆਂ + ਨਗਾਰੇ = ਧੂਤੇ
03 Sep 18 ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ ॥
29 Aug 18 ਜੇਕਰ ਤੁਹਾਨੂੰ Power ਦੇ ਦਿੱਤੀ ਜਾਏ, ਤਾਂ ਤੁਸੀਂ ਸਾਰੀ ਸਿੱਖ ਕੌਮ ਨੂੰ ਬਿਨਾ Violence ਦੇ ਕਿਵੇਂ ਖ਼ਤਮ ਕਰੋਗੇ ?
27 Aug 2018
ਕਿਸੇ Layman ਨੂੰ ਸਿੱਖ ਧਰਮ ਬਾਰੇ 1-2 ਮਿੰਟ ਵਿੱਚ ਦੱਸਣਾ ਹੋਵੇ ਤਾਂ ਕੀ ਦੱਸੋਗੇ?
26 Aug 2018 ਨੌਜਵਾਨ ਬੱਚਿਆਂ ਵਲੋਂ ਕੀਤੀਆਂ ਗੁਰਮਤਿ ਵੀਚਾਰਾਂ ਦੀ ਲੜੀ ਦੀ ਸ਼ੁਰੁਆਤ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top