Share on Facebook

Main News Page

ਜੇਕਰ ਕਿਸੇ Layman ਨੂੰ ਸਿੱਖ ਧਰਮ ਬਾਰੇ 1-2 ਮਿੰਟ ਵਿੱਚ ਦੱਸਣਾ ਹੋਵੇ ਤਾਂ ਕੀ ਦੱਸੋਗੇ ?
-:
ਮਨਦੀਪ ਸਿੰਘ 26 Aug 2018

ਇਸ ਭਾਸ਼ਣ ਮੁਕਾਬਲੇ ਵਿੱਚ ਇੱਕ ਬਹੁਤ ਹੀ ਅਹਿਮ ਸਵਾਲ ਪੁੱਛਿਆ ਗਿਆ ਕਿ ਜੇਕਰ ਕਿਸੇ layman ਨੂੰ ਸਿੱਖ ਧਰਮ ਬਾਰੇ 1-2 ਮਿੰਟ ਵਿੱਚ ਦੱਸਣਾ ਹੋਵੇ ਤਾਂ ਕੀ ਦੱਸੋਗੇ?

ਇਸਦੇ ਜਵਾਬ ਵਿੱਚ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ ਹੀ ਕਿਹਾ ਗਿਆ। ਅਸੀਂ ਸਭ ਇਸ ਨਾਲ ਸਹਿਮਤ ਹਾਂ, ਪਰ ਇਹੀ ਗੱਲ ਸਾਰੇ ਪਖੰਡੀ ਬਾਬੇ, ਰਾਧਾ ਸੁਆਮੀ, ਨਾਮਧਾਰੀ ਵੀ ਕਹੀ ਜਾ ਰਹੇ ਹਨ, ਤਾਂ ਸਾਨੂੰ ਸੋਚਣਾ ਪਏਗਾ ਕਿ ਗੁਰੂ ਨਾਨਕ ਸਾਹਿਬ ਵਾਲੀ ਸਿੱਖੀ ਵਿੱਚ ਅਜਿਹਾ ਖ਼ਾਸ ਕੀ ਹੈ?

ਗੁਰੂ ਸਾਹਿਬ ਦਾ ਫੁਰਮਾਣ:
ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥......

ਅਤੇ

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ 
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥

ਭਾਵ ਮਨੁੱਖੀ ਆਜ਼ਾਦੀ ਅਤੇ ਬਰਾਬਰੀ, ਇਹ ਦੋ ਅਜਿਹੇ Unique ਸਿਧਾਂਤ ਹਨ ਜੋ ਹੋਰ ਕਿਤੇ ਨਹੀਂ ਮਿਲਣਗੇ।

ਸਦੀਆਂ ਤੋਂ ਲਤਾੜੇ ਜਾ ਰਹੇ ਅਤੇ ਦੱਬੇ- ਕੁਚਲੇ ਮਨੁੱਖ ਨੂੰ ਬਰਾਬਰੀ ਦਾ ਦਰਜਾ ਦੇ ਕੇ 'ਭਾਈ' ਨਾਲ ਸੰਬੋਧਿਤ ਕੀਤਾ। ਇਸ ਸਤਿਕਾਰ ਤੋਂ ਬਾਦ ਹੀ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਸੀ ਗ਼ੁਲਾਮੀ ਦਾ ਅਹਿਸਾਸ ਕਰਾ ਕੇ ਅਜ਼ਾਦੀ ਦਾ ਸੰਕਲਪ ਦਿੱਤਾ।

ਗੁਰੂ ਸਾਹਿਬ ਨੇ ਤਾਂ ਇਹ ਸੁਨੇਹਾ 500 ਸਾਲ ਪਹਿਲਾਂ ਹੀ ਦੇ ਦਿੱਤਾ ਸੀ ਪਰ ਅਸੀਂ ਅਜ ਵੀ ਕਰਮ- ਕਾਂਡ, ਜਾਤਾਂ- ਗੋਤਾਂ, ਨਸ਼ੇ, ਭਰੂਣ- ਹੱਤਿਆ ਆਦਿ ਦੀ ਗ਼ੁਲਾਮੀ ਹੀ ਹੰਢਾ ਰਹੇ ਹਾਂ ਜਿਹਨਾਂ ਤੋਂ ਗੁਰੂ ਪਿਤਾ ਜੀ ਨੇ ਸਾਨੂੰ ਰੋਕਿਆ ਸੀ।

ਸੋ ਅੰਤ ਵਿੱਚ ਬੇਨਤੀ ਹੈ ਕਿ ਆਪ ਵੀ ਗੁਰਮਤਿ ਨੂੰ ਸਮਝੋ ਅਤੇ ਆਪਣੇ ਬੱਚਿਆਂ ਨੂੰ ਵੀ ਸਮਝਾਓ ਅਤੇ ਸੰਪੂਰਨ ਗੁਰਸਿੱਖੀ ਦੀ ਹੀ ਗੱਲ ਕਰੋ, ਨਾ ਕਿ ਕਿਸੇ ਅਧੂਰੀ ਸਿੱਖੀ ਦੀ। ਵਾਹਿਗੁਰੂ ਸੁਮਤਿ ਬਖਸ਼ੇ।

ਭੁਲਾਂ- ਚੁਕਾਂ ਦੀ ਖ਼ਿਮਾ !


ਪਿਛਲੇ ਲੇਖ ਪੜ੍ਹੋ :

27 Aug 2018 ਕਿਸੇ Layman ਨੂੰ ਸਿੱਖ ਧਰਮ ਬਾਰੇ 1-2 ਮਿੰਟ ਵਿੱਚ ਦੱਸਣਾ ਹੋਵੇ ਤਾਂ ਕੀ ਦੱਸੋਗੇ? : ਮਨਦੀਪ ਸਿੰਘ
26 Aug 2018 ਨੌਜਵਾਨ ਬੱਚਿਆਂ ਵਲੋਂ ਕੀਤੀਆਂ ਗੁਰਮਤਿ ਵੀਚਾਰਾਂ ਦੀ ਲੜੀ ਦੀ ਸ਼ੁਰੁਆਤ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top