Share on Facebook

Main News Page

ਜੇਕਰ ਤੁਹਾਨੂੰ Power ਦੇ ਦਿੱਤੀ ਜਾਏ, ਤਾਂ ਤੁਸੀਂ ਸਾਰੀ ਸਿੱਖ ਕੌਮ ਨੂੰ ਬਿਨਾ Violence ਦੇ ਕਿਵੇਂ ਖ਼ਤਮ ਕਰੋਗੇ ?
-: ਮਨਦੀਪ ਸਿੰਘ 28 Aug 2018

ਇਸ ਸਾਲ ਹੋਏ ਸੀਆਟਲ ਦੇ ਭਾਸ਼ਣ ਮੁਕਾਬਲੇ ਅਤੇ ਡੀਬੇਟ ਦੇ ਦੌਰਾਨ ਜਿੱਥੇ ਸਾਡੀ ਨੌਜਵਾਨ ਪੀੜ੍ਹੀ ਦੀ ਡੀਬੇਟ ਜਾਂ ਵੀਚਾਰ-ਗੋਸ਼ਟੀ ਕਰ ਸਕਣ ਦੀ Capability ਸਾਮ੍ਹਣੇ ਆਈ ਉੱਥੇ ਉਹਨਾਂ ਦੇ ਰੌਸ਼ਨ-ਦਿਮਾਗ ਹੋਣ ਦਾ ਵੀ ਪਤਾ ਲੱਗਾ।

ਇੱਕ ਸਵਾਲ ਸੀ ਕਿ ‘ਜੇਕਰ ਤੁਹਾਨੂੰ Power ਦੇ ਦਿੱਤੀ ਜਾਏ ਤਾਂ ਤੁਸੀਂ ਸਾਰੀ ਸਿੱਖ ਕੌਮ ਨੂੰ ਬਿਨਾ Violence ਦੇ ਕਿਵੇਂ ਖ਼ਤਮ ਕਰੋਗੇ?’ ਇਹ ਸਵਾਲ ਦੇ ਸਹੀ ਜਵਾਬ ਹੀ ਆਣ ਵਾਲੇ ਖਤਰਿਆਂ ਤੋਂ ਬਚਾ ਸਕਦੇ ਹਨ ਅਤੇ ਇਹ ਜਵਾਬ ਸਾਮ੍ਹਣੇ ਵੀ ਆਏ।

ਦੇਹਧਾਰੀ ਬਾਬੇ ਅਤੇ ਹੋਰ ਗੁਰੂ-ਡੰਮ ਤੋਂ ਬਾਦ ਨਸ਼ੇ ਅਜਿਹੇ ਹਥਿਆਰ ਹਨ, ਜੋ ਕੌਮ ਨੂੰ ਖ਼ਤਮ ਕਰ ਸਕਦੇ ਹਨ। ਇਹ ਸਭ ਪੰਜਾਬ ਵਿੱਚ ਖੁੱਲੇਆਮ ਮਿਲ ਰਹੇ ਹਨ। ਇਸ ਵੀਚਾਰ ਤੇ ਵੀ ਸਾਰੇ ਸਹਿਮਤ ਸਨ ਕਿ ਜੇਕਰ ਬੋਲੀ ਖੋਹ ਲਈ ਜਾਏ, ਤਾਂ ਸਿੱਖ ਕੌਮ ਆਪਣੇ ਆਪ ਹੀ ਖ਼ਤਮ ਹੋ ਜਾਏਗੀ। ਭਾਵੇਂ ਦਸਤਾਰਾਂ ਤੇ ਕਕਾਰ ਤਾਂ ਰਹਿਣਗੇ, ਸ਼ਕਲ-ਸੂਰਤ ਵੀ ਹੋਏਗੀ ਪਰ ਬੋਲੀ ਤੋਂ ਬਿਨਾ ਗੁਰੁ ਨਾਨਕ ਸਾਹਿਬ ਵਾਲੀ ਸਿੱਖੀ ਦੀ Spirit ਨਹੀਂ ਰਹੇਗੀ।

ਇਸੇ ਗੱਲ ਨੂੰ ਆਰਿਆ ਸਮਾਜੀ ਤਾਂ 1875 ਵਿੱਚ ਹੀ ਸਮਝ ਗਏ ਸਨ ਜਦੋਂ ਉਹਨਾਂ ਨੇ ਪੰਜਾਬ ਵਿੱਚ ਆ ਕੇ ਹਿੰਦੀ ਨੂੰ Promote ਕਰਨਾ ਸ਼ੁਰੂ ਕੀਤਾ, ਪਰ ਅਸੀਂ ਅਜ ਵੀ ਨਹੀਂ ਮੰਨ ਰਹੇ। ਸਾਰੇ ਸੰਸਾਰ ਦੇ Scholars ਇਹੀ ਕਹਿ ਰਹੇ ਹਨ ਕਿ ਜੇਕਰ ਤੁਸੀਂ ਬੋਲੀ ਨੂੰ ਭੁਲਾ ਲਿਆ, ਤਾਂ ਆਪ ਵੀ ਜਲਦ ਹੀ ਖ਼ਤਮ ਹੋ ਜਾਉਗੇ ਪਰ ਅਸੀਂ ਫੇਰ ਵੀ ਮਾਂ-ਬੋਲੀ ਪੰਜਾਬੀ ਨੂੰ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ। ਜੇ ਹੁਣ ਵੀ ਨਾ ਜਾਗੇ ਤਾਂ ਫੇਰ ਬਾਬਾ ਕਬੀਰ ਜੀ ਦੇ ਬਚਨ:

ਕਬੀਰ ਮਨੁ ਜਾਨੈ ਸਭ ਬਾਤ, ਜਾਨਤ ਹੀ ਅਉਗਨੁ ਕਰੈ॥
ਕਾਹੇ ਕੀ ਕੁਸਲਾਤ, ਹਾਥਿ ਦੀਪੁ ਕੂਏ ਪਰੈ॥

ਸਾਨੂੰ WARNING ਤਾਂ ਦੇ ਰਹੇ ਹਨ ਪਰ ਅਸੀਂ ਹੀ ਢੀਠ ਬਣਕੇ ਆਪਣੀ ਕਬਰ ਆਪ ਹੀ ਖੋਦੀ ਜਾ ਰਹੇ ਹਾਂ।
ਵਾਹਿਗੁਰੂ ਸੁਮਤਿ ਬਖਸ਼ੇ।


ਪਿਛਲੇ ਲੇਖ ਪੜ੍ਹੋ :

27 Aug 2018 ਕਿਸੇ Layman ਨੂੰ ਸਿੱਖ ਧਰਮ ਬਾਰੇ 1-2 ਮਿੰਟ ਵਿੱਚ ਦੱਸਣਾ ਹੋਵੇ ਤਾਂ ਕੀ ਦੱਸੋਗੇ? : ਮਨਦੀਪ ਸਿੰਘ
26 Aug 2018 ਨੌਜਵਾਨ ਬੱਚਿਆਂ ਵਲੋਂ ਕੀਤੀਆਂ ਗੁਰਮਤਿ ਵੀਚਾਰਾਂ ਦੀ ਲੜੀ ਦੀ ਸ਼ੁਰੁਆਤ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top