Share on Facebook

Main News Page

ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ
-: ਮਨਦੀਪ ਸਿੰਘ 020918

ਪਿਛਲੇ ਲੇਖ ਵਿੱਚ ਸਿਰਫ ਦੇਹਧਾਰੀ ਗੁਰੁ-ਡੰਮ, ਨਸ਼ੇ ਅਤੇ ਮਾਂ-ਬੋਲੀ ਬਾਰੇ ਹੀ ਵੀਚਾਰ ਕੀਤੀ ਗਈ ਸੀ ਕਿ ਕਿਵੇਂ ਇਹ ਹਥਿਆਰ ਵਰਤ ਕੇ ਕਿਸੇ ਕੌਮ ਨੂੰ ਅਸਾਨੀ ਨਾਲ ਖ਼ਤਮ ਕੀਤਾ ਜਾ ਸਕਦਾ ਹੈ। ਪਰ ਗੁਰੁ ਨਾਨਕ ਦੇਵ ਜੀ ਮਹਾਰਾਜ ਇੱਕ ਹੋਰ ਅਹਿਮ ਨੁੱਕਤੇ ਦਾ ਜ਼ਿਕਰ ਕਰਦੇ ਕਹਿੰਦੇ ਹਨ:

ਹਰਣਾ ਬਾਜਾ ਤੈ ਸਿਕਦਾਰਾ ਏਨ੍ਹਾ ਪੜ੍ਹਿਆ ਨਾਉ॥ ਫਾਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥

ਭਾਵ ਕਿ ਕੌਮ ਨੂੰ ਖ਼ਤਮ ਕਰਨ ਵਿੱਚ ਸੁਆਰਥੀ ਆਗੂ ਵੀ ਪੂਰਾ ਯੋਗਦਾਨ ਪਾਉਂਦੇ ਹਨ। ਭਾਈ ਗੁਰਦਾਸ ਜੀ ਅਨੁਸਾਰ:

ਅੰਨ੍ਹਾ ਆਗੂ ਜੇ ਥੀਐ, ਸਭੁ ਸਾਥੁ ਮੁਹਾਵੈ।

ਅਕਲ ਤੋਂ ਅੰਨ੍ਹਾ, ਗਿਆਨਹੀਣ ਆਗੂ ਵੀ ਕੌਮ ਦਾ ਬੇੜਾ ਡੋਬਣ ਵਿੱਚ ਕੋਈ ਕਸਰ ਨਹੀਂ ਰਹਿਣ ਦਿੰਦਾ। 1947 ਦਾ ਦੁਖਾਂਤ ਵੀ ਅਜਿਹੇ ਆਗੂਆਂ ਕਰਕੇ ਹੋਇਆ ਅਤੇ 1984 ਦਾ ਵੀ ਇਹਨਾਂ ਦੀ ਉਪਜ ਸੀ। ਇਸ ਲੇਖ ਵਿੱਚ ਆਪਾਂ 1947 ਬਾਰੇ ਹੀ ਵੀਚਾਰ ਕਰਾਂਗੇ।

ਉੱਘੇ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਦੇ ਅਨੁਸਾਰ ਡਾ. ਮੁਹੰਮਦ ਇਕਬਾਲ ਭਾਵੇਂ ਬੇ-ਈਮਾਨ ਸੀ, ਮੁਸਲਮਾਨ ਹੋ ਕੇ ਸ਼ਰਾਬ ਪੀਂਦਾ ਸੀ, ਸੂਰ ਦਾ ਮਾਸ ਖਾਂਦਾ ਸੀ, ਪਰ ਸੀ ਬਹੁਤ ਸਮਝਦਾਰ। England ਤੇ Germany ਵਿੱਚ teach ਕਰਦਾ ਰਿਹਾ। ਇਤਿਹਾਸ ਦਾ ਚੰਗਾ ਜਾਣੂ ਸੀ ਅਤੇ ਵਾਪਰ ਰਹੀਆਂ ਘਟਨਾਵਾਂ ਨੂੰ ਵੀ ਸਮਝਦਾ ਸੀ, ਇਸੇ ਕਰਕੇ ਹੀ ਜਿਨਾਹ ਅਤੇ ਹੋਰ ਆਗੂਆਂ ਦੇ ਨਾਲ ਮਿਲ ਕੇ, ਬਹੁਤਾ ਖੂਨ ਡੋਲ੍ਹੇ ਬਿਨਾਂ ਹੀ ਪਾਕਿਸਤਾਨ ਬਣਵਾ ਸਕਿਆ। ਇਸਦੇ ਉਲਟ ਸਾਡੇ ਆਗੂ ਬੇਈਮਾਨ, ਨਾਲਾਇਕ ਤੇ ਅਨਪੜ੍ਹ ਸਨ। ਕਾਂਗਰਸ ਦੀ ਫੂਕ ਵਿੱਚ ਆ ਕੇ ਕੌਮ ਦਾ ਉਜਾੜਾ ਕਰਨ ਵਾਲੀਆਂ ਉਹ ਗ਼ਲਤੀਆਂ ਕੀਤੀਆਂ ਜਿਸ ਬਾਰੇ ਕਿਹਾ ਜਾਂਦਾ ਹੈ:

ਲਮਹੋਂ ਨੇ ਖ਼ਤਾ ਕੀ, ਸਦੀਓਂ ਨੇ ਸਜ਼ਾ ਪਾਈ।

ਸ. ਕੁਲਬੀਰ ਸਿੰਘ ਕੌੜਾ ਨੇ ਮਿ. ਡੀ. ਪੈਟਰੀ ਦਾ ਜ਼ਿਕਰ ਕੀਤਾ ਹੈ ਜਿਹੜਾ Intelligence ਦਾ ਮੁਖੀ ਸੀ। ਉਸਨੇ ਸਿੱਖ ਕੌਮ ਦੇ ਨਾਸਮਝ ਲੀਡਰਾਂ ਕਰਕੇ 1911 ਵਿੱਚ ਹੀ ਸਿੱਖ ਧਰਮ ਦੀ ਹੋਣੀ ਬਾਰੇ ਲਿੱਖ ਦਿੱਤਾ ਸੀ, ਜੋ ਕੁੱਝ ਬੁੱਧ ਤੇ ਜੈਨ ਧਰਮ ਨਾਲ ਹੋ ਚੁੱਕਾ ਸੀ। ਸਾਡੇ ਅਨਪੜ੍ਹ ਲੀਡਰ ਤਾਂ ਨਾਅਰੇ ਲਾਣ ਅਤੇ ਮੋਰਚੇ ਲਾਣ ਵਿੱਚ ਹੀ ਲੱਗੇ ਰਹੇ, ਪੜ੍ਹਾਈ-ਲਿਖਾਈ ਨਾਲ ਕਿਸਦਾ ਵਾਸਤਾ?

ਸਿੱਖ ਕੌਮ ਦੀ ਹੋਣੀ ਤਾਂ 1947 ਵਿੱਚ ਹੀ ਤੈਅ ਹੋ ਗਈ ਸੀ ਇਹ ਤਾਂ ਬੱਸ ਗੁਰੁ ਤੇ ਭਰੋਸਾ, ਬਹਾਦਰੀ ਅਤੇ ਮਿਹਨਤੀ ਸੁਭਾਅ ਹੀ ਬਚਾਅ ਕਰੀ ਜਾ ਰਿਹਾ ਸੀ, ਪਰ ਹੁਣ ਪੰਜਾਬ ਵਿੱਚ ਉਹ ਵੀ ਅਲੋਪ ਹੋਈ ਜਾ ਰਿਹਾ ਹੈ। ਕਦੇ 10% ਤੋਂ ਘੱਟ ਹੋ ਕੇ ਵੀ ਅਜ ਦੇ ਪਾਕਿਸਤਾਨ ਤੋਂ ਵੱਧ ਖਿੱਤੇ ਤੇ ਰਾਜ ਕਰ ਚੁੱਕੀ ਕੌਮ ਅਜ ਖੁਦਕੁਸ਼ੀਆਂ 'ਤੇ ਆ ਗਈ ਹੈ।

ਚਲਦਾ...

ਜ਼ਰੂਰੀ ਬੇਨਤੀ: ਇਹ ਲੇਖ ਸਿਰਫ Awareness ਲਿਆਉਣ ਦੇ ਮਕਸਦ ਲਈ ਲਿਖਿਆ ਗਿਆ ਹੈ ਤਾਂ ਕਿ ਰੋਗ ਨੂੰ ਪਛਾਣ ਕੇ ਉਸਦਾ ਇਲਾਜ ਹੋ ਸਕੇ।


ਪਿਛਲੇ ਲੇਖ ਪੜ੍ਹੋ :

29 Aug 18 ਜੇਕਰ ਤੁਹਾਨੂੰ Power ਦੇ ਦਿੱਤੀ ਜਾਏ, ਤਾਂ ਤੁਸੀਂ ਸਾਰੀ ਸਿੱਖ ਕੌਮ ਨੂੰ ਬਿਨਾ Violence ਦੇ ਕਿਵੇਂ ਖ਼ਤਮ ਕਰੋਗੇ ?
27 Aug 2018
ਕਿਸੇ Layman ਨੂੰ ਸਿੱਖ ਧਰਮ ਬਾਰੇ 1-2 ਮਿੰਟ ਵਿੱਚ ਦੱਸਣਾ ਹੋਵੇ ਤਾਂ ਕੀ ਦੱਸੋਗੇ?
26 Aug 2018 ਨੌਜਵਾਨ ਬੱਚਿਆਂ ਵਲੋਂ ਕੀਤੀਆਂ ਗੁਰਮਤਿ ਵੀਚਾਰਾਂ ਦੀ ਲੜੀ ਦੀ ਸ਼ੁਰੁਆਤ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top