Share on Facebook

Main News Page

ਚਮਚਾਗਿਰੀ 'ਪ੍ਰਧਾਨ' ਦੇ ਸਾਲ਼ਿਆਂ ਦੀ

ਝੂਠ ਬੋਲ ਕੇ ਕਹਿ ਦਿਉ ਹੰਸ ਚਿੱਟੇ, ਉਪਮਾ ਕਰੀ ਜਾਵੋ ਕਾਵਾਂ ਕਾਲ਼ਿਆਂ ਦੀ।
ਜੀ-ਹਜੂਰੀਆਂ ਦਾ ਏਹੀ ਧਰਮ ਹੁੰਦੈ, ਜੈ-ਜੈ ਕਾਰ ਕਰਨੀਂ 'ਉਪਰ' ਵਲ਼ਿਆਂ ਦੀ।
ਬੋਲੀ ਕਿੱਦਾਂ ਦੀ ਹੁੰਦੀ ਏ ਪਤਾ ਸਾਨੂੰ, ਚੂਰੀ ਖਾਣ ਵਾਲ਼ੇ ਤੋਤੇ ਪਾਲਿਆਂ ਦੀ।
ਟਿਕਟਾਂ, ਅਹੁਦੇ, ਤਰੱਕੀਆਂ ਲੈਣੀਆਂ ਜੇ, ਚਾਬੀ ਇਹੋ ਹੈ ਸੈਂਕੜੇ ਤਾਲ਼ਿਆਂ ਦੀ।
ਠੇਕਦਾਰੀ ਵੀ ਮਿਲ਼ਦੀ ਏ ਰੇਤ ਵਾਲ਼ੀ, ਸੁੱਕੇ ਪਏ ਦਰਿਆਵਾਂ ਤੇ ਨਾਲ਼ਿਆਂ ਦੀ।
ਚੋਗਾ ਲੈਣ ਲਈ ਕਰੋ ਨਿਸੰਗ ਹੋ ਕੇ, ਚਮਚਾਗਿਰੀ 'ਪ੍ਰਧਾਨ' ਦੇ ਸਾਲ਼ਿਆਂ ਦੀ।

ਤਰਲੋਚਨ ਸਿੰਘ ਦੁਪਾਲਪੁਰ 001-408-903-9952


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top