|
ਜੇ ਸੱਚੀਂ ਪੰਥ
ਸੁਚੇਤ ਹੋਵੇ ਸਾਰਾ, ਕਦੇ ਪਾਖੰਡੀ ਕੋਈ ਕਰੇ ਨਾ ਕਾਰਾ

ਅੱਜ ਪਤੰਗਬਾਜ਼ੀ ਵਾਲੇ ਦਿਨ 'ਤੇ ਵਿਸ਼ੇਸ਼ |
ਆਰ.ਐੱਸ.ਐੱਸ ਨੇ ਪਤੰਗ ਬਣਾਈ, ਬਾਦਲ
ਸਰਕਾਰ ਨੇ ਡੋਰ ਲਵਾਈ,
ਜਥੇਦਾਰਾਂ ਨੇ 'ਕੰਨੀ' ਦਿੱਤੀ, ਸਾਧ ਟੋਲਿਆਂ ਨੇ ਉੱਚੀ ਵਧਾਈ।
ਜਿੱਥੇ ਜਿੱਥੇ ਡੋਰ ਪਵੇ, ਪੰਥ ਦਾ ਕਰਦੀ
ਨੁਕਸਾਨ ਜਾਵੇ,
ਬੋ ਹੋਈ ਜਾਵਣ ਸਿਧਾਂਤ ਸਾਰੇ, ਕੋਈ ਨਾ ਪੰਥਕ ਅੱਗੇ ਆਵੇ।
... ਫਿਰ ਹੋਇਆ ਪੰਥ ਇਕੱਠਾ ਸਾਰਾ,
ਕਹਿੰਦਾ ਕਰਨਾ ਪਊ ਕੋਈ ਕਾਰਾ,
ਮਿਸ਼ਨਰੀ ਕਾਲਜ ਨਾਲ ਸੰਪਰਕ ਕਰਕੇ,
ਧੂੰਦਾ ਰੂਪੀ ਡੋਰ ਮੰਗਵਾਈ,
ਸਪੋਕਸਮੈਨ ਦੀ ਗੁੱਡੀ ਬਣਾ ਕੇ, ਵਿੱਚ ਹਵਾ ਦੇ ਉੱਚੀ ਉਡਾਈ।
ਖਾਲਸਾ ਨਿਊਜ਼, ਗੁਰੂ ਪੰਥ ਕੈਨੇਡਾ ਸੱਭ
ਜਥੇਬੰਦੀਆਂ ਇੱਕਠੀਆਂ ਹੋਈਆਂ,
ਪਈਆਂ ਹੋਈਆਂ ਗੁੰਝਲਾਂ ਪੰਥ ਦੀਆਂ, ਹੋਲੀ ਹੋਲੀ ਫਿਰ ਦੂਰ ਸਭ ਹੋਈਆਂ।
ਕਈ ਪੰਥ ਵਿਰੋਧੀ ਫਿਰ ਬੋ ਅਸੀਂ ਕੀਤੇ,
ਜਥੇਦਾਰ ਸੀ ਫਿਰ ਭਰੇ ਪੀਤੇ,
ਡੋਰ ਦੇ ਉੱਪਰ ਪਬੰਦੀ ਲਵਾਈ, ਆਪਣੀ ਗੁੱਡੀ ਫਟਾਫਟ ਲਾਹੀ (ਉਤਾਰੀ)।
ਜੇ ਸੱਚੀਂ ਪੰਥ ਸੁਚੇਤ ਹੋਵੇ ਸਾਰਾ,
ਕਦੇ ਪਾਖੰਡੀ ਕੋਈ ਕਰੇ ਨਾ ਕਾਰਾ,
ਕਰਕੇ ਸ਼ੇਅਰ ਇਸਨੂੰ ਦੂਰ-ਦੂਰ ਭੇਜੋ,
ਤਾਂ ਕਿ ਸਮਝ ਸਾਰਿਆਂ ਨੂੰ ਆਵੇ,
'ਇਕਵਾਕ' ਕਹਿੰਦਾ ਹਰ ਕੋਈ ਕਾਪੀ ਕਰਕੇ, ਆਪਣੀ ਵਾਲ ਪੋਸਟ ਤੇ ਪਾਵੇ।
ਇਕਵਾਕ ਸਿੰਘ ਪੱਟੀ |