![]() |
Share on Facebook | |
|
ਸੁਰਿੰਦਰ ਕੌਰ ਬਾਦਲ
ਦੇ ਲਿਆਂਦੇ ਭਈਏ ਆਸ਼ੂਤੋਸ਼ ਨੇ, ਬਾਦਲਾਂ ਦੀ ਸ਼ਹਿ ਤੇ ਫਿਰ ਸਿੱਖਾਂ
ਤੇ ਕੀਤਾ ਹਮਲਾ
ਥੋੜੇਂ ਸਮੇਂ ਮਗਰੋਂ ਸਮਾਗਮ ਵਾਲੀ ਥਾਂ ਤੋਂ ਮੁੜ ਕੇ ਹਰਦੇਵ ਸਿੰਘ ਨੇ ਸਿੱਖਾਂ ਨੂੰ ਦੱਸਿਆ ਕਿ ਪੁਲਿਸ ਨੇ ਸਮਾਗਮ ਰੁਕਵਾ ਦਿੱਤਾ ਹੈ ਤੇ ਜੇਕਰ ਤੁਸੀ ਆਪਣੀ ਤਸੱਲੀ ਕਰਨਾ ਚਾਹੁੰਦੇ ਹੋ ਤਾਂ ਕੋਈ ਵੀ 2 ਜਾ ਤਿੰਨ ਸਿੰਘ ਜਾ ਕੇ ਤਸੱਲੀ ਕਰ ਲੈਣ। ਡੀ ਐਸ ਪੀ ਦੇ ਭਰੋਸਾ ਦਿਵਾਉਣ ਤੇ ਪੁਲਿਸ ਫੋਰਸ ਨਾਲ ਤਿੰਨ ਵਿਅਕਤੀ ਭਾਈ ਸੁਖਜਿੰਦਰ ਸਿੰਘ ਝਬਾਲ, ਭਾਈ ਸੁਖਜਿੰਦਰ ਸਿੰਘ ਅਤੇ ਭਾਈ ਜਗਨਪ੍ਰੀਤਮ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਸਮਾਗਮ ਵਾਲੀ ਥਾਂ ਤੇ ਮੁਆਇਨੇ ਲਈ ਚਲੇ ਗਏ। ਪੁਲਿਸ ਤਮਾਸ਼ਾ ਦੇਖਣ ਲਈ ਇੱਕ ਪਾਸੇ ਖੜੀ ਹੋ ਗਈ। ਸਿੱਖਾਂ ਨੂੰ ਦੇਖਦਿਆਂ ਹੀ ਪਹਿਲਾ ਤੋਂ ਵਿਉਂਤ ਬਣਾਈ ਬੈਠੇ ਆਸ਼ੂਤੋਸ਼ ਤੇ 50-50 ਗੁੰਡਿਆਂ ਨੇ ਇਨ੍ਹਾਂ ਤਿੰਨਾਂ ਸਿੱਖਾਂ ਤੇ ਕਾਤਲਾਨਾ ਹਮਲਾ ਕਰ ਦਿੱਤਾ। ਹਸਪਤਾਲ 'ਚ ਗੰਭੀਰ ਹਾਲਤ ਵਿਚ ਜੇਰੇ ਇਲਾਜ ਭਾਈ ਜਗਨਦੀਪ ਸਿੰਘ ਨੇ ਦੱਸਿਆ ਕਿ ਆਸ਼ੂਤੋਸ਼ ਦੇ ਗੁੰਡੇ ਸਮਾਗਮ ਵਾਲੀ ਥਾਂ ਦੇ ਬਾਹਰ ਪਹਿਲਾ ਹੀ ਇਸ ਤਾਗ 'ਚ ਬੈਠੇ ਸਨ। ਉਨ੍ਹਾਂਨੇ ਦਾਤਰਾਂ, ਕ੍ਰਿਪਾਨਾਂ, ਗੰਡਾਸਿਆਂ, ਇੱਟਾਂ ਨਾਲ ਸਾਡੇ ਤੇ ਹਮਲਾ ਕਰ ਦਿੱਤਾ ਅਤੇ ਪੁਲਿਸ ਦੇ ਜਵਾਨ ਪਤਾ ਨਹੀਂ ਕਿੱਧਰ ਗਾਇਬ ਹੋ ਗਏ। ਤਿੰਨ ਸਿੱਖਾਂ ਨੂੰ ਬੇਹੋਸ਼ੀ ਦੀ ਹਾਲਤ 'ਚ ਛੱਡ ਕੇ ਆਸ਼ੂਤੋਸ਼ ਦੇ ਗੁੰਡੇ ਉਥੋਂ ਖਿਸਕ ਗਏ। ਬਾਅਦ ਵਿੱਚ ਇਕ ਜ਼ਖਮੀ ਸਿੱਖ ਨੇ ਮੋਬਾਇਲ ਰਾਹੀਂ ਆਪਣੇ ਸਾਥੀ ਨੂੰ ਸੱਦਿਆ ਜਿਨ੍ਹਾਂਨੇ ਉਨ੍ਹਾਂਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਅਨੁਸਾਰ ਸੁਖਜਿੰਦਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੀ ਥਾਣਾ ਚਾਟੀਵਿੰਡ ਦੇ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਫੱਟੜ ਵਿਅਕਤੀਆਂ ਦੇ ਬਿਆਨ ਲਏ ਜਾ ਰਹੇ ਹਨ ਇਸ ਤੋਂ ਬਾਅਦ ਹੀ ਪੁਲਿਸ ਕੋਈ ਕਾਰਵਾਈ ਕਰੇਗੀ। Source: Punjab Spectrum |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|