Share on Facebook

Main News Page

ਜੋਸ਼ ਦੇ ਨਾਲ ਹੋਸ਼ ਦੀ ਵੀ ਲੋੜ ਹੈ: ਪ੍ਰੋ. ਸਰਬਜੀਤ ਸਿੰਘ ਧੂੰਦਾ

ਔਕਲੈਂਡ (ਗੁਰਿੰਦਰ ਸਿੰਘ ਸ਼ਾਦੀਪੁਰ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਰੱਖਿਆ ਗਿਆ, ਜਿਸ ਵਿੱਚ ਸਭ ਤੋ ਪਹਿਲਾਂ ਰਾਗੀ ਭਾਈ ਗੁਰਵਿੰਦਰ ਸਿੰਘ ਦਦੇਹਰ ਰਾਗੀ ਜੱਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ, ਉਸ ਤੋਂ ਬਾਅਦ ਪੰਜਾਬ ਤੋਂ ਪਹੁੰਚੇ ਪੰਥਕ ਵਿਦਵਾਨ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਜੀਵਨ ‘ਤੇ ਝਾਤ ਪਾਉਂਦਿਆਂ ਹੋਇਆਂ ਦੱਸਿਆ, ਕਿ ਕਿਵੇਂ ਭਾਈ ਲਛਮਣ ਸਿੰਘ ਧੀਰੋਵਾਲ ਅਤੇ ਉਹ੍ਹਨਾਂ ਦੇ ਸਾਥੀ ਸਿੰਘਾਂ ਨੇ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਵਾਏ।

ਪ੍ਰੋ. ਧੂੰਦਾ ਨੇ ਕਿਹਾ, ਅੱਜ ਫਿਰ ਸਾਨੂੰ ਮਹੰਤਾਂ ਦੀ ਸੋਚ ਵਾਲੇ ਪ੍ਰਬੰਧਕਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਵਾੳਣ ਦੀ ਲੋੜ ਹੈ, ਉਨ੍ਹਾਂ ਦੱਸਿਆ ਹੈ, ਬਹੁਤ ਘੱਟ ਅਜਿਹੇ ਗੁਰਦੁਆਰੇ ਹਨ, ਜਿੱਥੇ ਪ੍ਰਚਾਰਕ ਸੱਚ ਬੋਲ ਸਕਦਾ ਹੈ, ਨਹੀਂ ਤੇ ਪ੍ਰਚਾਰਕਾਂ ਨੂੰ ਪ੍ਰਬੰਧਕਾਂ ਵਲੋਂ ਪਹਿਲਾਂ ਹੀ ਹਿਦਾਇਤਾਂ ਦਿੱਤੀਆਂ ਜਾਂਦੀਆਂ ਹਨ, ਕਿਸੇ ਕਰਮ ਕਾਂਡ ਦੇ ਵਿਰੁੱਧ ਨਹੀਂ ਬੋਲਣਾ, ਅਤੇ ਨਸ਼ਿਆਂ ਬਾਰੇ ਨਹੀ ਬੋਲਣਾ ਕਿਉਂਕਿ ਬਹੁਤ ਸਾਰੇ ਪ੍ਰਬੰਧਕ, ਮਹੰਤਾਂ ਦੀ ਤਰ੍ਹਾਂ ਖੁਦ ਨਸ਼ੇ ਕਰਦੇ ਹਨ, ਇਥੋਂ ਤੱਕ ਪਬਲਿਕ ਨੂੰ ਨਸ਼ਾ ਵੰਡ ਕੇ ਵੋਟਾਂ ਦੀ ਰਾਹੀਂ ਪ੍ਰਧਾਨਗੀਆਂ ਮੈਂਬਰੀਆਂ ਲੈਂਦੇ ਹਨ। ਕਈ ਵਾਰੀ ਦੇਖਣ ਵਿੱਚ ਆਇਆ ਹੈ, ਕਿ ਸਾਡੀ ਪ੍ਰਚਾਰਕ ਸ਼੍ਰੇਣੀ ਵੀ ਸਮਝਾਉਤਾਵਾਦੀ ਹੋਕੇ, ਉਨ੍ਹਾਂ ਨਾਲ ਰਲ਼ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਨੂੰ ਸਿਰ ਦੇਣ ਦੀ ਨਹੀਂ, ਸਿਰ ਦੀ ਵਰਤੋਂ ਕਰਨ ਦੀ ਲੋੜ ਹੈ, ਭਾਵ ਕਿ ਅੱਜ ਹਰੇਕ ਸਿੱਖ ਆਪਣੀ ਜਿੰਮੇਵਾਰੀ ਸਮਝਕੇ, ਗੁਰਬਾਣੀ ਦੀ ਵੀਚਾਰ ਕਰਨ ਦੀ ਲੋੜ ਹੈ, ਤਾਂ ਕੇ ਅਸੀਂ ਆਪਣੇ ਜੀਵਨ ਵਿੱਚ ਉਸਾਰੂ ਸੋਚ ਲਿਆ ਸਕੀਏ; ਅਤੇ ਸਾਨੂੰ ਸਾਰਿਆਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ, ਇਕੱਠੇ ਹੋਕੇ ਜੰਗ ਲੜਣ ਦੀ ਲੋੜ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top