Share on Facebook

Main News Page

ਮਾਮਲਾ ਬਾਰਸੀਲੋਨਾ ਦੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ, ਰੱਮਲਾ ਸੈਂਟਰ ਵਿੱਚ ਚਲ੍ਹ ਰਹੇ ਦੋ ਧਿਰਾਂ ਦਰਮਿਆਨ ਤਣਾਅ ਦਾ

ਬਾਰਸੀਲੋਨਾ (28 ਫਰਵਰੀ, ਪੀ.ਐਸ.ਐਨ)- ਪੰਜਾਬ ਸਪੈਕਟ੍ਰਮ ਨੂੰ ਮਿਲੀਆਂ ਕੁਝ ਈਮੇਲਾਂ ਅਨੁਸਾਰ ਸਪੇਨ ਦੇ ਬਾਰਸੀਲੋਨਾ ਸੈਂਟਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਰੱਮਲਾ ਵਿਖੇ ਛੁੱਟੀਆਂ ਕੱਟਣ ਤੋਂ ਬਾਅਦ ਆਏ ਗਰੰਥੀ ਸਿੰਘ ਨੂੰ ਦੁਬਾਰਾ ਸੇਵਾ ਦੇਣ ਦੇ ਮਸਲੇ ਨੂੰ ਲੈ ਕਿ ਬੀਤੇ ਕੁਝ ਹਫ਼ਤਿਆਂ ਤੋਂ ਜੋ ਗੁਰਦੁਆਰਾ ਸਾਹਿਬ 'ਚ ਵਾਦ ਵਿਵਾਦ ਚਲ੍ਹ ਰਿਹਾ ਸੀ ਉਹ ਜਿਉਂ ਦਾ ਤਿਉਂ ਹੈ । ਪਰ ਕਮੇਟੀ ਮੈਂਬਰਾ ਅਨੁਸਾਰ ਉਹ ਖਤਮ ਹੋ ਗਿਆ ਹੈ। ਕੁਝ ਕਮੇਟੀ ਮੈਂਬਰਾਂ ਦਾ ਕਹਿਣਾ ਸੀ ਕਿ ਕਮੇਟੀ ਨੇ ਲਿਖਤੀ ਫੈਸਲਾ ਕਰਕੇ ਗਰੰਥੀ ਸਿੰਘ 6 ਮਹੀਨੇ ਲਈ ਰੱਖਿਆ ਇਸ ਲਈ ਇਨ੍ਹਾਂ ਨੂੰ ਅਜੇ ਨਹੀਂ ਰੱਖ ਸਕਦੇ ਤੇ ਕੁਝ ਕਮੇਟੀ ਮੈਂਬਰਾਂ ਦਾ ਕਹਿਣਾ ਸੀ ਕਿ ਗ੍ਰੰਥੀ ਸਿੰਘ ਨੂੰ ਆਰਜ਼ੀ ਤੌਰ 'ਤੇ ਰੱਖਣ ਬਾਰੇ ਕੋਈ ਲਿਖਤੀ ਫੈਸਲਾ ਨਹੀਂ ਹੋਇਆ।

ਇੱਕ ਧਿਰ ਅਨੁਸਾਰ ਕੁਝ ਸਮਾਂ ਪਹਿਲਾ ਗੁਰਦੁਆਰਾ ਸਾਹਿਬ 'ਚ ਸਕਿਉਰਟੀ ਕੈਮਰੇ ਲਗਾਉਣ ਲਈ ਲਿਖਤੀ ਫ਼ੈਸਲਾ ਹੋਇਆ ਸੀ ਉਸ ਸਮੇਂ ਨਵੇਂ ਗ੍ਰੰਥੀ ਸਿੰਘ ਦੀ ਮਿਆਦ ਬਾਰੇ ਕੁਝ ਨਹੀਂ ਸੀ ਲਿਖਿਆ ਗਿਆ, ਇਹ ਤਾਂ ਇਨ੍ਹਾਂ ਬਾਅਦ 'ਚ ਲਿਖਿਆ ਹੈ। ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਚ ਸੋਨੇ ਦਾ ਸ਼ਤਰ ਚੋਰੀ ਹੋਣ ਦੀਆਂ ਖਬਰਾਂ ਵੀ ਮਿਲਦੀਆਂ ਰਹੀਆਂ ਹਨ। ਉਸ ਤੋਂ ਬਾਅਦ ਸੰਗਤ ਵਿਚੋਂ ਕਿਸੇ ਵਲੋਂ ਕਾਰ ਨਾਲ ਸੰਬੰਧਤ ਵਿਵਾਦਾਂ ਵਾਰੇ ਵੀ ਪੰਜਾਬ ਸਪੈਕਟ੍ਰਮ ਨੂੰ ਫੋਨ ਕੀਤਾ ਗਿਆ, ਸੰਬਧਤ ਵਿਅਕਤੀ ਵਲੋਂ ਕਈ ਹੋਰ ਮਾਮਲਿਆਂ ਬਾਰੇ ਵੀ ਚਾਨਣਾ ਪਾਇਆ ਗਿਆ ਪਰ ਇਸ ਸੰਬੰਧੀ ਪੂਰੀ ਅਤੇ ਢੁਕਵੀਂ ਜਾਣਕਾਰੀ ਖਬਰ ਲਿਖੇ ਜਾਣ ਤੱਕ ਨਹੀਂ ਮਿਲੀ ਸੀ । ਇਸ ਤਰ੍ਹਾਂ ਗੁਰਦੁਆਰਾ ਗੁਰਦਰਸ਼ਨ ਸਾਹਿਬ ਰੱਮਲਾ ਤੋਂ ਨਿੱਤ ਨਵੇਂ ਵਿਵਾਦਾਂ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ 27 ਫਰਵਰੀ ਨੂੰ ਕਮੇਟੀ ਮੈਂਬਰਾਂ ਨੇ ਸਲਾਹ-ਮਸ਼ਵਰਾ ਕਰਕੇ ਦੋਵੇਂ ਗ੍ਰੰਥੀ ਸਿੰਘਾਂ ਨੂੰ ਇਕੱਠਿਆਂ ਦੋ ਮਹੀਨਿਆਂ ਲਈ ਸੇਵਾ ਕਰਨ ਦਾ ਸਟੇਜ ਤੋਂ ਐਲਾਨ ਕੀਤਾ ਉਨ੍ਹਾਂ ਤੋਂ ਬਾਅਦ ਰਾਣਾ ਬਰਾੜ ਜੋ ਸਟੇਜ ਤੋਂ ਅਜੇ ਬੋਲਣ ਹੀ ਲੱਗੇ ਸਨ ਕਿ ਸੰਗਤਾਂ 'ਚ ਕੁਝ ਲੋਕ ਸਟੇਜ ਵਿਚ ਵੱਲ ਵੱਧ ਆਏ ਦੇਖਦੇ ਹੀ ਦੇਖਦੇ ਝਗੜਨ ਲੱਗੇ। ਜਿਸ ਦੇ ਸਿੱਟੇ ਵਜੋਂ ਗੁਰੂ ਘਰ ਲੜਾਈ ਦਾ ਘਰ ਬਣ ਗਿਆ ਅਤੇ ਲੜਾਈ ਦੇ ਡਰ ਵਜੋਂ ਸੰਗਤਾਂ ਵਿਚ ਹਫੜਾ ਦਫੜੀ ਮਚ ਗਈ ਅਤੇ ਕੁਝ ਲੋਕਾਂ ਤੇ ਸੱਟ ਚੋਟ ਲੱਗਣ ਦਾ ਸਮਾਚਾਰ ਵੀ ਪ੍ਰਾਪਤ ਹੋਈਆ ਹੈ। ਉਧਰ ਕਮੇਟੀ ਨੇ ਦਾਅਵਾ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਮੌਕੇ 'ਤੇ ਮੌਜੂਦ ਕੁਝ ਸੂਝਵਾਨ ਸੱਜਣਾਂ ਨੇ ਝਗੜੇ ਨੂੰ ਹੱਲ ਕਰਨ ਲਈ ਸਾਰਿਆਂ ਨੂੰ ਦੁਬਾਰਾ ਬਿਠਾ ਕੇ ਸੱਮਸਿਆ ਹਲ੍ਹ ਕਰਨ ਦੀ ਕੌਸ਼ਿਸ਼ ਕੀਤੀ ਅਤੇ ਵਿਚਾਰ ਵਟਾਂਦਰਾ ਕਰਨ ਨੂੰ ਕਿਹਾ, ਵਿਚਾਰ ਸੁਣਨ ਤੋਂ ਬਾਅਦ ਸੂਝਵਾਨ ਸੱਜਣਾਂ ਨੇ ਕਮੇਟੀ 'ਚ ਆਪਸੀ ਤਾਲਮੇਲ ਦੀ ਘਾਟ ਤੇ ਗ੍ਰੰਥੀ ਸਿੰਘ ਦੇ ਰੱਖਣ ਨੂੰ ਲੈ ਕੇ ਵਿਵਾਦ ਕਾਰਨ ਗੁਰਦੁਆਰਾ ਸਾਹਿਬ 'ਚ ਤਣਾਅ ਨੂੰ ਵੇਖਦੇ ਹੋਏ ਗੁਰੂ ਘਰ ਕਮੇਟੀ ਨੂੰ ਭੰਗ ਕਰਨ 'ਤੇ ਦੋਵੇਂ ਗ੍ਰੰਥੀ ਸਿੰਘਾਂ ਨੂੰ ਸੇਵਾ ਮੁਕਤ ਕਰਨ ਦਾ ਸੁਝਾਅ ਦਿੱਤਾ ਜੋ ਸੰਗਤਾਂ ਨੇ ਸਵੀਕਾਰ ਕਰ ਲਿਆ ਤੇ ਨਾਲ ਹੀ ਨਵੇਂ ਸਥਾਈ ਤੌਰ 'ਤੇ ਗ੍ਰੰਥੀ ਸਿੰਘ ਨੂੰ ਰੱਖਣ ਤੱਕ ਆਰਜ਼ੀ ਤੌਰ 'ਤੇ ਇਕ ਮਹੀਨੇ ਲਈ ਹੋਰ ਗ੍ਰੰਥੀ ਸਿੰਘ ਨੂੰ ਰੱਖਿਆ ਗਿਆ। ਪੰਜਾਬ ਸਪੈਕਟ੍ਰਮ ਵਲੋਂ ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਫੋਨ ਕੀਤਾ ਗਿਆ, ਅਤੇ ਕਿਸੇ ਵੀ ਕਮੇਟੀ ਮੈਂਬਰ ਨਾਲ ਗੱਲਬਾਤ ਕਰਾਉਣ ਲਈ ਕਿਹਾ ਗਿਆ ਪਰ ਕਿਹਾ ਗਿਆ ਕੋਈ ਕਮੇਟੀ ਮੈਂਬਰ ਦਾ ਗੁਰਦੁਆਰਾਸਾਹਿਬ ਵਿਚ ਹਾਜ਼ਰ ਨਹੀਂ ਹੈ ਅਤੇ ਇੱਕ ਸੇਵਾਦਾਰ ਸ. ਤਰਸੇਮ ਸਿੰਘ ਵਲੋਂ ਕੋਈ ਢੁੱਕਵੀਂ ਜਾਣਕਾਰ ਨਹੀਂ ਮਿਲੀ। ਗੁਰਦੁਆਰਾ ਸਾਹਿਬ ਸਥਿਤ ਵਿਅਕਤੀਆਂ ਅਤੇ ਸ. ਤਰਸੇਮ ਸਿੰਘ ਨਾਮਕ ਵਿਅਕਤੀ ਨੇ ਇਸ ਗਲ੍ਹ ਨੂੰ ਮੰਨਿਆ ਕਿ ਲੜਾਈ ਝਗੜਾ ਹੋਇਆ ਸੀ। ਇਸ ਸੰਬੰਧੀ ਉਨ੍ਹਾਂ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਇਸ ਉਪਰੰਤ ਇਸ ਖਬਰ ਸੰਬੰਧੀ ਜਦੋਂ ਪੰਜਾਬ ਸਪੈਕਟ੍ਰਮ ਵਲੋਂ ਗੁਰਦੁਆਰਾ ਸਾਹਿਬ ਵਿਖੇ ਉਸ ਦਿਨ ਹਾਜ਼ਰ ਕੁਝ ਲੋਕਾਂ ਨਾਲ ਵਾਰਤਾਲਾਬ ਕੀਤੀ ਗਈ, ਤਾਂ ਉਨ੍ਹਾਂ ਨੇ ਉਪਰੋਕਤ ਸਾਰੀ ਘਟਨਾ ਬਾਰੇ ਬਿਆਨ ਕੀਤਾ। ਅਜੇ ਤੱਕ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਪੰਜਾਬ ਸਪੈਕਟ੍ਰਮ ਨੂੰ ਲਿਖਤੀ ਰੂਪ ਵਿਚ ਕੋਈ ਸੱਪਸ਼ਟੀਕਰਨ ਨਹੀਂ ਦਿੱਤਾ ਗਿਆ ਅਤੇ ਨਾਂ ਹੀ ਉਪਰੋਕਤ ਵਿਵਾਦਾਂ ਦਾ ਖੰਡਨ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਗੁਰਦੁਆਰਾ ਕਮੇਟੀ ਦੇ ਮੈਂਬਰ ਸ. ਬਲਵਿੰਦਰ ਸਿੰਘ ਸ਼ਿੰਦਾ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰਦੁਆਰਾ ਕਮੇਟੀ ਦਾ ਮੈਂਬਰ ਹੋਣ ਦਾ ਦਾਅਵਾ ਕੀਤਾ ਨੇ ਪੰਜਾਬ ਸਪੈਕਟ੍ਰਮ ਨੂੰ 664762560 ਤੋਂ ਫੋਨ ਕਰਕੇ ਜਾਣਕਾਰੀ ਦਿੱਤੀ ਜਿਸ ਤੋਂ ਇਹ ਸੱਪਸ਼ਟ ਹੋ ਗਿਆ ਕਿ ਜੋ ਹਰਨਾਮ ਸਿੰਘ ਖਾਲਸਾ ਨਾਮਕ ਵਿਅਕਤੀ ਵਲੋਂ ਈਮੇਲ ਭੇਜੀ ਗਈ ਹੈ ਉਹ ਬਿੱਲਕੁੱਲ ਸੱਚ ਹੇ।ਇਸ ਸੰਬੰਧੀ ਪੰਜਾਬ ਸਪੈਕਟ੍ਰਮ ਵਲੋਂ ਸ. ਅਜੀਤ ਸਿੰਘ ਪੁਰੇਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਗਲ੍ਹ ਕਰਨ ਵਿਚ ਸਫਲਤਾ ਨਹੀਂ ਮਿਲੀ।ਇੱਕ ਵਾਰ ਫਿਰ ਗੁਰਦੁਆਰਾ ਸਾਹਿਬ ਫੋਨ ਕਰਕੇ ਉੱਥੇ ਸਥਿਤ ਵਿਅਕਤੀਆਂ ਤੋਂ ਇਸ ਵਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਵਲੋਂ ਕੋਈ ਵੀ ਤੱਸਲੀਬਖਸ਼ ਉੱਤਰ ਨਾਂ ਦਿੱਤਾ ਗਿਆ ਅਤੇ ਨਾਂ ਹੀ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਗਈ।ਖਬਰ ਲਿਖੇ ਜਾਣ ਤੱਕ ਵਾਰ ਵਾਰ ਕਮੇਟੀ ਮੈਂਬਰਾਂ ਅਤੇ ਗੁਰਦੁਆਰਾ ਸਾਹਿਬ ਸਥਿਤ ਵਿਅਕਤੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਕਿਸੇ ਵਲੋਂ ਨਾਂ ਤੇ ਗੁਰਦੁਆਰਾ ਸਾਹਿਬ ਹੋਈ ਲੜਾਈ ਦਾ ਖੰਡਨ ਕੀਤਾ ਗਿਆ ਅਤੇ ਨਾਂ ਹੀ ਵਾਰ ਵਾਰ ਪੁੱਛੇ ਜਾਣ ਤੇ ਵੀ ਇਸ ਘਟਨਾ ਸੰਬੰਧੀ ਵਧੇਰੇ ਜਾਣਕਾਰੀ ਦਿੱਤੀ ਗਈ।

ਬਾਰਸੀਲੋਨਾ ਨਾਲ ਸੰਬੰਧਤ ਕੁਝ ਹੋਰ ਵਿਅਕਤੀਆਂ ਜਿਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਅਪੀਲ ਕੀਤੀ, ਪੰਜਾਬ ਸਪੈਕਟ੍ਰਮ ਨੂੰ ਈਮੇਲ ਭੇਜਣ ਵਾਲੇ ਸ.ਹਰਨਾਮ ਸਿੰਘ ਖਾਲਸਾ ਅਤੇ ਗੁਰਦੁਆਰਾ ਸਾਹਿਬ ਕਮੇਟੀ ਦਾ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ ਸ. ਬਲਵਿੰਦਰ ਸਿੰਘ ਛਿੰਦਾ ਨੇ ਇਹ ਦਾਅਵਾ ਕੀਤਾ ਕਿ ਗੁਰਦੁਆਰਾ ਸਾਹਿਬ ਵਿਚ ਲੜਾਈ ਦਾ ਮਾਹੌਲ ਪੈਦਾ ਹੋਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਸੰਗਤਾ ਨੂੰ ਮਜ਼ਬੂਰਨ ਬਿਨ੍ਹਾਂ ਪ੍ਰਸ਼ਾਦ ਲਿਆਂ ਅਤੇ ਲੰਗਰ ਛਕਿਆ ਗੁਰੂ ਘਰ ਵਿਚੋਂ ਜਾਣਾ ਪਿਆ। ਉਪਰੋਕਤ ਵਿਅਕਤੀਆਂ ਨੇ ਇਹ ਖੁਲਾਸਾ ਵੀ ਕੀਤਾ ਕਿ ਲੜਾਈ ਦੇ ਇਸ ਮਾਹੌਲ ਵਿਚ ਡਾਂਗਾ ਕਿਰਪਾਨਾ ਵੀ ਚਾਲੀਆਂ ਅਤੇ ਇਸ ਕਾਰਨ ਮਚੀ ਹਫੜਾ ਦਫੜੀ ਕਾਰਨ ਕੁਝ ਲੋਕਾਂ ਦੇ ਸੱਟਾਂ ਚੋਟਾਂ ਵੀ ਲੱਗੀਆਂ।ਇਥੋਂ ਤੱਕ ਕੇ ਸ. ਬਲਵਿੰਦਰ ਸਿੰਘ ਸ਼ਿੰਦਾ ਵਲੋਂ ਗ੍ਰੰਥੀ ਸਿੰਘ ਬਾਬਾ ਗੁਰਮੀਤ ਸਿੰਘ ਬਾਰੇ ਹੋਰ ਵੀ ਸਵਾਲ ਉਠਾਏ ਹਨ। ਸ. ਬਲਵਿੰਦਰ ਸਿੰਘ ਨੇ ਰਸੀਦਾਂ ਦੀ ਚੋਰੀ ਬਾਰੇ ਵੀ ਅਹਿਮ ਖੁਲਾਸੇ ਕੀਤੇ ਹਨ। ਇਸ ਨਾਲ ਸੰਬੰਧਤ ਵਧੇਰੇ ਜਾਣਕਾਰੀ ਸੱਚ ਜਾਂ ਝੂਠ ਦਾ ਖੁਲਾਸਾ ਸੰਬੰਧਤ ਵਿਅਕਤੀ ਜਾਂ ਕਮੇਟੀ ਦੋਵੇਂ ਧਿਰਾਂ ਹੀ ਕਰ ਸਕਦੀਆਂ ਹਨ ਅਤੇ ਇੱਕ ਵਾਰ ਫਿਰ ਦੂਜੀ ਧਿਰ ਨੂੰ ਆਪਣਾ ਪੱਖ ਪੇਸ਼ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਖਬਰ ਲਿਖੇ ਜਾਣ ਤੱਕ ਦੂਜੀ ਧਿਰ ਨੇ ਇਸ ਸੰਬੰਧੀ ਵਾਰ ਵਾਰ ਸੰਪਰਕ ਕਰਨ ਤੇ ਵੀ ਕੋਈ ਜਵਾਬ ਨਹੀਂ ਦਿੱਤਾ।

ਨੋਟ- ਵਰਣਨਯੋਗ ਹੈ ਕਿ ਯੂਰਪ ਦੀਆਂ ਸੰਗਤਾ ਜਾਗਰੂਕ ਹੋ ਚੁੱਕੀਆਂ ਹਨ ਅਤੇ ਯੂਰਪ, ਬਾਰਸੀਲੋਨਾ ਦੇ ਹੋਰ ਗੁਰਦੁਆਰਿਆਂ ਅਤੇ ਸਪੇਨ ਦੇ ਕੁਝ ਹੋਰ ਸ਼ਹਿਰਾਂ ਵਿਚ ਸਥਿਤ ਗੁਰਦਆਰਿਆਂ ਤੋਂ ਫੇਸਬੁੱਕ, ਫੌਨ, ਈਮੇਲ ਅਤੇ ਫੈਕਸ ਮਾਧਿਅਮ ਰਾਂਹੀ ਕਿਸੇ ਨਾ ਕਿਸੇ ਤਰੀਕੇ ਨਾਲ ਮੀਡੀਆ ਤੱਕ ਪਹੁੰਚਣ ਦੀ ਕੋਸ਼ਿਸ਼ ਜ਼ਾਰੀ ਰਹਿੰਦੀ ਹੈ। ਇੱਥੇ ਸੰਗਤਾਂ ਨੂੰ ਅਪੀਲ ਕੀਤਾ ਜਾਂਦੀ ਹੈ ਕਿ ਪੰਜਾਬ ਸਪੈਕਟ੍ਰਮ ਆਪ ਜੀ ਦੀ ਸੇਵਾ ਵਿਚ ਹਮੇਸ਼ਾਂ ਹਾਜ਼ਿਰ ਹੈ ਅਤੇ ਇਸ ਤਰ੍ਹਾਂ ਦੀਆਂ ਖਬਰਾਂ ਪੂਰੀ ਜਾਣਕਾਰੀ ਦੇ ਨਾਲ ਨਾਲ ਸਬੂਤਾਂ ਸਮੇਤ ਭੇਜੀਆਂ ਜਾਣ। ਜਿਵੇਂ ਕਿ ਹਰਨਾਮ ਸਿੰਘ ਖਾਲਸਾ ਫੋਨ 632149269 ਵਲੋਂ ਭੇਜੀ ਈਮੇਲ ਪੂਰੀ ਤਰ੍ਹਾਂ ਅਸੀਂ ਨਹੀਂ ਲੱਗਾ ਸਕੇ ਕਿਉਂਕਿ ਗੁਰਦੁਆਰਾ ਸਾਹਿਬ ਫੋਨ ਕਰਨ ਤੇ ਕੁਝ ਵਿਅਕਤੀਆਂ ਨੇ ਕਿਹਾ ਕਿ ਅਜਿਹੀਆਂ ਛੋਟੀਆਂ ਮੋਟੀਆਂ ਗਲ੍ਹਾਂ ਗੁਰੂ ਘਰਾਂ ਵਿਚ ਹੁੰਦੀਆਂ ਹੀ ਰਹਿੰਦੀਆਂ ਹਨ ਭਾਵੇਂ ਕਿ ਉਨ੍ਹਾਂ ਵਲੋਂ ਉਪਰੋਕਤ ਘਟਨਾ ਦਾ ਖੰਡਨ ਨਹੀਂ ਕੀਤਾ ਗਿਆ। ਇਸ ਕਰਕੇ ਅਸੀਂ ਇਸ ਗਲ੍ਹ ਨੂੰ ਸੱਪਸ਼ੱਟ ਨਹੀਂ ਕਰ ਸਕਦੇ ਕਿ ਇਹ ਗਲ੍ਹ ਵੱਡੀ ਸੀ ਜਾਂ ਛੋਟੀ। ਪਰ ਜਿਵੇਂ ਕਿ ਸ. ਹਰਨਾਮ ਸਿੰਘ ਖਾਲਸਾ ਅਤੇ ਸ. ਬਲਵਿੰਦਰ ਸਿੰਘ ਖਾਲਸਾ ਦੇ ਦੱਸਣ ਅਨੁਸਾਰ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਅਤੇ ਜੇ ਗੁਰੂ ਸਾਹਿਬ ਦੀ ਬੇਅਦਬੀ ਗੁਰੂ ਘਰਾਂ ਵਿਚ ਹੋਣ ਵਾਲੀ ਛੋਟੀ ਘਟਨਾ ਸਮਝੀ ਜਾਂਦੀ ਹੈ ਤਾਂ ਅੱਜ ਲੋੜ ਹੈ ਕਿ ਸਿੱਖ ਸੰਗਤਾਂ ਨੂੰ ਜਾਗਰੂਕ ਹੋਣ ਦੀ। ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਅਜਿਹੀਆਂ ਖਬਰਾਂ, ਫੋਟੋ ਅਤੇ ਵੀਡੀਓ ਦੇ ਨਾਲ ਭੇਜਣ।ਪੰਜਾਬ ਸਪੈਕਟ੍ਰਮ ਵਲੋਂ ਕੁਝ ਹੋਰ ਸਰੋਤਾਂ ਤੋਂ ਵੀ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗੁਰਦੁਆਰਾ ਰੱਮਲਾ ਬਾਰਸੀਲੋਨਾ ਵਿਖੇ ਵਾਪਰੀ ਇਸ ਘਟਨਾ ਸੰਬੰਧੀ ਜਾਣਕਾਰੀ ਮਿਲੀ ਹੈ।ਗੁਰਦੁਆਰਾ ਸਾਹਿਬ ਕਮੇਟੀ ਨੂੰ ਅਪੀਲ ਹੈ ਕਿ ਜੇ ਬਲਵਿੰਦਰ ਸਿੰਘ ਸ਼ਿੰਦਾ 664762560 ਅਤੇ ਸ. ਹਰਨਾਮ ਸਿੰਘ ਖਾਲਸਾ 632149269 ਵਲੋਂ ਦਿੱਤੀ ਲਿਖਤੀ ਅਤੇ ਫੋਨ ਤੇ ਜਾਣਕਾਰੀ ਵਿਚ ਕੋਈ ਪੱਖ ਗਲਤ ਜਾਂ ਅਧੂਰਾ ਹੈ ਤਾਂ ਦੂਸਰੀ ਧਿਰ ਆਪਣਾ ਪੱਖ਼ ਪੇਸ਼ ਕਰਨ ਲਈ ਲਿਖਤੀ ਰੂਪ ਵਿਚ ਸੱਪਸ਼ਟੀਕਰਨ ਭੇਜ ਸਕਦੀ ਹੈ। ਇੱਥੇ ਇਹ ਗਲ੍ਹ ਸਪੱਸ਼ਟ ਕੀਤੀ ਜਾਂਦੀ ਹੈ ਕਿ ਦੂਸਰੀ ਧਿਰ ਅਤੇ ਬਾਰ ਬਾਰ ਗੁਰਦੁਆਰਾ ਸਾਹਿਬ ਸਥਿਤ ਵਿਅਕਤੀਆਂ ਅਤੇ ਕਮੇਟੀ ਨਾਲ ਸੰਬੰਧਤ ਵਿਅਕਤੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਕਿਸੇ ਨੇ ਇਸ ਬਾਰੇ ਢੁਕਵੀਂ ਜਾਣਕਾਰੀ ਨਹੀਂ ਦਿੱਤੀ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top