Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਗੁਰਦੁਆਰਾ ਸਿੱਖ ਸੈਂਟਰ ਸੇਲਮਾ 'ਚ ਸ਼ਾਮ ਦੇ ਦੀਵਾਨ 'ਚ ਕੀਰਤਨ ਕੀਤਾ

ਗੁਰਦੁਆਰਾ ਸਿੰਘ ਸਭਾ ਫਰੈਜ਼ਨੋ 'ਚ ਕੀਰਤਨ ਕਰਨ ਤੋਂ ਬਾਅਦ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ 05 ਮਾਰਚ 2011 ਨੂੰ ਗੁਰਦੁਆਰਾ ਸਿੱਖ ਸੈਂਟਰ ਸੇਲਮਾ 'ਚ ਸ਼ਾਮ ਦੇ ਦੀਵਾਨ 'ਚ  ਕੀਰਤਨ ਕੀਤਾ। ਉਹਨਾਂ ਨੇ

ਮਃ ੧ ॥ ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥ ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥ ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥ {ਪੰਨਾ 953}

ਸ਼ਬਦ ਦਾ ਗਾਇਨ ਕੀਤਾ।  ਉਨ੍ਹਾਂ ਕਿਹਾ ਕਿ ਮਤ ਬਦਲ ਜਾਏ, ਤਾਂ ਮਨ ਬਦਲ ਜਾਂਦਾ ਹੈ। ਮਨ ਦੇ ਆਧਾਰਿਤ ਕਰਮ ਸ਼ੁਰੂ ਹੋ ਗਏ ਹਨ, ਮਨ ਨੂੰ ਜਨਮ ਦਿੰਦੀ ਹੈ ਮਤਿ, ਇਸ ਲਈ ਮਤਿ ਦੀ ਬਹੁਤ ਜ਼ਰੂਰਤ ਹੈ, ਸਹੀ ਸਿੱਖਿਆ ਦੀ ਲੋੜ ਹੈ, ਕਰਮਾਂ ਦੇ ਆਧਾਰਿਤ ਜੀਵਨ ਹੈ। ਪਰ ਕਰਮਾਂ ਦਾ ਆਰੰਭ ਸਿਖਿਆ ਹੈ, ਸਿੱਖਿਆ ਦੇਣ ਵਾਲਾ ਗੁਰੂ ਹੈ, ਇਸ ਲਈ ਸਿਖਿਆ ਜ਼ਰੂਰੀ ਹੈ, ਕਿਹੋ ਜਿਹੀ ਸਿਖਿਆ ਚਾਹੁੰਦਾ ਹੈਂ, ਕਿਹੋ ਜਿਹਾ ਗੁਰੂ ਚਾਹੀਦਾ ਹੈ।  ਗੁਰੂਦੁਆਰੇ ਸਿੱਖ, ਸਿਖਿਆ ਲੈਣ ਆਉਂਦਾ ਹੈ, ਇੰਜੀਨੀਅਰ ਵੀ ਆਉਂਦਾ ਹੈ, ਡਾਕਟਰ ਵੀ ਆਉਂਦਾ ਹੈ, ਪਰ ਉਹ ਸਿੱਖ ਬਣਨ ਆਉਂਦੇ ਨੇ।

ਸਿੱਖ ਦੇ ਘਰ ਜਨਮ ਲੈਣ ਨਾਲ ਕੋਈ ਸਿੱਖ ਨਹੀਂ, ਸਿੱਖੀ ਵੀ ਪੜ੍ਹਨੀ ਪਵੇਗੀ, ਸਿੱਖੀ ਨੂੰ ਪੜਨ ਲਈ ਗੁਰੂ ਦੀ ਜ਼ਰੂਰਤ ਹੈ।  ਗੁਰੂਆਂ ਦੇ ਬੜੇ ਰੂਪ ਪੈਦਾ ਹੋ ਗਏ, ਸਿੱਖ ਨੂੰ ਪਛਾਣ ਕਰਨੀ ਪਵੇਗੀ, ਜੋ ਮੰਗ ਕਰਦੇ ਹਨ ਕਿ ਸਿੱਖ, ਗੁਰੂ ਦੀ ਗੱਲ ਮੰਨੇ।  ਝਗੜਾ ੳਦੋਂ ਸ਼ੁਰੂ ਹੋਵੇਗਾ, ਜਦੋਂ ਇੱਕ ਥਾਂ ਤੇ ਦੋ ਬਿਠਾ ਦਿਤੇ ਜਾਣ, ਜਦੋਂ ਦੋਵਾਂ ਦੇ ਵੀਚਾਰ ਨਾ ਰਲ਼ਦੇ ਹੋਣ। ਗੁਰੂ ਝਗੜਾ ਨਹੀਂ ਚਾਹੁੰਦਾ ਪੰਥ 'ਚ, ਅਮ੍ਰਿੰਤ ਛਕਾ ਵੀ ਪਿਆਰੇ ਪੈਦਾ ਕੀਤੇ। ਪਰ ਅਸੀਂ ਗੁਰੂ ਦੀ ਮਤਿ ਨੂੰ ਛੱਡ ਆਪਣੇ ਮਨ ਦੇ ਪਿਛੇ ਲੱਗ ਇਕ ਹੋਰ ਗੁਰੂ ਬਣਾ ਲਿਆ ਅਤੇ ਇਹ ਹੀ ਝਗੜੇ ਦਾ ਕਾਰਣ ਬਣ ਰਿਹਾ ਹੈ। ਜੇ ਝਗੜੇ ਤੋਂ ਬਚਣਾ ਹੈ ਤਾਂ ਇੱਕੋ ਇੱਕ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਤ ਨੂੰ ਗ੍ਰਹਿਣ ਕਰੋ।

ਉਨ੍ਹਾਂ ਕਿਹਾ ਕਿ ਆਪਣੇ ਭਵਿਖ ਨੂੰ ਬਚਾਉਣ ਲਈ, ਨਿਚੋੜ ਕਢੋ, ਪੜਚੋਲ ਕਰੋ, ਦੋਵਾਂ ਨੂੰ ਪੜੋ, ਇਹ ਲੋਕ ਚਾਹੁੰਦੇ ਨੇ ਕਿ ਲੋਕ ਸਮਝਣ ਨਾ, ਕੇਵਲ ਸਾਡੇ ਆਖੇ ਲੱਗ ਜਾਣ। ਸਨੂੰ ਚਾਹੀਦਾ ਹੈ ਕਿ ਸਾਡੀ ਬੱਚੀਆਂ ਨੂੰ ਮਾਨ ਸਨਮਾਨ ਮਿਲੇ, ਭਰੀ ਸਭਾ 'ਚ ਪੜ੍ਹ ਸਕਣ, ਸੁੱਚਜਾ ਜੀਵਨ ਸਿਰਫ ਗੁਰੂ ਦੇ ਸਕਦਾ, ਇਹ ਫੈਸਲਾ ਤੁਸੀਂ ਕਰਨਾ ਹੈ, ਸਿਖਿਆ ਸਹੀ ਕਬੂਲ ਕਰੀ, ਨਹੀਂ ਤਾਂ ਕਰਮ ਬਰਬਾਦ ਹੋ ਜਾਣਗੇ, ਆਚਰਣ ਤੇ ਜੀਵਨ ਉਚਾ ਚੁੱਕਣ ਲਈ ਗੁਰੂ ਸਾਹਿਬ ਕਹਿੰਦੇ ਨੇ

ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥....

ਬੀਬੀ ਹਰਸਿਮਰਤ ਕੌਰ ਖਾਲਸਾ "ਦੁਖ ਭੰਜਨ ਤੇਰਾ ਨਾਮ..." ਸ਼ਬਦ ਦਾ ਗਾਇਨ ਕੀਤਾ। ਬੀਬੀ ਹਰਸਿਮਰਤ ਕੌਰ ਖਾਲਸਾ ਨੇ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਸਾਨੂੰ ਮੁਸਕਾਨ ਦੇਣ ਆਏ ਨੇ, ਪਰ ਕੁੱਝ ਕੁਕਰ ਭੌਂਕਦੇ ਨੇ, ਭੌਂਕਣ ਦਿਓ, ਬਾਹਰ ਭੌਂਕਦੇ ਪਏ ਨੇ, ਪਰ ਸਾਨੂੰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਣਾ ਹੈ।

ਅਖੰਡ ਕੀਰਤਨੀ ਜੱਥੇ ਦੀ ਇਕ ਬੀਬੀ ਨੇ ਪ੍ਰੋ. ਦਰਸ਼ਨ ਸਿੰਘ ਜੀ ਦੀ 1984 ਦੌਰਾਨ ਦੌਰਾਨ ਕੀਤੀ ਗਈ ਸੇਵਾ ਦੀ ਸ਼ਲਾਘਾ ਕੀਤੀ, ਉਨ੍ਹਾਂ ਕਿਹਾ ਕਿ ਭਾਈ ਜੋਗਿੰਦਰ ਸਿੰਘ ਤਲਵਾੜਾ ਸਾਹਿਬ ਨੇ ਵੀ ਸਨਮਾਨਿਆ ਸੀ। ਜ ਸਾਨੂੰ ਕੋਈ ਗਲਤਫਹਿਮੀ ਹੈ ਤਾਂ ਸਾਨੂੰ ਉਨ੍ਹਾਂ ਨਾਲ ਬੈਠ ਕੇ ਗੱਲ ਸੁਲਝਾਉਣੀ ਚਾਹੀ ਦੀ ਹੈ ਨਾਕਿ, ਝਗੜੇ ਕਰਕੇ ਸਿੱਖਾਂ 'ਚ ਫੁੱਟ ਪਾਉਣੀ ਚਾਹੀਦੀ ਹੈ। ਸਾਨੂੰ ਧੜੇਬੰਦੀਆਂ ਤੋਂ ਉਪਰ ਉਠ ਕੇ ਕੰਮ ਕਰਨਾ ਚਾਹੀਦਾ ਹੈ।

ਸ੍ਰ. ਬੱਚਿਤਰ ਸਿੰਘ ਨੇ ਕਿਹਾ ਕਿ ਬੋਤਾ ਸਿੰਘ ਗਰਜਾ ਸਿੰਘ ਵਾਂਗ ਪਿੱਠਾਂ ਜੋੜ ਲਵੋ, ਇੱਕਠੇ ਹੋਵੋ।

ਸ੍ਰ. ਗੁਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਜਾਗਰੂਕ ਹੋਣ ਦਾ ਹੋਕਾ ਦਿੱਤਾ, ਸੇਲਮਾ ਵੈਲੀ ਜਾਗਰੂਕ ਹੋਵੇ, ਗਿਆਨੀ ਗੁਰਮੁਖ ਸਿੰਘ ਨੂੰ ਵੀ ਉਸੀ ਤਰ੍ਹਾਂ  ਅਖੌਤੀ ਜਥੇਦਾਰਾਂ ਨੇ ਛੇਕਿਆ ਸੀ, ਪਰ 1995 ਵਿੱਚ ਵਾਪਿਸ ਲਿਆ, ੳਹੀ ਗੱਲ ਫਿਰ ਦੁਹਰਾ ਹੋ ਰਿਹਾ ਹੈ।

ਨਿੱਝਰ ਜੀ ਨੇ ਇਹ ਕਿਹਾ ਕਿ ਜਿਹੜੇ ਕਹਿੰਦੇ ਨੇ ਅਤੇ ਜਿਹੜੇ ਬਾਹਰ ਰੌਲ਼ਾ ਪਾ ਰਹੇ ਨੇ, ਇਹ ਦਸਮ ਗ੍ਰੰਥ ਦਾ ਪ੍ਰੋਗ੍ਰਾਮ ਆਪਣੇ ਘਰ ਰੱਖਣ, ਅਸੀਂ ਵੀ ਆਵਾਂਗੇ, ਆਪਣੀਆਂ ਧੀਆਂ - ਭੈਣਾਂ ਨੂੰ ਬੁਲਾ ਲੈਣ, ਦਸਮ ਗ੍ਰੰਥ ਦੀ ਕਥਾ ਕਰਵਾਉਣ, ਜੇ ਇਨ੍ਹਾਂ ਦੀਆਂ ਧੀਆਂ - ਭੈਣਾਂ ਕਹਿ ਦੇਣ ਕੀ ਇਹ ਕਥਾ ਬਹੁਤ ਚੰਗੀ ਹੈ, ਅਸੀਂ ਵੀ ਦਸਮ ਗ੍ਰੰਥ ਨੂੰ ਮੰਨ ਲਵਾਂਗੇ।

ਅੰਤ 'ਚ ਸੰਗਤਾਂ ਅਤੇ ਪ੍ਰਬੰਧਕਾਂ ਵਲੋਂ ਪ੍ਰੋ. ਦਰਸ਼ਨ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

  ਬੀਬੀ ਹਰਸਿਮਰਤ ਕੌਰ ਖਾਲਸਾ
ਅਖੰਡ ਕੀਰਤਨੀ ਜੱਥੇ ਦੀ ਇਕ ਬੀਬੀ ਸ੍ਰ. ਬੱਚਿਤਰ ਸਿੰਘ
ਸ੍ਰ. ਗੁਰਪ੍ਰੀਤ ਸਿੰਘ ਸੱਕਤਰ ਸਾਹਿਬ
ਸੰਗਤਾਂ ਅਤੇ ਪ੍ਰਬੰਧਕਾਂ ਵਲੋਂ ਪ੍ਰੋ. ਦਰਸ਼ਨ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ  

ਗੁਰਦੁਆਰਾ ਸਾਹਿਬ 'ਚ ਸੰਗਤ ਖਚਾਖੱਚ ਭਰੀ ਹੋਈ ਸੀ ਅਤੇ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਵੀ ਹੋ ਰਿਹਾ ਸੀ, ਜਿਸ ਨਾਲ ਦੁਨੀਆ ਭਰ 'ਚ ਬੈਠੇ ਸਿੱਖਾਂ ਨੇ ਇਹ ਸਮਾਗਮ ਦੇਖਿਆ। ਅਖੌਤੀ ਦਸਮ ਗ੍ਰੰਥੀ ਕਿਸ ਕਿਸ ਗੁਰਦੁਆਰੇ 'ਚ ਕੀਰਤਨ ਬੰਦ ਕਰਵਾਉਣਗੇ? ਕੀ ਇੰਟਰਨੈਟ ਵੀ ਬੰਦ ਕਰਵਾ ਸਕਦੇ ਨੇ? ਗੁਰੂ ਦੀ ਮਤ ਧਾਰਣ ਕਰੋ ਅਤੇ ਦੁਬਿਧਾ ਛੱਡ ਇਕੋ ਇੱਕ ਗੁਰੂ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਚਰਣੀ ਲੱਗੋ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top