Share on Facebook | ||
ਡੈਨ ਹਾਗ ਹਾਲੈਂਡ 'ਚ ਸਿੱਖਾਂ ਨੂੰ ਗੁਰੂਦੁਆਰਾ ਸਾਹਿਬ ਬਨਾਉਣ ਦੀ ਕੌਂਸਲ ਨੇ ਇਜਾਜਤ ਦਿੱਤੀ: ਸ੍ਰੀ ਗੁਰੂ ਸਿੰਘ ਸਭਾ 18 ਫਰਵਰੀ ਨੂੰ ਸ਼ਹਿਰ ਦੀ ਕੌਂਸਲ ਨੇ ਆਪਣੇ ਇੱਕ ਅਹਿਮ ਫੈਸਲੇ ਚ ਇਤਹਾਸ ਨੁੰ ਸਿਰਜਦਿਆਂ, ਜਿੱਥੇ 2 ਹਿੰਦੂ ਮੰਦਰ ਬਨਾਉਣ ਦੀ ਇਜਾਜਤ ਦਿੱਤੀ ਹੈ, ਉੱਥੇ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਬਨਾਉਣ ਦੀ ਇਜਾਜਤ ਵੀ ਦਿੱਤੀ ਹੈ। ਯਾਦ ਰਹੇ ਕਿ ਇਹ ਪਹਿਲੀ ਵਾਰ ਹੈ, ਕਿ ਤਕਰੀਬਨ 1946 ਤੋ ਸਿੱਖ ਹਾਲੈਂਡ 'ਚ ਰਹਿ ਰਹੇ ਹਨ, ਜਦੋਂ ਸਿੱਖਾਂ ਨੂੰ ਆਪਣੀਆਂ ਰਹੁਰੀਤਾਂ ਅਨੁਸਾਰ ਗੁਰਦੁਆਰਾ ਸਾਹਿਬ ਬਨਾਉਣ ਦੀ ਇਜਾਜਤ ਮਿਲੀ। ਪਹਿਲੇ ਹਾਲੈਂਡ ਚ ਗੁਰਦੁਆਰਾ ਸਾਹਿਬ ਪੁਰਾਣੀਆਂ ਬਿਲਡਿਗਾਂ 'ਚ ਹੀ ਹਨ। ਸਮੂੰਹ ਸੰਗਤਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਆਖਿਰਕਾਰ ਸੰਗਤਾਂ ਦੀ ਮਿਹਨਤ ਨੇ ਫਲ ਲੈ ਕੇ ਆਂਦਾ। ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋ ਯੁਰਪ ਦੀਆਂ ਸਮੂੰਹ ਸੰਗਤਾ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਹੈ। ਵੈਬਸਾਈਟ www.haagsemandirs.nl ; www.dasmeshsportclub.nl/gurdwara.htm 'ਤੇ ਜਾਣਕਾਰੀ ਲਈ ਜਾ ਸਕਦੀ ਹੈ। ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਹਿੱਸਾ ਪਾਉਣ ਲਈ ਪਹਿਲਾ ਸੰਪਰਕ ਜਰੂਰ ਕਰਨਾ ਜੀ। ਗੁਰਦੁਅਰਾ ਸਾਹਿਬ ਦਾ ਅਕਾਉਂਟ ਨੰਬਰ ਹੈ ਜੀ, ਰਾਬੋ ਬੈਂਕ, ਸ਼੍ਰੀ ਗੁਰੂ ਸਿੰਘ ਸਭਾ 1274489681 ਸਾਧ ਸੰਗਤ ਜੀ, ਆਪ ਜੀ ਦੇ ਪੂਰਨ ਸਹਿਯੋਗ ਦੇ ਨਾਲ ਹੀ ਇਹ ਗੁਰੂ ਕੇ ਕਾਰਜ ਸਿਰੇ ਚੜ੍ਹਨੇ ਹਨ। ਗੁਰਦੁਅਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਕਿ ਮਾਇਆ ਦੇਣ ਤੋਂ ਪਹਿਲਾ ਜਾਣਕਾਰੀ ਜਰੂਰ ਲੈਣੀ; ਤਾਂ ਕੇ ਸਹੀ ਹੱਥਾਂ 'ਚ ਹੀ ਮਾਇਆ ਜਾਵੇ। ਜੋ ਵੀਰ ਮਾਇਆ ਇਕੱਠੀ ਕਰਨ, ਉਨ੍ਹਾਂ ਕੋਲ ਗੁਦੁਆਰਾ ਸਾਹਿਬ ਦੀ ਚਿੱਠੀ ਹੋਣੀ ਜਰੂਰੀ ਹੈ। ਨਾਲ ਹੀ ਗੁਰਦੁਆਰਾ ਸਾਹਿਬ ਦੀ ਰਜਿਸ਼ਟਰੇਸਨ ਦੀ ਕਾਪੀ ਵੀ ਹੋਵੇ। ਸਮੂੰਹ ਸੰਗਤਾਂ ਨੁੰ ਬੇਨਤੀ ਹੈ, ਜੇ ਕਰ ਆਪ ਜੀ ਨੇ ਸੰਪਰਕ ਕਰਨਾ ਹੋਵੇ, ਤਾਂ ਭਾਈ ਹਰਜੀਤ ਸਿੰਘ 0620682862, ਭਾਈ ਹਰਵਿੰਦਰ ਸਿੰਘ 0641539111 ਭਾਈ ਭਜਨ ਸਿੰਘ ਜੀ ਫੋਨ, 0655594199 ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਸਿੰਘ ਸਭਾ ਹਰਜੀਤ ਸਿੰਘ, 0620682862 |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |