Share on Facebook

Main News Page

ਪ੍ਰੋ. ਸਰਜੀਤ ਸਿੰਘ ਧੂੰਦਾ ਨੇ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਖੇ "ਸਿੱਖੀ ਵਿੱਚ ਪ੍ਰਵੇਸ਼ ਕਰ ਚੁੱਕੇ ਕਰਮਕਾਂਡ" ਵਿਸ਼ੇ 'ਤੇ ਸੈਮੀਨਾਰ 'ਚ ਬਹੁਮੁੱਲੇ ਵੀਚਾਰ ਰੱਖੇ

ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਖੇ ਗੁਰੂਪੰਥ.ਕਾਮ ਵਲੋਂ "ਸਿੱਖੀ ਵਿੱਚ ਪ੍ਰਵੇਸ਼ ਕਰ ਚੁੱਕੇ ਕਰਮਕਾਂਡ" ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਸੈਮੀਨਾਰ ਦੀ ਸ਼ੁਰੂਆਤ 'ਚ ਗਿਆਨੀ ਜਸਵਿੰਦਰ ਸਿੰਘ ਨੇ ਇਸ ਵਿਸ਼ੇ 'ਤੇ ਆਪਣੇ ਵੀਚਾਰ ਰੱਖੇ। ਉਨ੍ਹਾਂ ਕਿਹਾ ਕਿ ਕਰਮਕਾਂਡ ਉਹ ਕਰਮ ਹੈ, ਜਿਸ ਨੂੰ ਕਰਨ ਨਾਲ ਕੋਈ ਲਾਭ ਨਹੀਂ ਹੁੰਦਾ। ਉਨ੍ਹਾਂ ਨੇ ਸਿੱਖਾਂ 'ਚ ਫੈਲ ਚੁਕੇ ਕਰਮਕਾਂਡ, ਜਿਸ ਤਰ੍ਹਾਂ ਅਖੰਡ ਪਾਠ, ਅਖੌਤੀ ਬਾਬਿਆਂ ਦੇ ਪਿਛੇ ਲੱਗਣਾ ਆਦਿ 'ਤੇ ਚਾਨਣਾ ਪਾਇਆ।

ਇਸ ਉਪਰੰਤ ਬੀਬੀ ਉਪਿੰਦਰਜੀਤ ਕੌਰ ਨੇ ਆਪਣੇ ਵੀਚਾਰ ਰੱਖੇ। ਉਨ੍ਹਾਂ ਕਿਹਾ ਕਿ ਅਸੀਂ ਜੇ ਕਰਮਕਾਂਡਾਂ ਤੋਂ ਰਹਿਤ ਹੋ ਜਾਂਦੇ ਹਾਂ ਤਾਂ, ਉਸ ਤੋਂ ਅਗਾਂਹ ਫਾਸਲਾ ਤੈਅ ਕਰਨਾ ਹੈ। ਗੁਰਬਾਣੀ ਨਾਲ ਜੁੜਕੇ, ਉਸ ਨੂੰ ਆਪਣੇ ਜੀਵਨ 'ਚ ਵਸਾਉਣਾ ਹੈ।

ਇਸ ਉਪਰੰਤ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਆਪਣੇ ਵੀਚਾਰ ਰੱਖੇ। ਉਨ੍ਹਾਂ ਨੇ ਗੁਰਬਾਣੀ ਤੋਂ ਦੂਰ ਜਾ ਰਹੇ ਸਿੱਖਾਂ ਨੂੰ ਤੰਤਰਾਂ, ਮੰਤਰਾਂ, ਜਾਦੂ, ਟੂਣਿਆਂ, ਬਾਬਿਆਂ ਆਦਿ ਤੋਂ ਸੁਚੇਤ ਹੋਣ ਦੀ ਪ੍ਰੇਰਨਾ ਦਿੱਤੀ। ਪਰਿਵਾਰਾਂ 'ਚ ਆਪਸੀ ਪਿਆਰ 'ਤੇ ਜ਼ੋਰ ਦਿੱਤਾ। ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਵੀ ਆਪਸ 'ਚ ਮਿਲ ਬੈਠ ਕੇ, ਵੀਚਾਰ ਕਰਕੇ, ਗੁਰਮਤਿ ਸਮਾਗਮ ਅਤੇ ਸਿੱਖੀ ਪ੍ਰਚਾਰ ਕਰਨ ਦੇ ਤਾਕੀਦ ਕੀਤੀ। ਉਨ੍ਹਾਂ ਨੇ ਸੰਗਤਾਂ ਵਲੋਂ ਪੁਛੇ ਗਏ ਸਵਾਲਾਂ ਦੇ ਵੀ ਜਵਾਬ ਦਿੱਤੇ। ਅੰਤ ਵਿੱਚ ਗੁਰੂਪੰਥ.ਕਾਮ ਦੇ ਸੇਵਾਦਾਰਾਂ ਵਲੋਂ ਪ੍ਰੋ. ਸਰਬਜੀਤ ਸਿੰਘ ਧੂੰਦਾ ਦਾ ਸਨਮਾਨ ਕੀਤਾ ਗਿਆ। ਸੈਮੀਨਾਰ ਦੀ ਸਮਾਪਤੀ ਉਪਰੰਤ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਮਾਂਗਟ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਦੀ ਵੀਡੀਓ, ਕੁਝ ਕੁ ਦਿਨਾਂ 'ਚ ਅਪਲੋਡ ਕੀਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top