ਇਸ ਮੀਟਿੰਗ ‘ਚ ਇਹ ਵੀ ਵਿਚਾਰ ਪਾਇਆ ਗਿਆ ਕਿ ਜਿਹੜੇ ਵਿਅਕਤੀ ਖੁਦ ਆਚਰਣਹੀਨ
ਹਨ ਅਤੇ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ, ਉਨ੍ਹਾਂ ਨੂੰ ਸਿੱਖਾਂ ਦੇ ਧਾਰਮਿਕ ਮਸਲਿਆਂ ਬਾਰੇ
ਫੈਸਲੇ ਕਰਨ ਦਾ ਕੋਈ ਅਧਿਕਾਰ ਨਹੀਂ। ਅਕਾਲ ਤਖਤ ਅਜ਼ਾਦ ਨਹੀਂ ਹੈ, ਅਤੇ ਅਕਾਲ ਤਖਤ ਸਾਹਿਬ ਤੇ ਜਿਹੜੇ
ਵੀ ਫੈਸਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਖਿਆ ਦੇ ਉਲਟ ਲਏ ਜਾਂਦੇ ਹਨ, ਉਨ੍ਹਾਂ ਫੈਸਲਿਆਂ ਨੂੰ
ਸਿੱਖਾਂ ਵਲੋਂ ਰੱਦ ਕਰ ਦੇਣਾ ਚਾਹੀਦਾ ਹੈ, ਜਿਸ ਤਰ੍ਹਾਂ ਪ੍ਰੋ.
ਧੂੰਦਾ ਦੇ ਕੇਸ ‘ਚ ਕੀਤਾ ਗਿਆ ਹੈ।
ਪੁਜਾਰੀਆਂ
ਦਾ ਇੱਕ ਪਾਸੜ ਫੈਸਲਾ ਜਿਸ ਨਾਲ ਇੱਕ ਨਿਰਧੜਕ ਪ੍ਰਚਾਰਕ ਦੀ ਸੱਚ ਦੀ ਅਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼
ਕੀਤੀ ਗਈ ਹੈ ਇਹ ਇਕੱਤਰਤਾ ਇਸ ਫੁਰਮਾਨ ਦੀ ਨਿਖੇਧੀ ਕਰਦੀ ਹੈ, ਅਤੇ ਪ੍ਰੋ. ਧੂੰਦਾ ਦੇ ਹੱਕ ‘ਚ ਆਪਣੀ
ਆਵਾਜ਼ ਬੁਲੰਦ ਕਰਦੀ ਹੈ, ਕਿ ਜਾਗਰੁਕ ਸਿੱਖ ਜਥੇਬੰਦੀਆਂ ਨਾਲ ਰਲ ਕੇ ਇਸ ਆਵਾਜ਼ ਨੂੰ ਬੁਲੰਦ ਰੱਖਿਆ
ਜਾਵੇਗਾ।
ਇਸ ਇਕੱਤਰਤਾ ‘ਚ ਨਿਊਜਰਸੀ, ਪੇਨਸਲਵੇਨੀਆਂ ਅਤੇ ਬਾਲਟੀਮੋਰ (ਮੇਰੀਲੈਂਡ) ਦੇ
ਸਿੱਖਾਂ ਨੇ ਹਿੱਸਾ ਲਿਆ। ਇਸ ਇਕੱਤਰਤਾ ‘ਚ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੇ ਸੈਕਟਰੀ ਭਾਈ
ਜਤਿੰਦਰ ਸਿੰਘ, ਭਾਈ ਗੁਰਦਾਵਰ ਸਿੰਘ, ਭਾਈ ਜਸਮਿੱਤਰ ਸਿੰਘ, ਬਾਈ ਜੱਸਾ ਸਿੰਘ, ਫਿਲਾਡੈਲਫੀਆ ਤੋਂ
ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਧਰਮ ਸਿੰਘ, ਭਾਈ ਕਸ਼ਮੀਰ ਸਿੰਘ, ਭਾਈ ਕਾਰਜ਼ ਸਿੰਘ ਬਰਲਿੰਗਟਨ,
ਭਾਈ ਸਰਬਜੀਤ ਸਿੰਘ ਮਾਨ ਅਤੇ ਜਸਵਿੰਸਰ ਸਿੰਘ ਭੁੱਲਰ, ਅਤੇ ਬਾਲਟੀਮੋਰ ਮੇਰੀਲੈਂਡ ਤੋਂ ਭਾਈ
ਬਲਵਿੰਦਰ ਸਿੰਘ, ਭਾਈ ਮਲਕੀਤ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਸ਼ਾਮਿਲ ਹੋਏ।
