(13 ਜਨਵਰੀ 2012; ਸਤਨਾਮ ਕੌਰ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਫਰੀਦਾਬਾਦ ਕਾਲਾ ਦਿਵਸ ਮੌਕੇ ਗੁਰੂ
ਗ੍ਰੰਥ ਸਾਹਿਬ ਪ੍ਰਚਾਰ ਆਫ ਯੂ.ਐਸ.ਏ ਦੇ ਜਨਰਲ ਸਕੱਤਰ ਸ. ਅਵਤਾਰ ਸਿੰਘ ਮਿਸ਼ਨਰੀ ਨੇ ਫਰੀਦਾਬਾਦ
ਵਿਖੇ ਪੁਜੱਣ ’ਤੇ ਕਹੇ। ਉਨ੍ਹਾਂ ਕਿਹਾ ਕਿ ਦਸਵਾਂ ਗ੍ਰੰਥ ਦਸਵੀਂ ਥਾਂ ’ਤੇ ਹੈ ਤੁਸੀਂ ਦਸੋਂ
ਪਹਿਲਾਂ ਗ੍ਰੰਥ ਕਿਥੇ ਹੈ ਦੂਜਾ ਤੀਜਾ ਚੌਥਾ ਪੰਜਵਾਂ, ਛੇਵਾਂ, ਸਤਵਾਂ, ਅਠਵਾਂ, ਨੌਵਾਂ, ਗ੍ਰੰਥ
ਵੀ ਹੋਣਾ ਚਾਹੀਦਾ ਹੈ। ਜੇ ਪਹਿਲੇ ਨੌ ਗ੍ਰੰਥ ਹੀ ਨਹੀਂ ਤਾਂ ਫਿਰ ਦਸਵਾਂ ਕਿਥੋਂ ਆ ਗਿਆ?
ਉਨ੍ਹਾਂ
ਕਿਹਾ ਕਿ ਇਹ ਸਾਰੇ ਭੁਲੇਖੇ ਪੈਦਾ ਕੀਤੇ ਗਏ ਹਨ ਸਾਨੂੰ ਗੁਰੂ ਸਾਹਿਬਾਨ ਨੇ ਕੇਵਲ ਗੁਰੂ ਗ੍ਰੰਥ
ਸਾਹਿਬ ਜੀ ਦੇ ਲੜ ਲਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਹਿੰਦੇ ਹਨ ਕਿ ਦਸਮ ਗ੍ਰੰਥ ਨੂੰ ਪੜ੍ਹਨ
ਨਾਲ ਬੀਰ ਰਸ ਮਿਲਦਾ ਹੈ ਤਾਂ ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਬਾਕੀ ਗੁਰੂ ਸਾਹਿਬਾਨ
ਅਤੇ ਛੇਵੇਂ ਪਾਤਸ਼ਾਹ ਨੇ ਕਿਹੜਾ ਦਸਮ ਗ੍ਰੰਥ ਪੜ੍ਹਿਆ ਸੀ, ਜੋ ਉਨ੍ਹਾਂ ਨੇ ਜਿੰਦਗੀ ਵਿਚ ਬੀਰਤਾ
ਵਾਲੇ ਕਾਰਜ ਕੀਤੇ? ਉਨ੍ਹਾਂ ਕਿਹਾ ਕਿ ਜੇ ਇੰਨ੍ਹਾਂ ਵਿਚੋਂ ਗੁਰੂ ਸਾਹਿਬ ਦੀ ਇਕ ਵੀ ਰਚਨਾ ਹੁੰਦੀ
ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਵਿਚ ਜ਼ਰੂਰ ਦਰਜ਼ ਹੋਣੀ ਸੀ।
ਜੇ ਬਾਕੀ ਗੁਰੂਆਂ, ਗੁਰਸਿੱਖਾਂ, ਭਗਤ ਸਾਹਿਬਾਨਾਂ ਅਤੇ ਭਟਾਂ ਦੀ ਬਾਣੀ
ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹੋ ਸਕਦੀ ਸੀ, ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਉਂ ਨਹੀਂ। ਕੀ
ਗੁਰੂ ਗੋਬਿੰਦ ਸਿੰਘ ਜੀ ਵਖਰੇ ਪੰਥ ਦੇ ਵਾਲੀ ਸਨ? ਜਦ ਗੁਰੂ ਗੋਬਿੰਦ ਸਿੰਘ ਜੀ ਅਪਣੇ ਸਤਿਕਾਰਯੋਗ
ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਕਰ ਸਕਦੇ ਹਨ, ਤਾਂ
ਜੇ ਉਨ੍ਹਾਂ ਦੀ ਕੋਈ ਰਚਨਾ ਹੁੰਦੀ ਤਾਂ ਉਹ ਵੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ ਹੋਣੀ ਸੀ।
ਬਾਕੀ ਗੁਰੂ ਸਾਹਿਬਾਨ ਨੇ ਨਾਨਕ ਮੋਹਰ ਥੱਲੇ ਬਾਣੀ ਉਚਾਰਣ ਕੀਤੀ ਸੀ, ਫਿਰ ਗੁਰੂ ਗੋਬਿੰਦ ਸਿੰਘ
ਜੀ ਵੀ ਨਾਨਕ ਮੋਹਰ ਵਰਤਦੇ ਇਸ ਦਾ ਮਤਲਬ ਗੁਰੂ ਸਾਹਿਬ ਦੀ ਕੋਈ ਰਚਨਾ ਨਹੀਂ।
ਇਸ ਮੌਕੇ ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਫਰੀਦਾਬਾਦ ਨੇ
ਕਿਹਾ, ਕਿ ਪ੍ਰੋ. ਧੂੰਦਾ ਦਾ ਕਹਿਣਾ ਬਿਲਕੁਲ ਸਹੀ ਹੈ ਕਿ ਮਹੰਤਾਂ ਦੇ ਸਮੇਂ ਤੇ ਅੱਜ ਦੇ ਸਮੇਂ
ਵਿਚ ਕੋਈ ਫਰਕ ਨਹੀਂ, ਕਿਉਂਕਿ ਅੱਜ ਵੀ ਸਾਡੇ ਗੁਰਦੁਆਰਿਆਂ ਅੰਦਰ ਆਰਤੀ ਦੇ ਨਾਂ ’ਤੇ ਅਯਾਸ਼ ਰਾਜੇ
ਇੰਦਰ ਦੇਵਤੇ ਦੀ ਆਰਤੀ ਹੋ ਰਹੀ ਹੈ, ਜਿਸ ਵਿਚ ਅਪਸਰਾਵਾਂ/ਵੇਸ਼ਵਾਵਾਂ ਦੇ ਨ੍ਰਿਤ ਦੀ ਗੱਲ ਕੀਤੀ
ਹੈ।
ਅਵਤਾਰ ਸਿੰਘ ਮਿਸ਼ਨਰੀ ਦੀ ਸੁਪਤਨੀ ਬੀਬੀ ਹਰਸਿਮਰਤ ਕੌਰ ਖਾਲਸਾ ਯੂ.ਐਸ.ਏ
ਨੇ ਕਿਹਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੋਣਾ ਜ਼ਰੂਰੀ ਹੈ, ਨਹੀਂ ਤਾਂ ਬਚਿੱਤਰ
ਨਾਟਕ ਵਰਗੇ ਗ੍ਰੰਥ ਸਾਨੂੰ ਗੁਮਰਾਹ ਕਰਦੇ ਰਹਿਣਗੇ। ਸਿੱਖ ਵਿਦਵਾਨ ਸ. ਦਲਬੀਰ ਸਿੰਘ ਨੇ ਕਿਹਾ ਕਿ
ਸਾਨੂੰ ਅਖੌਤੀ ਦਸਮ ਗ੍ਰੰਥ ਤੋਂ ਪੂਰੀ ਤਰ੍ਹਾਂ ਖਹਿੜਾ ਛੁੜਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ
ਪੂਰਨ ਤੌਰ’ਤੇ ਸਮਰਪੱਤ ਹੋਣਾ ਪਵੇਗਾ।
ਇਸ ਮੌਕੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਸ. ਉਪਕਾਰ ਸਿੰਘ ਫਰੀਦਾਬਾਦ,
ਸ. ਸੁਰਿੰਦਰ ਸਿੰਘ ਫਰੀਦਾਬਾਦ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਵਾਹਰ ਕਾਲੌਨੀ ਦੇ ਪ੍ਰਬੰਧਕ
ਸ. ਸਲਵਿੰਦਰ ਸਿੰਘ, ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਡਬੂਆ ਕਾਲੌਨੀ ਤੋਂ ਜਗਜੀਤ ਸਿੰਘ,
ਸੁਰਜੀਤ ਸਿੰਘ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 22-23 ਤੋਂ ਜਸਬੀਰ ਸਿੰਘ, ਗੇਜਾ ਸਿੰਘ,
ਨਿਰਮਲ ਸਿੰਘ, ਗੁਰੂ ਨਾਨਕ ਮਿਸ਼ਨ ਫਰੀਦਾਬਾਦ ਤੋਂ ਸ. ਨਿਰਮਲ ਸਿੰਘ, ਸ. ਹਰਭਜਨ ਸਿੰਘ। ਖਾਲਸਾ
ਨਾਰੀ ਮੰਚ ਫਰੀਦਾਬਾਦ ਤੋਂ ਜਸਪ੍ਰੀਤ ਕੌਰ, ਗੁਰਜੀਤ ਕੌਰ, ਪਰਵਿੰਦਰ ਕੌਰ। ਯੰਗ ਸਿੱਖ ਐਸੋਸਿਏਸ਼ਨ
ਫਰੀਦਾਬਾਦ ਤੋਂ ਪ੍ਰਧਾਨ ਸ. ਗੁਰਿੰਦਰ ਸਿੰਘ, ਜਤਿੰਦਰ ਸਿੰਘ। ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ
ਤੋਂ ਰਣਜੀਤ ਸਿੰਘ, ਨਿਰਮਲ ਸਿੰਘ ਅਤੇ ਸ਼ਿੰਗਾਰਾ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਅਖੌਤੀ ਦਸਮ
ਗ੍ਰੰਥ ਦੀ ਸੱਚਾਈ ਪ੍ਰਗਟ ਕਰਨ ਵਾਲਾ ਇਸ਼ਤਿਹਾਰ ਵੀ ਸੰਗਤਾਂ ਵਿਚ ਵੰਡਿਆ ਗਿਆ।