ਸੰਸਾਰ ਦੇ ਲੋਕਾਂ ਨੇ ਧਰਮ ਦੀ ਸੰਭਾਲ ਛੱਡ ਦਿਤੀ, ਆਖਿਰ ਧਰਮ ਦੀ ਨਬਜ਼ ਚਲਣੋਂ
ਰੁਕ ਗਈ। ਧਰਮ ਦੀ ਮੌਤ ਹੋ ਗਈ, ਅਤੇ ਬਹੁਤ ਸਾਰੇ ਲੋਕਾਂ ਨੂੰ ਜੀਉਂਦੇ ਧਰਮ ਅਤੇ ਮੁਰਦਾ ਧਰਮ ਦੀ
ਪਛਾਣ ਵੀ ਨਾ ਰਹੀ, ਆਖਿਰ ਕਦੋਂ ਤੱਕ ਸਭ ਲੋਕ ਮੁਰਦੇ ਧਰਮ ਨੂੰ ਚੁਕੀ ਫਿਰਦੇ। ਕੁੱਛ ਲੋਕਾਂ ਨੇ
ਮੁਰਦੇ ਧਰਮ ਨੂੰ ਪਛਾਣ ਲਿਆ ਅਤੇ ਮੁਰਦਾ ਧਰਮ ਤੋਂ ਨਾਸਤਕ ਹੋ ਗਏ, ਪਰ ਬਹੁਤ ਸਾਰੇ ਲੋਕ ਅੱਜ ਭੀ
ਮੁਰਦਾ ਧਰਮ ਨੂੰ ਚੁਕੀ ਫਿਰ ਰਹੇ ਹਨ।
ਇੱਕ ਖਿਆਲ ਕਰਿਓ, ਕਈ ਅਸਥਾਨ ਐਸੇ ਹੁੰਦੇ ਹਨ, ਜਿਥੇ ਮੁਰਦਿਆਂ ਨੂੰ ਹੀ ਸੰਭਾਲਿਆ ਜਾਂਦਾ ਹੈ ਅਤੇ
ਜੀਉਂਦਿਆਂ ਨੂੰ ਵਾਪਸ ਭੇਜ ਦਿਤਾ ਜਾਂਦਾ ਹੈ, ਐਸੇ ਟਿਕਾਣਿਆਂ ਨੂੰ ਕਬਰਸਤਾਨ ਆਖਦੇ ਹਨ
ਜੀਉਂਦੇ ਜਾਗਦੇ ਧਰਮ ਵਾਲੇ ਲੋਕ ਤਾਂ ਜਲਾਦਾਂ ਦੇ ਕਬਰਸਤਾਨ ਵਲ ਮੂੰਹ ਹੀ
ਨਹੀਂ ਕਰਦੇ।
ਹਾਂ, ਜਿਥੇ ਮਰੁਦਿਆਂ ਨੂੰ ਸੰਭਾਲਿਆ ਜਾਂਦਾ ਹੈ, ਉਸ ਕਬਰਸਤਾਨ ਦੇ ਮੁੱਖੀ ਜੁੰਮੇਵਾਰ ਨੂੰ, ਲੋਕ
ਜੱਲਾਦ {ਚੰਡਾਲ} ਆਖਦੇ ਹਨ, ਮੁਰਦੇ ਸੰਭਾਲਣ ਵਾਲੇ ਜੱਲਾਦ ਦੀ ਬਕਾਇਦਾ ਫੀਸ ਹੁੰਦੀ ਹੈ। ਅੱਜ
ਕਬਰਸਤਾਨ ਵਿੱਚ ਮੁਰਦੇ ਧਰਮ ਦੀ ਰਾਖੀ ਕਰਣ ਅਤੇ ਸੰਭਾਲਣ ਵਾਲੇ ਦੀ ਵੀ ਕੁੱਛ ਲੋਕਾਂ ਦੀ ਨਜ਼ਰ ਵਿਚ
ਬੜੀ ਕਦਰ ਹੈ, ਉਹ ਅਪਣੇ ਮੁਰਦਾ ਧਰਮ ਨੂੰ ਸੰਭਾਲਣ ਲਈ ਬਕਾਇਦਾ ਫੀਸ ਦਾ ਲਫਾਫਾ ਨਾਲ ਲੈਕੇ ਜਾਂਦੇ
ਹਨ, ਕਿਉਂਕਿ ਉਨ੍ਹਾਂ ਦੇ ਕੁੱਛ ਡੇਰਿਆਂ ਜਾਂ ਕੁੱਛ ਅਖੌਤੀ ਧਰਮ ਅਸਥਾਨਾਂ ਦੇ ਮੁਰਦਾ ਧਰਮ ਦੀ
ਸਾਂਭ ਸੰਭਾਲ, ਓਹੋ ਜਲਾਦ {ਚੰਡਾਲ} ਹੀ ਕਰ ਸਕਦੇ ਹਨ। ਇਸ ਲਈ ਮਹਾਨ ਹਨ, ਉਹ ਬੜੇ ਮਹਾਨ ਹਨ।
ਉਨ੍ਹਾਂ ਦਾ ਸਤਿਕਾਰ ਹੋਣਾ ਹੀ ਚਾਹੀਦਾ ਹੈ।