Share on Facebook

Main News Page

ਸਰਨਾ ਸਾਹਿਬ ਸੁਪ੍ਰੀਮ ਕੋਰਟ ਦੇ ਦਰਵਾਜੇ ਕਦੋਂ ਖੜਕਾਉਗੇ ?
-: ਸੰਪਾਦਕ ਖ਼ਾਲਸਾ ਨਿਊਜ਼

ਸ. ਪਰਮਜੀਤ ਸਿੰਘ ਸਰਨਾ ਜਿਹੜੇ ਬਾਦਲ ਵਿਰੋਧੀ ਜਿਹੜਾ ਮਰਜ਼ੀ ਕੰਮ ਹੋਵੇ, ਉਸ ਵਿੱਚ ਦਖ਼ਲ ਜ਼ਰੂਰ ਦਿੰਦੇ ਹਨ, ਜਾਗਰੂਕ ਹੋਣ ਦਾ ਭੁਲੇਖਾ ਵੀ ਪਾਈ ਰੱਖਦੇ ਹਨ, ਅਤੇ ਪੱਪੂਆਂ ਦੀ ਜੀ ਹਜ਼ੂਰੀ ਵੀ ਕਰੀ ਆਉਂਦੇ ਹਨ। ਪਿਛਲੇ ਕਿਤਨੇ ਹੀ ਐਸੇ ਸਮੇਂ ਆਏ, ਜਿਥੇ ਉਹ ਅਖਬਾਰੀ ਬਿਆਨਬਾਜ਼ੀ ਰਾਹੀਂ ਆਪਣੀ ਹਾਜ਼ਰੀ ਜ਼ਰੂਰ ਲਗਵਾਉਂਦੇ ਹਨ, ਪਰ ਕਰਨ ਦੇ ਨਾਮ 'ਤੇ ਸਿਰਫ "ਸਿਫਰ" ਯਾਨਿ ਕਿ "ਜ਼ੀਰੋ"।

ਹੁਣੇ ਜਿਹੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਗਲਤ ਇਲਜ਼ਾਮ ਲਗਾ ਕੇ ਬਰਤਰਫ ਕੀਤਾ ਗਿਆ, ਤੇ ਸਰਨਾ ਸਾਹਿਬ ਦਾ ਉਹੀ ਪੁਰਾਣਾ ਫਾਰਮੂਲਾ, ਦਾਗ਼ ਦਿਓ ਬਿਆਨ, ਕਿਹੜਾ ਕੁਝ ਕਰਨਾ ਹੈ... ਉਨ੍ਹਾਂ ਦਾ ਬਿਆਨ ਨਾਲ ਲੱਗਾ ਹੈ ਅਤੇ ਇਸ ਲਿੰਕ 'ਤੇ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ।

ਫਿਰ ਸਰਨਾ ਸਾਹਿਬ ਕਦੋਂ ਕਰ ਰਹੇ ਹੋ, ਸੁਪ੍ਰੀਮ ਕੋਰਟ 'ਚ ਕੇਸ ਦਾਖ਼ਲ? ਇੰਤਜ਼ਾਰ ਰਹੇਗਾ, ਸਾਡਾ ਕੰਮ ਸਿਰਫ ਯਾਦ ਕਰਵਾਉਣਾ ਹੈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top