Share on Facebook

Main News Page

ਇਹ ਸਵਾਲ ਤੁਸੀਂ ਮੈਂਨੂੰ ਕਿਸ ਹੈਸੀਅਤ ਵਿੱਚ ਕਰ ਰਹੇ ਹੋ? ਆਖ਼ਿਰ ਤੁਸੀਂ ਹੋ ਕੀ ਚੀਜ਼ ?
-:
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ

ਇਹ ਹੈ ਉਹ "ਹੁਕਮਨਾਮਾ" ਜੋ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੈਨੇਡਾ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਖਿਲਾਫ ਕੱਢਿਆ ਸੀ, ਜਿਸ ਦਾ ਵਿਰੋਧ ਪ੍ਰਬੰਧਕਾਂ ਨੇ ਕੀਤਾ ਸੀ, ਜਿਨ੍ਹਾਂ ਵਿੱਚ ਛੇ ਜਣਿਆਂ ਨੂੰ ਨਾਫੁਰਮਾਨੀ ਕਰਕੇ ਛੇਕ ਦਿੱਤਾ ਗਿਆ ਸੀ।

ਖ਼ਾਲਸਾ ਨਿਊਜ਼ ਐਸੇ ਅਖੌਤੀ ਹੁਕਮਨਾਮਿਆਂ ਨੂੰ ਨਹੀਂ ਮੰਨਦੀ, ਕਿਉਂਕਿ ਹੁਕਮਨਾਮਾ ਸਿਰਫ ਗੁਰੂ ਦਾ ਹੈ, ਕਿਸੇ ਮਨੁੱਖ ਦਾ ਨਹੀਂ। ਖਾਸਕਰ ਇਸ ਤਰ੍ਹਾਂ ਦੇ ਨਾਦਰਸ਼ਾਹੀ ਫੁਰਮਾਨ, ਜਿਨ੍ਹਾਂ ਦਾ ਕੋਈ ਸਿਰਪੈਰ ਨਹੀਂ। ਲੰਗਰ ਦਾ ਸੰਬੰਧ ਸ਼ਰੀਰ ਨਾਲ ਹੈ, ਧਰਮ ਨਾਲ ਨਹੀਂ। ਹਾਂ, ਇਹ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ ਕਿ ਥੱਲੇ ਹੀ ਬੈਠਕੇ ਖਾਣਾ ਹੈ, ਨਾ ਹੀ ਇਹ ਜ਼ਬਰਦਸਤੀ ਹੋਣੀ ਚਾਹੀਦੀ ਹੈ ਕਿ ਕੁਰਸੀਆਂ 'ਤੇ ਬੈਠ ਕੇ ਹੀ ਖਾਣਾ ਹੈ। ਜੇ ਕਿਸੇ ਨੂੰ ਗੋਡਿਆਂ ਆਦਿ ਦੀ ਤਕਲੀਫ ਹੈ, ਬਜ਼ੁਰਗ ਹੈ, ਜਾਂ ਹੋਰ ਕੋਈ ਸ਼ਾਰੀਰਿਕ ਤਕਲੀਫ ਹੈ, ਕੁਰਸੀਆਂ 'ਤੇ ਲੰਗਰ ਛੱਕਣਾ ਕੋਈ ਪਾਪ ਨਹੀਂ। ਗੁਰਦੁਆਰਿਆਂ 'ਚ ਦੋਵੇਂ ਤਰ੍ਹਾਂ ਦੀ ਸਹੂਲਤ ਹੋਣੀ ਚਾਹੀਦੀ ਹੈ। ਲੰਗਰ ਦੇ ਸੰਬੰਧ ਵਿੱਚ ਇਹੋ ਜਿਹੇ "ਫੁਰਮਾਨ" ਕੋਈ ਸਿਆਣਪ ਵਾਲੀ ਗੱਲ ਨਹੀਂ, ਧੱਕੇਸ਼ਾਹੀ ਹੈ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top