Share on Facebook

Main News Page

ਗੱਪਾਂ ਦਾ ਬਾਦਸ਼ਾਹ : ਸ੍ਰੀ ਮਾਨ ਗਪੌੜ ਮਹਾਰਾਜ ਹਰੀ ਪ੍ਰਸਾਦ ਰੰਧਾਵਾ
-: ਸੰਪਾਦਕ ਖ਼ਾਲਸਾ ਨਿਊਜ਼

ਅੱਜਕਲ ਇਹ ਮਹਾਨ ਗਪੌੜੀ ਵੈਨਕੁਵਰ, ਸਰੀ ਦੇ ਗੁਰਮਤਿ ਹੀਣੇ ਪ੍ਰਬੰਧਕਾਂ ਵਲੋਂ ਬੁਲਾਇਆ ਗਿਆ ਹੈ। ਗੁਰਮਤਿ ਪ੍ਰਚਾਰਕਾਂ ਨੂੰ ਸਵਾਲ ਕਰਣ ਲਈ ਤਾਂ ਕਈ ਲੋਕ ਪੱਬਾਂ ਭਾਰ ਹੋਏ ਰਹਿੰਦੇ ਹਨ, ਪਰ ਕੋਈ ਇਸ ਗਪੌੜੀ ਨੂੰ ਵੀ ਪੁੱਛੇਗਾ, ਬਈ ਥੱਲੇ ਦਿੱਤੀਆਂ ਵੀਡੀਓ 'ਚ ਕੋਈ ਗੱਲ ਹੈ ਗੁਰਮਤਿ ਵਾਲੀ?

- 9 June 2009  ਨੂੰ ਇਹ ਅਖੌਤੀ ਦਸਮ ਗ੍ਰੰਥ 'ਤੇ ਬਹਿਸ ਕਰਨ ਦੇ ਚੈਲੰਜ ਨੂੰ ਕਬੂਲ ਕਰਨ ਤੋਂ ਬਾਅਦ ਪ੍ਰੋ. ਦਰਸ਼ਨ ਸਿੰਘ ਅਤੇ ਸ. ਗੁਰਚਰਨ ਸਿੰਘ ਜਿਉਣਵਾਲੇ ਦੇ ਆਉਣ ਦੇ ਬਾਵਜ਼ੂਦ, ਬਹਾਨਾ ਬਣਾ ਕੇ, ਸਟੇਜ ਛੱਡ ਕੇ ਦੌੜ ਗਿਆ ਸੀ।

- 11 June 2013 ਨੂੰ ਇਸੇ ਸਾਧ ਹਰੀ ਪ੍ਰਸਾਦ ਰੰਧਾਵੇ ਖਿਲਾਫ ਕੈਲਗਰੀ ਕੈਨੇਡਾ 'ਚ ਜਾਗਰੂਕ ਸਿੱਖ ਸੰਗਤਾਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਸੀ। ਇਥੇ ਕਲਿੱਕ ਕਰਕੇ ਉਹ ਖਬਰ ਪੜ੍ਹ ਸਕਦੇ ਹੋ ਜੀ।

ਨਿੱਕੇ ਮੋਟੇ ਗੱਪ ਕਈ ਨੇ ਛੱਡਦੇ, ਛੱਡਦਾ ਹਾਂ ਮੈਂ ਗਪੌੜ
ਗੱਪਾਂ ਦਾ ਬਾਦਸ਼ਾਹ ਮੈਂ, ਛੋਟੇ ਮੋਟੇ ਝੂਠਿਆਂ ਦੀ ਲਵਾਉਂਦਾ ਹਾਂ ਦੌੜ,
ਹਰੀ ਰੰਧਾਵਾ ਨਾਮ ਕਹਾਵਾਂ, ਝੂਠ ਦੀ ਆਉਣ ਨਾ ਦੇਵਾਂ ਕਦੇ ਔੜ!

ਕਦੇ ਮੈਂ ਪਾਥੀਆਂ ਚੋਂ ਸੁਣਾਵਾਂ ਰਾਮ ਰਾਮ, ਕਦੇ ਵਿਖਾਉਂਦਾ ਹਾਂ ਦੂਜੇ ਨੰਬਰ ਦਾ ਸਚਖੰਡ
ਅਮਰ ਸ਼ਹੀਦਾਂ ਨੂੰ ਮੈਂ ਨੰਗੇ ਵਿਖਾਵਾਂ, ਔਰਤਾਂ ਨਾਲ ਕਰਦਾਂ ਹਾਂ ਕਾਣੀ ਵੰਡ
ਗੱਲਾਂ ਬਾਤਾਂ ਨਾਲ ਖਾਲਿਸਤਾਨ ਬਣਾਵਾਂ, ਕਰਾਂ ਅਪਮਾਨ ਸ਼ਹੀਦਾਂ ਦਾ ਬੋਲ ਕੁਫਰ ਦੀ ਪੰਡ !

ਸੁਣਨ ਵਾਲੇ ਮੂਰਖਾਂ ਦੀ ਕਮੀ ਨਾ ਕੋਈ, ਆਪਣੇ ਚੇਲੇ ਬਾਲਕੇ ਬਥੇਰੇ
ਮੁੰਡੇ ਆਪਣੇ ਨੂੰ ਸ਼ਿਰੋਮਣੀ ਕਮੇਟੀ ਮੈਂਬਰ ਬਣਾਇਆ, ਬਾਦਲ ਵਰਗੇ ਆਖੇ ਲਗਦੇ ਮੇਰੇ
ਆਰ ਐਸ ਐਸ ਨਾਲ ਪੱਕੀ ਯਾਰੀ ਆਪਣੀ, ਸਰਕਾਰ ਵਿੱਚ ਆਪਣੇ ਹੱਥ ਲਮੇਰੇ !

ਜੀਹਦੀ ਲੱਗਿਆ ਅਕਲ ਨੂੰ ਤਾਲਾ, ਓਹ ਆਪਣੇ ਕੰਮ ਦਾ ਬੰਦਾ
ਜਿੰਨਾ ਚਿਰ ਨਾ ਜਾਗ੍ਰਿਤੀ ਆਉਣੀ, ਆਪਣਾ ਚਲਦਾ ਰਹਿਣਾ ਧੰਦਾ
ਭਾਵੇਂ ਜਿੰਨੀ ਮਰਜੀ ਆਵੇ ਰੀਸੈਸ਼ਨ, ਆਪਣਾ ਨਾ ਪੈਂਦਾ ਮੰਦਾ !

ਟਾਈਗਰ ਜਥਾ ਕੈਨੇਡਾ ਫੇਸਬੁਕ ਅਕਾਉਂਟ

   

ਜਦੋਂ ਸਿੱਖ ਚੈਨਲ ਰਾਹੀਂ ਹਰੀ ਪ੍ਰਸ਼ਾਦ ਰੰਧਾਵਾ ਨੇ ਕੁੱਤੇ ਨੂੰ ਅੰਮ੍ਰਿਤ ਛਕਾਇਆ

ਅਖੇ ਗੁਰੂ ਸਾਹਿਬਾਨ ਸ੍ਰੀਚੰਦ ਦੀ ਪੂਜਾ ਕਰਦੇ ਹੁੰਦੇ ਸੀ

ਕੰਧਾਂ 'ਚੋਂ ਰਾਮ ਰਾਮ

ਪਾਥੀਆਂ 'ਚੋਂ ਰਾਮ ਰਾਮ

ਖ਼ਾਲਿਸਤਾਨ ਕਿਵੇਂ ਬਣੇ, ਇਸ ਸੁਣੋ ਇਸ ਗਪੌੜੀ ਕੋਲੋਂ

ਗੁਰੂ ਸਾਹਿਬਾਨ ਦੀ ਮਨੁੱਖੀ ਬਰਾਬਰਤਾ ਦੀ ਵਿਚਾਰਾਧਾਰਾ ਦੇ ਉਲਟ ਇਸ ਪਖੰਡੀ ਵਲੋਂ ਬੀਬੀਆਂ ਨੂੰ ਅਪਵਿੱਤਰ ਕਿਹਾ ਜਾਂਦਾ ਹੈ, ਤੇ ਉਨ੍ਹਾਂ ਦੇ ਮਾਸਿਕ ਧਰਮ ਦੌਰਾਨ ਪਾਠ ਕਰਨ ਜਾਂ ਗੁਰਦੁਆਰਾ ਸਾਹਿਬ ਆਉਣ 'ਤੇ ਪਾਬੰਦੀ ਲਾਉਣ ਦਾ ਪ੍ਰਚਾਰ ਕਰਦਾ ਹੈ


ਸਾਧ ਹਰੀ ਪ੍ਰਸਾਦ ਰੰਧਾਵੇ ਖਿਲਾਫ ਕੈਲਗਰੀ ਕੈਨੇਡਾ 'ਚ ਜਾਗਰੂਕ ਸਿੱਖ ਸੰਗਤਾਂ ਵਲੋਂ ਪ੍ਰਦਰਸ਼ਨ 11 June 2013


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top