Share on Facebook

Main News Page

ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਾ ਹਰ ਸਿੱਖ, ਗੁਰਬਾਣੀ ਦੀ ਅਗਵਾਈ ਮੰਨਣ ਲਈ ਤਿਆਰ ਹੈ ?
-: ਪ੍ਰੋ. ਦਰਸ਼ਨ ਸਿੰਘ ਖਾਲਸਾ

* ਲੜੀ ਜੋੜਨ ਲਈ ਪੜ੍ਹੋ: ਸਿੱਖ ਰਹਿਤ ਮਰਿਆਦਾ ਵਿੱਚ ਸੋਧ ਦੀ ਲੋੜ

ਲੜੀਵਾਰ ਸੰਖੇਪ ਵਿੱਚ...

ਕਿਸੇ ਦੇਹ ਧਾਰੀ ਸੰਤ, ਜਾਂ ਪੰਥ ਦੀ ਅਪਣੀ ਸੋਚ ਮੱਤ ਬੁਧ ਗਿਆਨ ਸੀਮਾ ਵਿਚੋਂ ਜਨਮ ਲੈਣ ਵਾਲੀ ਰਹਿਤ ਮਰਿਯਾਦਾ, ਜਿਸ ਨਾਲ ਸਿੱਖੀ ਵਿੱਚ ਵੰਡੀਆਂ ਹੀ ਪਈਆਂ ਹਨ, ਐਸੀ ਕਿਸੇ ਭੀ ਰਹਿਤ ਮਰਿਯਾਦਾ ਨਾਲ ਮੇਰਾ ਕੋਈ ਜ਼ਾਤੀ ਵਿਰੋਧ ਨਹੀਂ ਹੈ ਅਤੇ ਨਾ ਹੀ ਇਹਨਾ ਵੱਖ ਵੱਖ ਵੀਚਾਰਾਂ ਵਿੱਚ ਆਪਣਾ ਕੋਈ ਵੱਖਰਾ ਝੰਡਾ ਗੱਡਣ ਦੀ ਇੱਛਾ ਹੈ।

ਮੈ ਤਾਂ ਇਹ ਇੱਛਾ ਰਖਦਾ ਹਾਂ, ਜੇ "ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ" ਅਨੁਸਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਾ ਹਰ ਗੁਰਸਿੱਖ ਆਪਣੀ ਸੀਮਤ ਸੋਚ ਮੱਤ ਦਾ ਤਿਆਗ ਕਰਕੇ, ਸੰਪੂਰਣ ਗਿਆਨ ਦੇ ਸੂਰਜ ਸ਼ਬਦ ਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ "ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥" ਰਾਹੀਂ ਬਖਸ਼ੀ ਹੋਈ ਸਰਲ ਜੀਵਨ ਜੁਗਤ ਵਿੱਚ ਹਰ ਤਰਾਂ ਦੇ ਭਿੰਨ ਭੇਦ ਮਿਟਾ ਕੇ ਜੀ ਸਕੇ। ਕੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਾ ਹਰ ਸਿੱਖ ਗੁਰਬਾਣੀ ਦੀ ਅਗਵਾਈ ਮੰਨਣ ਲਈ ਤਿਆਰ ਹੈ?

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਲੋਂ ਸਿੱਖ ਨੂੰ ਗੁਰਬਾਣੀ ਰਾਹੀਂ ਬਖਸ਼ੀ ਗਈ ਜੀਵਨ ਜੁਗਤਿ

ਜੀਵਨ ਮੁਕਤੁ ਜਾ ਸਬਦੁ ਸੁਣਾਏ॥ ਸਚੀ ਰਹਤ ਸਚਾ ਸੁਖੁ ਪਾਏ ॥7

ਉਦਾ੍ਹਰਣ ਵਜੋਂ ਗੁਰਬਾਣੀ ਰਹਿਤ ਦੇ ਸਾਗਰ ਵਿਚੋਂ ਕੁਝ ਕੁ ਜੀਵਨ ਜੁਗਤ ਦੇ ਵਿਸ਼ੇ ਪੇਸ਼ ਕਰ ਰਿਹਾ ਹਾਂ। ਆਓ, ਆਪਣੀ ਆਪਣੀ ਧਾਰੀ ਦੀ ਹਉਮੈ ਛੱਡ ਕੇ, ਹਰਿ ਮੋੜ ਤੇ ਹਰ ਅਗਵਾਈ ਦੀ ਮੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਕਰੀਏ

ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਸਿੱਖ ਦੀ ਤਾਰੀਫ

ਸੋਰਠਿ ਮਹਲਾ 3 ॥ ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ

ਜੋ ਗੁਰੂ ਨੂੰ ਭਾਂਵਦੀ ਜੀਵਨ ਜੁਗਤ ਅਪਨਾਵੇ ਸਿਖ ਓਹੋ ਹੀ ਪ੍ਰਵਾਨ ਹੈ, ਇਸੇ ਲਈ ਗੁਰੂ ਹੁਕਮ ਹੈ:

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥ ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ

ਜਦੋਂ ਤਨ ਦਾ ਸਰੂਪ ਅਤੇ ਵਿਹਾਰ, ਮਨ ਦੇ ਵੀਚਾਰ, ਅਤੇ ਧਨ ਦੀ ਪ੍ਰਾਪਤੀ, ਅਤੇ ਵਰਤੋਂ ਦੇ ਸਾਧਨ, ਸਬਦ ਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਗੁਰੂ ਹੁਕਮ ਅਧੀਨ ਹੋ ਜਾਂਦੇ ਹਨ ਅਤੇ ਸਿੱਖ "ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥ ਅਵਰੁ ਨ ਜਾਣਾ ਦੂਆ ਤੀਆ ॥ ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ॥" ਅਨੁਸਾਰ ਗੁਰੂ ਜੋਤ ਦੇ ਦਸਵੇਂ ਜਾਮੇਂ ਸਮੇਂ ਇੱਕੋ ਇੱਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਤਿਆਰ ਕੀਤੇ ਹੋਏ "ਬਾਣੀ ਅੰਮ੍ਰਿਤ" 'ਤੇ ਨਿਸਚਾ ਅਤੇ ਸੱਚਾ ਰੱਬੀ ਹੁਕਮ ਮੰਨ ਲਵੇਗਾ, ਤਾਂ ਹੀ ਉਹ ਸੰਪੂਰਨ ਰੂਪ ਵਿੱਚ ਸਿੱਖ ਹੈ।

ਪਉੜੀ ॥ ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥ ਬਿਨੁ ਹਰਿ ਨਾਵੈ ਕੋ ਮਿਤ੍ਰ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥ ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ ॥ ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ ॥12॥

ਮ: 4 ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥2॥

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top