Share on Facebook

Main News Page

ਪ੍ਰਿਥਮ ਭਗਉਤੀ” ਜਾਂ “ਪ੍ਰਿਥਮ ਅਕਾਲਪੁਰਖ” - ਦੂਜਾ ਪੱਖ (ਭਾਗ ਆਖਰੀ)
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

* ਲੜ੍ਹੀ ਜੋੜਨ ਲਈ ਪੜ੍ਹੋ: ਭਾਗ ਪਹਿਲਾ, ਭਾਗ ਦੂਜਾ

ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਲਿਖੇ ਪੱਤਰਾਂ ਦਾ ਕੁੱਝ ਹਿਸਾ:

ਕਿਸੇ ਵਿਰੋਧੀ ਪ੍ਰੈਸ਼ਰ ਹੇਠ ਦੇਵੀ ਦੁਰਗਾ ਦੀ ਵਾਰ ਵਿਚ ਗੁਰੂਆਂ ਦਾ ਨਾਮ ਨਾਲ ਜੋੜ ਕੇ ਹਰ ਰੋਜ਼ ਅਰਦਾਸ ਰਾਹੀਂ ਭਗਉਤੀ ਦੇਵੀ ਦੀ ਉਪਾਸ਼ਣਾ ਸੁਰੂ ਕਰਾ ਦਿਤੀ ਗਈ ਹੈ। ਜੇ ਕੋਈ ਪੁਛਦਾ ਹੈ ਤਾਂ ਇਹ ਆਖ ਕੇ ਟਾਲ ਦਿਤਾ ਜਾਂਦਾ ਹੈ ਕੇ ਭਗਉਤੀ ਦਾ ਅਰਥ ਅਕਾਲ ਪੁਰਖ ਹੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨੌ ਵਾਰ ਭਗਉਤੀ ਸ਼ਬਦ ਆਇਆ ਹੈ, ਪਰ ਕਿਸੇ ਇਕ ਥਾਂ ਭੀ "ਭਗਉਤੀ" ਦਾ ਅਰਥ ਅਕਾਲ ਪੁਰਖ ਨਹੀਂ ਹੈ। ਜਦੋਂ ਮੈਂ ਇਸ ਪਉੜੀ ਦੇ ਅਸਲ ਟਿਕਾਣੇ 'ਤੇ ਪੁਜਦਾ ਹਾਂ, ਤਾਂ ਹੈਰਾਨੀ ਹੋਂਦੀ ਹੈ ਕੇ ਬਚਿੱਤਰ ਨਾਟਕ ਵਿੱਚ ਇਸ ਪਉੜੀ ਦਾ ਹੈਡਿੰਗ ਅਤੇ ਆਰੰਭ ਇਸ ਪ੍ਰਕਾਰ ਹੈ।

ਵਾਰ ਦੁਰਗਾ ਕੀ ੴ ਸਤਿਗੁਰ ਪ੍ਰਸਾਦਿ ਸ੍ਰੀ ਭਗਉਤੀ ਜੀ ਸਹਾਇ
ਅਬ ਵਾਰ ਦੁਰਗਾ ਕੀ ਲਿਖਯਤੇ ਪਾਤਸ਼ਾਹੀ 10


ਅੱਜ ਦੇ ਸ਼੍ਰੋਮਣੀ ਕਮੇਟੀ ਦੇ ਭਾਈਵਾਲ ਸੰਤ ਸਮਾਜ, ਬਹੁਤੇ ਡੇਰੇਦਾਰ ਅਤੇ ਉਨ੍ਹਾਂ ਦੇ ਸ਼ਰਧਾਲੂ ਟਕਸਾਲ ਅਤੇ ਨਾਨਕਸਰ ਵਾਲੇ ਭੀ, ਅਪਣੀ ਰਹਿਰਾਸ ਵਿਚ ਦੇਵੀ ਦੁਰਗਾ {ਭਗਉਤੀ} ਦੀ ਉਪਾਸ਼ਨਾ ਕਰ ਰਹੇ ਦਿਸਦੇ ਹਨ, ਜਦੋਂ ਪ੍ਹੜਦੇ ਹਨ "ਪ੍ਰਥਮ ਧਰਉਂ ਭਗਵਤ ਕੋ ਧਿਆਨਾ। ਬਹੁਰ ਕਰਉਂ ਕਵਿਤਾ ਬਿਧ ਨਾਨਾ।" ਇਸਦਾ ਭਾਵ ਹੈ- ਕੇ ਮੈਂ ਪਹਿਲੇ ਭਗਵਤੀ ਦੇਵੀ ਦੁਰਗਾ ਦਾ ਧਿਆਨ ਧਰਦਾ ਹਾਂ, ਫਿਰ ਹੀ ਕੋਈ ਕਾਵ ਰਚਨਾ ਉਚਾਰਦਾ ਹਾ ਦੋਹਿਰਾ – "ਨੇਤਰ ਤੁਂਗ ਕੇ ਚਰਨ ਤਰ ਸੁਤੱਦਰਵ ਤੀਰ ਤਰੰਗ। ਸ੍ਰੀ ਭਗਵਤ ਪੂਰਨ ਕੀਓ ਰਘੁਵਰ ਕਥਾ ਪਰਸੰਗ।"

ਸਤਲੁਝ ਦੇ ਕੰਡੇ ਰਾਮ ਕਥਾ ਦਾ ਗ੍ਰੰਥ ਸ੍ਰੀ ਭਗਵਤੀ ਦੁਰਗਾ ਦੇਵੀ ਜੀ ਨੇ ਸੰਪੂਰਨ ਕੀਤਾ ਹੈ।

ਦੋਹਿਰਾ॥
ਸਾਧ ਅਸਾਧ ਜਾਨਿਓ ਨਹੀ ਬਾਦ ਸੁਬਾਦ ਬੇਬਾਦ। ਗ੍ਰੰਥ ਸਗਲ ਪੂਰਨ ਕੀਓ ਸ੍ਰੀ ਭਗਵਤ ਕਿਰਪਾ ਪ੍ਰਸਾਦ

ਚੰਗੇ ਮੰਦੇ ਦੀ ਪਛਾਣ ਛੱਡ ਕੇ ਕਿਸੇ ਬਾਦ ਸੁਬਾਦ ਬਿਬਾਦ ਦੀ ਪ੍ਰਵਾਹ ਨਾ ਕਰਦਿਆਂ, ਸ੍ਰੀ ਭਗਵਤੀ ਦੀ ਕਿਰਪਾ ਨਾਲ ਇਹ ਗ੍ਰੰਥ ਸੰਪੂਰਨ ਕਰ ਲਿਆ

ਜਦੋਂ ਕਿ ਗੁਰੂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਮੈਂ ਕਿਸੇ ਦੇਵੀ ਦੇਵਤੇ ਦੇ ਹੁਕਮ ਵਿਚ ਨਹੀਂ, ਜੋ ਕੁਝ ਬੋਲਦਾ ਹਾਂ, ਇਕ ਅਕਾਲ ਪੁਰਖ ਦੇ ਹੁਕਮ ਵਿੱਚ ਬੋਲਾਇਆ ਬੋਲਦਾ ਹਾਂ। ਇਸੇ ਲਈ ਮੈਨੂੰ ਬਾਣੀ ਨਿਰੰਕਾਰ ਜਾਪਦੀ ਹੈ।

ਏਕੋ ਕਰਤਾ ਆਪੇ ਆਪ ਹਰਿ ਕੇ ਭਗਤ ਜਾਣਹਿ ਪਰਤਾਪ ਨਾਵੈ ਕੀ ਪੈਜ ਰਖਦਾ ਆਇਆਨਾਨਕੁ ਬੋਲੈ ਤਿਸ ਕਾ ਬੋਲਾਇਆ ॥4॥

ਤਿਲੰਗ ਮਹਲਾ 1 ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤ ਮਿਟਾਈ

ਸਲੋਕੁ ਮ: 3 ॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ਜਹ ਅਬਿਗਤੁ ਭਗਤੁ ਤਹ ਆਪਿ ਜਹ ਪਸਰੈ ਪਾਸਾਰੁ ਸੰਤ ਪਰਤਾਪਿ ਦੁਹੂ ਪਾਖ ਕਾ ਆਪਹਿ ਧਨੀ ਉਨ ਕੀ ਸੋਭਾ ਉਨਹੂ ਬਨੀ ਆਪਹਿ ਕਉਤਕ ਕਰੈ ਅਨਦ ਚੋਜ ਆਪਹਿ ਰਸ ਭੋਗਨ ਨਿਰਜੋਗ ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ਜਿਸੁ ਭਾਵੈ ਤਿਸੁ ਖੇਲ ਖਿਲਾਵੈ ਬੇਸੁਮਾਰ ਅਥਾਹ ਅਗਨਤ ਅਤੋਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ 8 ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ

ਹੋਰ ਬਹੁਤ ਕੁਛ ਸੋਧਣ ਵਾਲਾ ਹੈ, ਇਹ ਕੋਈ ਗੁਰਬਾਣੀ ਨਹੀਂ ਹੈ ਕਿ ਇਸ ਨੂੰ ਵਿਚਾਰਿਆ ਜਾਂ ਸੋਧਿਆ ਨਹੀਂ ਜਾ ਸਕਦਾ। ਅੱਜ ਵਿਦਵਾਨਾਂ ਵਲੋਂ ਮਿਲ ਬੈਠਕੇ ਪਾਰ ਦਰਸ਼ੀ ਅਤੇ ਬਿਨਾ ਕਿਸੇ ਦੇ ਦਬਾਅ ਦੇ ਵਿਚਾਰ ਰਾਹੀਂ ਗੁਰਬਾਣੀ ਦੀ ਕਸਵੱਟੀ 'ਤੇ ਪਰਖ ਕੇ ਸੋਧ ਕਰ ਲੈਣੀ ਚਾਹੀਦੀ ਹੈ, ਤਾਂ ਕਿ ਕੌਮੀ ਭਰਮ ਭੁਲੇਖੇ ਦੂਰ ਹੋ ਸਕਣ। ਜੇ ਕੌਮ ਦੀਆਂ ਮੁਖ ਸੰਸਥਾਵਾਂ ਨੇ ਆਪਣੀ ਜੁੰਮੇਵਾਰੀ ਸਮਝ ਕੇ ਜਲਦੀ ਹੀ ਇਹ ਫੈਸਲੇ ਨਾ ਕਰਵਾਏ, ਤਾਂ ਕੌਮ ਦੇ ਜਾਗਰਤ ਲੋਕ ਫਿਰ ਆਪ ਫੈਸਲੇ ਕਰਣਗੇ ਅਤੇ ਇਸ ਸਭ ਕੁਛ ਲਈ ਕੌਮ ਦੀਆਂ ਮੁਖ ਸੰਸਥਾਵਾਂ ਜੁੰਮੇਵਾਰ ਹੋਣਗੀਆਂ। ਬਚਿੱਤਰ ਨਾਟਕ {ਅਖੌਤੀ ਦਸਮ ਗਰੰਥ} ਵਿਚ ਗੁਰੂ ਗੋਬਿੰਦ ਸਿਘ ਜੀ ਦਾ ਨਾਮ ਵਰਤ ਕੇ, ਸਿੱਖ ਨੂੰ ਕਿਸ ਤਰਾਂ ਹਿੰਦੂ ਦੇਵੀ ਦੇਵਤਿਆਂ ਦੁਰਗਾ ਭਗਉਤੀ ਚੰਡੀ ਖੂਨ ਪੀਣ ਵਾਲੀ ਕਾਲਕਾ ਦੀ ਉਪਾਸਨਾ ਵਿੱਚ ਲਾਇਆ ਗਿਆ ਹੈ।

ਮੈਨੂੰ ਇਕ ਸਾਲ ਹੋ ਗਿਆ ਹੈ, ਸ਼੍ਰੋਮਣੀ ਕਮੇਟੀ ਨੂੰ ਇਸ ਲਈ ਚਿੱਠੀਆਂ ਲਿਖਿਦਿਆਂ, ਪਰ ਸ਼੍ਰੋਮਣੀ ਕਮੇਟੀ ਨੂੰ ਅੱਠ ਅਰਬ ਦੀ ਗੋਲਕ ਅਤੇ ਉਸਦੇ ਸਹਾਰੇ ਚਲਦੀ ਸਿਆਸਤ ਵਿਚੋਂ ਹੀ ਸਮਾਂ ਨਹੀਂ ਮਿਲ ਰਿਹਾ। ਆਖਰ ਹੁਣ ਇੱਕ ਇੱਕ ਕਰਕੇ ਇਹ ਸਭ ਕੁਛ ਕੌਮ ਦੇ ਸਾਹਮਣੇ ਰੱਖਣਾ ਜ਼ਰੂਰੀ ਸਮਝਦਾ ਹਾਂ।

ਮੇਰੀ ਆਖੀਰ ਵਿਚ ਬੇਨਤੀ ਹੈ ਕਿ ਲਿਖਣ ਲਈ ਹੋਰ ਬਹੁਤ ਕੁਛ ਹੈ, ਪਰ ਗੁਰਬਾਣੀ ਜੁਗਤ ਦੇ ਪ੍ਰਚਾਰ ਦਾ ਕੀਮਤੀ ਸਮਾਂ ਮੈਂ ਕਿਸੇ ਵੀਰ ਨਾਲ ਸੁਆਲਾਂ ਜਵਾਬਾਂ ਦੇ ਚੱਕਰ ਵਿਚ ਪੈਕੇ, ਵਿਅਰਥ ਗੁਆਣਾਂ ਨਹੀਂ ਸੀ ਚਾਹੁੰਦਾ, ਪਰ ਇਸ ਵੀਰ ਨੇ ਗੁਰਬਾਣੀ ਰਹਿਤ ਦੀ ਅਗਵਾਈ ਦੇ ਉਪਰਾਲੇ 'ਤੇ ਸੁਆਲ ਖੜੇ ਕਰਕੇ, ਮੈਨੂੰ ਕੁਛ ਲਿਖਣ ਲਈ ਮਜਬੂਰ ਕਰ ਦਿਤਾ, ਜੇ ਕਿਸੇ ਨੂੰ ਗੁਰਬਾਣੀ ਗੁਰਮਤਿ ਦੀ ਅਗਵਾਈ ਤੋਂ ਕਿਸੇ ਹੋਰ ਪੰਥ, ਕੌਮ, ਜਾਂ ਹੋਰ ਕਿਸੇ ਅਖੌਤੀ ਰਹਿਤ ਨਾਮਿਆਂ ਦੀ ਸਹਿਮਤੀ 'ਤੇ ਜ਼ਿਆਦਾ ਭਰੋਸਾ ਹੈ, ਤਾਂ ਉਸਨੂੰ ਮੁਬਾਰਕ, ਪਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਫੈਸਲਿਆਂ ਵਿੱਚ ਬੇਲੋੜੇ ਸੁਆਲ ਖੜੇ ਕਰਕੇ, ਅੜਿਕੇ ਨਾ ਬਣੋ, ਧੰਨਵਾਦੀ ਹੋਵਾਂਗਾ।

ਖਿਮਾਂ ਦਾ ਜਾਚਕ ਹਾਂ।


*** ਅਰਦਾਸ ***

ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥

ਸਲੋਕ ਮ: 2 ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥

ੴ ਸਤਿਗੁਰੂ ਪਰਸਾਦਿਅਕਾਲ ਪੁਰਖ ਜੀ ਸਹਾਏ
ਪ੍ਰਥਮ ਅਕਾਲ ਪੁਰਖ ਸਿਮਰ ਕੈ, ਗੁਰੂ ਨਾਨਕ ਜੀ ਲਈਂ ਧਿਆਇ ॥
ਗੁਰੂ ਅੰਗਦ ੀ, ਗੁਰੂ ਅਮਰ ਦਾਸ ੀ, ਗੁਰੂ ਰਾਮਦਾਸੀ ਹੋਈਂ ਸਹਾਇ॥
ਗੁਰੂ ਅਰਜਨ ਜੀ, ਗੁਰੂ ਹਰਗੋਬਿੰਦ ਜੀ, ਸਿਮਰਉਂ ਗੁਰੂ ਹਰ ਰਾਇ॥
ਗੁਰੂ ਹਰ ਕਿਸ਼ਨ ਜੀ ਧਿਆਈਐ ਸਭ ਸੁਖ ਵਸਹਿ ਮਨ ਆਇ
ਗੁਰੂ ਤੇਗ ਬਹਾਦਰ ਜੀ ਸਿਮਰੀਐ, ਨਿਰਭਉ ਨਾਮ ਧਿਆਇ
ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ, ਜੋਤ ਓਹਾ ਜੁਗਤ ਸਾਏ, ਸਭ ਥਾਈਂ ਹੋਈਂ ਸਹਾਇ
ਦਸਾਂ ਜਾਮਿਆਂ ਵਿੱਚ ਵਰਤੀ ਇਕੋ ਗੁਰੂ ਜੋਤ, ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ, ਬੋਲੋ ਜੀ ਵਾਹਿਗੁਰੂ

ਦਸ ਪਾਤਸ਼ਾਹੀਆਂ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਜੀਵਨ ਮੁਕਤੇ, ਸਮੂਹ ਸੰਤਾਂ-ਸਮੂਹ ਭਗਤਾਂ, ਜਿਨਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਤਨ ਮਨ ਧਨ ਵਾਰਿਆ, ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਹਿਆ, ਤਿਨਾ ਸਚਿਆਰਿਆਂ, ਪਿਆਰਿਆਂ, ਸਿਦਕਵਾਨਾਂ, ਸ਼ਹੀਦਾਂ, ਸਿੰਘਾਂ, ਸਿੰਘਣੀਆਂ, ਭੁਜੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ।

ਅਕਾਲ ਪੁਰਖ ਦੇ ਸੱਚੇ ਤਖਤ ਸਹਿਤ ਸਰਬੱਤ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ-ਧਰਕੇ, ਬੋਲੋ ਜੀ ਵਾਹਿਗੁਰੂ।

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਸਤਿਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਪੰਥ ਕੀ ਜੀਤ, ਅਕਾਲ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਦੇ ਗਿਆਨ ਇਸ਼ਨਾਨ, ਝੰਡੇ ਬੁੰਗੇ ਅਟੱਲ, ਜੁਗੋ ਜੁਗ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ।

ਸਿੱਖਾਂ ਦਾ ਮਨ ਨੀਵਾਂ, ਮੱਤ ਉਚੀ, ਮੱਤ ਦਾ ਰਾਖਾ ਆਪ ਅਕਾਲ ਪੁਰਖ। ਗੁਰੂ ਪੰਥਕਾਂ ਦੇ ਸਦਾ ਸਹਾਈ ਦਾਤਾਰ ਜੀਓ, ਨਨਕਾਣਾ ਸਾਹਿਬ ਸਮੇਤ ਹੋਰ ਸਰਬੱਤ ਗੁਰੂੁ ਅਸਥਾਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ, ਅਤੇ ਪਟਨਾ ਸਾਹਿਬ, ਹਜੂਰ ਸਾਹਿਬ ਸਮੇਤ ਕੁੱਛ ਅਸਥਾਨਾਂ 'ਤੇ ਹੋ ਰਹੀ ਗੁਰੂ ਕੀ ਬੇਅਦਬੀ ਅਤੇ ਮਨਮਤ ਨੂੰ ਠੱਲ ਪਾਉਣ ਦੀ ਸਮਰੱਥਾ ਤੇ ਅਗਵਾਈ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ -- ਇਸ ਤੋਂ ਅੱਗੇ ਸਮੇਂ ਅਤੇ ਇਛਾ ਅਨੁਸਾਰ ਮਨ ਦੀ ਅਰਦਾਸ ਕਰੋ ਜੀ।

ਸੇਈ ਗੁਰਮੁਖ ਪਿਆਰੇ ਮੇਲੋ, ਜ੍ਹਿਨਾਂ ਦੇ ਮਿਲਿਆਂ ਤੇਰਾ ਨਾਮ ਚਿਤ ਆਵੇ।

ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top