Share on Facebook

Main News Page

ਉਨਟਾਰੀਓ ਖ਼ਾਲਸਾ ਦਰਬਾਰ ਗੁਰਦੁਆਰਾ, ਡਿਕਸੀ ਰੋਡ ਦੀ ਚੋਣ ਵਿੱਚ ਸ: ਚੈਨ ਸਿੰਘ ਧਾਲੀਵਾਲ ਨੂੰ ਵੋਟ ਅਤੇ ਸਹਿਯੋਗ ਕਰੋ

04 Oct 2015 (ਕਿਰਪਾਲ ਸਿੰਘ): ਐਤਵਾਰ 04 ਅਕਤੂਬਰ 2015 ਨੂੰ ਟੋਰਾਂਟੋ ਸਥਿਤ ਉਨਟਾਰੀਓ ਖ਼ਾਲਸਾ ਦਰਬਾਰ ਗੁਰਦੁਆਰਾ, ਡਿਕਸੀ ਰੋਡ ਦੀ ਚੋਣ ਹੋ ਰਹੀ ਹੈ। ਇਸ ਚੋਣ ਵਿੱਚ ਤਿੰਨ ਧੜੇ

(1) ਰਣਜੋਧ ਸਿੰਘ ਪੰਧੇਰ, ਸਵਰਨ ਸਿੰਘ ਕੈਰੋਂ ਦਾ ਧੜਾ
(2) ਜਸਜੀਤ ਸਿੰਘ ਭੁੱਲਰ, ਹਰਬੰਸ ਸਿੰਘ ਜੰਡਾਲੀ ਦਾ ਧੜਾ
(3) ਤੀਸਰਾ ਧੜਾ ਨਿਰੋਲ ਡੇਰਾਵਾਦੀ ਸੋਚ ਨਾਲ ਸਬੰਧਤ ਹੈ;

ਆਪਣੀ ਕਿਸਮਤ ਅਜਮਾ ਰਹੇ ਹਨ। ਜਿਸ ਤਰ੍ਹਾਂ ਕੈਨੇਡਾ ਗੁਰਦੁਆਰਾ ਚੋਣਾਂ ਸਮੇਂ ਸਲੇਟਾਂ ਬਣਦੀਆਂ ਹਨ ਅਤੇ ਵੋਟਰ ਲਈ ਚੋਣ ਲੜ ਰਹੇ ਵੱਖ ਵੱਖ ਧੜਿਆਂ ਵਿੱਚੋਂ ਸਿਰਫ ਇਕ ਸਲੇਟ (ਧੜੇ) ਦੀ ਚੋਣ ਕਰਨ ਦੀ ਹੀ ਆਪਸ਼ਨ ਹੁੰਦੀ ਹੈ, ਭਾਵ ਉਸ ਧੜੇ ਦੇ ਸਾਰੇ ਉਮੀਦਵਾਰਾਂ ਨੂੰ ਭਾਵੇਂ ਉਨ੍ਹਾਂ ਵਿੱਚੋਂ ਕੁਝ ਉਮੀਦਵਾਰ ਉਸ ਨੂੰ ਪਸੰਦ ਹੋਣ ਜਾਂ ਨਾ; ਨੂੰ ਵੋਟ ਪਾਉਣੀ ਪੈਂਦੀ ਹੈ।

ਇਸ ਚੋਣ ਪ੍ਰਣਾਲੀ ਵਿੱਚ ਵੱਡਾ ਨੁਕਸ ਇਹ ਹੈ ਕਿ ਵੋਟਰ ਕਿਸੇ ਇੱਕ ਧੜੇ ਦੀ ਹੀ ਚੋਣ ਕਰ ਸਕਦਾ ਹੈ, ਕਿਸੇ ਚੰਗੇ ਵਿਅਕਤੀ ਦੀ ਚੋਣ ਨਹੀਂ ਕਰ ਸਕਦਾ।

ਦੂਸਰਾ ਨੁਕਸ ਇਹ ਹੈ ਕਿ ਧੜਿਆਂ ਤੋਂ ਨਿਰਲੇਪ ਕਿਸੇ ਵੀ ਚੰਗੇ ਕਿਰਦਾਰ ਵਾਲੇ ਅਜ਼ਾਦ ਉਮੀਦਵਾਰ ਦਾ ਚੋਣ ਜਿਤਣ ਦਾ ਕੋਈ ਮੌਕਾ ਨਹੀਂ ਰਹਿੰਦਾ। ਸੋ ਸਲੇਟ ਸਿਸਟਮ, ਸਿਧਾਂਤ ਦੀ ਕੀਮਤ ’ਤੇ ਧੜੇਵੰਦੀ ਨੂੰ ਉਤਸ਼ਾਹਤ ਕਰਦਾ ਹੈ। ਪਰ ਇਸ ਵਾਰ ਕਿਉਂਕਿ ਚੋਣ ਅਦਾਲਤ ਦੇ ਹੁਕਮਾਂ ਅਤੇ ਨਿਗਰਾਨੀ ਹੇਠ ਹੋ ਰਹੀ ਹੈ, ਇਸ ਲਈ ਉਸ ਨੇ ਸਲੇਟ ਸਿਸਟਮ ਨੂੰ ਰੱਦ ਕਰਕੇ ਅਜ਼ਾਦ ਤੌਰ ’ਤੇ ਚੋਣ ਲੜਨ ਦਾ ਮੌਕਾ ਦਿੱਤਾ ਹੈ।

ਇਸ ਮੌਕੇ ਦਾ ਲਾਭ ਉਠਾ ਕੇ ਸ: ਚੈਨ ਸਿੰਘ ਧਾਲੀਵਾਲ ਧੜੇਵੰਦੀ ਤੋਂ ਉਪਰ ਉਠ ਕੇ ਨਿਰੋਲ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਅਤੇ ਪ੍ਰਚਾਰ ਹਿਤ ਕੇਵਲ ਗੁਰਮਤਿ ਦੇ ਧਾਰਨੀ ਪ੍ਰਚਾਰਕਾਂ ਨੂੰ ਬੁਲਾਉਣ ਦੇ ਮੁੱਦੇ ਨੂੰ ਲੈ ਕੇ ਅਜ਼ਾਦ ਤੌਰ ’ਤੇ ਚੋਣ ਲੜ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਪਿਛਲੇ 12 ਸਾਲਾਂ ਤੱਕ ਜਸਜੀਤ ਸਿੰਘ ਭੁੱਲਰ, ਹਰਬੰਸ ਸਿੰਘ ਜੰਡਾਲੀ ਦੇ ਧੜੇ ਨਾਲ ਇਸ ਸ਼ਰਤ ’ਤੇ ਸਬੰਧਤ ਰਿਹਾ ਹੈ ਕਿ ਜੇ ਚੋਣ ਉਪ੍ਰੰਤ ਸੇਵਾ ਇਸ ਗਰੁੱਪ ਨੂੰ ਮਿਲੀ ਤਾਂ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਪੂਰਨ ਤੌਰ ’ਤੇ ਲਾਗੂ ਕਰਨਗੇ। ਪਰ ਚੋਣ ਜਿੱਤਣ ਉਪ੍ਰੰਤ ਅਤੇ ਗੁਰਦੁਆਰੇ ਦੀ ਸੇਵਾ ਸੰਭਾਲਣ ਉਪ੍ਰੰਤ ਉਹ ਅਗਲੀਆਂ ਜਿੱਤਣ ਦੀ ਲਾਲਸਾ ਕਾਰਨ ਡੇਰਾਵਾਦੀ ਸੋਚ ਵਾਲੇ ਸਿੱਖਾਂ ਦੀ ਹਮਾਇਤ ਹਾਸਲ ਕਰਨ ਦੀ ਨੀਤੀ ਅਧੀਨ ਇਹ ਧੜਾ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਤੋਂ ਟਾਲ਼ਾ ਵਟਦਾ ਆ ਰਿਹਾ ਹੈ।

ਬੇਸ਼ੱਕ ਉਹ ਬਾਕੀ ਦੇ ਦੋਵੇਂ ਧੜਿਆਂ ਨਾਲੋਂ ਭੁੱਲਰ ਧੜੇ ਨੂੰ ਚੰਗਾ ਸਮਝਦੇ ਹਨ, ਕਿਉਂਕਿ ਉਹ ਸਿੱਖ ਰਹਿਤ ਮਰਿਆਦਾ ਸਬੰਧੀ ਸਹਿਮਤ ਤਾਂ ਹੋ ਜਾਂਦੇ ਹਨ। ਪਰ ਕਿਉਂਕਿ ਗੁਰਦੁਆਰਾ ਪ੍ਰਬੰਧ ’ਤੇ ਕਾਬਜ਼ ਬਣੇ ਰਹਿਣ ਦੀ ਲਾਲਸਾ ਅਧੀਨ ਇਸ ਨੂੰ ਲਾਗੂ ਕਰਨ ਦੇ ਮਾਮਲੇ ਨੂੰ ਲਟਕਾਉਂਦੇ ਆ ਰਹੇ ਹਨ, ਇਸ ਲਈ ਉਹ ਇਸ ਧੜੇ ਤੋਂ ਨਾਖੁਸ਼ ਰਹੇ ਹਨ ਅਤੇ ਸਮਝਦੇ ਹਨ ਕਿ ਉਨ੍ਹਾਂ ਦੇ ਧੜੇ ਵਿੱਚ ਸ਼ਾਮਲ ਹੋਣ ਵੇਲੇ ਕੀਤੇ ਵਾਅਦੇ ’ਤੇ ਉਹ ਖ਼ਰੇ ਨਹੀਂ ਉਤਰ ਰਹੇ।

ਇਸ ਲਈ ਉਹ ਕਿਸੇ ਧੜੇ ਵਿੱਚ ਸ਼ਾਮਲ ਹੋਣ ਦੀ ਬਜਾਏ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਅਤੇ ਵਾਅਦਾ ਕਰਦੇ ਹਨ ਕਿ ਜੇ ਉਸ ਨੂੰ ਗੁਰੂ ਦੀ ਬਖ਼ਸ਼ਿਸ਼ ਅਤੇ ਵੋਟਰਾਂ ਦੇ ਸਹਿਯੋਗ ਨਾਲ ਜਿੱਤ ਹਾਸਲ ਕਰਨ ਵਿੱਚ ਕਾਮਯਾਬੀ ਮਿਲੀ ਤਾਂ ਸਿਰਫ ਉਸੇ ਧੜੇ ਨਾਲ ਸਹਿਯੋਗ ਕਰਨਗੇ ਜੋ ਪੂਰਨ ਤੌਰ ’ਤੇ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਅਤੇ ਗੁਰਮਤਿ ਦੇ ਧਾਰਨੀ ਪ੍ਰਚਾਰਕਾਂ ਨੂੰ ਹੀ ਪ੍ਰਚਾਰ ਹਿਤ ਬੁਲਾਉਣ ਦਾ ਕੀਤਾ ਵਾਅਦਾ ਨਿਭਾਉਣਗੇ।

ਉਮੀਦਵਾਰਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਨੰ: 5 ਹੈ। ਇਸ ਲਈ ਗੁਰਦੁਆਰੇ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਰਵਾਉਣ ਅਤੇ ਨਿਰੋਲ ਗੁਰਮਤਿ ਅਧਾਰਤ ਪ੍ਰਚਾਰ ਹੋਣ ਦੀ ਤਾਂਘ ਰੱਖਣ ਵਾਲੇ ਵੋਟਰਾਂ ਅਤੇ ਸਮਰਥਕਾਂ ਨੂੰ ਚਾਹੀਦਾ ਹੈ ਕਿ ਸ: ਚੈਨ ਸਿੰਘ ਧਾਲੀਵਾਲ ਨੂੰ ਵੋਟ ਅਤੇ ਸਹਿਯੋਗ ਦੇਕੇ ਮੌਕੇ ਦਾ ਲਾਭ ਉਠਾਉਣ।

1.   Amrik Singh Deol   8. Gurjit Singh Grewal 15. Harpal Singh (16 Eiffel Blvd)  22. Makhan Singh 29. Ranjit Singh Dulay
2. Balvir Singh Dhaliwal  9. Gurmej Singh  16.   Harpal Singh (6 Samson Court) 23. Manohar Singh   30. Ranjodh S. Pandher    
3. Balwinder Singh Riar 10. Gurpreet Singh Bal 17. Jasvir Singh Gill  24. Nachhattar Singh Chohan  31.  Sardara Singh
4. Bhupinder Singh Bath 11.   Harbhajan Singh Pandori 18. Jodh Singh Sahota 25. Narinder Singh Dhillon       32. Sukhpal Singh Pandher 
5. Chain Singh Dhaliwal  416 606 6441 12. Harjindar Singh 19. Joginder Kaur Gahunia 26.  Navjit Singh   33. Surinder Singh   
6. Dharamjit Singh Toor 13. Harjit Singh Sodhi  20. Kanwarpal Singh Soodan         27. Paramjit Singh Bolina   34. Sukhminder Singh Hansra
7. Gurinderjit Singh Bhullar 14. Harnek Singh  21.   Lakhwinder Singh     28. Paramjit Singh Gill   35. Swarn Singh Kairon         
        36. Tajinder Kaur

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top