Share on Facebook

Main News Page

ਪ੍ਰਿੰਸੀਪਲ ਪਰਵਿੰਦਰ ਸਿੰਘ, ਜਿਸ ਸ਼ਾਖਾ 'ਤੇ ਬੈਠੋ, ਉਸੇ ਨੂੰ ਵੱਡਣ ਦੀ ਕੋਸ਼ਿਸ਼ ਨਾ ਕਰੋ
-: ਸੁਰਿੰਦਰ ਸਿੰਘ ਬੈਲਜੀਅਮ

ਅਖੌਤੀ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਪ੍ਰੋਫ਼ ਦਰਸ਼ਨ ਸਿੰਘ ਜੀ ਵਲੋਂ ਕੌਮ ਦੇ ਚੰਗੇਰੇ ਭਵਿੱਖ ਲਈ ਕੀਤੇ ਸ਼ਲਾਘਾਯੋਗ ਕੰਮਾਂ ਦੀਆਂ ਸ਼ਕਾਇਤਾਂ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਕੋਲ ਭੇਜਣ ਦੀਆਂ ਕਾਰਵਾਈਆਂ ਕਰ ਕੇ, ਬਾਦਲ ਦੇ ਜਮੂਰਿਆਂ 'ਚ ਇੱਕ ਹੋਰ ਵਾਧਾ ਕੀਤਾ ਹੈ। ਦੋਗਲੇ ਬੰਦੇ ਹੋਣ ਦਾ ਸਬੂਤ ਦੇਣ ਲਈ ਕੋਈ ਖਾਸ ਸਬੂਤ ਦੀ ਜ਼ਰੂਰਤ ਨਹੀਂ ਹੁੰਦੀ। ਅਜਿਹੀਆਂ ਕੌਮ ਵਿਰੋਧੀ ਕਾਰਵਾਈਆਂ ਹੀ ਸਾਬਤ ਕਰ ਦਿੰਦਿਆਂ ਹਨ ਕਿ ਬੰਦਾ ਕਿੰਨਾ ਕੁ ਕੌਮ ਪ੍ਰਤੀ ਇਮਾਨਦਾਰ ਹੈ।

ਪ੍ਰਿੰਸੀਪਲ ਵਰਗੇ ਦੋਹਰੇ ਕਿਰਦਾਰ ਵਾਲੇ ਸੱਪ ਹਮੇਸ਼ਾਂ ਤਾਕ 'ਚ ਰਹਿੰਦੇ ਹਨ ਕਿ ਕਦ ਮੌਕਾ ਮਿਲੇ ਅਤੇ ਚੂਹੇ ਦੀ ਖੁੱਡ 'ਤੇ ਕਬਜਾ ਕੀਤਾ ਜਾਏ। ਬਾਦਲ ਵਰਗੇ ਕੌਮ ਧਰੋਹੀਆਂ ਨਾਲ ਮਿਲ ਕੇ ਮਾਇਆ ਦੇ ਗੱਫੇ ਤਾਂ ਮਿਲਦੇ ਹੀ ਹਨ, ਪਰ ਵਿਦੇਸ਼ੀ ਬੈਠੇ ਗੁਰਸਿੱਖਾਂ ਨੂੰ ਭਰਮਾ ਭਰਮਾ ਕੇ ਉਨ੍ਹਾਂ ਕੋਲੋਂ ਵੀ ਮਾਇਆ ਦੇ ਗਫੇ ਵਸੂਲਨੇ, ਪ੍ਰਿਸੀਪਲ ਸਾਹਿਬ ਨੂੰ ਬੜੀ ਚੰਗੇ ਤਰੀਕੇ ਨਾਲ ਆਉਂਦੇ ਹਨ।

ਕੋਈ ਸਮਾਂ ਸੀ, ਮੈਂ ਵੀ ਪ੍ਰਿਸੀਪਲ ਦੀਆਂ ਗਲਾਂ 'ਚ ਆ ਕੇ ਇਹਨਾ ਨੂੰ ਨਾਗਨੀ (ਮਾਇਆ) ਸੇਵਾ ਸਮਝ ਕੇ ਭੇਜੀ ਸੀ। ਇਨ੍ਹਾਂ ਨੇ ਆਪਣਾ ਇੱਕ ਮੈਗਜ਼ੀਨ ਮੈਨੂੰ ਅਤੇ ਮੇਰੇ ਵੱਡੇ ਭਾਈ ਸਾਹਿਬ ਨੂੰ ਭੇਜ ਕੇ ਮਾਇਆ ਮੰਗਵਾਈ ਅਤੇ ਮੈਗਜ਼ੀਨ ਲਗਾਤਾਰ ਭੇਜਣ ਦਾ ਵਾਅਦਾ ਕੀਤਾ। ਮਾਇਆ ਮਿਲਣ ਤੋਂ ਬਾਅਦ... "ਤੂੰ ਕੌਣ ਤੇ ਮੈਂ ਕੌਣ" ਵਾਲੀ ਕਹਾਵਤ 'ਤੇ ਚਲਦਿਆਂ ਮੁੜ ਮੈਗਜ਼ੀਨ ਸਾਨੂੰ ਨਜ਼ਰ ਨਹੀਂ ਆਇਆ।

ਪਿਛਲੇ ਸਾਲ ਮੇਰੀ ਇੰਡੀਆ ਫੇਰੀ ਦੌਰਾਨ ਇਹਨਾਂ ਨੂੰ ਪਟਿਆਲੇ ਗੁਰੂਦੁਆਰਾ ਦੂਖ ਨਿਵਾਰ ਸਾਹਿਬ ਵਿਖੇ ਸਮੇਤ ਪਰਿਵਾਰ ਮਿਲਣ ਦਾ ਮੌਕਾ ਮਿਲਿਆ। ਇਹਨਾ ਵਲੋਂ ਖਿਚੀਆਂ ਗਈਆਂ ਫੋਟੂਆਂ ਨੂੰ ਫੇਸਬੁਕ ਤੇ ਦੇਖ ਕੇ ਮੇਰੇ ਬਹੁਤ ਸਾਰੇ ਫੇਸ ਬੁੱਕ ਮਿੱਤਰਾਂ ਨੇ ਇਹਨਾ ਦੀ ਦੋਗਲੀ ਅਸਲੀਅਤ ਬਾਰੇ ਚਾਨਣਾ ਪਾਇਆ, ਸ਼ਾਇਦ ਓਹਨਾ ਦੀਆਂ ਗਲਾਂ ਦਾ ਅਸਰ ਨਾ ਕਬੂਲਦਾ, ਪਰ ਅੱਜ ਜਦ ਇਹਨਾਂ ਨੂੰ ਭਗੌਤੀ ਦੀ ਕੁੱਝ ਜਿਆਦਾ ਹੀ ਚਿੰਤਾ ਹੋਈ ਅਤੇ ਪੰਥ ਦੀ ਮਹਾਨ ਸ਼ਖਸ਼ੀਅਤ ਪ੍ਰੋ. ਦਰਸ਼ਨ ਸਿੰਘ ਜੀ ਬਾਰੇ ਬੋਲੇ ਗਏ ਊਲ ਜਲੂਲ ਨੇ ਸਾਡੀਆਂ ਨਜ਼ਰਾਂ ਵਿੱਚ ਇਸ ਨੂੰ ਵੀ ਬਾਦਲ ਦੇ ਜਮੂਰਿਆਂ ਦੀ ਕਤਾਰ ਵਿੱਚ ਖੜਾ ਕਰ ਦਿਤਾ ਹੈ।

ਸਤਿਗੁਰੂ ਸੁਮੱਤ ਬਖਸ਼ੇ।


ਟਿੱਪਣੀ:

ਆਪਣੇ ਆਪ ਨੂੰ ਗੁਰਮਤਿ ਸਿਖਲਾਈ ਕੇਂਦਰ ਦਾ ਪ੍ਰਿੰਸੀਪਲ ਅਖਵਾਉਂਦੇ ਹੋਏ, ਇਨ੍ਹਾਂ ਨੇ ਕਈ ਸ਼ਖਸੀਅਤਾਂ ਨਾਲ ਰਾਬਤਾ ਕਾਇਮ ਕੀਤਾ, ਪ੍ਰੋ. ਦਰਸ਼ਨ ਸਿੰਘ ਵੱਲੋਂ ਚਲਾਈ ਜਾ ਰਹੀ ਇੱਕ ਜਥੇਬੰਦੀ "ਗੁਰੂ ਗ੍ਰੰਥ ਦਾ ਖ਼ਾਲਸਾ ਪੰਥ" ਦਾ ਵੀ ਇਨ੍ਹਾਂ ਨੂੰ ਅਹੁਦੇਦਾਰ ਬਣਾਇਆ ਗਿਆ ਸੀ। ਤੇ ਹੁਣ ਉਨ੍ਹਾਂ ਨਾਲ ਵੀ ਧੋਖਾ ਕੀਤਾ, ਤੇ ਧਮਕੀ ਵੀ ਕਾਹਦੀ ਕਿ ਅਖੇ ਪ੍ਰੋ. ਦਰਸ਼ਨ ਸਿੰਘ ਦੀ ਸ਼ਿਕਾਇਤ ਮਾਨ ਦੇ ਥਾਪੇ ਅਖੌਤੀ ਜਥੇਦਾਰਾਂ ਕੋਲ ਕਰਾਂਗਾ... ਪਰ ਸੂਤਰਾਂ ਅਨੁਸਾਰ ਇਨ੍ਹਾਂ ਨੇ ਪੱਪੂ ਦੁਰਬਚਨ ਇੰਸਾਂ ਤੱਕ ਵੀ ਪਹੁੰਚ ਕੀਤੀ ਹੈ... ਕਰ ਲੈ ਭਾਈ... ਕੀ ਫਰਕ ਪੈਂਦਾ ਹੈ...

ਖੈਰ ਇਨ੍ਹਾਂ ਪ੍ਰਿੰਸੀਪਲ ਸਾਹਿਬ ਦੀ ਆਪਣੀ ਮਰਜ਼ੀ, ਪਰ ਜਿਸ ਸ਼ਾਖਾ 'ਤੇ ਬੈਠੋ, ਉਸੇ ਨੂੰ ਵੱਡਣ ਦੀ ਕੋਸ਼ਿਸ਼ ਨਾ ਕਰੋ। ਨਾਮ ਰਖਿਆ ਹੈ "ਗੁਰਮਤਿ ਸਿਖਲਾਈ ਕੇਂਦਰ" ਤੇ ਕੰਮ ਇਹੋ ਜਿਹੇ... ਸ਼ਾਬਾਸ਼ !!!

ਇਨ੍ਹਾਂ ਪ੍ਰਿੰਸੀਪਲ ਸਾਹਿਬ ਦਾ 13 Apr 2014 ਨੂੰ ਲਿਖਿਆ ਲੇਖ "ਸ਼੍ਰੋਮਣੀ ਕਮੇਟੀ ਦਾ ਧਰਮ ਵਿਰੋਧੀ ਕਿਰਦਾਰ" ਵਿੱਚ ਲਿਖਦੇ ਹਨ ਕਿ

"ਅੱਜ ਅਕਾਲ ਤਖਤ ਦੀ ਮਾਨ-ਮਰਿਯਾਦਾ ਨੂੰ ਸਿਆਸੀ ਲੋਕ ਆਪਣੇ ਹਥ ਠੋਕੇ ਜਫੇਮਾਰਾਂ ਰਾਹੀਂ ਰੋਲ ਰਹੇ ਹਨ, ਨਾਨਕਸ਼ਾਹੀ ਕੈਲੰਡਰ ਅੰਦਰੋਂ ਸਿੱਖ ਸਿਧਾਂਤਕ ਰੂਹ ਕੱਢ ਕੇ ਇਸ ਦਾ ਹਿੰਦੂਕਰਨ ਕੀਤਾ ਗਿਆ ਹੈ, ਸਿੱਖ ਰਹਿਤ ਮਰਿਯਾਦਾ ਦੇ ਉਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ "ਬਚਿੱਤ੍ਰ ਨਾਟਕ" ਦਾ ਨਾਂ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖ ਕੇ ਪ੍ਰਕਾਸ਼ ਕੀਤਾ ਜਾ ਰਿਹਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਦ ਖਾਲਿਸਤਾਨ ਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ, ਫਿਰ ਇਸ ਨੂੰ ਲਾਗੂ ਕਰਨ ਦੀ ਜਿੰਮੇਵਾਰੀ ਕਿਸ ਦੀ ਹੈ, ਸ੍ਰੀ ਅਕਾਲ ਤਖਤ ਨੂੰ ਥਾਣਾ ਤੇ ਇੱਥੇ ਬੈਠਾ ਜਫੇਮਾਰ ਥਾਣੇਦਾਰ ਕਿਉਂ ਬਣੀ ਬੈਠਾ ਹੈ? ਜੋ ਸਿੱਖ ਵਿਦਵਾਨਾਂ, ਸਿੱਖ ਅਖਬਾਰਾਂ ਵਿਰੁੱਧ ਬੇਮਾਨੇ ਫੈਸਲੇ ਠੋਸਣ ਦਾ ਯਤਨ ਕਰ ਰਿਹਾ ਹੈ। ਅਜਿਹੀਆਂ ਸਾਰੀਆਂ ਵੱਧ ਰਹੀਆਂ ਬਿਪਰ-ਰੀਤਾਂ ਲਈ ਕਾਬਜ-ਧਿਰ ਦੇ ਨਾਲ-ਨਾਲ "ਪੰਥਕ ਧਿਰ" ਬਰਾਬਰ ਦੀ ਜਿੰਮੇਵਾਰ ਹੈ।"

ਹੈਂਅਅਅ, ਜਿਹੜੇ ਪ੍ਰਿੰਸੀਪਲ ਸਾਹਿਬ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਦੇ ਹੋਣ, ਉਨ੍ਹਾਂ  ਦਾ ਉਸੇ ਕੂੜ ਗ੍ਰੰਥ ਦੀ ਭਗੌਤੀ ਨਾਲ ਐਨਾ ਪਿਆਰ !!!

ਹੋਰ ਤਾਂ ਹੋਰ ਇਨ੍ਹਾਂ ਨੂੰ ਖ਼ਾਲਸਾ ਨਿਊਜ਼ ਨੇ 2-3 ਛੋਟੇ ਜਿਹੇ ਸਵਾਲ ਪੁੱਛੇ ਸੀ,

- ਕੀ ਅਰਦਾਸ ਗੁਰਬਾਣੀ ਹੈ? ਜਿਸ ਵਿੱਚ ਰੱਦੋਬਦਲ ਨਹੀਂ ਹੋ ਸਕਦੀ?
-
ਕੀ ਰਹਿਤ ਮਰਿਆਦਾ ਗੁਰੂ ਨੇ ਬਣਾਈ ਹੈ?
-
ਕੀ ਸਿੱਖ ਰਹਿਤ ਮਰਿਆਦਾ ਦਾ ਪਾਲਣ ਅਕਾਲ ਤਖ਼ਤ, ਹਰਿਮੰਦਿਰ ਸਾਹਿਬ ਵਿੱਚ ਹੁੰਦਾ ਹੈ? ਕੀ ਬਾਕੀ ਗੁਰਦੁਆਰਿਆਂ ਵਿੱਚ ਹੁੰਦਾ ਹੈ?

ਜਿਨ੍ਹਾਂਦਾ ਜਵਾਬ ਅੱਜ ਤੱਕ ਨਹੀਂ ਆਇਆ।

ਇੱਕਲੇ ਸ. ਸੁਰਿੰਦਰ ਸਿੰਘ ਬੈਲਜੀਯਮ ਨਾਲ ਹੀ ਇਸ ਅਖੌਤੀ ਪ੍ਰਿੰਸੀਪਲ ਸਾਹਿਬ ਨੇ ਧੋਖਾ ਨਹੀਂ ਕੀਤਾ, ਥੱਲੇ ਦਿੱਤੇ ਕੁੱਝ ਹੁ ਹੋਰਾਂ ਨਾਲ ਵੀ ਕੀਤਾ ਹੈ, ਹਾਲੇ ਹੋਰ ਵੀ ਸਿੱਖਾਂ ਦੀਆਂ ਇਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਹਨ। ਸਾਨੂੰ ਇਸ ਬਾਰੇ ਲਿਖੜ ਦੀ ਕੋਈ ਬਹੁਤੀ ਲੋੜ ਨਹੀਂ ਸੀ, ਪਰ ਇਸ ਤਰ੍ਹਾਂ ਸ਼ਖਸ ਜਾਗਰੂਕਤਾ ਲਹਿਰ ਨੂੰ ਆਪਣੇ ਫਾਇਦੇ ਲਈ ਵਰਤ ਕੇ, ਆਪਣਾ ਮਾਇਕ ਤੌਰ 'ਤੇ ਫਾਇਦਾ ਜ਼ਰੂਰ ਕਰਦੇ ਹਨ, ਪਰ ਸਮਾਂ ਆੁਜ਼ 'ਤੇ ਡੱਸ ਦੇ ਨੇ।

ਸ. ਸੁਰਿੰਦਰ ਸਿੰਘ ਬੈਲਜੀਯਮ ਨਾਲ ਹੋਈ ਫੇਸਬੁੱਕ ਦੀ ਗ਼ਲਬਾਤ
ਸ. ਗੁਰਦੀਪ ਸਿੰਘ ਨਾਲ ਹੋਈ ਫੇਸਬੁੱਕ ਦੀ ਗ਼ਲਬਾਤ ਸ. ਕੁਲਵਿੰਦਰ ਸਿੰਘ ਕੈਲੀਫੋਰਨੀਆ
ਨਾਲ ਹੋਈ ਫੇਸਬੁੱਕ ਦੀ ਗ਼ਲਬਾਤ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top