Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਸ. ਪ੍ਰਭਦੀਪ ਸਿੰਘ 'ਤੇ ਤਰਨਤਾਰਨ ਵਿਖੇ ਕਾਰ ਬੰਬ ਨਾਲ ਹੋਇਆ ਕਾਤਲਾਨਾ ਹਮਲਾ

07 ਮਾਰਚ 2016, ਸੋਮਵਾਰ ਨੂੰ ਅਕਾਲ ਉਪਮਾ ਜਥਾ, ਵੱਲੋਂ ਰਾਮਗੜ੍ਹੀਆ ਬੁੰਗਾ (ਖੱਡੀਆਂ ਵਾਲਾ ਚੌਕ) ਨਜ਼ਦੀਕ ਗੁਰੂ ਅਰਜਨ ਦੇਵ ਸਰਾਂ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਇੱਕ ਵਿਸੇਸ਼ ਗੁਰਮਤ ਸੈਮੀਨਾਰ ਆਯੋਜਿਤ ਕੀਤਾ ਗਿਆ।

ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਦੇ ਤੌਰ 'ਤੇ ਸਿਰਦਾਰ ਪ੍ਰਭਦੀਪ ਸਿੰਘ (ਟਾਈਗਰ ਜਥਾ ਯੂ.ਕੇ ਅਤੇ ਸਿੰਘਨਾਦ ਰੇਡਿਉ), ਡਾ. ਹਨਵੰਤ ਸਿੰਘ ਪਟਿਆਲਾ, ਡਾ. ਅਮਰਜੀਤ ਕੌਰ ਇਤਿਹਾਸਕਾਰ, ਸਿਰਦਾਰ ਜੋਗਿੰਦਰ ਸਿੰਘ ਫੌਜੀ, ਜਗਜੀਤ ਸਿੰਘ ਦੋਦੇ ਅਤੇ ਸਿਰਦਾਰ ਬਲਦੀਪ ਸਿੰਘ ਰਾਮੂਵਾਲੀਆ ਭੀ ਵਿਸੇਸ਼ ਤੌਰ 'ਤੇ ਸੰਗਤਾਂ ਨੂੰ ਸੰਬੋਧਿਤ ਹੋਏ

ਪਿਛਲੇ ਦਿਨੀਂ ਭਾਈ ਸਰਬਜੀਤ ਸਿੰਘ ਧੂੰਦਾ ਜੀ ਦੇ ਪਿਤਾਜੀ ਦੇ ਦੇਹਾਂਤ 'ਤੇ ਦੁਖ ਸਾਂਝਾ ਕਰਣ ਪਹੁੰਚੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਪਿੰਡ ਧੂੰਦਾ ਵਿਖੇ ਸੈਮੀਨਾਰ ਦੇ ਆਯੋਜਕਾਂ ਨੇ ਆਉਣ ਦਾ ਸੱਦਾ ਦਿੱਤਾ, ਜੋ ਉਨ੍ਹਾਂ ਨੇ ਸਵੀਕਾਰ ਕੀਤਾ।

- ਸੈਮੀਨਾਰ ਵਿੱਚ ਸੰਗਤਾਂ ਨੂੰ ਬੜੇ ਹੀ ਵਿਸਥਾਰ ਨਾਲ ਆਰ.ਐਸ.ਐਸ. ਦੀਆਂ ਕੁਟਿਲ ਚਾਲਾਂ ਤੋਂ ਜਾਣੂੰ ਕਰਵਾਇਆ ਗਿਆ, ਕਿ ਕਿਸ ਤਰ੍ਹਾਂ ਆਰ.ਐਸ.ਐਸ. ਨੇ ਸਿੱਖਾਂ 'ਚ ਉਨ੍ਹਾਂ ਦੇ ਹੀ ਭੇਖ 'ਚ ਘੁਸਪੈਠ ਕਰਕੇ, ਸਿੱਖੀ ਦੀਆਂ ਜੜਾਂ 'ਚ ਤੇਲ ਦਿੱਤਾ ਜਾ ਰਿਹਾ ਹੈ।

- ਅਖੌਤੀ ਦਸਮ ਗ੍ਰੰਥ ਬਾਰੇ ਵੀ ਖੁੱਲ ਕੇ ਚਰਚਾ ਹੋਈ, ਜਿਸ ਨਾਲ ਆਈਆਂ ਸੰਗਤਾਂ ਨੂੰ ਬਹੁਮੁੱਲੀ ਜਾਣਕਾਰੀ ਮਿਲੀ

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਪਹੁੰਚਣ ਦੀ ਖਬਰ ਸੁਣਦਿਆਂ ਆਰ.ਐਸ.ਐਸ. ਦੇ ਕਰਿੰਦੇ ਟਕਸਾਲੀਆਂ ਨੇ ਸੈਮੀਨਾਰ ਦੇ ਬਾਹਰ ਆਪਣੇ 25 -30 ਕਰਿੰਦੇ ਖੌਰੂ ਪਾਉਣ ਨੂੰ ਭੇਜੇ, ਜਿਨ੍ਹਾਂ ਦੀ ਸਤਿਕਾਰ ਕਮੇਟੀ ਵਾਲਿਆਂ ਨਾਲ ਝੜਪ ਵੀ ਹੋਈ। ਸਤਿਕਾਰ ਕਮੇਟੀ ਵਾਲੇ ਸਿੰਘਾਂ ਨੇ ਇਨ੍ਹਾਂ ਟਕਸਾਲੀਆਂ ਦੀ ਪੇਸ਼ ਨਾ ਜਾਣ ਦਿੱਤੀ। ਉਨ੍ਹਾਂ ਨੇ ਆਪਣਾ ਰੌਲਾ ਰੱਪਾ ਬਾਹਰ ਚਾਲੂ ਰੱਖਿਆ, ਪਰ ਕਿਸੇ ਦੀ ਸੈਮੀਨਾਰ 'ਚ ਅੰਦਰ ਆਉਣ ਦੀ ਹਿੰਮਤ ਨਾ ਪਈ। ਸੈਮੀਨਾਰ ਦੇ ਆਯੋਜਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਤੁਸੀਂ ਅੰਦਰ ਆ ਕੇ ਪੁੱਛ ਸਕਦੇ ਹੋ। ਜਿਸ'ਤੇ ਕੁੱਝ ਕੁ ਟਕਸਾਲੀ ਅੰਦਰ ਆਏ, ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਸਵਾਲ ਪੁੱਛ ਸਕਦੇ ਹੋ, ਪਰ ਹਰ ਸਵਾਲ ਜਵਾਬ ਦੀ ਰਿਕਾਰਡਿੰਗ ਹੋਵੇਗੀ, ਜਿਸ 'ਤੇ ਉਹ ਨਾ ਨੁਕਰ ਕਰਣ ਲੱਗ ਪਏ। ਫਿਰ ਉਨ੍ਹਾਂ ਨੇ ਆਪਣੇ ਸਵਾਲ ਪੁੱਛੇ, ਜਿਨ੍ਹਾਂ ਦਾ ਜਵਾਬ ਪ੍ਰੋ. ਦਰਸ਼ਨ ਸਿੰਘ ਨੇ ਬਾਖੂਬੀ ਦਿੱਤਾ। ਸਵਾਲ ਮੁੱਕਣ 'ਤੇ ਉਨ੍ਹਾਂ ਦਾ ਮਕਸਦ ਪੂਰਾ ਨਾ ਹੁੰਦਾ ਦੇਖਕੇ, ਉਹ ਖਿਸਿਆਨੀ ਬਿੱਲੀ ਦੀ ਤਰ੍ਹਾਂ ਬਾਹਰ ਚੱਲੇ ਗਏ, ਜਿੱਥੇ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਪ੍ਰੋ. ਦਰਸ਼ਨ ਸਿੰਘ ਅਤੇ ਸ. ਪ੍ਰਭਦੀਪ ਸਿੰਘ ਦੀ ਕਾਰ ਨਾਲ ਬੰਬ ਫਿੱਟ ਕਰ ਦਿੱਤਾ, ਜਿਸ ਬਾਰੇ ਕਿਸੇ ਨੂੰ ਪਤਾ ਨਾ ਚੱਲਿਆ

ਸੈਮੀਨਾਰ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਪੰਨ ਹੋਇਆ, ਪਰ ਬਾਹਰ ਖੜੇ ਖੌਰੂਬਾਜ਼ ਰੌਲਾ ਪਾਉਂਦੇ ਰਹੇ, ਜਿਸ ਕਰਕੇ ਪੁਲਿਸ ਸੱਦਣੀ ਪਈ। ਇਸ ਰੌਲੇ 'ਚ ਪ੍ਰੋ. ਦਰਸ਼ਨ ਸਿੰਘ ਅਤੇ ਸ. ਪ੍ਰਭਦੀਪ ਸਿੰਘ, ਸ. ਬਲਦੀਪ ਸਿੰਘ ਰਾਮੂਵਾਲੀਆ ਅਤੇ ਕੁੱਝ ਹੋਰ ਸਿੰਘ ਕਾਰ 'ਚ ਬੈਠ ਕੇ ਚੱਲ ਪਏ, ਜਿਨ੍ਹਾਂ ਨਾਲ ਦੋ ਸਿੰਘ ਜਿਨ੍ਹਾਂ ਵਿੱਚ ਸ. ਰਵਿੰਦਰ ਸਿੰਘ ਨਾਗੋਕੇ ਵੀ ਸ਼ਾਮਿਲ ਸਨ, ਉਹ ਮੋਟਰਸਾਈਕਲ 'ਤੇ ਚੱਲ ਪਏ। ਉਨ੍ਹਾਂ ਪਿੱਛੇ ਟਕਸਾਲੀ ਮੰਡ੍ਹੀਰ ਵੀ ਮੋਟਰਸਾਈਕਲਾਂ 'ਤੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਥੋੜ੍ਹੀ ਦੂਰ ਜਾ ਕੇ ਸ. ਪ੍ਰਭਦੀਪ ਸਿੰਘ ਨੇ ਆਪਣੇ ਅਗਾਂਹ ਮੋਟਰਸਾਈਕਲ 'ਤੇ ਜਾ ਰਹੇ ਸ. ਨਾਗੋਕੇ ਨੂੰ ਰੁਕਣ ਲਈ ਕਿਹਾ। ਸ. ਨਾਗੋਕੇ ਹਾਲੇ ਕਾਰ ਦੇ ਨੇੜੇ ਪਹੁੰਚੇ ਹੀ ਸਨ, ਇੱਕ ਧਮਾਕਾ ਹੋਇਆ, ਜਿਸ ਨਾਲ ਕਾਰ ਹਿੱਲ ਗਈ, ਜਿਸ ਨਾਲ ਕਾਰ ਦਾ ਸ਼ੀਸਾ ਕਰੈਕ ਹੋ ਗਿਆ, ਅਤੇ ਹੋਰ ਨੁਕਸਾਨ ਹੋਇਆ, ਪਰ ਕਾਰ 'ਚ ਸਵਾਰ ਪ੍ਰੋ. ਦਰਸ਼ਨ ਸਿੰਘ ਅਤੇ ਸ. ਪ੍ਰਭਦੀਪ ਸਿੰਘ ਅਤੇ ਹੋਰ ਸਿੰਘ ਬੱਚ ਗਏ, ਸ. ਨਾਗੋਕੇ ਦੇ ਥੋੜ੍ਹੀਆਂ ਸੱਟਾਂ ਲੱਗੀਆਂ।

ਇਹ ਇੱਕ ਦੇਸੀ ਬੰਬ ਸੀ, ਜੋ ਬਾਦਲ ਸਰਕਾਰ ਦੀ ਸ਼ਹਿ 'ਤੇ ਟਕਸਾਲੀਆਂ ਨੇ ਕਾਰ ਦੀ ਮੁਹਰਲੀਆਂ ਬਰੇਕਾਂ ਨਾਲ ਫਿੱਟ ਕੀਤਾ ਸੀ। ਕਾਰ ਰੁਕੀ ਹੋਣ ਕਰਕੇ ਜ਼ਿਆਦਾ ਨੁਕਸਾਨ ਨਹੀਂ ਹੋਇਆ, ਜੇ ਕਿਤੇ ਇਹ ਕਾਰ ਹਾਈਵੇ 'ਤੇ 80-100 ਦੀ ਸਪੀਡ 'ਤੇ ਹੁੰਦੀ, ਤਾਂ ਨੁਕਸਾਨ ਹੋ ਸਕਦਾ ਸੀ।

ਕੁੱਝ ਕੁ ਸ਼ਰਾਰਤੀ ਅਨਸਰਾਂ ਦੇ ਨਾਮ ਇਸ ਤਰ੍ਹਾਂ ਹਨ:

- ਹਰਪ੍ਰੀਤ ਪਟਵਾਰੀ
- ਤੇਜਬੀਰ ਅਜਨਾਲਾ
- ਸਰੂਪ ਭੁੱਚਰ
- ਤਰਲੋਚਨ ਸੋਹਲ
- ਕੁਲਦੀਪ ਮੋਧੇ

ਇਨ੍ਹਾਂ ਦੇ ਨਾਮ ਨਾਲ "ਸਿੰਘ" ਨਹੀਂ ਲਗਾਇਆ ਗਿਆ, ਕਿਉਂਕਿ ਇਹ ਸਿੰਘਾਂ ਵਾਲੇ ਕੰਮ ਨਹੀਂ, ਲਾਹਨਤੀਆਂ ਵਾਲੇ ਹਨ।

ਇਸ ਹਾਦਸੇ ਦੇ ਪਿੱਛੇ ਜਿਨ੍ਹਾਂ ਲੋਕਾਂ ਦਾ ਹੱਥ ਹੈ, ਇਸ ਤੋਂ ਸਾਫ ਸਾਬਿਤ ਹੈ ਕਿ ਅਖੌਤੀ ਦਸਮ ਗ੍ਰੰਥ ਦੇ ਵਿਰੋਧ 'ਚ ਉੱਠ ਰਹੀ ਆਵਾਜ਼ ਨੂੰ ਬੰਦ ਕਰਣ ਲਈ, ਇਹ ਲੋਕ ਕਿਸੇ ਵੀ ਨੀਚ ਦਰਜੇ ਤੱਕ ਡਿੱਗ ਸਕਦੇ ਹਨ। ਇਨ੍ਹਾਂ ਲੋਕਾਂ ਕੋਲ ਵਿਚਾਰ ਵਿਮਰਸ਼ ਕਰਣ ਦ ਸਮਰੱਥਾ ਨਾ ਹੋਣ ਕਰਕੇ, ਗਾਹਲਾਂ, ਮਾਰ ਕੁਟਾਈ, ਧੋਖੇਬਾਜ਼ੀ, ਕਾਇਰਤਾ, ਨੀਚਤਾ ਪੂਰਣ ਕਾਰਵਾਈਆਂ ਕਰਣ ਦੇ ਸਮਰੱਥ ਹਨ, ਜੋ ਕਿ ਇਨ੍ਹਾਂ ਦੇ ਅਖੌਤੀ ਦਸਮ ਗ੍ਰੰਥ ਦੀ ਵਿਸ਼ੇਸ਼ਤਾ ਹੈ, ਜਿੱਥੋਂ ਇਨ੍ਹਾਂ ਸਾਰਾ ਕੁੱਝ ਸਿਖਿੱਆ ਹੈ। ਇਸ ਤਰ੍ਹਾਂ ਦੀ ਕਾਰਵਾਈ ਦਸਦੀ ਹੈ ਕਿ ਇਹ ਲੋਕ ਹੁਣ ਹਾਰ ਚੁਕੇ ਹਨ, ਅਤੇ ਸਿਰਫ ਮੂੰਹ ਬੰਦ ਕਰਣਾ ਚਾਹੁੰਦੇ ਹਨ, ਪਰ ਇਹ ਨੀਚ ਲੋਕ ਚੇਤੇ ਰੱਖਣ ਕਿ ਹੁਣ ਸਿੱਖ ਜਾਗ ਚੁਕਾ, ਇਸ ਤਰ੍ਹਾਂ ਦੀ ਕਾਰਵਾਈਆਂ ਸਾਨੂੰ ਰੋਕ ਨਹੀਂ ਸਕਦੀਆਂ, ਸਗੋਂ ਹੋਰ ਬੁਲੰਦੀ ਬਖਸ਼ਦੀਆਂ ਹਨ, ਤੇ ਇਨ੍ਹਾਂ ਦੀ ਨੀਚਤਾ ਪ੍ਰਗਟ ਕਰਦੀਆਂ ਹਨ। ਪਿਛਲੇ ਦਿਨੀਂ ਅਖੌਤੀ ਰਾਗੀ ਮਨਪ੍ਰੀਤ ਸਿੰਘ ਕਾਨਪੁਰੀ ਵੱਲੋਂ ਜ਼ੁਬਾਨ ਕੱਟਣ ਦੀ ਦਿੱਤੀ ਧਮਕੀ ਦਾ ਵੀ ਇਸ ਪਿੱਛੇ ਪੂਰਾ ਹੱਥ ਹੈ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਪੂਰਣ ਵਿਸ਼ਵਾਸ ਕਰਣ ਵਾਲੇ ਸਿੱਖ, ਇਸ ਤਰ੍ਹਾਂ ਦੀਆਂ ਘਟੀਆ ਕਾਰਵਾਈਆਂ ਨਾਲ ਪਿੱਛੇ ਹੱਟਣ ਵਾਲੇ ਨਹੀਂ, ਸਗੋਂ ਹੁਣ ਹੋਰ ਦ੍ਰਿੜਤਾ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਹੋਵੇਗਾ, ਅਤੇ ਨਾਲ ਹੀ ਕੂੜ ਗ੍ਰੰਥ ਦੀ ਅਸ਼ਲੀਲਤਾ ਦੁਨੀਆ ਸਾਹਮਣੇ ਨਸ਼ਰ ਹੋਵੇਗੀ।

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ

ਗੁਰਮਤਿ ਸੈਮੀਨਾਰ ਦੀਆਂ ਤਸਵੀਰਾਂ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top