ਪਿੰਦਰਪਾਲ ਸਿੰਘ ਦੀ ਰਟਣ ਦੀ ਦਿੱਤੀ ਇਸ ਮਿਸਾਲ 'ਤੇ ਹਾਸਾ ਵੀ
ਆਉਂਦਾ ਹੈ ਤੇ ਉਨ੍ਹਾਂ ਦੀ ਅਕਲ 'ਤੇ ਤਰਸ ਵੀ, ਕਿ ਕਿਵੇਂ ਕੋਈ ਸਟੇਜ 'ਤੇ ਬੈਠਾ ਐਨਾ
ਕੁਫਰ ਤੋਲ ਸਕਦਾ ਹੈ ਤੇ ਬੈਠੀ ਹੋਈ ਭੀੜ ਕਿਵੇਂ ਸੁਣ ਲੈਂਦੀ ਹੈ। ਬੀਬੀ ਬਾਦਲ ਦੇ ਤਲਵੇ
ਚੱਟ ਕੇ ਇਸ ਪਿੰਦਰਪਾਲ ਸਿੰਘ ਦਾ ਹਾਸਿਲ ਕੀਤਾ ਹੋਇਆ ਗਿਆਨ, ਰਸਾਤਲ ਵਿੱਚ ਚਲਾ ਗਿਆ ਲਗਦਾ
ਹੈ।
ਪ੍ਰੋ. ਕਸ਼ਮੀਰਾ ਸਿੰਘ ਦੇ ਲੇਖ "ਕੀ
‘ਵਾਹਿਗੁਰੂ ਵਾਹਿਗੁਰੂ’ ਜਾਪ ਹਰਿ ਨਾਮ ਸਿਮਰਨ ਹੈ ?" ਅਨੁਸਾਰ, ਜੋ ਕਿ ਬਹੁਤ ਹੀ
ਸਟੀਕ ਹੈ, ਵਾਹਿ ਗੁਰੂ ਅੱਖਰ ਰੱਬ ਲਈ ਨਹੀਂ ਵਰਤਿਆ ਗਿਆ ਹੈ, ਅਤੇ ਇਹ ਇੱਕ ਅੱਖਰ ਨਹੀਂ,
ਦੋ ਅੱਖਰ ਹਨ। ਦੂਜੀ ਗੱਲ ਕਿ ਗੁਰਮਤਿ 'ਚ ਕਿਸੇ ਵੀ
ਤਰ੍ਹਾਂ ਦੇ ਅਖਰ ਦੇ ਰੱਟਣ ਨੂੰ ਪ੍ਰਵਾਨਗੀ ਨਹੀਂ, ਫਿਰ ਇਹ ਕਿਸ ਮੁੰਹ ਨਾਲ... ਤੇ
ਹਾਸੋਹੀਣੀ ਦਲੀਲ ਨਾਲ ਸਭ ਕੁੱਝ ਜਾਣਦੇ ਹੋਏ ਵੀ ਐਨਾ ਕੁੱਝ ਕਹਿ ਜਾਂਦੇ ਹਨ ?
ਫੇਸਬੁੱਕ ਤੋਂ ਕਾਪੀ ਕੀਤਾ ਗਿਆ
ਸ. ਦਵਿੰਦਰ ਸਿੰਘ ਆਰਟਿਸਟ ਜੀ
ਦਾ ਇਹ ਕੀਤਾ ਹੋਇਆ ਕੁਮੈਂਟ ਬਹੁਤ ਹੀ ਸਟੀਕ ਹੈ:
"ਕਿਸੇ ਬੋਲੀ ਦੇ ਅੱਖਰਾਂ ਜਾਂ
ਗਿਣਤੀ ਦੇ ਅੱਖਰਾਂ ਦੀ ਪਛਾਣ, ਬਨਾਵਟ ਅਤੇ ਆਵਾਜ਼ ਨੂੰ ਬਾਰ ਬਾਰ ਰੱਟੇ ਲਾ ਕੇ ਦ੍ਰਿੜ
ਕਰਨਾ ਇੱਕ ਸਕੂਲ ਦੇ ਛੋਟੇ ਬੱਚੇ ਲਈ ਅਤਿਅੰਤ ਜਰੂਰੀ ਹੈ, ਕਿਉਂਕਿ ਇਹ
ਸਿੱਖਿਆ ਪ੍ਰਾਪਤ ਕਰਨ ਦਾ ਮੁੱਢ ਹੁੰਦਾ ਹੈ। ਜੇਕਰ ਕੋਈ
ਬੱਚਾ ਆਖੇ ਮੈਂ ਤਾਂ ਸਾਰੀ ਉਮਰ ਪਹਿਲੀ ਕਲਾਸ ਵਿੱਚ ਹੀ ਬੈਠ ਕੇ ਕਿਸੇ ਬੋਲੀ ਦੇ
ਅੱਖਰਾਂ ਦੇ ਕੇਵਲ ਰੱਟੇ ਹੀ ਲਾਉਣ ਹਨ, ਤਾਂ ਉਹ ਬੱਚਾ ਅਜਿਹਾ ਕਰਕੇ ਵੀ ਅਨਪੜ੍ਹ ਹੀ
ਰਗੇਗਾ, ਪਰ ਇਸ ਦੇ ਉਲਟ ਜਿਹੜੇ ਬੱਚਾ ਕਿਸੇ ਬੋਲੀ ਦੇ ਅੱਖਰਾਂ ਜਾਂ ਗਿਣਤੀ
ਦੇ ਅੱਖਰਾਂ ਦੀ ਪਛਾਣ, ਬਨਾਵਟ ਅਤੇ ਆਵਾਜ਼ ਨੂੰ ਬਾਰ ਬਾਰ ਰੱਟੇ ਲਾ ਕੇ ਦ੍ਰਿੜ ਕਰਨ
ਉਪਰੰਤ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕਰ ਲੈਂਦੇ ਹਨ, ਫਿਰ ਉਨ੍ਹਾਂ ਨੂੰ ਅਜਿਹਾ
ਕਰਨ ਦੀ ਲੋੜ ਨਹੀਂ ਪੈਂਦੀ। ਇਸ ਤੋਂ ਬਾਅਦ ਵਿਦਿਆਰਥੀ ਦਾ ਉਚੇਰੀ ਸਿੱਖਿਆ ਪ੍ਰਾਪਤ
ਕਰਨ ਦਾ ਸਮਾਂ ਆ ਜਾਂਦਾ ਹੈ।
ਜੇਕਰ ਕੋਈ ਕਾਲਜ ਜਾਂ ਯੂਨੀਵਰਸਿਟੀ ਦਾ ਵਿਦਿਆਰਥੀ ਆਪਣੀ ਕਲਾਸ ਵਿੱਚ ਇਹ ਆਖੇ ਕਿ
ਹੁਣ ਵੀ ਸਾਨੂੰ ਪਹਿਲੀ ਕਲਾਸ ਦੀ ਮੁੜ ਕਿਸੇ ਬੋਲੀ ਦੇ ਅੱਖਰਾਂ ਜਾਂ ਗਿਣਤੀ ਦੇ ਅੱਖਰਾਂ
ਦੀ ਪਛਾਣ, ਬਨਾਵਟ ਅਤੇ ਆਵਾਜ਼ ਨੂੰ ਬਾਰ ਬਾਰ ਰੱਟੇ ਲਾਉਣੇ ਚਾਹੀਦੇ ਹਨ ਅਤੇ ਆਪ ਵੀ
ਅਜਿਹਾ ਕਰਨ ਲੱਗ ਪਏ, ਤਾਂ ਹੋਰ ਵਿਦਿਆਰਥੀ ਉਸ ਦੀ ਇਸ ਗੱਲ ਨੂੰ ਰੱਦ ਕਰ ਦੇਣਗੇ ਅਤੇ
ਉਸ ਦਾ ਮਜ਼ਾਕ ਉਡਾਉਣਗੇ।
ਠੀਕ ਇਸੇ ਤਰ੍ਹਾਂ ਜੇਕਰ ਕੋਈ ਸਿੱਖ ਸਾਰੀ ਉਮਰ ਚਾਰ ਅੱਖਰਾਂ
ਨੂੰ ਹੀ ਬਾਰ ਬਾਰ ਰੱਟੇ ਲਾਈ ਜਾਵੇ, ਤਾਂ ਸੱਚ ਜਾਣਿਉ ਅਜਿਹਾ ਸਿੱਖ ਕਦੇ ਵੀ ਗੁਰਮਤਿ
ਦੀ ਸਿੱਖਿਆ ਹਾਸਲ ਨਹੀਂ ਕਰ ਸਕੇਗਾ।"