Share on Facebook

Main News Page

ਸਿੱਖਾ ਤੇਰੇ ਜੀਵਨ ਦੀ ਹਰ ਲੋੜ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਜੈਸੇ ਖੀਰ ਨੀਰ ਕੋ ਨਿਬੇਰੋ ਕਰਿ ਜਾਨੈ ਹੰਸ ਰਾਖੀਐ ਮਿਲਾਇ ਭਿੰਨ ਭਿੰਨ ਕੈ ਸਰੇਖ ਹੀ
ਤੈਸੇ ਗੁਰਸਬਦ ਸੁਨਤ ਪਹਿਚਾਨੈ ਸਿਖ ਆਨ ਬਾਨੀ ਕ੍ਰਿਤਮੀ ਨ ਗਨਤ ਹੈ ਲੇਖ ਹੀ ॥ 570 ਭਾਈ ਗੁਰਦਾਸ ਜੀ

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕਲਪਤ ਪਹਿਰਾਵੇ ਦੀ ਨਕਲ ਕਰਨ ਵਾਲੇ ਸੌਦਾ ਸਾਧ ਨੂੰ ਸਿੱਖ ਸੰਗਤ ਕਿਵੇਂ ਪ੍ਰਵਾਣ ਕਰਦੀ? ਇਹ ਤਾਂ ਹੋ ਹੀ ਨਹੀਂ ਸਕਦਾ, ਤੁਸੀਂ ਦੇਖ ਲਿਆ। ਪਰ ਹੁਣ ਤਾਂ ਆਪੂੰ ਬਣਿਆਂ ਪੰਥ, ਉਸਤੋਂ ਭੀ ਕਿਤੇ ਅੱਗੇ ਲੰਘ ਗਿਆ। ਸਿੰਘੋ ਅੱਖਾਂ ਖੋਲ ਕੇ ਦੇਖੋ, ਜੇ ਗੁਰੂ ਦੇ ਪਹਿਰਾਵੇ ਦੀ ਨਕਲ ਕਰਨਾ ਬੇਅਦਬੀ ਹੈ ਤਾਂ, ਬਾਣੀ ਗੁਰੂ ਦੀ ਨਕਲ ਕਰਕੇ ਬਰਾਬਰ ਬੈਠਣ ਵਾਲੇ ਨੂੰ ਤੁਸੀਂ ਮੱਥਾ ਟੇਕ ਰਹੇ ਹੋ, ਇਹ ਕਿਵੇਂ ਪ੍ਰਵਾਣ ਹੋਇਆ?

ਪਹਿਲੇ ਭੀ ਸਚ ਕੀ ਬਾਣੀ ਨਾਨਕ ਆਖੇ ਦੀ ਨਕਲ ਕਰਕੇ ਹੋਰ ਕੱਚ ਪਿੱਚ ਬੋਲਣ ਵਾਲਿਆਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਖੁੱਦ ਹੀ ਨਕਾਰ ਦਿਤਾ ਅਤੇ ਇਸੇ ਲਈ ਆਦਿ ਗ੍ਰੰਥ ਦੀ ਸੰਪਾਦਨਾ ਵੇਲੇ ਹੀ ਗੁਰੂ ਅਰਜਨ ਸਾਹਿਬ ਨੇ ਪ੍ਰਿਥੀ ਚੰਦ, ਮੇਹਰਵਾਨ ਆਦ ਦੀ ਕੋਈ ਰਚਨਾ ਪ੍ਰਵਾਣ ਨਾ ਕੀਤੀ।

ਗੁਰੂ ਗੋਬਿੰਦ ਸਿੰਘ ਜੀ ਨੇ ਭੀ ਦੂਜੀ ਵਾਰ ਸੰਪਾਦਨਾ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ "ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥24॥ ਅਤੇ ਗੁਰੂ ਰਾਮਦਾਸ ਜੀ ਦੇ ਬਚਨ "ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥" ਦੇ ਫੈਸਲੇ ਅਨਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚ ਰੱਖ ਕੇ ਗੁਰੂ ਅਰਜਨ ਸਾਹਿਬ ਜੀ ਦੀ ਲਾਈ ਹੋਈ ਓਹੋ ਮੁਦਾਵਣੀ {ਮੋਹਰ} ਅੱਗੇ ਲਾ ਦਿੱਤੀ, ਤਾਂਕਿ "ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥" ਵਾਲਾ ਫੈਸਲਾ ਅਟੱਲ ਰਹੇ ਅਤੇ ਉਸ ਸੱਚ ਕੀ ਬਾਣੀ ਦੇ ਸੰਗ੍ਰਹਿ ਰੂਪ ਗ੍ਰੰਥ ਨੂੰ ਗੁਰਿਆਈ ਦੇਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸਥਾਪਤ ਕੀਤਾ ਅਤੇ ਖਾਲਸੇ ਨੂੰ ਹਮੇਸ਼ਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿਤਾ।

ਸਿੱਖਾ ਤੇਰੇ ਜੀਵਨ ਦੀ ਹਰ ਲੋੜ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਇਸੇ ਲਈ ਉਸ ਤੋਂ ਬਾਅਦ ਖਾਲਸੇ ਲਈ ਕੋਈ ਵਖਰੀ ਰਹਿਤ ਮਰੀਯਾਦਾ ਅੰਮ੍ਰਿਤ ਦੀਆਂ ਬਾਣੀਆਂ, ਨਿਤਨੇਮ ਆਦਿ ਲਈ ਹੋਰ ਰਹਿਤਨਾਮਾ ਗੁਰੂ ਗਬਿੰਦ ਸਿੰਘ ਜੀ ਦੀ ਹੱਥ ਲਿਖਤ ਨਹੀਂ ਹੈ।

ਬ੍ਰਾਹਮਣਵਾਦ ਦੇ ਅਜਗਰ, ਮੁਗਲੀਆ ਹਕੂਮਤਾਂ ਦੇ ਜ਼ੁਲਮ, ਅਤੇ ਅਗਰੇਜ਼ ਦੀ ਕੁਟਿਲ ਨੀਤੀ ਦੇ ਮਾਰੂ ਹਮਲਿਆਂ ਦੇ ਬਾਵਜੂਦ, ਸਿੱਖੀ ਢਾਈ ਸੌ ਸਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿਚ ਸੁਰੱਖਸ਼ਤ ਪਲਦੀ ਰਹੀ।

ਦੂਜੇ ਪਾਸੇ ਜਿਹੜਾ ਬ੍ਰਾਹਮਣਵਾਦ ਸਿੱਖੀ ਦੇ ਭੇਸ ਵਿੱਚ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਹੌਲੀ ਹੌਲੀ ਸਿੱਖੀ ਦੇ ਕੇਂਦਰ ਪੰਜਾਬ ਦੇ ਪਿੰਡਾਂ, ਗੁਰਦੁਆਰਿਆਂ, ਧਰਮਸਾਲਾਂ ਤੇ ਸੰਤਾਂ ਮਹੰਤਾ ਦੇ ਰੂਪ ਵਿਚ ਕਾਬਜ਼ ਹੋ ਚੁਕਾ ਸੀ। ਬਦਕਿਸਮਤੀ 27 ਸਤੰਬਰ 1925 ਨੂੰ ਅਜਗਰ ਦੇ ਰੂਪ ਵਿੱਚ ਸਿੱਖੀ ਨੂੰ ਨਿਗਲ ਜਾਣ ਲਈ, ਉਹੋ ਬ੍ਰਾਹਮਣਵਾਦ ਬਕਾਇਦਾ ਜੱਥੇਬੰਦ ਹੋਕੇ, ਆਰ.ਐਸ.ਐਸ ਦੇ ਨਾਮ ਹੇਠ ਮੈਦਾਨ ਵਿੱਚ ਆ ਗਿਆ। ਅੱਜ ਸਾਧਨ ਹਨ, ਵੀਰੋ ਇਤਹਾਸ ਗ਼ੌਰ ਨਾਲ ਪ੍ਹੜੋ।

27 ਸਤੰਬਰ 1925 ਵਿਚ ਆਰ.ਐਸ.ਐਸ ਰੂਪਮਾਨ ਹੋਈ, 1 ਨਵੰਬਰ 1925 ਵਿੱਚ ਹੀ ਗੁਰਦੁਆਰਾ ਐਕਟ ਬਣਿਆ ਅਤੇ ਉਸਤੋਂ ਬਾਅਦ ਸੈਂਟਰਲ ਗੁਰਦੁਵਾਰਾ ਬੋਰਡ ਤੋਂ ਬਦਲ ਕੇ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਨਾਮ ਹੇਠ ਕੰਮ ਕਰਨ ਦੀ ਸਰਕਾਰੀ ਮਨਜ਼ੂਰੀ ਮਿਲੀ:

The Act came into force on November 1, 1925 with a gazette notification from the government of Punjab. According to the Act a Central Gurdwara Board elected by the Sikhs was to be the custodian of all-important Sikh places of worship. The first meeting of the Gurdwara board passed a resolution that its designation be changed to Shiromani Gurdwara Parbandhak Committee, which was accepted by the government. 

ਉਸ ਗੁਰਦੁਵਾਰਾ ਬੋਰਡ ਵਿਚ ਕਿਤਨੇ ਮੈਂਬਰ ਬ੍ਰਾਹਮਣੀ ਮਹੰਤਾਂ ਦੇ ਅਤੇ ਅੰਗਰੇਜ਼ ਸਰਕਾਰ ਦੇ ਟਾਉਟ ਸਨ, ਇਹ ਇਕ ਵੱਖਰਾ ਵਿਸ਼ਾ ਹੈ, ਜੋ ਬਹੁਤ ਵਾਰ ਵਿਚਾਰਿਆ ਜਾ ਚੁਕਾ ਹੈ। 36 ਤਾਂ ਪਹਿਲੇ ਹੀ ਸਰਕਾਰ ਵਲੋਂ ਨਿਸਚਿਤ ਸਨ, ਬਾਕੀ ਜਿਹਨਾ ਨੂੰ ਸਰਕਾਰ ਨੇ ਪ੍ਰਵਾਣ ਕੀਤਾ, ਫਿਰ ਜੋ ਕਈ ਗੁਰਸਿੱਖ ਗੁਰਮਤਿ ਬਿਰਤੀ ਵਾਲੇ ਸ਼ਾਮਲ ਸਨ, ਉਹਨਾਂ 'ਤੇ ਬ੍ਰਾਹਮਣੀ ਮਹੰਤੀ ਅਤੇ ਸਰਕਾਰੀ ਨੀਤੀ ਦਾ ਕਿਤਨਾ ਦਬਾਅ ਸੀ, ਉਹਨਾਂ ਵੀਰਾਂ ਦੀ ਕਿਤਨੀ ਕੁ ਸੋਚ ਸਫਲ ਹੋਂਦੀ ਰਹੀ। ਗੁਰੂ ਤੋਂ ਢਾਈ ਸੌ ਸਾਲ ਬਾਅਦ ਐਸੇ ਹਾਲਾਤਾਂ ਵਿੱਚ ਸ਼ਰੋਮਣੀ ਕਮੇਟੀ ਦੇ ਮੋਢੇ 'ਤੇ ਧਰ ਕੇ ਰਹਿਤ ਮਰੀਯਾਦਾ ਬਨਾਉਣ ਦਾ ਖਿਆਲ ਕਿਉਂ ਅਤੇ ਕਿਸਨੂੰ ਆਇਆ? ਫਿਰ ਰਹਿਤ ਮਰੀਯਾਦਾ ਬਨਾਉਣ ਲਈ ਕੇਵਲ 25 ਸੱਜਣਾਂ ਦਾ ਪੰਥ ਪੈਦਾ ਕੀਤਾ ਗਿਆ, ਜੋ ਕਦੇ ਭੀ ਕਿਸੇ ਭੀ ਮੀਟਿੰਗ 'ਤੇ ਪੂਰਾ ਨਾ ਹੋਇਆ। ਹਰ ਮੀਟਿੰਗ ਅਸਫਲ ਹੋਂਦੀ ਰਹੀ, ਕਿਉਂਕਿ ਆਰ.ਐਸ.ਐਸ ਦਾ ਅਜਗਰ ਬਚਿੱਤਰ ਨਾਟਕ ਰਾਹੀਂ ਗੁਰੂ ਅਤੇ ਸਿੱਖ ਨੂੰ ਲਵ ਕੁਸ਼ ਦੀ ਸੰਤਾਨ, ਅਤੇ ਦੇਵੀ ਦੇਤਿਆਂ ਦਾ ਪੁਜਾਰੀ ਸਾਬਤ ਕਰਕੇ, ਸਿੱਖੀ ਨੂੰ ਨਿਗਲ ਜਾਣਾ ਚਾਹੁੰਦਾ ਸੀ। ਆਖਰ ਬੇਵੱਸ ਹੋਏ ਭਲੇ ਵੀਰ ਭੀ ਜਾਂ ਤਾਂ ਬਾਈਕਾਟ ਕਰ ਜਾਂਦੇ ਰਹੇ, ਜਾਂ ਸਮਝੌਤਾਵਾਦੀ ਸੋਚ ਅਪਣਾਅ ਲੈਂਦੇ ਰਹੇ। ਏਹਨਾਂ ਸਮਝੌਤਿਆਂ ਵਿਚੋਂ ਭਗਉਤੀ, ਦੁਰਗਾ, ਮਹਾਕਾਲ ਸਮੇਤ ਬਚਿੱਤਰ ਨਾਟਕ ਦੀਆਂ ਰਚਨਾਵਾਂ ਨੇ ਅਰਦਾਸ, ਅੰਮ੍ਰਿਤ, ਨਿਤਨੇਮ ਦੇ ਦਰਵਾਜ਼ੇ ਰਾਹੀਂ "ਗੁਰ ਜੈਸਾ ਨਾਹੀ ਕੋ ਦੇਵ ॥" ਦੀ ਸਿੱਖੀ ਦੇ ਵੇਹੜੇ ਪ੍ਰਵੇਸ਼ ਕੀਤਾ ਅਤੇ ਇਉਂ ਇਹ ਰਹਿਤ ਮਰੀਯਾਦਾ ਬਿਨਾ ਪ੍ਰਮਾਣਕਿਤਾ ਮਤੇ ਦੇ ਸਿੱਖੀ ਦੇ ਵੇਹੜੇ ਆਸਣ ਲਾ ਬੈਠੀ।

ਆਰ.ਐਸ.ਐਸ. ਨੇ ਇਸ ਸਫਲਤਾ ਤੇ ਸ਼ੁਕਰ ਕੀਤਾ ਅਤੇ ਘਿਓ ਦੇ ਦੀਵੇ ਜਗਾਏ ਇਉਂ ਆਰ.ਐਸ.ਐਸ. ਵਲੋਂ ਸਿੱਖੀ ਦੇ ਵੇਹੜੇ ਵਿੱਚ ਸੇਹ ਦਾ ਕੰਡਾ ਗੱਡ ਦਿਤਾ ਗਿਆ, ਜਿਸ ਨਾਲ ਕੌਮ ਵਿਚ ਵੱਖ ਵੱਖ ਮਰੀਯਾਦਾ ਦੇ ਨਾਮ 'ਤੇ ਵੰਡੀਆਂ ਸ਼ੁਰੂ ਹੋਈਆਂ। ਅੱਜ ਭੀ ਜੇ ਕੋਈ ਸਿੱਖ ਇਕੋ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ੀ ਹੋਈ ਮਰੀਯਾਦਾ ਨਾਲ ਜੁੜਨ ਲਈ ਕਹਿੰਦਾ ਹੈ, ਤਾਂ ਆਰ.ਐਸ.ਐਸ. ਦੇ ਸਾਜਸ਼ੀ ਜਾਂ ਕੁਛ ਇਸ ਸਾਜਸ਼ ਨੂੰ ਨਾ ਸਮਝਣ ਵਾਲੇ ਭੋਲੇ ਭਾਲੇ ਵੀਰਾਂ ਨੂੰ ਵਰਤ ਕੇ, ਵਿਰੋਧ ਕਰਾਇਆ ਜਾਂਦਾ ਹੈ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਰੋਧ ਕਿਵੇਂ ਕਰ ਸਕਦਾ ਹੈ?

ਸਿੰਘੋ ਇਸ ਦੇ ਪਿਛੇ ਖੜੀ ਜ਼ਾਲਮ ਸਾਜਸ਼ ਨੂੰ ਪਛਾਣੋ ਅਤੇ ਪਛਾੜੋ, ਨਹੀਂ ਤਾਂ ਜਿਹਨਾਂ ਲਫਜ਼ਾਂ ਨੂੰ ਅੱਜ ਲਿਖਦੇ ਅਤੇ ਪੜ੍ਹਦੇ ਹਾਂ, ਇਹ ਲਫਜ਼ ਇਤਿਹਾਸ ਦਾ ਹਿੱਸਾ ਨਾ ਬਣ ਜਾਣ ਕਿ "ਸਿੱਖ ਵੀ ਨਿਗਲਿਆ ਗਿਆ"। ਸਿੱਖੀ ਦਾ ਭਵਿੱਖ ਖਤਰੇ ਵਿਚ ਹੈ, ਜਾਗੋ, ਸਮਝੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਬਾਣੀ ਦਾ ਵਿਰੋਧ ਕਰਨ ਵਾਲਿਓ ਵੀਰੋ, ਤੁਸਾਂ ਭੀ ਗੁਰੂ ਅੱਗੇ ਪੇਸ਼ ਹੋਣਾ ਹੈ, ਬਖਸ਼ੇ ਨਹੀਂ ਜਾਵੋਗੇ "ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥"

ਇਸ ਰਹਿਤ ਮਰੀਯਾਦਾ ਦੇ ਸਬੰਧ ਵਿਚ ਪ੍ਰੋ: ਕਸ਼ਮੀਰਾ ਸਿੰਘ ਜੀ ਨੇ ਬੜੀ ਖੋਜ ਭਰਪੂਰ ਬਹੁਤ ਕੁਛ ਲਿਖਿਆ ਹੈ ਜੋ ਪ੍ਹੜਨ ਜੋਗ ਹੈ।

- ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੇ ਹੁੰਦਿਆਂ ਵੱਖਰੀ ‘ਸਿੱਖ ਰਹਿਤ ਮਰਯਾਦਾ' ਕਿਉਂ ਬਣਾਈ ਗਈ ? -
ਪ੍ਰੋ. ਕਸ਼ਮੀਰਾ ਸਿੰਘ USA

ਗੁਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top