ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ
ਜਾਉ ॥
ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥ ਪੰਨਾ
84
ਸਿਰ
ਹੀ ਪਛਾਣ ਹੋਂਦੀ ਹੈ। ਕਾਤਲ ਜਦੋਂ ਮਕਤੂਲ ਦੀ ਪਛਾਣ ਖਤਮ ਕਰਨਾ ਚਾਹੇ ਤਾਂ ਸਿਰ ਲੈ ਜਾਂਦਾ
ਹੈ, ਫਿਰ ਧੜ ਦੀ ਕੋਈ ਪਛਾਣ ਨਹੀਂ ਰਹਿੰਦੀ, ਕਾਦਰ ਵਲੋਂ ਚੇਤਨਤਾ ਮੱਤ ਗਿਆਨ ਸਭ ਕੁਛ ਸਿਰ
ਵਿੱਚ ਹੀ ਤਾਂ ਰੱਖਿਆ ਗਿਆ ਹੈ, ਜਦੋਂ ਪਾਗਲ ਪਨ ਕਰਕੇ ਮਨੁੱਖ ਦੀ ਚੇਤਨਤਾ ਮੱਤ ਸੂਝ ਨਾ
ਰਹੇ, ਤਾਂ ਲੋਗ ਕਹਿੰਦੇ ਨੇ ਇਸਦਾ ਸਿਰ ਫਿਰ ਗਿਆ ਹੈ। ਕਹਿੰਦੇ ਨੇ ਜਦੋਂ ਸ਼ਿਵ ਨੇ ਆਪਣੇ
ਪੁਤਰ ਦੇ ਧੜ ਤੇ ਹਾਥੀ ਦਾ ਸਿਰ ਲਾਂ ਦਿੱਤਾ, ਉਸ ਦਿਨ ਤੋਂ ਹਾਥੀ ਦਾ ਸਿਰ ਹੀ ਗਣੇਸ਼ ਦੀ
ਪਛਾਣ ਬਣ ਗਈ।
ਮੈਂ ਦੇਖ ਰਿਹਾ ਹਾਂ ਸਦੀਆਂ ਤੋਂ ਕੁੱਛ
ਕਲਮਾਂ ਸਿੱਖੀ ਲਈ ਸ਼ਿਵ ਮੌਤ ਦਾ ਦੇਵਤਾ ਬਣ ਗਈਆਂ ਹਨ, ਜਿਹਨਾ ਜ਼ਾਲਮ ਕਲਮਾਂ ਨੇ ਸਿੱਖੀ ਦਾ
ਸਿਰ ਕਲਮ ਕਰਕੇ ਧੜ ਬੇਪਛਾਣ ਕਰ ਦਿਤਾ। ਹੁਣ ਹਰ ਕੋਈ ਇਸ ਧੜ ਤੇ ਆਪਣੀ ਪਸੰਦ ਦਾ
ਸਿਰ ਲਾਕੇ ਸਿੱਖੀ ਨੂੰ ਆਪਣੀ ਮਰਜ਼ੀ ਦੀ ਪਛਾਣ ਬਣਾ ਲੈਂਦਾ ਹੈ। ਜਿਸ ਸਿੱਖੀ ਨੂੰ ਗੁਰੂ
“ਜੀਅ ਨਾਲ ਸਮਾਰੇ” ਕਹਿੰਦਾ ਸੀ, ਉਹ ਗੁਰੂ ਦੀ ਸਿੱਖੀ
ਬੇਪਛਾਣ ਹੋਕੇ ਗੁਆਚ ਗਈ।
ਹਾਲਾਂਕਿ ਗੁਰੂ ਨੇ ਗੁਰਬਾਣੀ ਰਾਹੀਂ ਸਿੱਖੀ ਦੀ ਤਸਵੀਰ ਬਣਾਕੇ
ਜਾਰੀ ਕਰ ਦਿਤੀ ਹੈ, ਕਿ ਸੰਸਾਰ ਦੇ ਲੋਕੋ, ਜੇ ਤੁਹਾਨੂੰ ਇਸ ਗੁਰਬਾਣੀ ਦੀ ਤਸਵੀਰ ਨਾਲ
ਮਿਲਦੀ ਜੁਲਦੀ ਸਿੱਖੀ ਕਿਤੇ ਲੱਭ ਜਾਏ ਤਾਂ ਜ਼ਰੂਰ ਸੰਭਾਲ ਲਉ। ਜੇਹੜਾ ਗੁਰਬਾਣੀ
ਵਿਚਲੀ ਸਿੱਖੀ ਦੀ ਤਸਵੀਰ ਨਾਲ ਮਿਲਦੀ ਸਿੱਖੀ ਭਾਲ ਕੇ ਇਕੱਤਰ ਕਰੇਗਾ, ਐਸੇ ਸੇਵਕ ਲਈ ਗੁਰੂ
ਬਚਨ ਕਰਦਾ ਹੈ “ਸੇਵਕ ਕਉ ਗੁਰੁ ਸਦਾ ਦਇਆਲ” ਅਤੇ
ਜਿਨ੍ਹਾਂ ਕਲਮਾਂ ਨੇ ਕੂੜ ਕਾਲਖ ਦੀ ਸਿਆਹੀ ਨਾਲ ਕੂੜ ਗ੍ਰੰਥ ਲਿਖ ਲਿਖ ਕੇ ਸਿੱਖੀ ਨੂੰ
ਬੇਪਛਾਣ ਕੀਤਾ ਹੈ, ਉਨ੍ਹਾਂ ਦੀ ਸਜ਼ਾ ਭੀ ਗੁਰੂ ਨੇ ਐਲਾਨ ਕਰ ਦਿੱਤਾ:
ਲਿਖਦਿਆ ਲਿਖਦਿਆ ਕਾਗਦ ਮਸੁ ਖੋਈ
॥ ਦੂਜੈ ਭਾਇ ਸੁਖੁ ਪਾਏ ਨ ਕੋਈ ॥
ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ
ਲਾਵਣਿਆ ॥ਪੰਨਾ123