Share on Facebook

Main News Page

ਭਾਈ ਜੈਤਾ ਦੀ ਰਚਨਾ ਦੀ ਪੰਜ ਬਾਣੀ ਦੀ ਝੂਠੀ ਗਵਾਹੀ
-: ਗੁਰਦੀਪ ਸਿੰਘ ਬਾਗੀ


"ਪਾਹੁਲ ਵੇਲੇ ਪੰਜ ਬਾਣੀਆਂ ਪੜ੍ਹੀਆਂ ਗਈਆਂ ਸਨ"
ਇਸ ਦੇ ਸਬੂਤ ਵਾਸਤੇ ਭਾਈ ਜੈਤਾ ਦੇ ਨਾਮ ਨਾਲ ਜੋੜੀ ਜਾਣ ਵਾਲੀ ਰਚਨਾ "ਸ੍ਰੀ ਗੁਰੂ ਕਥਾ" ਦਾ ਹਵਾਲਾ ਦਿੱਤਾ ਜਾਂਦਾ ਹੈ ਕਿ ਵੇਖੋ ਭਾਈ ਜੈਤਾ ਗੁਰੂ ਸਾਹਿਬ ਦੇ ਸਮਕਾਲੀਨ ਸਨ, ਉਨ੍ਹਾਂ ਨੇ ਪੰਜ ਬਾਣੀਆਂ ਦਾ ਜ਼ਿਕਰ ਕੀਤਾ ਹੈ।

ਭਾਈ ਜੈਤਾ ਦੀ ਰਚਨਾ ਵਿੱਚ ਸੀਸ ਭੇਟ ਅਤੇ ਪਾਹੁਲ ਦੀ ਘਟਨਾ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹੀਦੀ ਦੇ ਬਾਅਦ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਉਂਟਾ ਜਾਉਣ ਤੋਂ ਪਹਿਲਾਂ ਹੋਈ ਲਿਖੀ ਗਈ ਹੈ, ਇਸ ਹਿਸਾਬ ਨਾਲ ਪਾਹੁਲ ਦੇਣ ਦਾ ਸਮਾਂ ੧੬੭੫ ਇ ਤੋਂ ੧੬੮੫ ਬਣ ਜਾਂਦਾ ਹੈ, ਸਮਕਾਲੀਨ ਐਸੀ ਗਲਤੀ ਨਹੀਂ ਕਰ ਸਕਦਾ, ਇਹ ੧੯ਵੀਂ ਸਦੀ ਦੀ ਲਿਖਤ ਹੈ।

ਦੂਜਾ ਅਹਿਮ ਨੁਕਤਾ, ਜੋ ਅਸੀਂ ਕਦੇ ਵਿਚਾਰੀਆ ਹੀ ਨਹੀਂ, ਉਹ ਇਹ ਹੈ ਕਿ ਪਾਹੁਲ ਵੇਲੇ ਪੜ੍ਹੀ ਜਾਉਣ ਵਾਲੀ ਚੌਪਈ ਤੇ ੧੬੯੬ ਇ ਵਿੱਚ ਲਿਖੀ ਦੱਸੀ ਜਾਂਦੀ ਹੈ, ਤੇ ਫਿਰ ਇਹ ਗੁਰੂ ਸਾਹਿਬ ਦੇ ਪਾਉਂਟਾ ਜਾਉਣ ਤੋਂ ਪਹਿਲਾਂ ਭਾਵ ੧੬੮੫ ਇ ਤੋਂ ਪਹਿਲਾਂ ਪਾਹੁਲ ਵੇਲੇ ਕਿਵੇਂ ਪੜ੍ਹੀ ਗਈ ?

ਉਵੇਂ ਵੀ ਜਾਪ ਅਤੇ ਅਕਾਲ ਉਸਤਤਿ ਵਰਗੀਆਂ ਰਚਨਾਵਾਂ ਦਾ ਰਚਣ-ਕਾਲ ਬਿਚਿੱਤਰੀ ਵਿਦਵਾਨ ਪਾਉਂਟਾ ਹੀ ਦੱਸਦੇ ਹਨ। ਕਮਾਲ ਦੀ ਗਵਾਹੀ ਹੈ, ਰਚਨਾਵਾਂ ਲਿਖੇ ਜਾਣ ਤੋਂ ਪਹਿਲਾਂ ਹੀ ਪੜ੍ਹੀਆ ਗਈਆਂ।

ਨੋਟ: ਇਸ ਵਿਸ਼ੇ 'ਤੇ ਸ. ਬਲਦੀਪ ਸਿੰਘ ਰਾਮੂੰਵਾਲੀਆ ਜੀ ਦਾ ਲਿਖਿਆ ਲੇਖ ਵੀ ਜ਼ਰੂਰ ਪੜ੍ਹੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top