ਪਾਠਕਾਂ ਦੇ ਧਿਆਨ ਲਈ ਅਸੀਂ ਪਿਛਲੇ ਲੇਖਾਂ ਵਿੱਚ ਪੜ੍ਹ ਰਹੇ ਹਾਂ,
ਕਿ ਇਸ ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੂੰ 'ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ
ਗਿਆਨ ਨਹੀ' ਹੈ, ਇਸ ਲੇਖ ਲੜੀ ਵਿੱਚ ਜਿਵੇਂ-ਜਿਵੇਂ ਅਸੀਂ ਅੱਗੇ ਵੱਧ ਰਹੇ ਹਾਂ ਇਸ ਲਿਖਾਰੀ
ਦੀ ਹੋਰ ਅਗਿਆਨਤਾ ਵਿਖਾਈ ਪੈ ਰਹੀ ਹੈ, ਇਸ ਲਿਖਾਰੀ ਨੇ ਗੁਰੂ
ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੇ ਕੀ ਖਰਾ ਉਤਰਨਾ ਹੈ ਇਹ ਲਿਖਾਰੀ ਤਾਂ ਆਪਣੇ ਗ੍ਰੰਥ
ਵਿਚ ਵੀ ਆਪਣੀ ਵਿਚਾਰਧਾਰਾ ਤੇ ਇਕ ਨਹੀਂ ਹੈ ..
ਜਿਥੇ
ਇਹ ਲਿਖਾਰੀ ਇਸ ਗ੍ਰੰਥ ਦੇ ਬਚਿੱਤਰ ਨਾਟਕ ਦੇ ਪਹਿਲੇ ਅਧਿਆਇ ਦੀ ੫ ਵੀ ਅਤੇ ੬ ਵੀਂ ਪਉੜੀ
ਵਿੱਚ ਲਿਖਦਾ ਹੈ, ਕਿ ਰਬ ਦਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ
ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ॥ ਨ ਨਾਮੰ ਨ ਠਾਮੰ ਮਹਾ
ਜੋਤਿ ਜਾਗੰ ॥
ਨ ਦ੍ਵੈਖੰ ਨ ਭੇਖੰ ਨਿਰੰਕਾਰ ਨਿਤਯੰ ॥ ਮਹਾ ਜੋਗ ਜੋਗੰ ਸੁ ਪਰਮੰ ਪਵਿਤ੍ਰਯੰ॥੫॥
ਅਜੇਯੰ ਅਭੇਯੰ ਅਨਾਮੰ ਅਠਾਮੰ ॥ ਮਹਾ ਜੋਗ ਜੋਗੰ ਮਹਾ ਕਾਮ ਕਾਮੰ ॥
ਅਲੇਖੰ ਅਭੇਖੰ ਅਨੀਲੰ ਅਨਾਦੰ ॥ ਪਰੇਯੰ ਪਵਿਤ੍ਰੰ ਸਦਾ ਨ੍ਰਿਬਿਖਾਦੰ ॥੬॥ ਦਸਮ
ਗ੍ਰੰਥ ਪੰਨਾ ੩੯
ਉਥੇ ਹੀ ਇਹ ਲਿਖਾਰੀ ਇਸ ਗ੍ਰੰਥ ਦੇ ਉਸ ਹੀ ਅਧਿਆਇ (ਬਚਿੱਤਰ
ਨਾਟਕ ਦੇ ਪਹਿਲੇ ਅਧਿਆਇ) ਦੀ ੩੨ ਅਤੇ ੩੩ ਵੀਂ ਪਉੜੀ ਵਿਚ ਰੱਬ ਦਾ ਰੂਪ ਬਿਆਨ ਕਰਦਿਆਂ
ਹੋਇਆਂ ਕਹਿੰਦਾ ਹੈ ਕਿ ਰੱਬ ਦੀਆਂ ਚਾਰ ਬਾਹਾਂ ਹਨ, ਜੂੜਾ ਹੈ, ਮੋਢੇ 'ਤੇ ਗਦਾ ਹੈ, ਜੋ
ਜਮ ਦੇ ਮਨ ਨੂੰ ਮੋਹ ਰਹੀ ਹੈ। ਇਥੇ ਹੀ ਬਸ ਨਹੀਂ, ੫੩ ਪਉੜੀ ਵਿੱਚ ਰੱਬ ਦੀਆਂ ਝਾਂਜਰਾਂ
ਵਿਚੋਂ ਨਿਰਮਲ ਨਾਦ ਦਾ ਝਲਕਾਰਾ ਪੈਂਦਾ ਹੈ, ਤੇਰਾ ਮੁੱਖ ਬੱਦਲਾਂ ਦੀ ਬਿਜਲੀ ਦੀ ਅੱਗ
ਵਾਂਗ ਲਿਸ਼ਕਦਾ ਹੈ, ਤੇਰੀ ਭੱਭਕ ਸ਼ਰਾਬ ਪੀ ਕੇ ਮਸਤ ਹੋਏ ਹਾਥੀ ਵਰਗੀ ਹੈ, ਜਿਵੇਂ ਜੰਗਲ
ਵਿਚ ਸ਼ੇਰ ਦਾ ਬੱਚਾ ਦਹਾੜ ਰਿਹਾ ਹੋਵੇ :
ਚਤੁਰ ਬਾਂਹ ਚਾਰੰ ॥ ਨਿਜੂਟੰ ਸੁਧਾਰੰ ॥ ਗਦਾ ਪਾਸ ਸੋਹੰ ॥ ਜਮੰ
ਮਾਨ ਮੋਹੰ ॥੩੨॥
ਸੁਭੰ ਜੀਭ ਜੁਆਲੰ ॥ ਸੁ ਦਾੜ੍ਹਾ ਕਰਾਲੰ ॥ ਬਜੀ ਬੰਬ ਸੰਖੰ ॥ ਉਠੇ ਨਾਦ ਬੰਖੰ ॥੩੩॥
ਅਖੌਤੀ ਦਸਮ ਗ੍ਰੰਥ ਪੰਨਾਂ ੪੧
ਨਵ ਨੇਵਰ ਨਾਦ ਸੁਰੰ ਨ੍ਰਿਮਲੰ ॥ ਮੁਖ ਬਿਜੁਲ ਜ੍ਵਾਲ ਘਣੰ
ਪ੍ਰਜੁਲੰ ॥
ਮਦਰਾ ਕਰ ਮੱਤ ਮਹਾ ਭਭਕੰ ॥ ਬਨ ਮੈ ਮਨੋ ਬਾਘ ਬਚਾ ਬਬਕੰ ॥੫੩॥ ਅਖੌਤੀ ਦਸਮ
ਗ੍ਰੰਥ ਪੰਨਾਂ ੪੨
ਇਹ ਸਾਰਾ ਕੁੱਝ ਤਾਂ ਹੀ ਮੁਮਕਿਨ ਹੈ, ਜੇ
ਰੱਬ ਸਰੀਰਕ ਰੂਪ ਵਿਚ ਹੋਵੇਗਾ, ਜੇ ਉਹ ਸਰੀਰਕ ਰੂਪ ਵਿੱਚ ਹੋਵੇਗਾ, ਤਾਂ ਇੱਕ ਦਿਨ ਉਸ
ਨੂੰ ਮੌਤ ਜਰੂਰ ਆਵੇਗੀ, ਜੇ ਉਸ ਦਾ ਕੋਈ ਸਰੀਰ ਹੈ ਤਾਂ ਗੁਰਬਾਣੀ ਵਾਲਾ ਸਰਬ ਵਿਆਪਕਤਾ ਦਾ
ਸਿਧਾਂਤ ਹੀ ਖਤਮ ਹੋ ਜਾਂਦਾ ਹੈ, ਜੋ ਕਿ ਗੁਰਮਤਿ ਸਿਧਾਂਤ ਤੋਂ ਉਲਟ ਹੈ, ਕਿੁੳਂਕਿ
ਮਾਲਕ-ਪ੍ਰਭੂ ਅਵਿਨਾਸੀ ਹੈ, ਜਨਮ-ਮਰਨ ਤੋਂ ਰਹਿਤ ਹੈ, ਅਤੇ ਸਰਬ ਵਿਆਪਕ ਹੈ:
ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ ॥ ਅਸਚਰਜ ਰੂਪੰ ਰਹੰਤ ਜਨਮੰ
॥
ਨੇਤ ਨੇਤ ਕਥੰਤਿ ਬੇਦਾ ॥ ਊਚ ਮੂਚ ਅਪਾਰ ਗੋਬਿੰਦਹ॥
ਬਸੰਤਿ ਸਾਧ ਰਿਦਯੰ ਅਚੁਤ ਬੁਝੰਤਿ ਨਾਨਕ ਬਡਭਾਗੀਅਹ॥ ਗੁਰੂ ਗ੍ਰੰਥ ਸਾਹਿਬ ਅੰਕ
੧੩੫੯
ਹੁਣ ਤੁਸੀਂ ਆਪ ਫੈਸਲਾ ਕਰੋ, ਕਿ ਜਿਸ ਲਿਖਾਰੀ ਦੀ ਆਪਣੀ
ਵਿਚਾਰਧਾਰਾ ਇਕ ਨਹੀਂ ਹੈ, ਜੋ ਕਿ ਗੁਰਮਤਿ ਦੇ ਸਿਧਾਂਤ ਤੋਂ ਉਲਟ ਚੱਲਦਾ ਹੈ, ਉਹ ਲਿਖਤ
ਗੁਰੂ ਨਾਨਕ ਦੀ ਜੋਤ ਜੀ ਦੀ ਕਿਵੇਂ ?