Share on Facebook

Main News Page

ਵਾਰ ਭਗਉਤੀ ਜੀ ਕੀ/ਦੁਰਗਾ ਪਾਠ ਬਾਰੇ ਇੱਕ ਪੜਚੋਲ (ਭਾਗ – 6)
ਨਰਾਤਿਆਂ ਦੇ ਸੰਬੰਧ ਵਿੱਚ ਗੋਲਕਦੁਆਰਾ ਬੰਗਲਾ (ਸਾਹਿਬ) ਵਿਖੇ ਦੁਰਗਾ ਦੀ ਕਥਾ (ਚੰਡੀ ਦੀ ਵਾਰ)
-: ਕੰਵਲਪਾਲ ਸਿੰਘ, ਕਾਨਪੁਰ
02 Oct 2016

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : {ਭਾਗ-1} ; {ਭਾਗ-2} ; {ਭਾਗ-3}; {ਭਾਗ-4}; {ਭਾਗ - 5}

ਅੱਜ 01 ਅਕਤੂਬਰ 2016 ਸਵੇਰੇ, ਨਵਦੁਰਗਾ (ਨਵਰਾਤਰੀ) ਦੇ ਮੌਕੇ ਉਤੇ ਦਿੱਲੀ ਕਮੇਟੀ ਵਲੋਂ “ਦੁਰਗਾ ਦੀ ਵਾਰ” ਦੀ ਕਥਾ ਦੇ ਲਾਈਵ ਟੇਲੀਕਾਸਟ ਵਿੱਚ ਗੁਰੂ ਹਜ਼ੂਰੀ ਚੋਂ ਤੱਥਾਂ ਤੋਂ ਪਰੇ ਇਕ ਅੱਲ਼ੜ ਜਿਹੇ ਬੰਦੇ ਤੋਂ ਸਟੇਜ ਤੋਂ ਦੁਰਗਾ ਦੇਵੀ ਦਾ ਪਰਚਾਰ ਕਰਵਾਉਣਾ ਸ਼ੁਰੂ ਕੀਤਾ। ਭਾਂਵੇਂ ਅਨਜਾਣਪੁਣੇ ਵਿੱਚ ਹੀ ਸਹੀ ਇਹ ਪ੍ਰਚਾਰਕ ਇਕ ਗੱਲ ਸੱਚੀ ਬੋਲ ਗਿਆ ਕਿ ਇਹ ਚੰਡੀ ਦੀ ਵਾਰ, ਬਿਲਕੁਲ ਦੁਰਗਾ ਦੇਵੀ ਦੀ ਵਾਰ ਹੈ। ਪੂਰੀ ਕਥਾ ਵਿੱਚ ਬੰਤਾ ਸਿੰਘ ਨੇ ਚੰਡੀ ਦੀ ਵਾਰ ਬਾਰੇ ਕੱਖ ਨਹੀਂ ਦੱਸਿਆ, ਇਧਰ ਉਧਰ ਦੀਆਂ ਗੱਲਾਂ ਹੀ ਕਰਦਾ ਰਿਹਾ।

ਕੋਈ ਬੰਤਾ ਸਿੰਘ ਨਾਮ ਦਾ ਪ੍ਰਚਾਰਕ, (ਜੋ ਕਿ ਪਖੰਡੀ ਨਿਹੰਗ ਅਵਤਾਰ ਸਿੰਘ ਬਿਧੀਚੰਦ ਦਾ ਚੇਲਾ ਹੈ) ਨੇ ਸ਼ੁਰੂ ਵਿਚ ਹੀ ਮੰਨ ਲਿਆ ਕਿ ਇਹ ਦੇਸ਼ ਸਿਰਫ ਸਨਾਤਨ ਮਤੀਆਂ ਦਾ ਹੈ, ਕਹਿੰਦਾ “ਲੱਖਾਂ ਸਨਾਤਨ ਧਰਮੀਆਂ ਨੂੰ ਚਾਰ-ਪੰਜ ਸੌ ਮੁਗਲਾਂ ਨੇ ਦੱਬ ਕੇ ਕੁੱਟਿਆ, 700 ਸਾਲ ਅਸੀਂ ਗੁਲਾਮੀ ਕੀਤੀ।”

=> (ਪਹਿਲੇ ਝੂਠ ਦੀ ਪੜਚੋਲ : ਇਤਿਹਾਸ ਮੁਤਾਬਿਕ ਗੁਰੂ ਨਾਨਕ ਸਾਹਿਬ ਤੱਕ ਇਹ ਸਮਾਂ ਕਦੇ ਨਹੀਂ ਆਇਆ, ਜਿੱਥੇ ਸਨਾਤਨ ਮਤੀਆਂ ਨੂੰ ਨਿਸ਼ਾਨਾ ਬਨਾਇਆ ਹੋਵੇ)

ਅਗੋਂ ਕਹਿੰਦਾ ਕਿ ਕਾਰਣ ਇਹ ਸੀ ਕਿ ਅਸੀਂ (ਸਨਾਤਨ ਮਤੀਏ) ਅਹਿੰਸਾ ਪਰਮੋ ਧਰਮ ਦੇ ਪੁਜਾਰੀ ਬਣ ਗਏ, “ਮੈਂ ਹੈਰਾਨ ਸੀ ਕਿ ਮਹਾਭਾਰਤ ਗ੍ਰੰਥ ਵਿਚ ਇਹ ਸ਼ਬਦ ਵਰਤਿਆ ਗਿਆ ਅਤੇ ਮਹਾਭਾਰਤ ਹੈ ਹੀ ਇਕ ਹਿੰਸਾ ਦੀ ਕਹਾਣੀ”। ਖੈਰ ਅੱਗੇ ਇਹ ਵੀਰ ਬੋਲਦਾ ਕਿ ਮੁਰਦਾ ਹੋ ਚੁਕੀ ਇਸ ਕੌਮ ਅਤੇ ਦੇਸ਼ ਨੂੰ ਆਜ਼ਾਦ ਕਰਾਨ ਲਈ, ਮਾਨਵਤਾ ਖਾਤਿਰ ਪਹਿਲੀ ਕੁਰਬਾਨੀ “ਗੁਰੂ ਅਰਜਨ ਸਾਹਿਬ” ਨੇ ਦਿੱਤੀ। (ਪਤਾ ਨਹੀਂ ਕਿਥੋਂ ਵਿਦਿਆ ਲਈ ਇਸ ਵੀਰ ਨੇ, ਕਿ ਇਹ ਕਹਿੰਦਾ ਕਿ ਸਨਾਤਨ ਮਤੀਆਂ ਲਈ ਕੁਰਬਾਨੀ ਕੀਤੀ ਗੁਰੂ ਅਰਜਨ ਸਾਹਿਬ ਨੇ।”

=>  (ਦੂਜੇ ਝੂਠ ਦੀ ਪੜਚੋਲ : ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਸੱਚ ਅਤੇ ਧਰਮ ਲਈ ਸੀ, ਕਿਸੇ ਫਿਰਕੇ ਜਾਂ ਦੇਸ਼ ਲਈ ਨਹੀਂ।)

ਅਗੇ ਬੋਲਦਾ ਕਿ ਮਾਤਾ ਗੰਗਾ ਨੂੰ ਪਤਾ ਲੱਗਾ ਕਿ ਮੇਰੇ ਛੋਟੇ ਲਾਲ ਗੁਰੂ ਹਰਿਗੋਬਿੰਦ ਕੁੱਝ ਸਿਧਾਂਤਾਂ ਤੋਂ ਵੱਖਰੇ ਕਦਮ ਪੁੱਟ ਰਹੇ ਨੇ, ਬੰਦਗੀ ਦੇ ਸਿਧਾਂਤ ਤੋਂ ਵਖਰੇ ਕਦਮ ਪੁੱਟ ਰਹੇ ਨੇ, ਸ਼ਾਂਤੀ ਤੋਂ ਵੀਰ ਰਸ ਵੱਲ ਵੱਧ ਰਹੇ ਨੇ, ਮਾਤਾ ਜੀ ਨੇ ਆਵਾਜ਼ ਮਾਰੀ ਤੇ ਪੁਛਿਆ ਇਹ ਤਲਵਾਰਾਂ ਕਿੳਂ, ਸੁਣਿਆ ਕਿ ਸਿੱਖ ਕਹਿੰਦੇ ਜਹਾਂਗੀਰ ਤੋਂ ਬਦਲਾ ਲੈਣਾ… ਸਿੱਖ ਬਦਲਾ ਨਹੀਂ ਲੈਂਦੇ…

=>  (ਤੀਜੇ  ਝੂਠ ਦੀ ਪੜਚੋਲ : ਕੋਈ ਪੁੱਛੇ ਭਲਾ ਕਿ “ਸਿਰ ਧਰਿ ਤਲੀ ਗਲੀ ਮੇਰੀ ਆਉ” ਦਾ ਹਉਕਾ ਦੇਣ ਵਾਲੇ ਅਤੇ ਬਾਬਰ ਨੂੰ ਜ਼ਾਬਰ ਆਖਣ ਵਾਲੇ ਗੁਰੂ ਨਾਨਕ ਸਾਹਿਬ ਜੀ ਵੀਰ ਯੋਧੇ ਨਹੀਂ ਸਨ, ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬੀਰ ਰਸ ਵਿਚ ਆਉਣਾ ਇਹਨਾਂ ਨੂੰ ਸਿਧਾਂਤ ਤੋਂ ਵਖਰਾ ਕਦਮ ਲਗਦਾ? ਕੀ ਪੀਰੀ-ਮੀਰੀ ਦੇ ਮਾਲਿਕ, ਗੁਰੂ ਹਰਿਗੋਬਿੰਦ ਪਾਤਸ਼ਾਹ ਸ਼ਾਂਤੀ ਦੇ ਪੁੰਜ ਨਹੀਂ ਸਨ? ਕੀ ਸਿਖਾਂ ਨੇ ਨਹੀਂ ਬਦਲਾ ਲਿਆ ਚੰਦੂ ਅਤੇ ਗੰਗੂ ਬ੍ਰਾਹਮਣ ਕੋਲੋਂ ? ਪਰ ਇਹ ਪ੍ਰਚਾਰਕ ਬੋਲੇ ਕਿੱਦਾਂ, ਪਹਿਲਾਂ ਹੀ ਮੰਨ ਬੈਠਾ ਕਿ ਸਨਾਤਨ ਮਤੀਆਂ ਲਈ ਕੁਰਬਾਨੀ ਦਿਤੀ, ਹੁਣ ਕਿਸ ਮੂੰਹ ਨਾਲ ਆਖੇ ਕਿ ਬ੍ਰਾਹਮਣ ਨੂੰ ਗੁਰੂ ਦੋਖੀ ਹੋਣ ਕਾਰਣ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਵਿੱਚ ਸ਼ਾਮਿਲ ਹੋਣ ਕਾਰਣ, ਕੋਹ-ਕੋਹ ਕੇ ਮਾਰਿਆ ਸੀ, ਕਮਾਲ ਦੀ ਗੱਲ ਕਿ ਦੋਵੇਂ ਹੀ ਮੁਸਲਮਾਨ ਨਹੀਂ ਸਨ)…

ਖੈਰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਿਆਂ ਦੇ ਪੱਖ ਵਿਚ ਵੀ ਇਹ ਪ੍ਰਚਾਰਕ ਇਕ ਗੱਲ ਬੋਲ ਗਿਆ ਕਿ ਬਿਲਕੁਲ ਇਹ ਦੁਰਗਾ ਦੇਵੀ ਦੀ ਵਾਰ ਹੈ, ਇਸ ਬਾਬਤ ਉਸਨੇ ਬੜੀ ਹਾਸੋਹੀਨੀ ਗੱਲ ਕਹੀ, ਕਹਿੰਦਾ ਕਿ “ਭਰੇ ਦਰਬਾਰ ਵਿਚ ਕੇਸ਼ੂਦਾਸ ਨੇ ਆਖਿਆ ਕਿ ਬਾਬਾ ਜੇ ਬਖਸ਼ਿਸ਼ਾਂ ਦੁਰਗਾ ਦੀ ਲੈ ਲਵੇਂ, ਗੁਰੂ ਸਾਹਿਬ ਨੂੰ ਇਹ ਸੀ ਕਿ ਕਿਉਂ ਕਿ ਇਸ ਦੇਸ਼ ਵਿਚ ਹਿੰਦੂਆਂ ਦੀ ਆਬਾਦੀ ਬੜੀ ਜਿਆਦਾ ਹੈ, ਇਸ ਲਈ ਜੇ ਪਹਿਲੇ ਦਿਨ ਹੀ ਜੇ ਮੈਂ (ਗੁਰੂ ਗੋਬਿੰਦ ਸਿੰਘ ਜੀ ਨੇ) ਸਿੱਧਾ ਹੀ ਦੁਰਗਾ ਦਾ ਖੰਡਨ ਕੀਤਾ, ਤਾਂ ਇਹਨਾਂ ਨੇ ਕਹਿਣਾਂ ਕਿ ਅਸੀਂ ਗੁਰੂ ਸਾਹਿਬ ਦੇ ਨਾਲ ਨਹੀਂ ਰਹਿਣਾ, ਇਸ ਲਈ ਕੇਸ਼ਵਦਾਸ ਨੂੰ ਕਹਿੰਦੇ ਹਨ ਕਿ ਚਲ ਤੈਨੂੰ ਸਾਮਗਰੀ ਦੇ ਦਈਏ, ਚਲ ਤੂੰ ਦੇਵੀ ਪਰਗਟ ਕਰ…

=>  (ਚੌਥੇ ਝੂਠ ਦੀ ਪੜਚੋਲ : ਇਹ ਹੈ ਜੀ “ਤੂ ਸੁਲਤਾਨ ਕਹਾ ਹਉ ਮੀਆ” ਦਾ ਉਦਾਹਰਣ, ਗੁਰੂ ਵੀ ਇਹਨਾਂ ਨੂੰ ਆਪਣੇ ਵਰਗਾ ਇਕ ਡਰਪੋਕ ਪ੍ਰਚਾਰਕ ਹੀ ਲਗਦਾ, ਜਿਹੜਾ ਆਬਾਦੀ ਦੇਖ ਕੇ ਸੱਚ ਜਾਂ ਝੂਠ ਬੋਲਦਾ, ਹਿਮੰਤ ਨਹੀਂ ਇਸ ਪ੍ਰਚਾਰਕ ਦੀ ਕਿ ਬਿਪਰਵਾਦੀ ਸੋਚ ਨਾਲ ਰਲਗੱਡ ਕਰਣ ਵਾਲੀ ਕਮੇਟੀ ਦੇ ਸ੍ਹਾਮਣੇ ਇਹਨਾਂ ਸ਼ਬਦਾਂ ਦੀ ਕਥਾ ਕਰੇ “ਦੇਵੀ ਦੇਵਾ ਪੂਜਹਿ ਡੋਲਹਿ”, “ਤੁਮ ਕਹਅਿਤ ਹੋ ਆਦਿ ਭਵਾਨੀ”, “ਮਹਾ ਮਾਈ ਕੀ ਪੂਜਾ ਕਰੈ”.. ਇਸ ਲਈ ਇਸ ਪ੍ਰਚਾਰਕ ਨੇ ਗੁਰੂ ਨੂੰ ਵੀ ਆਪਣੇ ਵਰਗਾ ਬਣਾ ਲਿਆ)

ਚਲੋ ਖੈਰ, "ਦੁਰਗਾ ਕੀ ਵਾਰ" ਨੂੰ ਇਹਨਾਂ ਪ੍ਰਚਾਰਕਾਂ ਵਲੋਂ "ਦੁਰਗਾ ਦੇਵੀ ਦੀ ਕਹਾਣੀ" ਮੰਨ ਲੈਣਾ ਹੀ ਸਾਡੀ ਵੱਡੀ ਜਿਤ ਹੈ, ਬਾਕੀ ਵਿਚਾਰਾਂ ਇਹਨਾਂ ਦੀ ਕਥਾ ਖਤਮ ਹੋਣ ਦੇ ਬਾਅਦ ਫਿਰ ਭੇਜਾਂਗਾ। ਆਸ ਹੈ ਕਿ ਇਹ ਉਪਰ ਲਿਖੇ ਸ਼ਬਦਾਂ ਦੀ ਵਿਚਾਰ ਕਰਨ ਦਾ ਬੀਰ ਰਸ ਪੈਦਾ ਕਰਨ, ਤਾਂ ਜੋ ਅਸੀ ਭੀ ਤੋਂ ਦੁਰਗਾ ਬਾਰੇ ਸਿਖਿਆ ਲਈਏ।

ਚਲਦਾ…


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top